ਖ਼ਬਰਾਂ |

ਤਾਜ਼ਾ |

ਦਿਲਜੀਤ ਦੋਸਾਂਝ ਦੇ ਸ਼ੋਅ ਦੌਰਾਨ ਨੌਜਵਾਨ ਝੰਡਾ ਲੈ ਕੇ ਸਟੇਜ 'ਤੇ ਚੜ੍ਹਿਆ

By : GAGANDEEP

Published : Jun 22, 2026, 7:07 am IST
Updated : Jun 22, 2026, 7:21 am IST
SHARE ARTICLE
Diljit Dosanjh
Diljit Dosanjh

ਪੰਜਾਬ ਦੇ ਸੁਪਰਸਟਾਰ ਦਿਲਜੀਤ ਦੋਸਾਂਝ ਆਪਣੇ ਗੀਤਾਂ ਕਾਰਨ ਇਸ ਸਮੇਂ ਪੂਰੀ ਦੁਨੀਆਂ 'ਚ ਛਾਏ ਹੋਏ ਹਨ

ਸੈਨ ਫ਼ਰਾਂਸਿਸਕੋ : ਪੰਜਾਬ ਦੇ ਸੁਪਰਸਟਾਰ ਦਿਲਜੀਤ ਦੋਸਾਂਝ ਆਪਣੇ ਗੀਤਾਂ ਕਾਰਨ ਇਸ ਸਮੇਂ ਪੂਰੀ ਦੁਨੀਆਂ ’ਚ ਛਾਏ ਹੋਏ ਹਨ। ਇਸੇ ਦੌਰਾਨ ਉਹ ਅਪਣੇ ‘ਔਰਾ ਵਰਲਡ ਟੂਰ 2026’ ਦੇ ਇਕ ਲਾਈਵ ਸ਼ੋਅ ਦੌਰਾਨ ਅਮਰੀਕਾ ਦੇ ਸੈਨ ਫ਼ਰਾਂਸਿਸਕੋ ਪਹੁੰਚੇ, ਜਿੱਥੇ ਉਨ੍ਹਾਂ ਨੇ ਚੇਜ਼ ਸੈਂਟਰ ’ਚ ਅਪਣੀ ਗਾਇਕੀ ਨਾਲ ਚਾਰ ਚੰਨ ਲਾਏ ਪਰ ਇਸ ਸ਼ੋਅ ਦੌਰਾਨ ਇਕ ਅਜਿਹੀ ਘਟਨਾ ਵਾਪਰੀ, ਜਿਸ ਨੇ ਇਕ ਵੱਡੀ ਚਰਚਾ ਛੇੜ ਦਿਤੀ ਹੈ।

ਜਦੋਂ ਦਿਲਜੀਤ ਸ਼ੋਅ ਦੌਰਾਨ ਗੀਤ ਗਾ ਰਹੇ ਸਨ ਤਾਂ ਇਕ ਨੌਜਵਾਨ, ਜਿਸ ਦੇ ਹੱਥ ’ਚ ਖ਼ਾਲਿਸਤਾਨੀ ਝੰਡਾ ਸੀ, ਸੁਰੱਖਿਆ ਘੇਰਾ ਤੋੜ ਕੇ ਸਟੇਜ ’ਤੇ ਜਾ ਚੜਿ੍ਹਆ ਤੇ ਦਿਲਜੀਤ ਦੇ ਇਕ ਦਮ ਕੋਲ ਜਾ ਕੇ ਉਹ ਝੰਡਾ ਲਹਿਰਾਉਣ ਲੱਗ ਪਿਆ। ਹਾਲਾਂਕਿ ਜਿਵੇਂ ਹੀ ਨੌਜਵਾਨ ਸਟੇਜ ’ਤੇ ਪਹੁੰਚਿਆ ਤਾਂ ਇਸ ਦੇ ਕੁੱਝ ਹੀ ਸਮੇਂ ਬਾਅਦ ਸਕਿਉਰਟੀ ਗਾਰਡਾਂ ਨੇ ਆ ਕੇ ਨੌਜਵਾਨ ਨੂੰ ਕਾਬੂ ਕਰ ਲਿਆ ਤੇ ਉਸ ਨੂੰ ਚੁੱਕ ਕੇ ਸਟੇਜ ਤੋਂ ਹੇਠਾਂ ਲੈ ਗਏ।

ਇਸ ਘਟਨਾ ਦੀ ਵੀਡੀਉ ਸੋਸ਼ਲ ਮੀਡੀਆ ’ਤੇ ਕਾਫ਼ੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਜ਼ਿਕਰਯੋਗ ਹੈ ਕਿ ਇਹ ਪਹਿਲੀ ਵਾਰ ਨਹੀਂ ਹੈ, ਜਦੋਂ ਦਿਲਜੀਤ ਦੇ ਸ਼ੋਅ ’ਚ ਖ਼ਾਲਿਸਤਾਨ ਸਮਰਥਕ ਆ ਵੜੇ ਹੋਣ, ਇਸ ਤੋਂ ਪਹਿਲਾਂ ਵੀ ਕਈ ਵਾਰ ਦਿਲਜੀਤ ਦੇ ਸ਼ੋਅ ’ਚ ਅਜਿਹੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਦਿਲਜੀਤ ਨੇ ਵੀ ਇਕ ਵਾਰ ਅਪਣੇ ਸ਼ੋਅ ’ਚ ਇੱਥੋਂ ਤਕ ਕਹਿ ਦਿਤਾ ਸੀ ਕਿ ਸ਼ੋਅ ’ਚ ਖ਼ਰਾਬੀ ਕਰਨ ਵਾਲਿਆਂ ਨੂੰ ਚੁੱਕ ਕੇ ਬਾਹਰ ਸੁੱਟਿਆ ਜਾਵੇ।     (ਏਜੰਸੀ)
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਸਾਨ ਨੂੰ ਲੁੱਟਣਾ, ਕੁੱਟਣਾ ਅਤੇ ਉਨ੍ਹਾਂ ਦੀ ਆਵਾਜ਼ ਦਬਾਉਣਾ ਇਨ੍ਹਾਂ ਦਾ ਕੰਮ ਹੋ ਗਿਆ': Jagjit Singh Dallewal

17 Aug 2026 3:23 PM

ਅਮਰੀਕਾ ਨਾਲ ਖੇਤੀ ਵਪਾਰ ਸਮਝੌਤਾ ਸਵਾਲਾਂ 'ਚ ਕਿਉਂ? | Global Market ਨਾਲ ਚਮਕੇਗਾ ਜਾਂ ਡੁੱਬੇਗਾ ਪੰਜਾਬ ਦਾ ਕਿਸਾਨ?

17 Aug 2026 3:22 PM

ਗੁਰਜੀਤ ਤੂਤ ਦੇ ਪਰਿਵਾਰ ਦੀ ਮਦਦ ਲਈ ਅੱਗੇ ਆਏ Gulab Sidhu | ਧੀ ਦੀ 12ਵੀਂ ਦੀ ਪੜ੍ਹਾਈ ਦੀ ਚੁੱਕੀ ਜ਼ਿੰਮੇਵਾਰੀ

16 Aug 2026 2:05 PM

“ਇਹ ਕੱਲ੍ਹ ਤੋਂ ਹੀ ਸੜਕਾਂ ਰੋਕੀ ਬੈਠੇ ਨੇ, ਤੇ ਹੁਣ ਕੰਡਿਆਲੀ ਤਾਰ ਲਗਾ ਦਿੱਤੀ”: ਕਿਸਾਨ ਆਗੂ Baldev Singh Sirsa

16 Aug 2026 2:03 PM

ਕੀ ਬੁਰੇ ਫਸੇ ਰਾਹੁਲ ਗਾਂਧੀ?, PM ਮੋਦੀ ਦੀ ਵਿਦੇਸ਼ ਨੀਤੀ 'ਤੇ ਚੁੱਕੇ ਸੀ ਸਵਾਲ!

14 Aug 2026 2:55 PM
Advertisement