69 ਸਾਲ ਦੀ ਉਮਰ ਵਿਚ ਲਏ ਆਖਰੀ ਸਾਹ
90 ਦੇ ਦਹਾਕੇ ਦੇ ਮਸ਼ਹੂਰ ਅਦਾਕਾਰ ਦਿਨਯਾਰ ਤਿਰੰਦਾਜ਼ ਦਾ ਮੁੰਬਈ ਵਿੱਚ ਦੇਹਾਂਤ ਹੋ ਗਿਆ। ਉਹ 69 ਸਾਲਾਂ ਦੇ ਸਨ। ਦਿਨਯਾਰ ਤਿਰੰਦਾਜ਼ ਨੇ ਵੀਰਵਾਰ ਨੂੰ ਮੁੰਬਈ ਸਥਿਤ ਆਪਣੇ ਘਰ ਵਿੱਚ ਆਖਰੀ ਸਾਹ ਲਏ।
ਆਪਣੀ ਬੇਮਿਸਾਲ ਕਾਮਿਕ ਟਾਈਮਿੰਗ ਅਤੇ ਪਾਰਸੀ ਕਿਰਦਾਰਾਂ ਨੂੰ ਪਰਦੇ 'ਤੇ ਜੀਵਤ ਕਰਨ ਲਈ ਮਸ਼ਹੂਰ ਦਿਨਯਾਰ ਤਿਰੰਦਾਜ਼ ਦੇ ਦੇਹਾਂਤ ਦੀ ਖ਼ਬਰ ਸੋਸ਼ਲ ਮੀਡੀਆ ਰਾਹੀਂ ਸਾਹਮਣੇ ਆਈ ਹੈ। ਉਨ੍ਹਾਂ ਦੇ ਦੇਹਾਂਤ ਨਾਲ ਬਾਲੀਵੁੱਡ ਅਤੇ ਟੈਲੀਵਿਜ਼ਨ ਉਦਯੋਗਾਂ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਪ੍ਰਸ਼ੰਸਕਾਂ ਅਤੇ ਮਨੋਰੰਜਨ ਸ਼ਖਸੀਅਤਾਂ ਨੇ ਦਿਨਯਾਰ ਨੂੰ ਸ਼ਰਧਾਂਜਲੀ ਭੇਟ ਕੀਤੀ।
ਦਿਨਯਾਰ ਤਿਰੰਦਾਜ਼ ਨੇ ਆਪਣੀ ਐਕਟਿੰਗ ਦੀ ਸ਼ੁਰੂਆਤ 1984 ਵਿਚ ਆਈ ਫ਼ਿਲਮ ਦੁਨੀਆ ਤੋਂ ਕੀਤੀ ਸੀ। ਰਮੇਸ਼ ਤਲਵਾਰ ਦੁਆਰਾ ਨਿਰਦੇਸ਼ਿਤ ਇੱਕ ਐਕਸ਼ਨ ਡਰਾਮਾ ਫਿਲਮ ਸੀ। ਬਾਅਦ ਵਿੱਚ, ਉਨ੍ਹਾਂ ਨੇ ਨੁੱਕੜ ਅਤੇ ਬਯੋਮਕੇਸ਼ ਬਖਸ਼ੀ ਵਰਗੇ ਟੀਵੀ ਸ਼ੋਅ ਵਿੱਚ ਕੰਮ ਕੀਤਾ। ਬਾਲੀਵੁੱਡ ਵਿੱਚ, ਉਹ ਹੈਲੋ ਬ੍ਰਦਰ (1999), ਅਲਬੇਲਾ(2001), ਚਲਤੇ ਚਲਤੇ (2003), ਮੈਂਨੇ ਪਿਆਰ ਕਿਉਂ ਕਿਆ (2005), ਅਤੇ ਕਮਾਲ ਧਮਾਲ ਮਾਲਾਮਾਲ (2012) ਸਮੇਤ ਕਈ ਮਸ਼ਹੂਰ ਫਿਲਮਾਂ ਵਿੱਚ ਨਜ਼ਰ ਆਏ। ਉਨ੍ਹਾਂ ਦੀ ਆਖ਼ਰੀ ਫ਼ਿਲਮ ਸੀ ਵਾਸ...ਅੱਪ! ਜ਼ਿੰਦਗੀ (2017) ਸੀ।
