ਖ਼ਬਰਾਂ |

ਤਾਜ਼ਾ |

ਫ਼ਿਲਮ ‘ਸਤਲੁਜ’ ਦੀ ਸਮੀਖਿਆ ਕਰਨ ਲਈ ਕੇਂਦਰ ਸਰਕਾਰ ਨੇ ਬਣਾਈ ਕਮੇਟੀ
Published : Jul 7, 2026, 1:17 pm IST
Updated : Jul 7, 2026, 1:17 pm IST
SHARE ARTICLE
Central government forms committee to review the film ‘Satluj’
Central government forms committee to review the film ‘Satluj’

ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਦੀ ਸਿਫਾਰਸ਼ ਤੋਂ ਬਾਅਦ ਬਣਾਈ ਗਈ ਕਮੇਟੀ

ਨਵੀਂ ਦਿੱਲੀ : ਕੇਂਦਰ ਸਰਕਾਰ ਨੇ ਪੰਜਾਬੀ ਅਦਾਕਾਰ ਦਿਲਜੀਤ ਦੋਸਾਂਝ ਦੀ ਫ਼ਿਲਮ ‘ਸਤਲੁਜ’ ਨੂੰ ਲੈ ਕੇ ਰਿਵਿਊ ਕਮੇਟੀ ਦਾ ਗਠਨ ਕੀਤਾ ਹੈ । ਭਾਜਪਾ ਦੇ ਪੰਜਾਬ ਪ੍ਰਧਾਨ ਕੇਵਲ ਢਿੱਲੋਂ ਦੀ ਅਪੀਲ ਤੋਂ ਬਾਅਦ ਇਹ ਕਮੇਟੀ ਬਣਾਈ ਗਈ ਹੈ । ਇਸ ਦੀ ਪੁਸ਼ਟੀ ਭਾਜਪਾ ਆਗੂ ਆਰ.ਪੀ. ਸਿੰਘ ਨੇ ਕੀਤੀ । ਕਮੇਟੀ ਫ਼ਿਲਮ ਦੀ ਸਮੱਗਰੀ, ਤੱਥਾਂ ਅਤੇ ਪੇਸ਼ ਕੀਤੇ ਗਏ ਵਿਸ਼ਿਆਂ ਦਾ ਅਧਿਐਨ ਕਰੇਗੀ । ਦਾਅਵਾ ਹੈ ਕਿ ਫ਼ਿਲਮ ਸੈਂਸਰ ਬੋਰਡ ਤੋਂ ਪ੍ਰਵਾਨਿਤ ਨਹੀਂ ਸੀ।

ਇਹ ਫ਼ਿਲਮ ਪੰਜਾਬ ਦੇ ਮਨੁੱਖੀ ਅਧਿਕਾਰ ਕਾਰਕੁੰਨ ਜਸਵੰਤ ਸਿੰਘ ਖਾਲੜਾ ਦੇ ਜੀਵਨ 'ਤੇ ਅਧਾਰਿਤ ਸੀ । ਖਾਲੜਾ ਨੇ ਅੱਤਵਾਦ ਦੇ ਦੌਰ ਵਿੱਚ ਪੰਜਾਬ ਵਿੱਚ ਹੋਏ ਝੂਠੇ ਮੁਕਾਬਲਿਆਂ ਵਿੱਚ 25 ਹਜ਼ਾਰ ਨੌਜਵਾਨਾਂ ਨੂੰ ਮਾਰਨ ਦਾ ਦਾਅਵਾ ਕੀਤਾ ਸੀ । ਇਹ ਫ਼ਿਲਮ 3 ਸਾਲ ਦੀ ਰੋਕ ਤੋਂ ਬਾਅਦ 2 ਦਿਨ ਪਹਿਲਾਂ ਹੀ ਨਾਮ ਬਦਲ ਕੇ ਰਿਲੀਜ਼ ਕੀਤੀ ਗਈ ਸੀ। ਪਹਿਲਾਂ ਇਸ ਫ਼ਿਲਮ ਦਾ ਨਾਮ 'ਪੰਜਾਬ 95' ਸੀ, ਜਿਸ ਨੂੰ 'ਸਤਲੁਜ' ਨਾਮ ਨਾਲ OTT ਪਲੇਟਫਾਰਮ 'ਤੇ ਰਿਲੀਜ਼ ਕੀਤਾ ਗਿਆ ਸੀ। ਪਰ ਫਿਰ ਇਸ ਨੂੰ ਅਚਾਨਕ ਹਟਾ ਦਿੱਤਾ ਗਿਆ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਬੇਅੰਤ ਸਿੰਘ ਦੇ ਕਤਲ ਮਾਮਲੇ 'ਚ MHA ਦੇ Ex. ਅਧਿਕਾਰੀ ਦਾ ਵੱਡਾ ਖੁਲਾਸਾ

15 Jul 2026 2:55 PM

'ਸਤਲੁਜ' ਫਿਲਮ 'ਤੇ Ravneet Bittu LIVE | "ਖਾਲੜਾ ਸਾਬ੍ਹ ਨਾਲ ਕੋਈ ਦਿੱਕਤ ਨਹੀਂ, ਪਰ..." | Press Conference

13 Jul 2026 2:55 PM

ਕੈਬ ਐਸੋਸੀਏਸ਼ਨ ਵਾਲਿਆਂ ਦਾ ਗੁੱਸਾ ਸੱਤਵੇਂ ਅਸਮਾਨ 'ਤੇ, ਭਾਰੀ ਪੁਲਿਸ ਫੋਰਸ ਤਾਇਨਾਤ

13 Jul 2026 2:56 PM

ਫਿਲਮ 'ਸਤਲੁਜ' ਵਿਵਾਦ ਮਾਮਲੇ 'ਤੇ ਰਵਨੀਤ ਬਿੱਟੂ ਦਾ ਵੱਡਾ ਬਿਆਨ

12 Jul 2026 2:49 PM

PM Modi ਦਾ New Zealand ਚ ਸਿੱਖ ਵਿਰੋਧੀ ਤੱਤਾ ਨੂੰ ਕਰਾਰਾ ਜਵਾਬ,ਸਿੱਖਾਂ ਦੀ ਸੇਵਾ ਅਤੇ ਸਾਹਸ ਪੂਰੀ ਦੁਨੀਆ ਲਈ ਮਿਸਾਲ

12 Jul 2026 2:48 PM
Advertisement