ਖ਼ਬਰਾਂ |

ਤਾਜ਼ਾ |

ਕਣਕ 'ਚ ਨਮੀ ਵਧਣ ਕਾਰਨ ਮੰਡੀਆਂ ਵਿਚ ਖ਼ਰੀਦ ਦੀ ਰਫ਼ਤਾਰ ਹੋਈ ਹੌਲੀ
Published : Apr 15, 2026, 6:40 am IST
Updated : Apr 15, 2026, 8:42 am IST
SHARE ARTICLE
photo
photo

ਕੇਂਦਰ ਨੇ ਨਮੀ ਦੇ ਮਾਪਦੰਡਾਂ 'ਚ ਢਿੱਲ ਦਾ ਹਾਲੇ ਕੋਈ ਨਹੀ ਕੀਤਾ ਐਲਾਨ

  •  ਕਿਸਾਨ ਜਥੇਬੰਦੀਆਂ ਨੇ ਰੋਸ ਪਰਗਟ ਕੀਤਾ, ਸੰਘਰਸ਼ ਦੀ ਦਿਤੀ ਚੇਤਾਵਨੀ 

ਚੰਡੀਗੜ੍ਹ, (ਭੁੱਲਰ) : ਬੇਮੋਸਮੀ ਬਾਰਸ਼ ਤੋਂ ਬਾਅਦ ਕਣਕ ਦੀ ਫ਼ਸਲ ਵਿਚ ਨਮੀ ਦੀ ਮਾਤਰਾ ਜ਼ਿਆਦਾ ਹੋਣ ਕਾਰਨ ਖ਼ਰੀਦ ਦੇ ਕੰਮ ਦੀ ਰਫ਼ਤਾਰ ਧੀਮੀ ਪੈਣ ਨਾਲ ਕਿਸਾਨਾਂ ਅੰਦਰ ਰੋਸ ਪੈਦਾ ਹੋ ਰਿਹਾ ਹੈ। ਸਰਕਾਰੀ ਖ਼ਰੀਦ ਏਜੰਸੀਆਂ ਵਾਲੇ ਨਿਯਮਾਂ ਦਾ ਹਵਾਲਾ ਦੇ ਕੇ ਸਰਕਾਰ ਦੀਆਂ ਹਿਦਾਇਤਾਂ ਕਾਰਨ ਜ਼ਿਆਦਾ ਨਮੀ ਵਾਲੀ ਕਣਕ ਖ਼ਰੀਦਣ ਤੋਂ ਬੇਬਸੀ ਪਰਗਟ ਕਰ ਰਹੇ ਹਨ।

ਕੇਂਦਰੀ ਟੀਮ ਬੀਤੇ ਦਿਨ ਪੰਜਾਬ ਵਿਚ ਕਣਕ ਦੇ ਨੁਕਸਾਨ ਦਾ ਜਾਇਜ਼ਾ  ਲੈਣ ਆਈ ਸੀ ਪਰ ਹਾਲੇ ਤਕ ਨਮੀ ਦੇ ਨਿਯਮਾਂ ਵਿਚ ਛੋਟ ਦੇਣ ਬਾਰੇ ਕੇਂਦਰ ਵਲੋਂ ਕੋਈ ਐਲਾਨ ਨਹੀ ਹੋਇਆ। ਸੰਯੁਕਤ ਕਿਸਾਨ ਮੋਰਚਾ ਪੰਜਾਬ ਨੇ ਮੰਡੀਆਂ ਵਿਚ ਕਣਕ ਦੀ ਸਰਕਾਰੀ ਖ਼ਰੀਦ ਸ਼ੁਰੂ ਨਾ ਹੋਣ ਤੇ ਸਖ਼ਤ ਨਾਰਾਜ਼ਗੀ ਅਤੇ ਰੋਹ ਦਾ ਪ੍ਰਗਟਾਵਾ ਕੀਤਾ ਹੈ।

ਮੋਰਚੇ ਦੇ ਆਗੂਆਂ ਪ੍ਰੇਮ ਸਿੰਘ ਭੰਗੂ, ਮੁਕੇਸ਼ ਚੰਦਰ ਸ਼ਰਮਾ ਅਤੇ ਬਲਦੇਵ ਸਿੰਘ ਲਤਾਲਾ ਨੇ ਕਿਹਾ ਕਿ ਬੇਮੌਸਮੀ ਬਰਸਾਤ ਕਾਰਨ ਕਿਸਾਨਾਂ ਦਾ ਭਾਰੀ ਨੁਕਸਾਨ ਹੋਇਆ ਹੈ। ਝੋਨੇ ਵੇਲੇ ਹੜ੍ਹਾਂ ਨੇ ਕਿਸਾਨਾਂ ਦੀ ਫ਼ਸਲ ਬਰਬਾਦ ਕਰ ਦਿਤੀ ਸੀ ਅਤੇ ਹੁਣ ਬੇ ਮੌਸਮੀ ਬਰਸਾਤ ਅਤੇ ਗੜਿ੍ਹਆਂ ਨੇ ਰਹਿੰਦੀ ਕਸਰ ਕੱਢ ਦਿਤੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਵਲੋਂ ਕਿਸਾਨਾਂ ਨੂੰ ਕੋਈ ਰਾਹਤ ਤਾਂ ਕੀ ਦਿਤੀ ਜਾਣੀ ਸੀ ਉਲਟਾ ਕਣਕ ਦੇ ਦਾਣੇ ਦੀ ਕੁਆਲਿਟੀ ਮਾੜੀ ਹੋਣ ਕਾਰਨ ਖ਼ਰੀਦ ਤੋਂ ਹੀ ਇਨਕਾਰ ਕਰ ਦਿਤਾ ਹੈ।

ਕੇਂਦਰ ਸਰਕਾਰ ਨੇ ਰਾਜਸਥਾਨ ਦੀ ਕਣਕ ਵਿਚ ਨਮੀ ਦੀ ਮਾਤਰਾ ਅਤੇ ਟੁੱਟੇ ਜਾਂ ਸੁੰਗੜੇ ਹੋਏ ਦਾਣਿਆਂ ਦੀ ਮਾਤਰਾ ਬਾਰੇ ਮਾਪਦੰਡਾਂ ਵਿਚ ਢਿੱਲ ਦਿਤੀ ਹੈ ਪ੍ਰੰਤੂ ਪੰਜਾਬ ਵਿਚ ਕੇਂਦਰੀ ਟੀਮ ਵਲੋਂ ਦੌਰਾ ਕਰਨ ਦੇ ਬਾਵਜੂਦ ਕੋਈ ਢਿੱਲ ਨਹੀਂ ਦਿਤੀ ਗਈ। ਜਿਸ ਕਾਰਨ ਕਿਸਾਨਾਂ ਦੀ ਕਣਕ ਮੰਡੀਆਂ ਵਿਚ ਰੁਲ ਰਹੀ ਹੈ। ਮੋਰਚੇ ਦੇ ਆਗੂਆਂ ਨੇ ਕਿਹਾ ਕਿ ਜੇਕਰ ਕਣਕ ਦੀ ਖ਼ਰੀਦ ਬਿਨਾਂ ਕਿਸੇ ਦੇਰੀ ਤੋਂ ਸ਼ੁਰੂ ਨਾ ਕੀਤੀ ਗਈ ਤਾਂ ਸੰਯੁਕਤ ਕਿਸਾਨ ਮੋਰਚਾ ਤਿੱਖੇ ਸੰਘਰਸ਼ ਦਾ ਐਲਾਨ ਕਰੇਗਾ। ਸੰਯੁਕਤ ਕਿਸਾਨ ਮੋਰਚਾ ਗ਼ੈਰ ਸਿਆਸੀ ਭਾਰਤ ਦੀ ਜੂਮ ਮੀਟਿੰਗ ਹੋਈ।

ਜਿਸ ਵਿਚ ਕਿਸਾਨੀ ਮਸਲਿਆਂ ਬਾਰੇ ਵਿਚਾਰਿਆ ਗਿਆ ਕਣਕ ਦੀ  ਖ਼ਰੀਦ 13 ਦਿਨ ਬੀਤ ਜਾਣ ’ਤੇ ਵੀ ਨਾ ਹੋਣ ਉਤੇ ਰੋਸ ਪਰਗਟ ਕਰਦੇ ਹੋਏ  ਕਿਹਾ ਕਿ ਪਹਿਲਾਂ ਗਰਮੀ ਅਤੇ ਲੰਮਾ ਸਮਾਂ ਬਾਰਸ਼ ਪੈਣ ਕਰਕੇ ਅਤੇ ਕੁਦਰਤੀ ਕਰੋਪੀ ਤੋਂ ਨਿਕਲਿਆ ਕਿਸਾਨ ਸਰਕਾਰਾਂ ਦੇ ਜਬਰ, ਕਹਿਰ ਦਾ ਮੰਡੀਆਂ ਵਿਚ ਸਾਹਮਣਾ ਕਰ ਰਿਹਾ ਹੈ।

ਪੰਜਾਬ ਸਰਕਾਰ ਦੀਆਂ ਆਪ ਦੀਆਂ ਏਜੰਸੀਆਂ ਹੀ ਕਣਕ ਨਹੀਂ ਖ਼ਰੀਦ ਰਹੀਆਂ। ਕਿਸੇ ਨਾ ਕਿਸੇ ਆਨੇ ਬਹਾਨੇ ਨਵੀਂ ਦਾ ਕਾਰਨ ਬਰੀਕ ਦਾਣੇ ਦਾ ਕਾਰਨ ਦਾਣਾ ਬਦਰੰਗ ਦਾ ਕਾਰਨ ਜਿਹੜੀ ਕਣਕ ਸਰਕਾਰ ਦੇ ਮਾਪਦੰਡ 12 ਮੁਆਚਰ ਵਾਲੀ ਵੀ ਸਰਕਾਰ ਦੇ ਇੰਸਪੈਕਟਰ ਨਹੀਂ ਖਖ਼ਰੀਦ ਰਹੇ  ਮੀਟਿੰਗ ਵਿਚ ਇੰਦਰਜੀਤ ਸਿੰਘ ਕੋਟ ਬੁੱਢਾ, ਗੁਰਿੰਦਰ ਸਿੰਘ ਭੰਗੂ, ਸੁਖਜੀਤ ਸਿੰਘ ਹਰਦੋ ਝੰਡੇ, ਲਖਵਿੰਦਰ ਸਿੰਘ ਔਲਖ, ਬਚਿੱਤਰ ਸਿੰਘ ਕੋਟਲਾ, ਗੁਰਸੇਵਕ ਸਿੰਘ ਧਾਲੀਵਾਲ ਆਦਿ ਆਗੂ ਹਾਜ਼ਰ ਸਨ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਪੰਜਾਬ CM ਦਫ਼ਤਰ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ

13 May 2026 2:55 PM

12ਵੀਂ ਜਮਾਤ ਦੇ ਨਤੀਜਿਆਂ ਦਾ ਹੋ ਗਿਆ ਐਲਾਨ, ਕੁੜੀਆਂ ਨੇ ਮੁੜ ਮਾਰੀ ਬਾਜ਼ੀ, ਪਹਿਲੇ ਨੰਬਰ 'ਤੇ ਮਾਨਸਾ ਤੋਂ ਸੁਪਨੀਤ ਕੌਰ

13 May 2026 2:54 PM

Sanjeev Arora BJP ‘ਚ ਸ਼ਾਮਲ ਹੋ ਜਾਂਦੇ ਤਾਂ ਗ੍ਰਿਫ਼ਤਾਰ ਨਾ ਹੁੰਦੇ, Arvind Kejriwal ਦਾ ਭਾਜਪਾ 'ਤੇ ਵੱਡਾ ਹਮਲਾ

10 May 2026 1:50 PM

CM Mann ਨੂੰ Haryana ਦੇ ਮੁੱਖ ਮੰਤਰੀ ਨੇ ਮਾਰਿਆ ਮਿਹਣਾ, ਕਿਹਾ ਸੜਕਾਂ ‘ਤੇ ਘੁੰਮ ਕੇ ਨਹੀਂ ਮਿਲਣੀ ਵੋਟ

09 May 2026 2:57 PM

ਪੁੱਤ ਦੀਆਂ ਫ਼ੈਕਟਰੀਆਂ, ਪਰ ਮਾਂ- ਭਰਾ ਕਈ ਸਾਲ ਤੋਂ ਸੜਕਾਂ 'ਤੇ ਰੁਲਦੇ, ਆਪਣੇ ਹੋਏ ਬਗਾਨੇ

09 May 2026 2:56 PM
Advertisement