ਖ਼ਬਰਾਂ |

ਤਾਜ਼ਾ |

ਪੰਜਾਬ ਦੇ ਹਰ ਕਿਸਾਨ 'ਤੇ ਔਸਤਨ 2.93 ਲੱਖ ਦਾ ਕਰਜ਼ਾ

By : GAGANDEEP

Published : Jun 11, 2026, 6:54 am IST
Updated : Jun 11, 2026, 6:54 am IST
SHARE ARTICLE
Every farmer in Punjab has an average debt of Rs 2.93 lakh.
Every farmer in Punjab has an average debt of Rs 2.93 lakh.

ਸੂਬੇ ਦੇ 35.72 ਲੱਖ ਕਿਸਾਨਾਂ ਉਤੇ ਕੁੱਲ ਕਰਜ਼ਾ 1.05 ਲੱਖ ਕਰੋੜ 

ਚੰਡੀਗੜ੍ਹ  (ਅਮਨ ਮੋਹਨ) : ਦੇਸ਼ ਦਾ ਢਿੱਡ ਭਰਨ ਵਾਲਾ ਕਿਸਾਨ ਦਿਨ ਪ੍ਰਤੀ ਦਿਨ ਕਰਜ਼ੇ ਦੇ ਬੋਝ ਹੇਠਾਂ ਦਬਦਾ ਜਾ ਰਿਹਾ ਹੈ। ਗੱਲ ਪੰਜਾਬ ਦੇ ਕਿਸਾਨਾਂ ਦੀ ਕਰੀਏ ਤਾਂ ਹਰ ਕਿਸਾਨ ’ਤੇ ਔਸਤਨ 2.93 ਲੱਖ ਰੁਪਏ ਦਾ ਕਰਜ਼ਾ ਹੈ। ਸੂਬੇ ਦੇ 35.72 ਲੱਖ ਕਿਸਾਨਾਂ ’ਤੇ ਕੁਲ 1.05 ਲੱਖ ਕਰੋੜ ਰੁਪਏ ਦੇ ਕਰਜ਼ੇ ਦਾ ਬੋਝ ਹੈ ਤੇ ਪਿਛਲੇ ਕੁੱਝ ਸਮੇਂ ਤੋਂ ਇਸ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਪੰਜਾਬ ਦੇ ਕਿਸਾਨ ਬੈਂਕਾਂ ਦਾ 8955 ਕਰੋੜ ਰੁਪਏ ਅਦਾ ਨਹੀਂ ਕਰ ਸਕੇ ਜਿਸ ਕਾਰਨ 2.47 ਲੱਖ ਖਾਤੇ ਨਾਨ ਪਰਫ਼ਾਰਮਿੰਗ ਅਸੇਟ (ਐਨ.ਪੀ.ਏ.) ਐਲਾਨੇ ਜਾ ਚੁਕੇ ਹਨ ਜਿਸ ਨੇ ਬੈਂਕਾਂ ਦੀ ਚਿੰਤਾ ਵਧਾ ਦਿਤੀ ਹੈ।

ਰਾਜ ਪੱਧਰੀ ਬੈਂਕਰਜ਼ ਕਮੇਟੀ ਦੀ ਰੀਪੋਰਟ ਵਿਚ ਇਸ ਦਾ ਖ਼ੁਲਾਸਾ ਹੋਇਆ ਹੈ। ਰੀਪੋਰਟ ਮੁਤਾਬਕ ਪਿਛਲੇ ਕੁੱਝ ਸਮੇਂ ਤੋਂ ਇਸ ਕਰਜ਼ੇ ਵਿਚ ਵਾਧਾ ਹੁੰਦਾ ਜਾ ਰਿਹਾ ਹੈ। ਇਹ ਹੀ ਕਾਰਨ ਹੈ ਕਿ ਕਮੇਟੀ ਨੇ ਸਾਰੇ ਬੈਂਕਾਂ ਨੂੰ ਕਰਜ਼ੇ ਸਬੰਧੀ ਰਣਨੀਤੀ ਦੀ ਸਮੀਖਿਆ ਕਰਨ ਦੇ ਨਿਰਦੇਸ਼ ਦਿਤੇ ਹਨ, ਤਾਂ ਜੋ ਖੇਤੀ ਖੇਤਰ ਵਿਚ ਵਿੱਤੀ ਪੋਸ਼ਣ ਨੂੰ ਗਤੀ ਦੇਣ ਲਈ ਨਵੇਂ ਉਪਾਵਾਂ ’ਤੇ ਕੰਮ ਕੀਤਾ ਜਾ ਸਕੇ। ਖੇਤੀ ਖੇਤਰ ਵਿਚ ਐਨ.ਪੀ.ਏ. ਵਿਚ ਪਿਛਲੇ ਸਾਲ ਦੇ ਮੁਕਾਬਲੇ ਹਾਲਾਂਕਿ ਕਮੀ ਆਈ ਹੈ ਪਰ ਹਾਲੇ ਵੀ ਐਨ.ਪੀ.ਏ. ਖਾਤਿਆਂ ਦੀ ਦਰ ਚਿੰਤਾਜਨਕ ਹੈ।

ਸੂਬੇ ਦੇ 10.35 ਲੱਖ ਕਿਸਾਨ 24,836 ਕਰੋੜ ਦੇ ਟਰਮ ਲੋਨ ਦੇ ਜਾਲ ਵਿਚ ਫਸੇ ਹੋਏ ਹਨ, ਜੋ ਕੁਲ ਕਰਜ਼ ਦਾ 23.60 ਫ਼ੀ ਸਦੀ ਹੈ। ਟਰਮ ਲੋਨ ਇਕ ਅਜਿਹਾ ਕਰਜ਼ਾ ਹੁੰਦਾ ਹੈ ਜਿਹੜਾ ਤੁਹਾਨੂੰ ਇਕ ਨਿਸ਼ਚਿਤ ਰਾਸ਼ੀ ਦੇ ਰੂਪ ਵਿਚ ਮਿਲਦਾ ਹੈ ਤੇ ਜਿਸ ਨੂੰ ਮਿੱਥੇ ਸਮੇਂ ਅੰਦਰ ਅਦਾ ਕਰਨਾ ਹੁੰਦਾ ਹੈ, ਜਿਸ ਵਿਚ ਮੂਲਧਨ ਤੇ ਵਿਆਜ ਦੋਵੇਂ ਸ਼ਾਮਲ ਹੁੰਦੇ ਹਨ। ਕਿਸਾਨਾਂ ਉੱਤੇ ਵੱਧ ਰਹੇ ਕਰਜ਼ੇ ਦਾ ਵੱਡਾ ਕਾਰਨ ਖੇਤੀ ਲਾਗਤਾਂ ਵਧਣਾ, ਕੁਦਰਤੀ ਆਫ਼ਤਾਂ ਜਿਵੇਂ ਮੀਂਹ ਗੜ੍ਹੇਮਾਰੀ ਕਾਰਨ ਫ਼ਸਲਾਂ ਦਾ ਨੁਕਸਾਨ ਹੋਣਾ ਹੈ। ਪਿਛਲੇ ਸਾਲ 2025 ਵਿਚ ਪੰਜਾਬ ਦੇ ਕਈ ਜ਼ਿਲ੍ਹਿਆਂ ਨੂੰ ਹੜ੍ਹ ਦੀ ਮਾਰ ਪਈ ਸੀ। ਇਨ੍ਹਾਂ ਵਿਚ ਗੁਰਦਾਸਪੁਰ, ਅੰਮ੍ਰਿਤਸਰ, ਤਰਨ ਤਾਰਨ, ਹੁਸ਼ਿਆਰਪੁਰ, ਰੂਪਨਗਰ (ਰੋਪੜ), ਲੁਧਿਆਣਾ, ਜਲੰਧਰ, ਕਪੂਰਥਲਾ, ਮੋਗਾ ਅਤੇ ਫ਼ਿਰੋਜ਼ਪੁਰ ਜ਼ਿਲ੍ਹੇ ਸ਼ਾਮਲ ਸਨ। ਇਨ੍ਹਾਂ ਇਲਾਕਿਆਂ ਵਿਚ ਫ਼ਸਲਾਂ, ਘਰਾਂ ਅਤੇ ਜਾਨ-ਮਾਲ ਦਾ ਕਾਫ਼ੀ ਨੁਕਸਾਨ ਹੋਇਆ ਸੀ।

ਹੜ੍ਹਾਂ ਦੇ ਸਾਲ ਬਾਅਦ ਵੀ ਪ੍ਰਭਾਵਤ ਇਲਾਕਿਆਂ ਵਿਚ ਕਿਸਾਨਾਂ ਦੀ ਜ਼ਿੰਦਗੀ ਸੌਖਾਲੀ ਨਹੀਂ ਹੋਈ। ਇਸ ਸਾਲ ਅਪ੍ਰੈਲ ਮਹੀਨੇ ਦੀ ਗੱਲ ਕਰੀਏ ਤਾਂ ਪੰਜਾਬ ਵਿਚ ਜਦੋਂ ਕਣਕ ਦੀ ਫ਼ਸਲ ਪੱਕ ਕੇ ਤਿਆਰ ਸੀ, ਤਾਂ ਸੂਬੇ ਦੇ ਕਈ ਹਿੱਸਿਆਂ, ਖ਼ਾਸ ਤੌਰ ਉਤੇ ਮਾਲਵਾ ਖੇਤਰ ਦੇ ਜ਼ਿਲ੍ਹਿਆਂ ਵਿਚ ਤੇਜ਼ ਹਵਾਵਾਂ ਅਤੇ ਗੜੇਮਾਰੀ ਹੋਈ। ਇਸ ਕਾਰਨ ਕਣਕ ਸਮੇਤ ਹੋਰ ਫ਼ਸਲਾਂ ਦਾ ਵੀ ਭਾਰੀ ਨੁਕਸਾਨ ਹੋਇਆ। ਹਾਲਾਂਕਿ ਸੰਸਦ ਦੀ ਸਥਾਈ ਕਮੇਟੀ ਨੇ ਸਾਲ 2024 ਵਿਚ ਕਿਸਾਨਾਂ ਨੂੰ ਘਟੋ-ਘੱਟ ਸਮਰਥਨ ਮੁੱਲ (ਐਮ.ਐੱਸ.ਪੀ.) ਦੀ ਕਾਨੂੰਨੀ ਗਾਰੰਟੀ ਦੇਣ ਦੀ ਸਿਫ਼ਾਰਿਸ਼ ਕੀਤੀ ਸੀ। ਨਾਲ ਹੀ ਕਰਜ਼ ਮਾਫ਼ੀ ਲਈ ਕਰਜ਼ ਮਾਫ਼ ਯੋਜਨਾ ਲਿਆਉਣ ਤੇ ਪ੍ਰਧਾਨ ਮੰਤਰੀ ਕਿਸਾਨ ਸਕੀਮ ਵਿਚ ਕਿਸਾਨਾਂ ਨੂੰ ਦਿਤੀ ਜਾਣ ਵਾਲੀ ਰਾਸ਼ੀ ਨੂੰ 6 ਹਜ਼ਾਰ ਤੋਂ ਵਧਾ ਕੇ 12 ਹਜ਼ਾਰ ਕਰਨ ਦੀ ਸਿਫ਼ਾਰਿਸ਼ ਕੀਤੀ ਸੀ। ਪਰ ਇਹ ਸਿਫ਼ਾਰਿਸ਼ ਫ਼ਿਲਹਾਲ ਕਾਗਜ਼ਾਂ ਵਿਚ ਹੈ। 
ਡੱਬੀ

ਪੰਜਾਬ ਦੇ ਕਿਸਾਨਾਂ ’ਤੇ ਕਰਜ਼ ਸੱਭ ਤੋਂ ਵੱਧ 

ਅੰਕੜਾ ਅਤੇ ਪ੍ਰੋਗਰਾਮ ਲਾਗੂਕਰਨ ਮੰਤਰਾਲੇ (ਐਮ.ਐਸ.ਪੀ.ਆਈ.) ਦੀ ਇਕ ਰੀਪੋਰਟ ਅਨੁਸਾਰ ਪੰਜਾਬ ਦੇ 54.4 ਫ਼ੀ ਸਦੀ ਕਿਸਾਨ ਪ੍ਰਵਾਰਾਂ ਉੱਤੇ ਔਸਤਨ 2.03 ਲੱਖ ਰੁਪਏ ਦਾ ਕਰਜ਼ ਸੀ ਤੇ ਸੂਬਾ ਉਨ੍ਹਾਂ ਚੋਟੀ ਦੇ 10 ਸੂਬਿਆਂ ਵਿਚ ਸ਼ਾਮਲ ਸੀ, ਜਿਥੇ ਕਿਸਾਨਾਂ ਉੱਤੇ ਕਰਜ਼ ਫ਼ੀ ਸਦ ਸੱਭ ਤੋਂ ਵਧ ਹੈ। ਪਰ ਪਿਛਲੇ ਕੁੱਝ ਸਮੇਂ ਤੋਂ ਹਰ ਇਕ ਕਿਸਾਨ ਪ੍ਰਵਾਰ ਦੇ ਔਸਤ ਕਰਜ਼ੇ ਵਿਚ ਵਾਧਾ ਹੋਇਆ ਹੈ ਤੇ ਹੁਣ ਇਹ 2.93 ਲੱਖ ਪ੍ਰਤੀ ਕਿਸਾਨ ਪ੍ਰਵਾਰ ਪਹੁੰਚ ਗਿਆ ਹੈ।

ਰੀਪੋਰਟ ਅਨੁਸਾਰ ਫ਼ਸਲ ਉਤਪਾਦਨ ਨਾਲ ਪੰਜਾਬ ’ਚ ਕਿਸਾਨਾਂ ਦਾ ਅੰਕੜਾ ਅਤੇ ਪ੍ਰੋਗਰਾਮ ਲਾਗੂਕਰਨ ਮੰਤਰਾਲੇ (ਐਮ.ਐਸ.ਪੀ.ਆਈ.) ਦੀ ਇਕ ਰੀਪੋਰਟ ਅਨੁਸਾਰ ਪੰਜਾਬ ਦੇ 54.4 ਫ਼ੀ ਸਦੀ ਕਿਸਾਨ ਪ੍ਰਵਾਰਾਂ ਉੱਤੇ ਔਸਤਨ 2.03 ਲੱਖ ਰੁਪਏ ਦਾ ਕਰਜ਼ ਸੀ ਤੇ ਸੂਬਾ ਉਨ੍ਹਾਂ ਚੋਟੀ ਦੇ 10 ਸੂਬਿਆਂ ਵਿਚ ਸ਼ਾਮਲ ਸੀ, ਜਿਥੇ ਕਿਸਾਨਾਂ ਉੱਤੇ ਕਰਜ਼ ਫ਼ੀ ਸਦ ਸੱਭ ਤੋਂ ਵਧ ਹੈ।

ਪਰ ਪਿਛਲੇ ਕੁੱਝ ਸਮੇਂ ਤੋਂ ਹਰ ਇਕ ਕਿਸਾਨ ਪ੍ਰਵਾਰ ਦੇ ਔਸਤ ਕਰਜ਼ੇ ਵਿਚ ਵਾਧਾ ਹੋਇਆ ਹੈ ਤੇ ਹੁਣ ਇਹ 2.93 ਲੱਖ ਪ੍ਰਤੀ ਕਿਸਾਨ ਪ੍ਰਵਾਰ ਪਹੁੰਚ ਗਿਆ ਹੈ। ਰੀਪੋਰਟ ਅਨੁਸਾਰ ਫ਼ਸਲ ਉਤਪਾਦਨ ਨਾਲ ਪੰਜਾਬ ’ਚ ਕਿਸਾਨਾਂ ਦੀ ਔਸਤ ਮਹੀਨਾਵਾਰ ਆਮਦਨ 12,597 ਰੁਪਏ ਹੈ। ਜੇ ਕੁਲ ਆਮਦਨ ਦੀ ਗੱਲ ਕੀਤੀ ਜਾਵੇ ਤਾਂ ਉਹ 26,791 ਰੁਪਏ ਹੈ।

 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੰਗਨਾ ਰਣੌਤ ਨੇ CJP ਪ੍ਰਦਰਸ਼ਨਕਾਰੀਆਂ 'ਤੇ ਕੀਤੀ ਵੱਡੀ ਟਿੱਪਣੀ

20 Jul 2026 3:07 PM

RSS ਇਕੱਠ ਦੌਰਾਨ ਪੰਜਾਬ ਯੂਨੀਵਰਸਿਟੀ 'ਚ ਹੰਗਾਮਾ!

20 Jul 2026 3:06 PM

ਮੋਹਾਲੀ ਦੀ ਧੀ ਨੇ ਰਚਿਆ ਇਤਿਹਾਸ, ਤਲਵਾਰਬਾਜ਼ੀ ‘ਚ ਜਿੱਤ ਰਹੀ ਗੋਲਡ ਮੈਡਲ

19 Jul 2026 2:53 PM

'ਗਾਵਾਂ ਤਾਂ ਰੱਖ ਲਈਆਂ, ਸਾਂਭਣੀਆਂ ਨਹੀਂ ਆਉਂਦੀਆਂ ਸੀ' | ਤਾਈ ਅਤੇ ਭਤੀਜਾ ਨੇ ਬਣਾਇਆ Smart Dairy Farm | Success

18 Jul 2026 2:58 PM

FBI ਇਲਜ਼ਾਮਾਂ ਮਗਰੋਂ Gurinderjit Singh Nagra ਗ੍ਰਿਫ਼ਤਾਰ | 4 ਲੱਖ Dollar Extortion Case | Punjab News

18 Jul 2026 2:57 PM
Advertisement