ਠੰਡਲ ਦੇ ਪੁੱਤਰ ਨੂੰ ਅਕਾਲੀ ਸਰਕਾਰ ਸਮੇਂ ਗ਼ੈਰ-ਕਾਨੂੰਨੀ ਤਰੀਕੇ ਨਾਲ ਸ਼ਾਮਲਾਤ ਠੇਕੇ 'ਤੇ ਦੇਣ ਦੇ ਦੋਸ਼

ਖ਼ਬਰਾਂ, ਪੰਜਾਬ

ਹਾਈ ਕੋਰਟ ਵਲੋਂ ਨੀਲਾਮੀ ਦਾ ਰੀਕਾਰਡ ਤਲਬ  

ਹਾਈ ਕੋਰਟ ਵਲੋਂ ਨੀਲਾਮੀ ਦਾ ਰੀਕਾਰਡ ਤਲਬ  

ਹਾਈ ਕੋਰਟ ਵਲੋਂ ਨੀਲਾਮੀ ਦਾ ਰੀਕਾਰਡ ਤਲਬ  
ਚੰਡੀਗੜ੍ਹ, 5 ਫ਼ਰਵਰੀ (ਨੀਲ ਭਲਿੰਦਰ ਸਿੰਘ) : ਸਾਬਕਾ ਮੰਤਰੀ ਸੋਹਣ ਸਿੰਘ ਠੰਡਲ ਦੇ ਪੁੱਤਰ ਨੂੰ ਸੱਤ ਸਾਲ ਲਈ ਸ਼ਾਮਲਾਤ ਜ਼ਮੀਨ ਕਥਿਤ ਰੂਪ ਵਿਚ ਗ਼ੈਰਕਾਨੂੰਨੀ ਤੌਰ 'ਤੇ ਠੇਕੇ ਉਤੇ ਦੇਣ ਦੇ ਦੋਸ਼ ਲੱਗੇ ਹਨ। ਮਾਮਲਾ ਪਹਿਲਾਂ ਹੀ ਹਾਈ ਕੋਰਟ ਪਹੁੰਚ ਚੁਕਾ ਹੈ ਜਿਸ ਉਤੇ ਹਾਈ ਕੋਰਟ ਦੇ ਡਵੀਜ਼ਨ ਬੈਂਚ ਨੇ ਜ਼ਮੀਨ ਦੀ ਨੀਲਾਮੀ ਦਾ ਰੀਕਾਰਡ ਤਲਬ ਕਰ ਲਿਆ ਹੈ।ਜਸਟਿਸ ਮਹੇਸ਼ ਗਰੋਵਰ ਅਤੇ ਜਸਟਿਸ  ਰਾਜਬੀਰ ਸਹਿਰਰਾਵ ਦੇ ਡਵੀਜ਼ਨ ਬੈਂਚ ਨੇ ਕਿਹਾ ਕਿ ਜ਼ਮੀਨ ਦੀ ਨੀਲਾਮੀ ਦੇ ਸਮੇਂ ਬਲਾਕ ਵਿਕਾਸ ਅਤੇ ਪੰਚਾਇਤ ਅਧਿਕਾਰੀ ਮੌਜੂਦ ਨਾ ਰਿਹਾ ਹੋਣ ਦਾ ਉਚੇਚਾ ਜ਼ਿਕਰ ਹੋ ਰਿਹਾ ਹੈ ਜਿਸ ਕਰ ਕੇ ਪਹਿਲਾਂ ਸੁਣਵਾਈ ਦੀ ਅਗਲੀ ਤਰੀਕ ਉਤੇ ਨੀਲਾਮੀ ਦਾ ਰੀਕਾਰਡ ਪੇਸ਼ ਕੀਤਾ ਜਾਵੇ। ਇਹ ਆਦੇਸ਼ ਕਰਮ ਸਿੰਘ ਨਾਮੀ ਵਿਅਕਤੀ ਦੁਆਰਾ ਪੰਜਾਬ ਸਰਕਾਰ  ਅਤੇ ਹੋਰ ਜੁਆਬਦਾਤਾਵਾਂ ਵਿਰੁਧ ਦਾਇਰ ਕੀਤੀ ਗਈ ਪਟੀਸ਼ਨ ਉਤੇ ਜਾਰੀ ਹੋਏ ਹਨ। ਬੈਂਚ ਦੇ ਸਾਹਮਣੇ ਪੇਸ਼ ਹੋਏ ਜਾਚਕ ਦੇ ਵਕੀਲ ਭਾਨੁ ਪ੍ਰਤਾਪ ਸਿੰਘ  ਨੇ ਦਲੀਲ਼ ਦਿਤੀ ਕਿ ਨੀਲਾਮੀ ਬਾਰੇ ਪਬਲੀਕੇਸ਼ਨ 'ਸਹੀ' ਤਰੀਕੇ ਨਾਲ ਨਹੀਂ ਕਰਵਾਈ ਗਈ।