ਪੰਜਾਬ ਰੈਜੀਮੈਂਟ ਨੂੰ ਸਭ ਤੋਂ ਵਧੀਆ ਮਾਰਚਿੰਗ ਟੁਕੜੀ ਦਾ ਪੁਰਸਕਾਰ

ਖ਼ਬਰਾਂ, ਰਾਸ਼ਟਰੀ

ਨਵੀਂ ਦਿੱਲੀ: ਰਾਜਪਥ 'ਤੇ ਗਣਤੰਤਰ ਦਿਵਸ ਪਰੇਡ ਦੌਰਾਨ ਸ਼ਿਵਾਜੀ ਮਹਾਰਾਜ ਨੂੰ ਦਰਸਾਉਂਦੀ ਮਹਾਰਾਸ਼ਟਰ ਦੀ ਝਾਕੀ ਨੂੰ ਪਹਿਲਾ ਪੁਰਸਕਾਰ ਮਿਲਿਆਹੈ। ਮੁਖੌਟਾ ਕਲਾ ਨੂੰ ਪੇਸ਼ ਕਰਦੀ ਹੋਈ ਆਸਾਮ ਦੀ ਝਾਕੀ ਨੂੰ ਦੂਜਾ ਪੁਰਸਕਾਰ ਮਿਲਿਆ ਹੈ। ਤੀਜਾ ਪੁਰਸਕਾਰ ਛਤੀਸਗੜ੍ਰ ਦੀ ਝਾਕੀ ਨੂੰ ਮਿਲਿਆ ਹੈ। ਇਹ ਝਾਕੀ ਰਾਮਗੜ੍ਰ ਦੀ ਪ੍ਰਾਚਨੀ ਨਾਟਸ਼ਾਲਾ 'ਤੇ ਆਧਾਰਤ ਸੀ। ਇਸ ਵਿਚ ਕਲਾਕਾਰਾਂ ਨੇ ਕਾਲੀਦਾਸ ਦੀ ਕ੍ਰਿਤ 'ਤੇ ਆਧਾਰਤ ਨ੍ਰਿਤ ਪੇਸ਼ਕਾਰੀ ਦਿਤੀ ਸੀ।