ਖ਼ਬਰਾਂ |

ਤਾਜ਼ਾ |

ਨੋਟਿਸ ਜਾਰੀ ਹੋਣ ਤੋਂ ਬਾਅਦ ਓ. ਟੀ. ਟੀ. ਤੋਂ ਹਟਾਈ ‘ਸਤਲੁਜ' ਫ਼ਿਲਮ
Published : Jul 6, 2026, 6:53 am IST
Updated : Jul 6, 2026, 6:53 am IST
SHARE ARTICLE
Film 'Satluj' removed from OTT after notice was issued.
Film 'Satluj' removed from OTT after notice was issued.

‘ਸਤਲੁਜ' ਫ਼ਿਲਮ ਨੇ ਖਾਲੜਾ ਦੇ ਜੀਵਨ ਅਤੇ ਕੰਮ ਨੂੰ ਮੁੜ ਚਰਚਾ ਵਿਚ ਲਿਆ ਦਿਤਾ

ਲੁਧਿਆਣਾ (ਅਮਰੀਕ ਸਿੰਘ ਪਿ੍ਰੰਸ): ਸੈਂਟਰਲ ਬੋਰਡ ਆਫ਼ ਫ਼ਿਲਮ ਸਰਟੀਫ਼ੀਕੇਸ਼ਨ (ਸੀਬੀਐਫ਼ਸੀ) ਤੋਂ ਮਨਜ਼ੂਰੀ ਦੇ ਲੰਬੇ ਇੰਤਜ਼ਾਰ ਤੋਂ ਬਾਅਦ, ਦਿਲਜੀਤ ਦੋਸਾਂਝ ਦੀ ਫ਼ਿਲਮ ‘ਪੰਜਾਬ 95’ ਨੂੰ ਆਖ਼ਰਕਾਰ ਓਟੀਟੀ ’ਤੇ ‘ਸਤਲੁਜ’ ਨਾਮ ਦੇ ਨਾਲ ਜਾਰੀ ਕਰਨ ਤੋਂ ਬਾਅਦ ਫਿਲਹਾਲ ਰੋਕ ਦਿੱਤਾ ਗਿਆ ਹੈ।

ਓ.ਟੀ.ਟੀ. ਪਲੇਟਫਾਰਮ ‘ਜ਼ੀ5’ ਨੇ ਇਸ ਸਬੰਧ ਵਿਚ ਇਕ ਅਧਿਕਾਰਤ ਬਿਆਨ ਜਾਰੀ ਕਰਦਿਆਂ ਸਪਸ਼ਟ ਕੀਤਾ ਕਿ ਇਹ ਫ਼ੈਸਲਾ ਕਾਨੂੰਨੀ ਅਤੇ ਨਿਯਮਤ ਲੋੜਾਂ ਦੀ ਪਾਲਣਾ ਕਰਦਿਆਂ ਲਿਆ ਗਿਆ ਹੈ। ਜ਼ੀ5 ਨੇ ਕਿਹਾ, ‘ਭਾਰਤ ਵਿਚ ‘ਸਤਲੁਜ’ ਦੀ ਰਿਲੀਜ਼ ਨੂੰ ਅਗਲੇ ਨੋਟਿਸ ਤਕ ਰੋਕ ਦਿਤਾ ਗਿਆ ਹੈ।

ਅਸੀਂ ਕਾਨੂੰਨੀ ਅਤੇ ਨਿਯਮਤ ਢਾਂਚੇ ਦੀ ਪਾਲਣਾ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹਾਂ ਅਤੇ ਇਸ ਮਾਮਲੇ ਵਿਚ ਸਾਰੇ ਹਿੱਸੇਦਾਰਾਂ ਨਾਲ ਮਿਲ ਕੇ ਕੰਮ ਕਰ ਰਹੇ ਹਾਂ।’’ ਹਾਲਾਂਕਿ, ਕੰਪਨੀ ਵਲੋਂ ਕਿਸੇ ਨਵੀਂ ਰਿਲੀਜ਼ ਤਾਰੀਖ਼ ਜਾਂ ਦੇਰੀ ਦੇ ਖਾਸ ਕਾਰਨਾਂ ਦਾ ਪ੍ਰਗਟਾਵਾ ਨਹੀਂ ਕੀਤਾ ਗਿਆ ਹੈ। ਦੂਜੇ ਪਾਸੇ, ਸੋਸ਼ਲ ਮੀਡੀਆ ’ਤੇ ਅਪਣੇ ਅਧਿਕਾਰਤ ਪੇਜ ’ਤੇ ਪੋਸਟ ਸਾਂਝੀ ਕਰਦਿਆਂ ਜ਼ੀ5 ਨੇ ਲਿਖਿਆ, ‘‘ਸਤਲੁਜ’ ਸ਼ਾਇਦ ਰੁਕ ਗਈ ਹੋਵੇ। ਪਰ ਇਸ ਨੇ ਜੋ ਗੱਲਬਾਤ ਸ਼ੁਰੂ ਕੀਤੀ ਹੈ, ਉਹ ਨਹੀਂ ਰੁਕੀ। ਤੁਹਾਡੇ ਬੇਅੰਤ ਪਿਆਰ ਲਈ ਧੰਨਵਾਦ। ਅਸੀਂ ਜਲਦੀ ਹੀ ਇਸ ਨੂੰ ਵਾਪਸ ਲਿਆਉਣ ਦੀ ਉਮੀਦ ਕਰਦੇ ਹਾਂ।’’ ਪਹਿਲਾਂ ‘ਪੰਜਾਬ 95’ ਦੇ ਨਾਂ ’ਤੇ ਜਸਵੰਤ ਸਿੰਘ ਖਾਲੜਾ ਦੇ ਜੀਵਨ ’ਤੇ ਅਧਾਰਤ ਫ਼ਿਲਮ ਦੀ ਸਟ੍ਰੀਮਿੰਗ ਅਚਾਨਕ ਰੁਕਣ ਕਾਰਨ ਦਿਲਜੀਤ ਦੇ ਚਾਹੁਣ ਵਾਲਿਆਂ ਵਿਚ ਕਾਫੀ ਨਿਰਾਸ਼ਾ ਪਾਈ ਜਾ ਰਹੀ ਹੈ ਅਤੇ ਉਹ ਇਸ ਦੇ ਦੁਬਾਰਾ ਸ਼ੁਰੂ ਹੋਣ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ। 

 ‘ਸਤਲੁਜ’ ਫ਼ਿਲਮ ਜੋ ਖਾਲੜਾ ਦੇ ਜੀਵਨ, ਨਿਆਂ ਲਈ ਉਨ੍ਹਾਂ ਦੀ ਲੜਾਈ ਤੇ ਪੰਜਾਬ ਵਿਚ ਅਤਿਵਾਦ ਦੇ ਸਮੇਂ ਬਾਰੇ ਦਸਦੀ ਹੈ। ਇਸ ਫ਼ਿਲਮ ਨੂੰ ਪੰਜਾਬ ਦੇ ਇਤਿਹਾਸ ਦੇ ਮਹੱਤਵਪੂਰਨ ਅਧਿਆਇ ਵਲ ਧਿਆਨ ਖਿੱਚਣ ਲਈ ਪ੍ਰਸ਼ੰਸਾ ਮਿਲ ਰਹੀ ਹੈ । ਵੀਡੀਉ ਵਿਚ, ਖਾਲੜਾ ਅਪਣੇ ਲਾਪਤਾ ਅਜ਼ੀਜ਼ਾਂ ਦੀ ਭਾਲ ਕਰ ਰਹੇ ਪ੍ਰਵਾਰਾਂ ਦੇ ਦੁੱਖ ਬਾਰੇ ਗੱਲ ਕਰ ਰਹੇ ਹਨ।

ਉਹ ਕਹਿੰਦੇ ਹਨ ਕਿ ਹਜ਼ਾਰਾਂ ਮਾਵਾਂ ਅਪਣੇ ਪੁੱਤਾਂ ਨੂੰ ਉਡੀਕ ਰਹੀਆਂ ਹਨ, ਚਾਹੇ ਕਈਆਂ ਨੂੰ ਪਤਾ ਹੈ ਕਿ ਪੁੱਤ ਹੁਣ ਇਸ ਦੁਨੀਆਂ ’ਤੇ ਜਰਵਾਣਿਆਂ ਨਹੀਂ ਛਡਿਆ, ਪਰ ਮਾਂ ਦਾ ਦਿਲ ਐਸਾ ਹੁੰਦਾ ਹੈ ਕਿ ਉਹ ਪੁੱਤ ਦੀ ਲਾਸ਼ ਦੇਖ ਕੇ ਵੀ ਯਕੀਨ ਨਹੀਂ ਕਰਦੀ ਕਿ ਪੁੱਤ ਛੱਡ ਗਿਆ ਹੈ। ਉਹ ਮਾਵਾਂ ਜਿਨ੍ਹਾਂ ਨੇ ਕਦੇ ਅਪਣੇ ਪੁੱਤਰਾਂ ਦੀਆਂ ਲਾਸ਼ਾਂ ਨਹੀਂ ਵੇਖੀਆਂ ਸਨ, ਉਹ ਸਾਨੂੰ ਸਵਾਲ ਕਰ ਰਹੀਆਂ ਸਨ ਕਿ ਇੰਨਾ ਤਾਂ ਪਤਾ ਕਰ ਦਿਉ ਸਾਡਾ ਪੁੱਤਰ ਹੈ ਵੀ ਜਾਂ ਨਹੀਂ ।

 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਬੇਅੰਤ ਸਿੰਘ ਦੇ ਕਤਲ ਮਾਮਲੇ 'ਚ MHA ਦੇ Ex. ਅਧਿਕਾਰੀ ਦਾ ਵੱਡਾ ਖੁਲਾਸਾ

15 Jul 2026 2:55 PM

'ਸਤਲੁਜ' ਫਿਲਮ 'ਤੇ Ravneet Bittu LIVE | "ਖਾਲੜਾ ਸਾਬ੍ਹ ਨਾਲ ਕੋਈ ਦਿੱਕਤ ਨਹੀਂ, ਪਰ..." | Press Conference

13 Jul 2026 2:55 PM

ਕੈਬ ਐਸੋਸੀਏਸ਼ਨ ਵਾਲਿਆਂ ਦਾ ਗੁੱਸਾ ਸੱਤਵੇਂ ਅਸਮਾਨ 'ਤੇ, ਭਾਰੀ ਪੁਲਿਸ ਫੋਰਸ ਤਾਇਨਾਤ

13 Jul 2026 2:56 PM

ਫਿਲਮ 'ਸਤਲੁਜ' ਵਿਵਾਦ ਮਾਮਲੇ 'ਤੇ ਰਵਨੀਤ ਬਿੱਟੂ ਦਾ ਵੱਡਾ ਬਿਆਨ

12 Jul 2026 2:49 PM

PM Modi ਦਾ New Zealand ਚ ਸਿੱਖ ਵਿਰੋਧੀ ਤੱਤਾ ਨੂੰ ਕਰਾਰਾ ਜਵਾਬ,ਸਿੱਖਾਂ ਦੀ ਸੇਵਾ ਅਤੇ ਸਾਹਸ ਪੂਰੀ ਦੁਨੀਆ ਲਈ ਮਿਸਾਲ

12 Jul 2026 2:48 PM
Advertisement