ਲਖਨਊ: ਪੱਤਰਕਾਰ ਆਬਿਦ ਅਲੀ ਉੱਤੇ ਕਾਤੀਲਾਨਾ ਹਮਲਾ ਹੋਇਆ ਹੈ ਅਤੇ ਇਹ ਪੂਰਾ ਮਾਮਲਾ ਸੀਸੀਟੀਵੀ ਵਿਚ ਕੈਦ ਵੀ ਹੋ ਗਿਆ ਹੈ। ਖਾਸ ਗੱਲ ਇਹ ਰਹੀ ਕਿ ਆਬਿਦ ਅਲੀ ਦੀ ਪਤਨੀ ਨੇ ਲਾਇਸੈਂਸੀ ਰਿਵਾਲਵਰ ਨਾਲ ਫਾਇਰਿੰਗ ਕਰ ਬਦਮਾਸ਼ਾਂ ਨੂੰ ਭੱਜਣ ਉਤੇ ਮਜਬੂਰ ਕਰ ਦਿੱਤਾ।
ਯੂਪੀ ਦੇ ਜਿਸ ਸ਼ਹਿਰ ਲਖਨਊ ਵਿਚ ਸੀਐਮ ਯੋਗੀ ਰਹਿੰਦੇ ਹਨ ਉਸ ਸ਼ਹਿਰ ਵਿਚ ਫਿਰ ਅਪਰਾਧ ਹੋਇਆ ਹੈ। ਅੱਧਾ ਦਰਜਨ ਗੁੰਡਿਆਂ ਨੇ ਇਕ ਪੱਤਰਕਾਰ ਦੇ ਘਰ ਡੋਰ ਵੈੱਲ ਵਜਾਕੇ ਹਮਲਾ ਕੀਤਾ। ਸੰਪਾਦਕ ਆਬਿਦ ਅਲੀ ਨੇ ਗੇਟ ਖੋਲਿਆ ਪਰ ਉਨ੍ਹਾਂ ਨੂੰ ਭਲਾ ਕੀ ਪਤਾ ਸੀ ਕਿ ਹੁਣ ਕੀ ਹੋਣ ਵਾਲਾ ਹੈ।