Hoshiarpur News: ਪਾਕਿਸਤਾਨੀ ਏਜੰਸੀਆਂ ਲਈ ਜਸੂਸੀ ਕਰਨ ਵਾਲਾ ਵਿਅਕਤੀ ਗ੍ਰਿਫ਼ਤਾਰ
Published : May 4, 2024, 9:06 am IST
Updated : May 4, 2024, 9:06 am IST
SHARE ARTICLE
Person spying for Pakistani agencies arrested Hoshiarpur News
Person spying for Pakistani agencies arrested Hoshiarpur News

Hoshiarpur News: 2 ਵਾਰ ਪਾਕਿਸਤਾਨ ਜਾ ਚੁੱਕਾ ਹੈ ਹਰਪ੍ਰੀਤ ਸਿੰਘ

Person spying for Pakistani agencies arrested Hoshiarpur News: ਪਾਕਿਸਤਾਨੀ ਏਜੰਸੀਆਂ ਲਈ ਜਸੂਸੀ ਕਰਨ ਦੇ ਦੋਸ਼ ਵਿੱਚ ਹੁਸ਼ਿਆਰਪੁਰ ਪੁਲਿਸ ਨੇ ਰੇਲਵੇ ਕਰਾਸਿੰਗ ਫਗਵਾੜਾ ਰੋਡ ਹੁਸ਼ਿਆਰਪੁਰ ਵਿਖੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ।  ਮੁਲਜ਼ਮ ਦੀ ਪਛਾਣ ਹਰਪ੍ਰੀਤ ਸਿੰਘ ਉਰਫ਼ ਪਾਸਟਰ ਜੋਨਸਨ ਪੁੱਤਰ ਸਵਰਨ ਸਿੰਘ ਵਾਸੀ ਪਿੰਡ ਫਤਿਹਪੁਰ ਸੁੱਗਾ ਭਿੱਖੀ ਵਿੰਡ ਤਰਨਤਾਰਨ ਹਾਲ ਵਜੋਂ ਹੋਈ ਹੈ। ਮੁਲਜ਼ਮ 'ਤੇ ਪਾਕਿ ਏਜੰਸੀ ISI ਨੂੰ ਗੁਪਤ ਜਾਣਕਾਰੀਆਂ ਦੇਣ ਦਾ ਇਲਜ਼ਾਮ ਲੱਗਾ ਹੈ।

ਇਹ ਵੀ ਪੜ੍ਹੋ: Delhi Liquor Policy Case: ਦਿੱਲੀ ਐਕਸਾਈਜ਼ ਪਾਲਿਸੀ ਕੇਸ ਵਿਚ ED ਨੇ ਗੋਆ ਤੋਂ ਐਡਵੋਕੇਟ ਵਿਨੋਦ ਚੌਹਾਨ ਨੂੰ ਕੀਤਾ ਗ੍ਰਿਫਤਾਰ 

ਮਿਲੀ ਜਾਣਕਾਰੀ ਅਨੁਸਾਰ ਮੁਲਜ਼ਮ ਦੋ ਵਾਰੀ ਵਿਜ਼ਟਰ ਵੀਜ਼ੇ 'ਤੇ ਪਾਕਿਸਤਾਨ ਜਾ ਕੇ ਆਇਆ ਹੈ, ਜਿੱਥੇ ਉਸ ਦਾ ਰਾਬਤਾ ਪਾਕਿਸਤਾਨੀ ਇੰਟੈਲੀਜੈਂਸ ਏਜੰਸੀ ਅਤੇ ਉੱਥੇ ਦੇ ਅਫ਼ਸਰਾਂ ਨਾਲ ਹੋਇਆ ਹੈ। ਜੋ ਪਾਕਿਸਤਾਨੀ ਇੰਟੈਲੀਜੈਂਸ ਏਜੰਸੀ ਦੇ ਅਫ਼ਸਰਾਂ ਨਾਲ ਵਟਸਐਪ 'ਤੇ ਗੱਲਬਾਤ ਕਰਦਾ ਹੈ ਅਤੇ ਜਾਲੀ ਦਸਤਾਵੇਜ਼ ਰਾਹੀਂ ਭਾਰਤੀ ਸਿਮਾਂ ਖ਼ਰੀਦ ਕੇ ਉਨ੍ਹਾਂ ਨੂੰ ਹੋਰ ਇੰਟਰਨੈੱਟ ਐਪਸ ਅਤੇ ਭਾਰਤੀ ਨੰਬਰ ਕਰਵਾ ਕੇ ਦਿੰਦਾ ਹੈ।

ਇਹ ਵੀ ਪੜ੍ਹੋ: Canada News: ਵੱਖਵਾਦੀ ਨਿੱਝਰ ਕਤਲ ਮਾਮਲੇ 'ਚ ਕੈਨੇਡੀਅਨ ਪੁਲਿਸ ਨੇ 3 ਮੁਲਜ਼ਮ ਕੀਤੇ ਗ੍ਰਿਫਤਾਰ 

 ਜਿਨਾਂ ਨੰਬਰਾਂ ਦੀ ਵਰਤੋਂ ਕਰਕੇ ਉਹ ਭਾਰਤ ਵਿਰੋਧੀ ਗਤੀਵਿਧੀਆਂ ਨੂੰ ਅੰਜਾਮ ਦਿੰਦੇ ਹਨ ਅਤੇ ਭਾਰਤੀ ਸੈਨਾ ਦੀਆਂ ਸੰਵੇਦਨਸ਼ੀਲ ਸੂਚਨਾਵਾਂ ਟਿਕਾਣਿਆਂ ਅਤੇ ਸੈਨਾ ਦੀ ਭਰਤੀ ਪ੍ਰਕਿਰਿਆ ਸਬੰਧੀ ਸੂਚਨਾਵਾਂ ਦਸਤਾਵੇਜ਼ ਫੋਟੋਆਂ ਪਾਕਿਸਤਾਨੀ ਏਜੰਸੀਆਂ ਨੂੰ ਆਪਣੇ ਮੋਬਾਈਲ ਫੋਨ ਰਾਹੀਂ ਮੁਹਈਆ ਕਰਾਉਂਦਾ ਹੈ। ਇਸ ਦੇ ਬਦਲੇ ਉਹ ਮੋਟੇ ਪੈਸੇ ਲੈਂਦਾ ਹੈ। ਸੂਚਨਾ ਦੇ ਆਧਾਰ 'ਤੇ ਪੁਲਸ ਦੀ ਟੀਮ ਨੇ ਉਸ ਨੂੰ ਰੰਗੇ ਹੱਥੀਂ ਗ੍ਰਿਫ਼ਤਾਰ ਕਰਕੇ ਪੁਛਗਿੱਛ ਸ਼ੁਰੂ ਕਰ ਦਿੱਤੀ ਹੈ। 

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

(For more Punjabi news apart from Person spying for Pakistani agencies arrested Hoshiarpur News , stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Amritpal Singh ਖਿਲਾਫ਼ ਮੁੰਡਾ ਕੱਢ ਲਿਆਇਆ Video ਤੇ ਕਰ 'ਤੇ ਵੱਡੇ ਖ਼ੁਲਾਸੇ, ਸਾਥੀ ਸਿੰਘਾਂ 'ਤੇ ਵੀ ਚੁੱਕੇ ਸਵਾਲ !

23 May 2024 8:32 AM

Darbar-E-Siyasat 'ਚ Sunil Jakhar ਨੇ ਕਈ ਰਾਜ਼ ਕੀਤੇ ਬੇਪਰਦਾ Exclusive Interview LIVE

22 May 2024 4:35 PM

Sukhpal Khaira ਦੇ ਬਿਆਨ ਨੇ ਭਖਾਈ ਸਿਆਸਤ ਤੇ PM ਦਾ ਪਲਟਵਾਰ ਕੌਣ ਮਾਰ ਰਿਹਾ ਪੰਜਾਬੀਆਂ ਦੇ ਹੱਕ? Debate LIVE

22 May 2024 4:28 PM

ਹੁਸ਼ਿਆਰਪੁਰ ਤੋਂ ਲੋਕ ਸਭਾ 'ਚ ਕੌਣ ਜਾਵੇਗਾ ਇਸ ਵਾਰ? ਸੁਣੋ ਕੌਣ ਲੋਕਾਂ ਦਾ ਚਹੇਤਾ, ਕਿਸ ਕੋਲੋਂ ਨੇ ਨਾਰਾਜ਼?

22 May 2024 4:22 PM

ਪਿੰਡ ਦੇ ਵਿਚਾਲੇ ਇਕੱਠੇ ਹੋਏ ਲੋਕਾਂ ਨੇ ਸਰਕਾਰ ਦੀਆਂ ਗਰੰਟੀਆਂ ਬਾਰੇ ਕੀਤੇ ਖੁਲਾਸੇ,ਬਿਜਲੀ ਤੋਂ ਬਿਨ੍ਹਾ ਹੋਰ ਕੋਈ ਗਰੰਟੀ

22 May 2024 2:15 PM
Advertisement