'ਪੁੱਤ ਮਰਿਆ ਦੁੱਖ ਤਾਂ ਹੁੰਦੈ, ਪਰ ਆਹ ਕੰਮ ਤਾਂ ਹੋਣਾ ਹੀ ਸੀ, ਓਹਦੇ ਕੰਮ ਹੀ ਏਦਾਂ ਦੇ ਸੀ'

ਖ਼ਬਰਾਂ, ਪੰਜਾਬ

ਮੁਕਤਸਰ: ਪਿਛਲੇ ਲੰਬੇ ਸਮੇਂ ਤੋਂ ਪੁਲਿਸ ਲਈ ਸਿਰਦਰਦੀ ਬਣੇ ਖਤਰਨਾਕ ਗੈਂਗਸਟਰ ਵਿੱਕੀ ਗੌਂਡਰ ਦਾ ਆਖਿਰ ਸ਼ੁੱਕਰਵਾਰ ਨੂੰ ਪੁਲਿਸ ਨੇ ਐਨਕਾਊਂਟਰ ਕਰ ਦਿੱਤਾ। ਜਵਾਨ ਪੁੱਤ ਦੀ ਮੌਤ ਤੋਂ ਬਾਅਦ ਮਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਗੌਂਡਰ ਦੀ ਮਾਂ ਨੇ ਰੋਂਦੇ ਹੋਏ ਬਸ ਇੰਨਾ ਹੀ ਕਿਹਾ ਕਿ 'ਪੁੱਤ ਮਰਿਆ ਮੇਰਾ ਦੁੱਖ ਤਾਂ ਹੁੰਦਾ ਹੀ ਹੈ, ਪਰ ਸਾਨੂੰ ਪਤਾ ਸੀ ਕਿ ਆਹ ਕੰਮ ਤਾਂ ਹੋਣਾ ਹੀ ਸੀ। ਜਦੋਂ ਓਹਦੇ ਕੰਮ ਹੀ ਏਦਾਂ ਦੇ ਸੀ।'