ਖ਼ਬਰਾਂ |

ਤਾਜ਼ਾ |

ਮਾਨਸੂਨ ਦੀ ਮਜ਼ਬੂਤੀ ਨਾਲ ਕਪਾਹ ਦੀ ਬਿਜਾਈ 'ਚ ਆਈ ਤੇਜ਼ੀ
Published : Jul 10, 2026, 11:52 am IST
Updated : Jul 10, 2026, 11:52 am IST
SHARE ARTICLE
Cotton sowing picks up with strong monsoon
Cotton sowing picks up with strong monsoon

ਪਿਛਲੇ ਸਾਲ ਇਸੇ ਸਮੇਂ ਦੌਰਾਨ 82 ਲੱਖ ਹੈਕਟੇਅਰ ਸੀ

ਨਵੀਂ ਦਿੱਲੀ : ਖੇਤੀਬਾੜੀ ਕਮਿਸ਼ਨਰ ਪੀ.ਕੇ. ਸਿੰਘ ਨੇ ਵੀਰਵਾਰ ਨੂੰ ਕਿਹਾ ਕਿ ਭਾਰਤ ਵਿਚ ਕਪਾਹ ਦੀ ਬਿਜਾਈ ਜੁਲਾਈ ਵਿਚ ਮਹਾਰਾਸ਼ਟਰ ਵਰਗੇ ਪ੍ਰਮੁੱਖ ਉਤਪਾਦਕ ਰਾਜਾਂ ਵਿਚ ਦੱਖਣ-ਪੱਛਮੀ ਮਾਨਸੂਨ ਦੇ ਮਜ਼ਬੂਤ ਹੋਣ ਨਾਲ ਤੇਜ਼ ਹੋਈ ਹੈ। ਪਹਿਲਾਂ, ਇਹ ਬਿਜਾਈ ਪਿਛਲੇ ਸਾਲ ਦੇ ਸਾਉਣੀ ਸੀਜ਼ਨ ਤੋਂ 23 ਪ੍ਰਤੀਸ਼ਤ ਪਿੱਛੇ ਚੱਲ ਰਹੀ ਸੀ। ਉਨ੍ਹਾਂ ਦਸਿਆ ਕਿ 5 ਜੁਲਾਈ ਤੱਕ, ਕਪਾਹ ਦਾ ਰਕਬਾ 63.18 ਲੱਖ ਹੈਕਟੇਅਰ ਸੀ, ਜਦੋਂ ਕਿ ਪਿਛਲੇ ਸਾਲ ਇਸੇ ਸਮੇਂ ਦੌਰਾਨ 82 ਲੱਖ ਹੈਕਟੇਅਰ ਸੀ; ਹਾਲਾਂਕਿ, ਬਿਹਤਰ ਬਾਰਿਸ਼ ਨਾਲ ਇਹ ਪਾੜਾ ਘੱਟ ਗਿਆ ਹੈ।

ਉਨ੍ਹਾਂ ਕਿਹਾ, ‘‘ਮਾਨਸੂਨ ਵਿਚ ਸੁਧਾਰ ਹੋਇਆ ਹੈ। ਜੁਲਾਈ ਵਿਚ ਚੰਗੀ ਬਾਰਿਸ਼ ਹੋਈ ਹੈ ਅਤੇ ਬਿਜਾਈ ਵਿਚ ਤੇਜ਼ੀ ਆਈ ਹੈ।’’ ਉਨ੍ਹਾਂ ਕਿਹਾ ਕਿ ਭਾਰਤ ਵਿਚ ਕਪਾਹ ਦੀ ਬਿਜਾਈ ਸਾਲ ਵਿਚ ਦੋ ਵਾਰ ਹੁੰਦੀ ਹੈ, ਅਤੇ ਬਿਜਾਈ ਦਾ ਸਮਾਂ ਖੇਤਰ ਅਨੁਸਾਰ ਵੱਖ-ਵੱਖ ਹੁੰਦਾ ਹੈ। ਬਿਜਾਈ ਆਮ ਤੌਰ ’ਤੇ ਪੰਜਾਬ ਅਤੇ ਹਰਿਆਣਾ ਵਿਚ ਸ਼ੁਰੂ ਹੁੰਦੀ ਹੈ ਅਤੇ ਫਿਰ ਤਾਮਿਲਨਾਡੂ ਤਕ ਫੈਲ ਜਾਂਦੀ ਹੈ।

ਬਿਜਾਈ ਆਮ ਤੌਰ ’ਤੇ 15 ਜੁਲਾਈ ਤੱਕ ਖ਼ਤਮ ਹੁੰਦੀ ਹੈ, ਪਰ ਇਸ ਸੀਜ਼ਨ ਵਿਚ ਦੇਰੀ ਨਾਲ ਮਾਨਸੂਨ ਆਉਣ ਕਾਰਨ ਇਸਨੂੰ 30 ਜੁਲਾਈ ਤੱਕ ਵਧਾ ਦਿਤਾ ਗਿਆ ਹੈ। ਭਾਰਤ ਦੇ ਮੁੱਖ ਕਪਾਹ ਉਤਪਾਦਕ ਖੇਤਰਾਂ ਵਿਚ ਕੇਂਦਰੀ ਖੇਤਰ ਵਿਚ ਗੁਜਰਾਤ, ਮਹਾਰਾਸ਼ਟਰ ਅਤੇ ਮੱਧ ਪ੍ਰਦੇਸ਼ ਸ਼ਾਮਲ ਹਨ; ਇਸ ਤੋਂ ਬਾਅਦ ਉੱਤਰੀ ਰਾਜਾਂ ਵਿਚ ਪੰਜਾਬ, ਹਰਿਆਣਾ ਅਤੇ ਰਾਜਸਥਾਨ; ਅਤੇ ਦੱਖਣੀ ਖੇਤਰ ਵਿਚ ਤੇਲੰਗਾਨਾ, ਆਂਧਰਾ ਪ੍ਰਦੇਸ਼, ਕਰਨਾਟਕ ਅਤੇ ਤਾਮਿਲਨਾਡੂ ਸ਼ਾਮਲ ਹਨ।   

 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਤਿੰਦਰ ਜੈਨ ਦੀ ਗ੍ਰਿਫ਼ਤਾਰੀ 'ਤੇ ਸਿਆਸੀ ਘਮਾਸਾਨ! AAP ਦਾ BJP 'ਤੇ ਵੱਡਾ ਇਲਜ਼ਾਮ

19 Aug 2026 3:11 PM

ਕਿਸਾਨ ਨੂੰ ਲੁੱਟਣਾ, ਕੁੱਟਣਾ ਅਤੇ ਉਨ੍ਹਾਂ ਦੀ ਆਵਾਜ਼ ਦਬਾਉਣਾ ਇਨ੍ਹਾਂ ਦਾ ਕੰਮ ਹੋ ਗਿਆ': Jagjit Singh Dallewal

17 Aug 2026 3:23 PM

ਅਮਰੀਕਾ ਨਾਲ ਖੇਤੀ ਵਪਾਰ ਸਮਝੌਤਾ ਸਵਾਲਾਂ 'ਚ ਕਿਉਂ? | Global Market ਨਾਲ ਚਮਕੇਗਾ ਜਾਂ ਡੁੱਬੇਗਾ ਪੰਜਾਬ ਦਾ ਕਿਸਾਨ?

17 Aug 2026 3:22 PM

ਗੁਰਜੀਤ ਤੂਤ ਦੇ ਪਰਿਵਾਰ ਦੀ ਮਦਦ ਲਈ ਅੱਗੇ ਆਏ Gulab Sidhu | ਧੀ ਦੀ 12ਵੀਂ ਦੀ ਪੜ੍ਹਾਈ ਦੀ ਚੁੱਕੀ ਜ਼ਿੰਮੇਵਾਰੀ

16 Aug 2026 2:05 PM

“ਇਹ ਕੱਲ੍ਹ ਤੋਂ ਹੀ ਸੜਕਾਂ ਰੋਕੀ ਬੈਠੇ ਨੇ, ਤੇ ਹੁਣ ਕੰਡਿਆਲੀ ਤਾਰ ਲਗਾ ਦਿੱਤੀ”: ਕਿਸਾਨ ਆਗੂ Baldev Singh Sirsa

16 Aug 2026 2:03 PM
Advertisement