Food Recipes: ਮੁੰਗੀ ਦਾਲ ਦੀ ਖਿਚੜੀ

By : GAGANDEEP

Published : May 3, 2024, 6:33 am IST
Updated : May 3, 2024, 7:23 am IST
SHARE ARTICLE
Moong dal khichdi Food Recipes
Moong dal khichdi Food Recipes

Food Recipes: ਮੁੰਗੀ ਦੀ ਦਾਲ ’ਚ ਵਿਟਾਮਿਨ, ਆਇਰਨ, ਫ਼ਾਈਬਰ, ਕੈਲਸ਼ੀਅਮ ਆਦਿ ਪੋਸ਼ਕ ਤੱਤ ਮਿਲਦੇ ਹਨ

Moong dal khichdi Food Recipes: ਮੁੰਗੀ ਦੀ ਦਾਲ ’ਚ ਵਿਟਾਮਿਨ, ਆਇਰਨ, ਫ਼ਾਈਬਰ, ਕੈਲਸ਼ੀਅਮ ਆਦਿ ਪੋਸ਼ਕ ਤੱਤ ਮਿਲਦੇ ਹਨ। ਇਸ ਨਾਲ ਤਿਆਰ ਖਿਚੜੀ ਦੀ ਵਰਤੋਂ ਕਰਨ ਨਾਲ ਪਾਚਨ ਤੰਤਰ ਮਜ਼ਬੂਤ ਹੋਣ ਦੇ ਨਾਲ ਬੀਮਾਰੀਆਂ ਨਾਲ ਲੜਨ ਦੀ ਸ਼ਕਤੀ ਮਿਲਦੀ ਹੈ। ਨਾਲ ਹੀ ਇਹ ਖਾਣ ’ਚ ਹਲਕੀ-ਫੁਲਕੀ ਹੋਣ ਨਾਲ ਇਸ ਦੀ ਵਰਤੋਂ ਨਾਲ ਭਾਰ ਵਧਣ ਦੀ ਪ੍ਰੇਸ਼ਾਨੀ ਦਾ ਵੀ ਸਾਹਮਣਾ ਨਹੀਂ ਕਰਨਾ ਪੈਂਦਾ। ਮੁੰਗੀ ਦਾਲ ਦੀ ਖਿਚੜੀ ਬਣਾਉਣ ਦੀ ਵਿਧੀ।

ਇਹ ਵੀ ਪੜ੍ਹੋ: Health News: ਜ਼ਿਆਦਾ ਡਰਾਈ ਫ਼ਰੂਟਸ ਵੀ ਸਿਹਤ ਨੂੰ ਪਹੁੰਚਾਉਂਦੇ ਹਨ ਨੁਕਸਾਨ

ਸਮੱਗਰੀ: ਚੌਲ-1 ਕੱਪ, ਮੁੰਗੀ ਦੀ ਦਾਲ-1 ਕੱਪ, ਜ਼ੀਰਾ-1 ਛੋਟਾ ਚਮਚਾ, ਹਲਦੀ ਪਾਊਡਰ-1/2 ਛੋਟਾ ਚਮਚਾ, ਹੀਂਗ ਪਾਊਡਰ- ਚੁਟਕੀ ਭਰ, ਹਰੀ ਮਿਰਚ- 2 (ਬਾਰੀਕ ਕੱਟੀ ਹੋਈ), ਲੂਣ ਸਵਾਦ ਅਨੁਸਾਰ, ਘਿਉ ਲੋੜ ਅਨੁਸਾਰ, ਪਾਣੀ- 3 ਕੱਪ, ਹਰਾ ਧਨੀਆ-1 ਵੱਡਾ ਚਮਚਾ, ਨਿੰਬੂ-1/2 ਛੋਟਾ ਚਮਚਾ

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਬਣਾਉਣ ਦੀ ਵਿਧੀ: ਸਭ ਤੋਂ ਪਹਿਲਾਂ ਮੁੰਗੀ ਦੀ ਦਾਲ ਅਤੇ ਚੌਲਾਂ ਨੂੰ ਧੋਵੋ। ਹੁਣ ਕੁੱਕਰ ਵਿਚ ਘਿਉ ਗਰਮ ਕਰ ਕੇ ਜ਼ੀਰੇ ਦਾ ਤੜਕਾ ਲਗਾਉ। ਇਸ ਵਿਚ ਹਰੀ ਮਿਰਚ, ਹਲਦੀ, ਹਿੰਗ ਪਾ ਕੇ ਘੱਟ ਸੇਕ ’ਤੇ 1 ਮਿੰਟ ਤਕ ਪਕਾਉ।    ਉਸ ਤੋਂ ਬਾਅਦ ਇਸ ਵਿਚ ਮੁੰਗੀ ਦੀ ਦਾਲ, ਚੌਲ, ਪਾਣੀ ਅਤੇ ਲੂਣ ਪਾ ਕੇ ਮਿਲਾਉ ਅਤੇ ਕੁੱਕਰ ਬੰਦ ਕਰ ਦਿਉ। ਇਸ ਦੀਆਂ 3 ਸੀਟੀਆਂ ਆਉਣ ਤੋਂ ਬਾਅਦ ਗੈਸ ਬੰਦ ਕਰ ਦਿਉ। ਤੁਹਾਡੀ ਮੁੰਗੀ ਦੀ ਖਿਚੜੀ ਬਣ ਕੇ ਤਿਆਰ ਹੈ। ਹੁਣ ਇਸ ਨੂੰ ਪਲੇਟ ਵਿਚ ਪਾ ਕੇ ਖਾਉ।  

(For more Punjabi news apart from Moong dal khichdi Food Recipes, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Sarvan Singh Dhun Interview : ਖੇਮਕਰਨ ਤੋਂ MLA ਸਰਵਨ ਸਿੰਘ ਧੁੰਨ ਦੀ ਬੇਬਾਕ ਇੰਟਰਵਿਊ

21 May 2024 8:21 AM

ਕਈ ਖੁਲਾਸੇ ਕਰਨ ਤੋਂ ਬਾਅਦ ਸਾਬਕਾ ਅਸਫਰ ਨੇ ਚੋਣ ਮੈਦਾਨ 'ਚ ਮਾਰੀ ਛਾਲ , ਭਾਜਪਾ ਨੂੰ ਛੱਡਕੇ ਆਏ ਅਫ਼ਸਰ ਤੋਂ ਸੁਣੋ .....

20 May 2024 11:46 AM

Bhagwant LIVE | ਫਰੀਦਕੋਟ 'ਚ CM ਮਾਨ ਦਾ ਧਮਾਕੇਦਾਰ ਭਾਸ਼ਣ, ਵਿਰੋਧੀਆਂ 'ਤੇ ਸਾਧੇ ਨਿਸ਼ਾਨੇ!

20 May 2024 11:09 AM

Punjab Weather Alert : ਮੌਸਮ ਨੂੰ ਲੈ ਕੇ Red Alert ਜਾਰੀ, ਸੂਬੇ ਦੇ 10 ਜ਼ਿਲ੍ਹਿਆਂ ਦਾ ਪਾਰਾ 44 ਡਿਗਰੀ ਤੋਂ ਪਾਰ

20 May 2024 10:52 AM

Bank Fraud :ਬੈਂਕ ਖਾਤਿਆਂ 'ਤੇ ਧਿਆਨ ਰੱਖਿਆ ਕਰੋ! ਇਸ ਬੰਦੇ ਦੇ ਖਾਤੇ 'ਚੋਂ ਕਢਾ ਲਏ ਗਏ 65 ਲੱਖ ਅਤੇ 90 ਹਜ਼ਾਰ ਰੁਪਏ

20 May 2024 10:40 AM
Advertisement