ਖ਼ਬਰਾਂ |

ਤਾਜ਼ਾ |

ਬੰਗਲੁਰੂ ਸ਼ੋਅ ਤੋਂ ਪਹਿਲਾਂ ਕਰਨ ਔਜਲਾ ਨੂੰ ਨੋਟਿਸ ਜਾਰੀ, 6 ਗੀਤਾਂ 'ਤੇ ਲਗਾਈ ਪਾਬੰਦੀ

By : GAGANDEEP

Published : Mar 29, 2026, 12:45 pm IST
Updated : Mar 29, 2026, 3:01 pm IST
SHARE ARTICLE
Karan Aujla
Karan Aujla

ਸ਼ਰਾਬ, ਨਸ਼ੇ ਤੇ ਹਥਿਆਰਾਂ ਵਾਲੇ ਗੀਤ ਗਾਉਣ 'ਤੇ ਲਗਾਈ ਰੋਕ

ਪੰਜਾਬੀ ਗਾਇਕ ਕਰਨ ਔਜਲਾ ਅੱਜ ਬੰਗਲੁਰੂ ਵਿਚ ਆਪਣੇ ਸ਼ੋਅ ਵਿੱਚ ਛੇ ਗਾਣੇ ਨਹੀਂ ਪੇਸ਼ ਕਰ ਸਕਣਗੇ। ਚੰਡੀਗੜ੍ਹ ਸਥਿਤ ਪ੍ਰੋ. ਪੰਡਿਤ ਰਾਓ ਧਰੇਨਵਰ ਦੀ ਸ਼ਿਕਾਇਤ ਤੋਂ ਬਾਅਦ, ਬੰਗਲੁਰੂ ਵਿੱਚ ਜ਼ਿਲ੍ਹਾ ਬਾਲ ਸੁਰੱਖਿਆ ਇਕਾਈ ਨੇ ਉਨ੍ਹਾਂ ਨੂੰ ਨੋਟਿਸ ਜਾਰੀ ਕੀਤਾ ਹੈ। ਪੁਲਿਸ ਨੂੰ ਵੀ ਇਸ ਹੁਕਮ ਨੂੰ ਲਾਗੂ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। "ਗੈਂਗਸਟਾ" ਗੀਤ ਗਾਉਣ ਦੀ ਕਿਸੇ ਵੀ ਹਾਲਤ ਵਿੱਚ ਇਜਾਜ਼ਤ ਨਹੀਂ ਹੈ। ਇਹ ਨਿਰਦੇਸ਼ ਬੱਚਿਆਂ ਦੀ ਮਾਨਸਿਕ ਸਿਹਤ ਦੀ ਰੱਖਿਆ ਅਤੇ ਉਨ੍ਹਾਂ 'ਤੇ ਮਾੜੇ ਪ੍ਰਭਾਵਾਂ ਨੂੰ ਰੋਕਣ ਲਈ ਜਾਰੀ ਕੀਤੇ ਗਏ ਹਨ।

ਪ੍ਰੋਫੈਸਰ ਰਾਓ ਨੇ ਆਪਣੀ ਸ਼ਿਕਾਇਤ ਵਿੱਚ ਇਨ੍ਹਾਂ ਗੀਤਾਂ 'ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਸੀ ਕਰਨ ਔਜਲਾ ਨੂੰ ਆਪਣੇ ਕੁਝ ਖਾਸ ਗੀਤ ਜਿਵੇਂ 'ਅਧੀਆ,  ਚਿੱਟਾ ਕੁੜਤਾ, ਸ਼ਰਾਬ 2, ਫਿਊ ਡੇ.,ਬੰਦੂਕ ਤੇ ਗੈਂਗਸਟਾ ਗਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਣੀ ਚਾਹੀਦੀ।

- ਸ਼ਿਕਾਇਤ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਇਹ ਗਾਣੇ ਸ਼ਰਾਬ, ਨਸ਼ਿਆਂ ਅਤੇ ਬੰਦੂਕ ਸੱਭਿਆਚਾਰ ਦੀ ਵਡਿਆਈ ਕਰਦੇ ਹਨ। ਬੱਚਿਆਂ 'ਤੇ ਮਾੜਾ ਪ੍ਰਭਾਵ - ਰਾਓ ਨੇ ਦਲੀਲ ਦਿੱਤੀ ਕਿ ਅਜਿਹੇ ਗਾਣਿਆਂ ਦਾ ਕੋਮਲ ਦਿਮਾਗ ਵਾਲੇ ਬੱਚਿਆਂ (ਖਾਸ ਕਰਕੇ 5 ਸਾਲ ਤੋਂ ਵੱਧ ਉਮਰ ਦੇ ਬੱਚਿਆਂ, ਜਿਨ੍ਹਾਂ ਨੂੰ ਸ਼ੋਅ ਵਿੱਚ ਇਜਾਜ਼ਤ ਦਿੱਤੀ ਗਈ ਸੀ) ਦੀ ਮਾਨਸਿਕ ਸਿਹਤ 'ਤੇ ਬਹੁਤ ਬੁਰਾ ਪ੍ਰਭਾਵ ਪੈਂਦਾ ਹੈ।

ਅਦਾਲਤ ਦਾ ਹਵਾਲਾ ਦੇਣਾ - ਆਪਣੀ ਸ਼ਿਕਾਇਤ ਵਿੱਚ, ਉਸ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਇੱਕ ਪੁਰਾਣੇ ਹੁਕਮ (PIL CWP/27011/2016) ਦਾ ਵੀ ਹਵਾਲਾ ਦਿੱਤਾ, ਜਿਸ ਵਿੱਚ ਅਦਾਲਤ ਨੇ ਸਵੀਕਾਰ ਕੀਤਾ ਸੀ ਕਿ ਅਜਿਹੇ ਗਾਣੇ ਛੋਟੇ ਬੱਚਿਆਂ ਨੂੰ ਨਕਾਰਾਤਮਕ ਤੌਰ 'ਤੇ ਪ੍ਰਭਾਵਿਤ ਕਰਦੇ ਹਨ। ਸ਼ਿਕਾਇਤ ਦਾ ਨੋਟਿਸ ਲੈਂਦੇ ਹੋਏ, ਜ਼ਿਲ੍ਹਾ ਬਾਲ ਸੁਰੱਖਿਆ ਇਕਾਈ ਨੇ ਬੰਗਲੁਰੂ ਦੇ ਪੁਲਿਸ ਸੁਪਰਡੈਂਟ (ਐਸਪੀ) ਨੂੰ ਇੱਕ ਅਧਿਕਾਰਤ ਨਿਰਦੇਸ਼ ਜਾਰੀ ਕੀਤਾ ਹੈ। ਇਕਾਈ ਨੇ ਪੁਲਿਸ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਹੈ ਕਿ ਸਮਾਗਮ ਦੌਰਾਨ ਇਨ੍ਹਾਂ ਗੀਤਾਂ ਦੇ ਗਾਉਣ 'ਤੇ ਪਾਬੰਦੀ ਹੋਵੇ।

ਆਪਣੀ ਕਾਰਵਾਈ ਦੇ ਸਮਰਥਨ ਵਿੱਚ, ਇਕਾਈ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਇਸ ਨਿਰੀਖਣ ਦਾ ਹਵਾਲਾ ਦਿੱਤਾ ਕਿ ਅਜਿਹੇ ਗਾਣੇ ਛੋਟੇ ਬੱਚਿਆਂ ਦੀ ਮਾਨਸਿਕ ਸਿਹਤ ਨੂੰ ਪ੍ਰਭਾਵਤ ਕਰਦੇ ਹਨ। ਇਹ ਕਦਮ ਸਿਰਫ਼ ਬੱਚਿਆਂ ਦੀ ਮਾਨਸਿਕ ਸਿਹਤ ਦੀ ਰੱਖਿਆ ਅਤੇ ਉਨ੍ਹਾਂ 'ਤੇ ਨਕਾਰਾਤਮਕ ਪ੍ਰਭਾਵਾਂ ਨੂੰ ਰੋਕਣ ਦੇ ਉਦੇਸ਼ ਨਾਲ ਹੈ।
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Roop Kaur ਦੀ ਆ ਗਈ ਨਵੀਂ ਵੀਡੀਓ! ਮਚਾਈ ਹਲਚਲ! ਇਲਜ਼ਾਮਾਂ ਤੋ ਬਾਅਦ ਕੀ ਬੋਲੇ Harjeet Singh Rasulpur

17 Oct 2026 1:28 PM

ਪੰਜਾਬ 'ਚ 5,700 FIRs ਦਰਜ ਕਰਵਾਉਣ ਦਾ ਦਾਅਵਾ! ਪਿੰਡਾਂ ਦੀਆਂ ਡਿਫੈਂਸ ਕਮੇਟੀਆਂ ਦੀ ਭੂਮਿਕਾ 'ਤੇ ਮੰਤਰੀ ਹਰਪਾਲ ਚੀਮਾ

16 Oct 2026 2:05 PM

CM ਮਾਨ ਦੇ ਫਰਾਂਸ ਦੌਰੇ 'ਤੇ ਹਾਈ ਕੋਰਟ ਸਖ਼ਤ! ਕੇਂਦਰ ਤੋਂ ਮੰਗਿਆ ਜਵਾਬ

15 Oct 2026 3:02 PM

Bride Arrested at Delhi Airport | 51 ਲੱਖ ਦੀ ਕਥਿਤ ਠੱਗੀ! 7 ਸਾਲ ਬਾਅਦ ਕੈਨੇਡਾ ਤੋਂ ਪਰਤੀ ਲਾੜੀ ਕੀਤੀ ਕਾਬੂ

11 Oct 2026 2:11 PM

ਰੋਟੀ ਖਾਣ ਘਰ ਜਾ ਰਿਹਾ ਨੌਜਵਾਨ ਰਸਤੇ 'ਚ ਡਿੱਗਿਆ ! ਸ਼ੱਕੀ ਹਾਲਾਤਾਂ 'ਚ ਮੌ*ਤ

09 Oct 2026 3:00 PM
Advertisement