ਵੰਚਿੰਤ ਕਿਸਾਨਾਂ ਨੂੰ ਮਿਲੇਗਾ ਕਿਸਾਨ ਕ੍ਰੈਡਿਟ ਕਾਰ ਦਾ ਲਾਭ
ਭਾਰਤ ਸਰਕਾਰ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਦੁਆਰਾ 1 ਜੂਨ ਤੋਂ 30 ਜੂਨ ਤਕ ਚਲਾਇਆ ਜਾਣ ਵਾਲਾ ‘ਖੇਤ ਬਚਾਓ ਅਭਿਆਨ’ ਭਾਰਤ ਦਾ ਇਕ ਰਾਸ਼ਟਰ ਪੱਧਰ ਦਾ ਖੇਤੀਬਾੜੀ ਜਾਗਰੂਕਤਾ ਅਤੇ ਵਿਸਥਾਰ ਅਭਿਆਨ ਹੈ। ਇਸ ਅਭਿਆਨ ਦਾ ਮੁੱਖ ਉਦੇਸ਼ ਇਸ ਤਰ੍ਹਾਂ ਹੈ:-
- ਵੰਚਿਤ ਕਿਸਾਨਾਂ ਨੂੰ ਬੈਂਕਾਂ ਦੁਆਰਾ ਕਿਸਾਨ ਕ੍ਰੈਡਿਟ ਕਾਰਡ ਜਾਰੀ ਕਰਨਾ।
- ਰਸਾਇਣਕ ਖਾਦਾਂ, ਖਾਸ ਤੌਰ ’ਤੇ ਅਸੰਤੁਲਿਤ ਖਾਦ ਦੀ ਵਰਤੋਂ ਨੂੰ ਘੱਟ ਕਰਨਾ।
- ਮਿੱਟੀ ਪ੍ਰੀਖਣ ਅਧਾਰਿਤ ਸੰਤੁਲਿਤ ਖਾਦ ਦੀ ਵਰਤੋਂ ਨੂੰ ਹੁਲਾਰਾ ਦੇਣਾ।
- ਹਰੀ ਖਾਦ, ਜੈਵਿਕ ਅਤੇ ਜੈਵ-ਉਤਪਾਦਾਂ ਦੀ ਵਰਤੋਂ ਨੂੰ ਉਤਸ਼ਾਹਿਤ ਕਰਨਾ।
- ਕਿਸਾਨਾਂ ਨੂੰ ਮੌਸਮ, ਮਿੱਟੀ ਅਤੇ ਸਥਾਨਕ ਸਥਿਤੀਆਂ ਅਨੁਸਾਰ ਖੇਤੀ ਸਬੰਧੀ ਸਲਾਹ ਦੇਣਾ।
- ਖੇਤੀ ਦੀ ਲਾਗਤ ਨੂੰ ਘੱਟ ਕਰਨ ਅਤੇ ਮਿੱਟੀ ਦੀ ਉਪਜਾਊ ਸ਼ਕਤੀ ਬਣਾਏ ਰੱਖਣ ’ਤੇ ਜ਼ੋਰ ਦੇਣਾ।
ਅਭਿਆਨ ਅਧੀਨ ਹੋਰ ਗਤੀਵਿਧੀਆਂ ਇਸ ਤਰ੍ਹਾਂ ਹੋਣਗੀਆਂ:
- ਕਿਸਾਨ ਕ੍ਰੈਡਿਟ ਕਾਰਡ ਨਾਲ ਲਾਭਪਾਤਰੀਆਂ ਨੂੰ ਜੋੜਨਾ।
- ਪੀਐੱਮ-ਕਿਸਾਨ ਯੋਜਨਾ ਤੋਂ ਰਹਿ ਗਏ ਕਿਸਾਨਾਂ ਦਾ ਰਜਿਸਟ੍ਰੇਸ਼ਨ।
- ਦਾਲਾਂ-ਤੇਲ ਬੀਜ ਮਿਸ਼ਨ, ਆਇਲ ਪਾਮ ਅਤੇ ਕੌਟਨ ਮਿਸ਼ਨ ਦੀ ਜਾਣਕਾਰੀ।
- ਖੇਤੀਬਾੜੀ ਮਸ਼ੀਨਰੀ ਸਬੰਧੀ ਲਾਭ ਅਤੇ ਯੋਜਨਾਵਾਂ।
ਇਸ ਅਭਿਆਨ ਦਾ ਟੀਚਾ ਸਿਰਫ਼ ਜਾਗਰੂਕਤਾ ਫੈਲਾਉਣਾ ਨਹੀਂ ਸਗੋਂ ਇਕ ਜਨਤਕ ਅੰਦੋਲਨ ਖੜਾ ਕਰਨਾ ਹੈ, ਤਾਂ ਜੋ:
- ਖੇਤ ਸੁਰੱਖਿਅਤ ਰਹਿਣ,
- ਮਿੱਟੀ ਦੀ ਗੁਣਵੱਤਾ ਵਿਚ ਸੁਧਾਰ ਹੋਵੇ,
- ਖੇਤੀ ਦੀ ਲਾਗਤ ਨਿਯੰਤ੍ਰਿਤ ਰਹੇ,
- ਕਿਸਾਨ ਵਿਗਿਆਨਿਕ ਖੇਤੀ ਅਪਣਾਉਣ,
- ਪਿੰਡ ਪੱਧਰ ’ਤੇ ਬਿਹਤਰ ਖੇਤੀਬਾੜੀ ਪ੍ਰਬੰਧਨ ਦਾ ਸੱਭਿਆਚਾਰ ਵਿਕਸਿਤ ਹੋਵੇ
- ਵੰਚਿਤ ਕਿਸਾਨ ਕ੍ਰੈਡਿਟ ਕਾਰਡ ਯੋਜਨਾ ਨਾਲ ਜੁੜਨ।
ਪੰਜਾਬ ਰਾਜ ਵਿਚ ਇਹ ਅਭਿਆਨ ‘ਘੱਟ ਖਾਦ, ਸਹੀ ਖਾਦ, ਸਹੀ ਸਲਾਹ’ ਦੇ ਸਿਧਾਂਤ ’ਤੇ ਚਲਾਇਆ ਜਾ ਰਿਹਾ ਹੈ ਅਤੇ ਕਿਸਾਨਾਂ ਨੂੰ ਟਿਕਾਊ ਅਤੇ ਲਾਭਕਾਰੀ ਖੇਤੀ ਵਲ ਪ੍ਰੇਰਿਤ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ। ਕਿਸਾਨ ਕ੍ਰੈਡਿਟ ਕਾਰਡ ਨਾਲ ਸਬੰਧਤ ਹੋਰ ਜਾਣਕਾਰੀ ਲਈ ਨੇੜੇ ਦੀ ਬੈਂਕ ਸ਼ਾਖਾ ਅਤੇ ਮੋਹਰੀ ਜ਼ਿਲ੍ਹਾ ਪ੍ਰਬੰਧਕ ਨਾਲ ਸੰਪਰਕ ਕਰ ਸਕਦੇ ਹੋ।
ਫ਼ੋਨ : 0172-2928828, 2928026
