Punjab News: ਵਰੁਣ ਸੌਂਧੀ ਕਤਲ ਕੇਸ ਵਿਚ ਪੰਜ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ
Published : Apr 22, 2024, 9:47 pm IST
Updated : Apr 22, 2024, 9:47 pm IST
SHARE ARTICLE
Life imprisonment to five convicts in Varun Sodhi murder case
Life imprisonment to five convicts in Varun Sodhi murder case

ਅਦਾਲਤ ਨੇ ਕਿਹਾ, ‘ਜਿਸ ਤਰ੍ਹਾਂ ਸੌਂਧੀ ਪਰਿਵਾਰ ਨੂੰ ਪੁੱਤਰ ਦੇ ਵਿਛੋੜੇ ਦਾ ਸੰਤਾਪ ਝੱਲਣਾ ਪਿਆ, ਦੋਸ਼ੀ ਵੀ ਪਰਿਵਾਰ ਤੋਂ ਦੂਰ ਰਹਿ ਕੇ ਇਸ ਦਰਦ ਨੂੰ ਮਹਿਸੂਸ ਕਰਨ’

Punjab News: ਮੁਹਾਲੀ ਦੀ ਅਦਾਲਤ ਨੇ ਨੌਜਵਾਨ ਨੂੰ ਅਗਵਾ ਕਰਕੇ ਕਤਲ ਕਰਨ ਵਾਲੇ ਪੰਜ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਮੁਹਾਲੀ ਦੇ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਦੀ ਅਦਾਲਤ ਨੇ ਬਿੰਦਰ ਸਿੰਘ, ਗੁਰਦੀਪ ਸਿੰਘ, ਕੁਲਦੀਪ ਸਿੰਘ, ਗੁਰਪ੍ਰੀਤ ਸਿੰਘ ਅਤੇ ਰਵਿੰਦਰ ਸਿੰਘ ਉਰਫ਼ ਰਵੀ ਵਜੋਂ ਪਛਾਣ ਕੀਤੇ ਗਏ ਮੁਲਜ਼ਮਾਂ ਨੂੰ 63-63 ਹਜ਼ਾਰ ਰੁਪਏ ਜੁਰਮਾਨਾ ਵੀ ਕੀਤਾ ਹੈ।

ਦੋਸ਼ੀ ਬਿੰਦਰ ਸਿੰਘ ਦੇ ਬਚਾਅ ਪੱਖ ਦੇ ਵਕੀਲ ਨੇ ਅਦਾਲਤ ਵਿਚ ਦਲੀਲ ਦਿਤੀ ਕਿ ਦੋਸ਼ੀ ਬਿੰਦਰ ਸਿੰਘ ਪਹਿਲੀ ਵਾਰ ਦਾ ਅਪਰਾਧੀ ਹੈ ਅਤੇ ਉਸ ਨੂੰ ਕਿਸੇ ਹੋਰ ਕੇਸ ਵਿਚ ਦੋਸ਼ੀ ਜਾਂ ਸਜ਼ਾ ਨਹੀਂ ਸੁਣਾਈ ਗਈ ਹੈ। ਉਸ ਨੇ ਅੱਗੇ ਦਲੀਲ ਦਿਤੀ ਹੈ ਕਿ ਦੋਸ਼ੀ ਬਿੰਦਰ ਸਿੰਘ ਅਪਣੇ ਬਜ਼ੁਰਗ ਮਾਤਾ-ਪਿਤਾ ਅਤੇ ਪਤਨੀ ਸਮੇਤ ਅਪਣੇ ਪਰਿਵਾਰ ਦਾ ਇਕਲੌਤਾ ਕਮਾਊ ਮੈਂਬਰ ਹੈ। ਇਸ ਸਬੰਧੀ ਉਨ੍ਹਾਂ ਦਾ ਵੱਖਰਾ ਬਿਆਨ ਅੱਜ ਅਦਾਲਤ ਵਿਚ ਦਰਜ ਕਰਵਾਇਆ ਗਿਆ। ਉਨ੍ਹਾਂ ਅੱਗੇ ਕਿਹਾ ਕਿ ਸਜ਼ਾ ਸੁਣਾਉਂਦੇ ਸਮੇਂ ਨਰਮ ਰਵੱਈਆ ਅਪਣਾਇਆ ਜਾਣਾ ਚਾਹੀਦਾ ਹੈ। ਦੋਸ਼ੀ ਗੁਰਦੀਪ ਸਿੰਘ ਦੇ ਬਚਾਅ ਪੱਖ ਦੇ ਵਕੀਲ ਨੇ ਇਹ ਵੀ ਦਲੀਲ ਦਿਤੀ ਹੈ ਕਿ ਦੋਸ਼ੀ ਗੁਰਦੀਪ ਸਿੰਘ ਅਪਣੇ ਪਰਿਵਾਰ ਦਾ ਇਕਲੌਤਾ ਕਮਾਊ ਹੈ ਜਿਸ ਵਿਚ ਉਸ ਦੀ ਪਤਨੀ, ਉਸ ਦਾ 11 ਸਾਲ ਦਾ ਨਾਬਾਲਗ ਪੁੱਤਰ ਅਤੇ ਦੋ ਛੋਟੇ ਭਰਾ ਹਨ ਜੋ ਉਸ 'ਤੇ ਨਿਰਭਰ ਹਨ।

ਦੋਸ਼ੀ ਕੁਲਦੀਪ ਸਿੰਘ ਦੇ ਬਚਾਅ ਪੱਖ ਦੇ ਵਕੀਲ ਨੇ ਦਲੀਲ ਦਿਤੀ ਕਿ ਦੋਸ਼ੀ ਕੁਲਦੀਪ ਸਿੰਘ ਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਅਤੇ ਉਸ ਦੀ ਵਿਧਵਾ ਮਾਂ, ਜੋ ਬਿਮਾਰ ਰਹਿੰਦੀ ਹੈ, ਉਸ 'ਤੇ ਨਿਰਭਰ ਹੈ। ਉਸ ਨੂੰ ਸਜ਼ਾ ਸੁਣਾਉਂਦੇ ਸਮੇਂ ਨਰਮ ਰਵੱਈਆ ਅਪਣਾਇਆ ਜਾਣਾ ਚਾਹੀਦਾ ਹੈ। ਇਸੇ ਤਰ੍ਹਾਂ ਦੋਸ਼ੀ ਰਵਿੰਦਰ ਸਿੰਘ ਉਰਫ਼ ਰਵੀ ਦੇ ਵਕੀਲ ਨੇ ਦਲੀਲ ਦਿਤੀ ਕਿ ਉਹ ਅਪਣੇ ਪਰਿਵਾਰ ਦਾ ਇਕਲੌਤਾ ਕਮਾਉਣ ਵਾਲਾ ਜੀਅ ਹੈ ਜਿਸ ਵਿਚ ਉਸ ਦੀ ਵਿਧਵਾ ਮਾਂ ਅਤੇ ਭੈਣ ਸ਼ਾਮਲ ਹਨ, ਜਿਨ੍ਹਾਂ ਦੀ ਉਮਰ 16 ਸਾਲ ਦੇ ਕਰੀਬ ਹੈ ਅਤੇ ਉਹ ਪੂਰੀ ਤਰ੍ਹਾਂ ਉਸ 'ਤੇ ਨਿਰਭਰ ਹਨ ਕਿਉਂਕਿ ਉਸ ਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ | ਦੋਸ਼ੀ ਗੁਰਪ੍ਰੀਤ ਸਿੰਘ ਨੇ ਦਲੀਲ ਦਿਤੀ ਕਿ ਉਹ ਅਪਣੇ ਪਰਿਵਾਰ ਦਾ ਇਕਲੌਤਾ ਕਮਾਊ ਮੈਂਬਰ ਹੈ, ਜਿਸ ਵਿਚ ਉਸ ਦੇ ਬਜ਼ੁਰਗ ਮਾਤਾ-ਪਿਤਾ, ਉਸ ਦੀ ਪਤਨੀ ਅਤੇ ਕਰੀਬ ਢਾਈ ਸਾਲ ਦੀ ਇਕ ਨਾਬਾਲਗ ਧੀ ਸ਼ਾਮਲ ਹੈ, ਜੋ ਪੂਰੀ ਤਰ੍ਹਾਂ ਉਸ 'ਤੇ ਨਿਰਭਰ ਹਨ।

ਪੰਜਾਂ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਉਂਦੇ ਹੋਏ ਅਦਾਲਤ ਨੇ ਕਿਹਾ ਕਿ 26 ਸਾਲਾ ਵਰੁਣ ਸੌਂਧੀ, ਜਿਸ ਦਾ ਉਨ੍ਹਾਂ ਨੇ ਲਾਲਚ ਕਾਰਨ ਕਤਲ ਕੀਤਾ ਸੀ, ਉਹ ਵੀ ਅਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਅਦਾਲਤ ਨੇ ਕਿਹਾ ਕਿ ਦੋਸ਼ੀ ਰਹਿਮ ਦੇ ਹੱਕਦਾਰ ਨਹੀਂ। ਵਰੁਣ ਸੌਂਧੀ ਦਾ ਕਤਲ ਸੋਚੀ ਸਮਝੀ ਸਾਜ਼ਿਸ਼ ਤਹਿਤ ਕੀਤਾ ਗਿਆ ਹੈ। ਅਦਾਲਤ ਨੇ ਕਿਹਾ ਕਿ ਜਿਸ ਤਰ੍ਹਾਂ ਸੌਂਧੀ ਪਰਿਵਾਰ ਨੂੰ ਅਪਣੇ ਪੁੱਤਰ ਦੇ ਵਿਛੋੜੇ ਦਾ ਦੁੱਖ ਝੱਲਣਾ ਪਿਆ ਹੈ, ਉਸੇ ਤਰ੍ਹਾਂ ਦੋਸ਼ੀ ਪਰਿਵਾਰ ਤੋਂ ਦੂਰ ਹੋਣ ਦਾ ਦਰਦ ਮਹਿਸੂਸ ਕਰਨ। ਇਸ ਲਈ ਉਨ੍ਹਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਜਾਂਦੀ ਹੈ।

ਕੀ ਹੈ ਮਾਮਲਾ

ਇਹ ਮਾਮਲਾ ਸਾਲ 2021 ਦਾ ਹੈ। ਪੰਚਕੂਲਾ ਸੈਕਟਰ-21 ਦਾ ਰਹਿਣ ਵਾਲਾ ਵਰੁਣ ਮੁਹਾਲੀ ਸੈਕਟਰ-82 ਸਥਿਤ ਸਾਈ ਪ੍ਰਾਪਰਟੀ ਵਿਚ ਕੰਮ ਕਰਦਾ ਸੀ। ਮ੍ਰਿਤਕ ਵਰੁਣ ਸੌਂਧੀ ਸੈਕਟਰ-20 ਪੰਚਕੂਲਾ (ਹਰਿਆਣਾ) ਸਾਈਂ ਪ੍ਰਾਪਰਟੀ ਸੈਕਟਰ-82 ਮੁਹਾਲੀ 'ਚ ਨੌਕਰੀ ਕਰਦਾ ਸੀ। ਉਸੇ ਜਗ੍ਹਾ 'ਤੇ ਮੁਲਜ਼ਮ ਬਿੰਦਰ ਸਿੰਘ ਚਪੜਾਸੀ ਵਜੋਂ ਤਾਇਨਾਤ ਸੀ। ਮੁਲਜ਼ਮ ਬਿੰਦਰ ਸਿੰਘ ਨੂੰ ਪ੍ਰਾਪਰਟੀ ਦੇ ਸਬੰਧ 'ਚ ਪੈਸਿਆਂ ਦੇ ਲੈਣ-ਦੇਣ ਦੇ ਬਾਰੇ 'ਚ ਜਾਣਕਾਰੀ ਹੁੰਦੀ ਸੀ। 1 ਜੂਨ ਨੂੰ ਮੁਲਜ਼ਮ ਬਿੰਦਰ ਨੂੰ ਇਹ ਸ਼ੱਕ ਹੋਇਆ ਕਿ ਸੌਂਧੀ ਕੋਲ 7-8 ਲੱਖ ਰੁਪਏ ਨਕਦੀ ਹੈ ਜੋ ਕਿ ਸ਼ਾਮ 5 ਵਜੇ ਦਫ਼ਤਰ ਤੋਂ ਪੈਸੇ ਲੈ ਕੇ ਨਿਕਲੇਗਾ।

ਪੈਸੇ ਲੁੱਟਣ ਦੇ ਇਰਾਦੇ ਨਾਲ ਮੁਲਜ਼ਮ ਬਿੰਦਰ ਸਿੰਘ ਨੇ ਅਪਣੇ ਸਾਥੀਆਂ ਨੂੰ ਸੱਦ ਲਿਆ। ਜਦੋਂ ਸ਼ਾਮ ਨੂੰ ਸੌਂਧੀ ਅਪਣੀ ਪੋਲੋ ਗੱਡੀ 'ਚ ਘਰ ਨੂੰ ਜਾਣ ਲਈ ਨਿਕਲਿਆ ਤਾਂ ਮੁਲਜ਼ਮਾਂ ਨੇ ਅਪਣੇ ਚੋਰੀ ਦੇ ਮੋਟਰਸਾਈਕਲਾਂ ਤੇ ਹਥਿਆਰਾਂ ਸਮੇਤ ਉਸ ਦਾ ਪਿੱਛਾ ਕੀਤਾ। ਪਿੰਡ ਛੱਤ ਪੁੱਜ ਕੇ ਉਨ੍ਹਾਂ ਸੌਂਧੀ ਦੀ ਗੱਡੀ ਘੇਰ ਲਈ ਅਤੇ ਸੌਂਧੀ ਦੀ ਗੱਡੀ 'ਚ ਉਸ ਨੂੰ ਅਗਵਾ ਕਰ ਲਿਆ। ਮੁਲਜ਼ਮਾਂ ਨੇ ਸੌਂਧੀ ਤੋਂ ਹਥਿਆਰਾਂ ਦੀ ਨੋਕ 'ਤੇ ਪੈਸੇ ਮੰਗੇ। ਸੌਂਧੀ ਨੇ ਮੁਲਜ਼ਮ ਬਿੰਦਰ ਨੂੰ ਪਛਾਣ ਲਿਆ ਅਤੇ ਅਪਣੀ ਪਛਾਣ ਲੁਕਾਉਣ ਅਤੇ ਫੜੇ ਜਾਣ ਦੇ ਡਰ ਤੋਂ ਉਹ ਸੌਂਧੀ ਨੂੰ ਲੈ ਕੇ ਬਨੂੜ-ਲਾਂਡਰਾਂ ਰੋਡ ਤੋਂ ਹੁੰਦੇ ਹੋਏ ਪਿੰਡ ਝੰਜੇੜੀ ਪੁੱਜੇ। ਉਸੇ ਰਾਤ ਉਨ੍ਹਾਂ ਸੌਂਧੀ ਦਾ ਕਤਲ ਕਰ ਦਿਤਾ ਅਤੇ ਉਸ ਦੀ ਲਾਸ਼ ਨੂੰ ਐੱਸਵਾਈਐੱਲ ਨਹਿਰ ਦੇ ਕੰਡੇ ਸੁੱਟ ਦਿਤੀ।

 

 (For more Punjabi news apart from Life imprisonment to five convicts in Varun Sodhi murder case, stay tuned to Rozana Spokesman)

Location: India, Punjab, S.A.S. Nagar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Summer Vacation Holidays News: ਪੰਜਾਬ ਸਰਕਾਰ ਦਾ ਵੱਡਾ ਫੈਸਲਾ, ਸੂਬੇ ਦੇ ਸਾਰੇ ਸਕੂਲਾਂ 'ਚ ਛੁੱਟੀਆਂ ਦਾ..

21 May 2024 12:02 PM

Ferozepur Heatwave Alert: 44 ਡਿਗਰੀ ਤੋਂ ਟੱਪਿਆ ਪਾਰਾ, "ਹਰ ਕੋਈ ਆਖਦਾ ਲਾਏ ਜਾਣ ਰੁੱਖ ਤਾਂ ਹੀ ਪਵੇਗੀ ਗਰਮੀ 'ਤੇ

21 May 2024 11:45 AM

Amritsar Heatwave Alert LIVE : ਗਰਮੀ ਨੇ ਤੋੜੇ ਸਾਰੇ ਰਿਕਾਰਡ ! ਖੁਸ਼ਕ ਮੌਸਮ ਨੇ ਕੀਤੀ ਆਵਾਜਾਈ ਪ੍ਰਭਾਵਿਤ ਪਰ...

21 May 2024 10:51 AM

Hans Raj Hans ਨੇ ਦੱਸਿਆ ਕਿਉਂ ਦਿੱਤਾ ਜੁੱਤੀਆਂ ਵਾਲਾ ਬਿਆਨ ਕੀ ਵਿਰੋਧ 'ਚੋਂ ਵੀ ਵੋਟਾਂ ਲੱਭ ਰਹੇ ਹਨ ਹੰਸ ਰਾਜ ਹੰਸ

21 May 2024 9:05 AM

Sarvan Singh Dhun Interview : ਖੇਮਕਰਨ ਤੋਂ MLA ਸਰਵਨ ਸਿੰਘ ਧੁੰਨ ਦੀ ਬੇਬਾਕ ਇੰਟਰਵਿਊ

21 May 2024 8:21 AM
Advertisement