ਨਵੀਂ ਦਿੱਲੀ: ਭਾਰਤੀ ਰੇਲਵੇ ਨੇ ਇਕ ਸਾਲ ਦੌਰਾਨ ਦੋ ਕਰੋੜ ਤੋਂ ਜ਼ਿਆਦਾ ਯਾਤਰੀਆਂ ਨੂੰ ਬਿਨਾਂ ਟਿਕਟ ਯਾਤਰਾ ਕਰਦਿਆਂ ਫੜਿਆ ਹੈ। ਇਹ ਅੰਕੜਾ ਚਿੰਤਾ ਜ਼ਾਹਿਰ ਕਰਨ ਵਾਲਾ ਹੈ। ਫੜੇ ਗਏ ਇਨ੍ਹਾਂ ਯਾਤਰੀਆਂ ਤੋਂ ਰੇਲਵੇ ਨੇ ਬਤੌਰ ਜ਼ੁਰਮਾਨਾ 935.64 ਕਰੋੜ ਰੁਪਏ ਵਸੂਲੇ ਹਨ ਪਰ ਅਜੇ ਵੀ ਕਾਫ਼ੀ ਗਿਣਤੀ 'ਚ ਯਾਤਰੀ ਬਿਨਾਂ ਟਿਕਟ ਯਾਤਰਾ ਕਰ ਰਹੇ ਹਨ। ਦਸੰਬਰ 'ਚ ਲੋਕਸਭਾ ਸੈਸ਼ਨ ਦੌਰਾਨ ਰੇਲ ਕਾਂਗਰਸ ਕਮੇਟੀ ਦੀ ਰੀਪੋਰਟ 'ਚ ਇਸ ਗੱਲ ਦਾ ਖ਼ੁਲਾਸਾ ਹੋਇਆ ਹੈ।