ਖ਼ਬਰਾਂ |

ਤਾਜ਼ਾ |

ਪੱਕੀ ਕਣਕ 'ਤੇ ਕਹਿਰ ਬਣ ਕੇ ਵਰ੍ਹਿਆ ਮੀਂਹ, ਕਿਸਾਨਾਂ ਦੇ ਸਾਹ ਸੂਤੇ, ਵਾਢੀ ਦਾ ਕੰਮ ਹਫ਼ਤਾ ਪਿੱਛੇ ਪਿਆ
Published : Apr 8, 2026, 7:27 am IST
Updated : Apr 8, 2026, 7:33 am IST
SHARE ARTICLE
photo
photo

 ਮੀਂਹ ਨਾਲ 18-20 ਫ਼ੀ ਸਦੀ ਤਕ ਨਮੀ ਵਧਣ ਦਾ ਖ਼ਤਰਾ, ਦਾਣਾ ਕਾਲਾ ਪੈਣ ਦਾ ਡਰ

ਐਸ.ਏ.ਐਸ. ਨਗਰ  (ਸਤਵਿੰਦਰ ਸਿੰਘ ਧੜਾਕ): ਮੋਹਾਲੀ ਤੇ ਨਾਲ਼ ਲਗਦੇ ਪੇਂਡੂ ਖੇਤਰਾਂ ਵਿਚ ਦੋ ਦਿਨਾਂ ਤੋਂ ਪੈ ਰਹੇ ਮੀਂਹ ਕਾਰਨ ਕਣਕ ਦੀ ਪੱਕੀ ਫ਼ਸਲ ਨੂੰ ਨੁਕਸਾਨ ਹੋਣ ਦਾ ਡਰ ਬਣ ਗਿਆ ਹੈ। ਖੇਤੀਬਾੜੀ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਮੋਹਾਲੀ ਅਤੇ ਨਾਲ ਲੱਗਦੇ ਵੱਖ-ਵੱਖ ਖੇਤਰਾਂ ਦੇ ਵਿਚ 50 ਹਜ਼ਾਰ ਹੈਕਟੇਅਰ ਕਣਕ ਦੀ ਫ਼ਸਲ ਬੀਜੀ ਗਈ ਸੀ। ਖੇਤੀਬਾੜੀ ਮਾਹਰਾਂ ਦਾ ਮੰਨਣਾ ਹੈ ਕੀ  ਜੇ ਲਗਾਤਾਰ ਮੀਂਹ ਪੈਦਾ ਰਿਹਾ ਤਾਂ ਦਾਣੇ ’ਚ ਨਮੀ ਦੀ ਮਾਤਰਾ ਵਧੇਗੀ ਜਿਸ ਨਾਲ਼ ਦਾਣਾ ਸੁੰਗੜਨ ਤੇ ਕਾਲਾ/ਬਦਰੰਗ ਹੋਣ ਦੇ ਡਰ ਹਨ। ਮੀਂਹ ਜ਼ਿਆਦਾ ਹੋਣ ਕਰਕੇ ਕਿਸਾਨਾਂ ’ਚ ਡਰ ਦਾ ਮਾਹੌਲ ਪੈਦਾ ਹੋ ਗਿਆ ਹੈ ਲਿਹਾਜ਼ਾ ਖੇਤੀਬਾੜੀ ਵਿਭਾਗ ਦੀਆਂ ਟੀਮ ਮੀਂਹ ਦੌਰਾਨ ਫ਼ਸਲਾਂ ਦਾ ਜਾਇਜ਼ਾ ਲੈਂਦੀ ਦੇਖੀ ਗਈ।

 ਮੰਨਿਆ ਜਾ ਰਿਹਾ ਹੈ ਕਿ ਰੁਕ-ਰੁਕ ਕੇ ਪੈ ਰਹੇ ਮੀਂਹ ਕਾਰਨ ਵਾਢੀ ਦੇ ਕੰਮਾਂ ’ਚ ਦੇਰੀ ਹੋ ਜਾਵੇਗੀ ਤੇ ਜਿਥੇ ਵਾਢੀ ਹੋ ਵੀ ਚੁੱਕੀ ਹੈ ਉੱਥੇ ਫਸਲਾਂ ਖੇਤਾਂ ਵਿਚ ਹੀ ਪਈਆਂ ਹੋਣ ਕਰਕੇ ਵੱਡੀ ਹੋਈ ਫਸਲ ਦਾ ਨੁਕਸਾਨ ਹੋ ਸਕਦਾ ਹੈ। ਕਈ ਥਾਵਾਂ ’ਤੇ ਤਿਆਰ ਖੇਤਾਂ ਵਿਚ ਖੜੀ ਫਸਲ ਹੁਣ ਕਈ ਥਾਵਾਂ ’ਤੇ ਝੁੱਕ ਗਈ ਹੈ, ਜਿਸ ਨਾਲ ਕਿਸਾਨਾਂ ਦੇ ਸਾਹ ਸੂਤੇ ਗਏ ਹਨ।

ਕਿਸਾਨਾਂ ਮੁਤਾਬਕ ਜਿੱਥੇ ਵਾਢੀ ਸ਼ੁਰੂ ਹੋਣ ਵਾਲੀ ਸੀ, ਉੱਥੇ ਹੁਣ ਮੀਂਹ ਕਾਰਨ ਕਟਾਈ ਘੱਟੋ-ਘੱਟ ਇਕ ਹਫ਼ਤਾ ਪਿੱਛੇ ਚਲੀ ਗਈ ਹੈ। ਖੇਤਾਂ ਵਿਚ ਪਾਣੀ ਖੜ ਜਾਣ ਅਤੇ ਨਮੀ ਵਧਣ ਨਾਲ ਕਣਕ ਦੀ ਗੁਣਵੱਤਾ ’ਤੇ ਸਿੱਧਾ ਅਸਰ ਪੈਣ ਦਾ ਡਰ ਹੈ। ਤਕਨੀਕੀ ਤੌਰ ’ਤੇ ਮਾਹਿਰਾਂ ਦੇ ਅਨੁਸਾਰ ਕਟਾਈ ਸਮੇਂ ਕਣਕ ਦੇ ਦਾਣੇ ਵਿੱਚ ਨਮੀ ਲਗਭਗ 10 ਤੋਂ 12 ਫ਼ੀ ਸਦੀ ਹੋਣੀ ਚਾਹੀਦੀ ਹੈ, ਤਾਂ ਜੋ ਦਾਣਾ ਸਾਫ, ਚਮਕਦਾਰ ਅਤੇ ਸਟੋਰੇਜ ਲਈ ਉਚਿਤ ਰਹੇ। ਪਰ ਮੀਂਹ ਪੈਣ ਨਾਲ ਇਹ ਨਮੀ 18 ਤੋਂ 20 ਫੀ ਸਦੀ ਜਾਂ ਇਸ ਤੋਂ ਵੀ ਵੱਧ ਹੋ ਸਕਦੀ ਹੈ, ਜੋ ਕਿ ਖਰੀਦ ਮਿਆਰਾਂ ਤੋਂ ਕਾਫੀ ਉੱਪਰ ਹੈ।

ਮਾਹਰਾਂ ਦਾ ਕਹਿਣਾ ਹੈ ਕਿ ਇਸ ਸਮੇਂ ਮੀਂਹ ਸਭ ਤੋਂ ਜ਼ਿਆਦਾ ਖਤਰਨਾਕ ਹੁੰਦਾ ਹੈ ਕਿਉਂਕਿ ਕਣਕ ਪੂਰੀ ਤਰ੍ਹਾਂ ਪੱਕ ਚੁੱਕੀ ਹੁੰਦੀ ਹੈ। ਇਸ ਵੇਲੇ ਮੀਂਹ ਨਾਲ ਦਾਣਾ ਕਾਲਾ ਜਾਂ ਦਾਗਦਾਰ ਹੋ ਸਕਦਾ ਹੈ ਦਾਣੇ ਪੁੰਗਰਣ  ਦੀ ਸੰਭਾਵਨਾ ਬਣ ਜਾਂਦੀ ਹੈ। ਨਮੀ ਕਰਕੇ ਫ਼ਸਲ  ਡਿੱਗ  ਸਕਦੀ ਹੈ ਜਿਸ ਨਾਲ ਕਟਾਈ ਮੁਸ਼ਕਿਲ ਹੋ ਜਾਂਦੀ ਹੈ ਜਦੋਂ ਕਿ ਗੁਣਵੱਤਾ ਘਟਣ ਨਾਲ ਮੰਡੀ ਵਿੱਚ ਰੇਟ ਵੀ ਘਟ ਸਕਦੇ ਹਨ। 

ਕਿਸਾਨ ਆਗੂ ਗਿਆਨ ਸਿੰਘ ਧੜਾਕ  ਨੇ ਦੱਸਿਆ ਕਿ ਜੇ ਅਗਲੇ ਕੁਝ ਦਿਨਾਂ ਵਿੱਚ ਧੁੱਪ ਨਾ ਨਿਕਲੀ ਤਾਂ ਨੁਕਸਾਨ ਹੋਰ ਵੱਧ ਸਕਦਾ ਹੈ। ਮੰਡੀਆਂ ਵਿਚ ਵੀ ਨਮੀ ਵਾਲੀ ਕਣਕ ਦੀ ਖਰੀਦ ਵਿਚ ਦਿੱਕਤ ਆਉਂਦੀ ਹੈ ਅਤੇ ਅਕਸਰ ਇਸਨੂੰ ਘੱਟ ਰੇਟ ’ਤੇ ਖਰੀਦਿਆ ਜਾਂਦਾ ਹੈ ਜਾਂ ਰੱਦ ਕਰ ਦਿੱਤਾ ਜਾਂਦਾ ਹੈ। ਕਿਸਾਨਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਸੰਭਾਵੀ ਨੁਕਸਾਨ ਨੂੰ ਧਿਆਨ ਵਿੱਚ ਰੱਖਦੇ ਹੋਏ ਤੁਰੰਤ ਗਿਰਦਾਵਰੀ ਕਰਵਾਈ ਜਾਵੇ ਅਤੇ ਮੁਆਵਜ਼ਾ ਦਿਤਾ ਜਾਵੇ। ਨਾਲ ਹੀ ਮੰਡੀਆਂ ਵਿੱਚ ਨਮੀ ਸਬੰਧੀ ਨਿਯਮਾਂ ਵਿੱਚ ਰਾਹਤ ਦੇਣ ਦੀ ਵੀ ਮੰਗ ਕੀਤੀ ਗਈ ਹੈ। ਮੌਸਮ ਵਿਭਾਗ ਵਲੋਂ ਆਉਣ ਵਾਲੇ ਦਿਨਾਂ ’ਚ ਵੀ ਮੌਸਮ ਬਦਲਦੇ ਰਹਿਣ ਦੀ ਸੰਭਾਵਨਾ ਪ੍ਰਗਟਾਈ ਗਈ ਹੈ, ਜਿਸ ਨਾਲ ਕਿਸਾਨਾਂ ਦੀ ਚਿੰਤਾ ਹੋਰ ਵਧ ਗਈ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਅਹਿਮ ਮੁੱਦੇ 'ਤੇ ਦੇਖੋ The Spokesman Debate

18 Apr 2026 3:05 PM

ਰਿਸ਼ਤੇ ਹੋਏ ਤਾਰ-ਤਾਰ, ਛੋਟੇ ਭਰਾ ਨੇ ਵੱਡੇ ਭਰਾ ਨੂੰ ਬੇਰਹਿਮੀ ਨਾਲ ਉਤਾਰਿਆ ਮੌ.ਤ ਦੇ ਘਾਟ

17 Apr 2026 3:07 PM

Dibrugarh Jail 'ਚ ਹੀ ਰਹੇਗਾ MP Amritpal, Highcourt ਨੇ ਪੰਜਾਬ ਸ਼ਿਫਟ ਕਰਨ 'ਤੇ ਲਾਈ ਰੋਕ

17 Apr 2026 3:05 PM

ਸਤਿੰਦਰ ਸਰਤਾਜ ਦੇ ਸਾਥੀ ਦਲਬੀਰ ਵਿਰਦੀ ਨਾਲ ਖ਼ਾਸ ਗੱਲਬਾਤ !

17 Apr 2026 3:05 PM

ਮਾਂ ਬੋਲੀ ਪੰਜਾਬੀ ਅਤੇ ਪੰਜਾਬ ਦੇ ਸੱਭਿਆਚਾਰ ਨੂੰ ਲੈ ਕੇ ਆਪ ਨੇਤਾ ਦੀਪਕ ਬਾਲੀ ਨਾਲ਼ ਖ਼ਾਸ ਗੱਲਬਾਤ

16 Apr 2026 2:55 PM
Advertisement