ਸੋਸ਼ਲ ਮੀਡੀਆ 'ਤੇ ਲਾਈਵ ਹੋ ਕੇ ਕਿਹਾ ਕਿ ਮਾਂ ਦੇ ਪਿਆਰ ਨੇ ਫੈਸਲਾ ਬਦਲਣ ਲਈ ਕੀਤਾ ਮਜ਼ਬੂਰ
ਮਸ਼ਹੂਰ ਪੰਜਾਬੀ ਗਾਇਕ ਅਤੇ ਗਲੋਬਲ ਸਟਾਰ ਦਿਲਜੀਤ ਦੋਸਾਂਝ ਹਮੇਸ਼ਾ ਆਪਣੇ ਹੱਸਮੁੱਖ ਅਤੇ ਬੇਬਾਕ ਅੰਦਾਜ਼ ਲਈ ਜਾਣੇ ਜਾਂਦੇ ਹਨ। ਹਾਲਾਂਕਿ, ਉਨ੍ਹਾਂ ਨੇ ਹਾਲ ਹੀ ਵਿੱਚ ਸੋਸ਼ਲ ਮੀਡੀਆ 'ਤੇ ਇੱਕ ਲਾਈਵ ਸੈਸ਼ਨ ਦੌਰਾਨ ਇੱਕ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਹੈ ਜਿਸ ਨੇ ਉਸ ਦੇ ਲੱਖਾਂ ਪ੍ਰਸ਼ੰਸਕਾਂ ਦੇ ਦਿਲਾਂ ਦੀ ਧੜਕਣ ਵਧਾ ਦਿੱਤੀ।
ਦਿਲਜੀਤ ਨੇ ਆਪਣੇ ਪੁਰਾਣੇ 'ਡਾਰਕ ਫੇਜ਼ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਇਕ ਸਮਾਂ ਅਜਿਹਾ ਆ ਗਿਆ ਸੀ ਜਦੋਂ ਉਹ ਇਹ ਦੁਨੀਆ ਅਤੇ ਆਪਣੇ ਸਰੀਰ ਨੂੰ ਹਮੇਸ਼ਾ ਲਈ ਛੱਡਣਾ ਚਾਹੁੰਦਾ ਸੀ। ਦਿਲਜੀਤ ਇੱਕ ਇੰਸਟਾਗ੍ਰਾਮ ਲਾਈਵ ਸੈਸ਼ਨ ਦੌਰਾਨ ਪ੍ਰਸ਼ੰਸਕਾਂ ਨਾਲ ਗੱਲਬਾਤ ਕਰ ਰਿਹਾ ਸੀ ਇਸ ਦੌਰਾਨ ਉਸ ਨੇ ਆਪਣੀ ਨੈੱਟਫਲਿਕਸ ਫਿਲਮ ਚਮਕੀਲਾ ਦਾ ਪ੍ਰਚਾਰ ਕਰਦੇ ਸਮੇਂ ਅਕਤੂਬਰ ਜਾਂ ਨਵੰਬਰ ਦੇ ਆਸਪਾਸ ਦਿੱਤੇ ਇੱਕ ਇੰਟਰਵਿਊ ਦਾ ਜ਼ਿਕਰ ਕੀਤਾ।
ਦਿਲਜੀਤ ਨੇ ਸਸਪੈਂਸ ਬਾਰੇ ਜੋ ਖੁਲਾਸਾ ਕੀਤਾ ਉਹ ਹੋਰ ਵੀ ਹੈਰਾਨੀਜਨਕ ਸੀ। ਉਸ ਨੇ ਸਾਂਝਾ ਕੀਤਾ ਕਿ ਇਹ ਸਿਰਫ਼ ਇੱਕ ਛੋਟੀ ਜਿਹੀ ਸੋਚ ਨਹੀਂ ਸੀ; ਉਸਨੇ ਅਸਲ ਵਿੱਚ ਇਸ ਦੇ ਲਈ ਪੂਰੀ ਤਿਆਰੀ ਕੀਤੀ ਸੀ। ਗਾਇਕ ਨੇ ਕਿਹਾ, "ਮੈਂ ਜਾਪਾਨ ਵਿੱਚ ਇੱਕ ਜਗ੍ਹਾ ਵੀ ਵੇਖ ਲ਼ਈ ਸੀ ਤੇ ਸੋਚਿਆ ਕਿ ਮੈਂ ਉੱਥੇ ਇੱਕ ਮਹੀਨਾ ਰਹਾਂਗਾ ਤੇ ਵੇਖਾਂਗਾ ਕਿ ਕੀ ਮੈਂ ਆਪਣੀ ਮਰਜ਼ੀ ਨਾਲ ਆਪਣਾ ਸਰੀਰ ਛੱਡ ਸਕਦਾ ਹਾਂ। ਜੇਕਰ ਅਜਿਹਾ ਹੁੰਦਾ, ਤਾਂ ਇਹ ਬਹੁਤ ਵਧੀਆ ਹੁੰਦਾ।"
ਵੀਡੀਓ ਦੇ ਅੰਤ ਵਿੱਚ ਦਿਲਜੀਤ ਨੇ ਦੱਸਿਆ ਕਿ ਆਖਰ ਕਿਹੜੀ ਉਹ ਚੀਜ਼ ਸੀ ਜਿਸ ਨੇ ਉਸ ਨੂੰ ਆਪਣਾ ਸਖ਼ਤ ਫੈਸਲਾ ਬਦਲਣ ਲਈ ਮਜਬੂਰ ਕੀਤਾ। ਉਸ ਨੇ ਦੱਸਿਆ ਕਿ ਉਨ੍ਹਾਂ ਨੂੰ ਆਪਣੀ ਮੰਮੀ ਨੂੰ ਮਿਲੇ ਬਹੁਤ ਸਮਾਂ ਹੋ ਗਿਆ ਸੀ ਇਸ ਦੌਰਾਨ ਉਨ੍ਹਾਂ ਦੇ ਮਾਤਾ ਉਨ੍ਹਾਂ ਨੂੰ ਮਿਲਣ ਆਏ। ਅਸੀਂ 15 ਦਿਨ ਇਕੱਠੇ ਬਿਤਾਏ ਅਤੇ ਬਹੁਤ ਘੁੰਮਿਆ। ਆਪਣੀ ਮਾਂ ਨਾਲ ਸਮਾਂ ਬਿਤਾਉਣ ਤੋਂ ਬਾਅਦ, ਮੇਰੀ ਮਾਨਸਿਕਤਾ ਪੂਰੀ ਤਰ੍ਹਾਂ ਬਦਲ ਗਈ, ਅਤੇ ਮੈਂ ਆਪਣੇ ਆਪ ਨੂੰ ਕਿਹਾ - 'ਰੁਕੋ, ਮੈਨੂੰ ਅਜੇ ਦੁਨੀਆ ਨਹੀਂ ਛੱਡਣੀ ਚਾਹੀਦੀ।'"
ਦਿਲਜੀਤ ਦਾ ਇਹ ਵੀਡੀਓ ਜੋ ਹਮੇਸ਼ਾ ਆਪਣੀ ਕਾਮੇਡੀ ਅਤੇ ਗੀਤਾਂ ਨਾਲ ਲੋਕਾਂ ਦਾ ਦਿਲ ਜਿੱਤਦੇ ਹਨ। ਇਹ ਸਾਬਤ ਕਰਦਾ ਹੈ ਕਿ ਕੈਮਰੇ ਦੇ ਪਿੱਛੇ ਸਿਤਾਰਿਆਂ ਦੀ ਜ਼ਿੰਦਗੀ ਵਿੱਚ ਵੀ ਬਹੁਤ ਸਾਰਾ ਖਾਲੀਪਣ ਅਤੇ ਸੰਘਰਸ਼ਪੂਰਨ ਹੁੰਦੀ ਹੈ, ਜਿਸ ਨੂੰ ਸਿਰਫ਼ ਪਰਿਵਾਰ ਦਾ ਪਿਆਰ ਹੀ ਭਰ ਸਕਦਾ ਹੈ। ਇਸ ਦੇ ਨਾਲ ਹੀ, ਦਿਲਜੀਤ ਨੇ ਦਿਖਾਇਆ ਹੈ ਕਿ ਉਹ ਆਪਣੇ ਪਲੇਟਫਾਰਮ 'ਤੇ ਕਿਸੇ ਵੀ ਨਕਾਰਾਤਮਕਤਾ ਨੂੰ ਬਰਦਾਸ਼ਤ ਨਹੀਂ ਕਰਦਾ।
