ਖ਼ਬਰਾਂ |

ਤਾਜ਼ਾ |

ਬੇ-ਮੌਸਮੀ ਬਾਰਸ਼ ਤੇ ਤੇਜ਼ ਹਵਾਵਾਂ ਕਾਰਨ ਕਣਕ ਦੀ ਫ਼ਸਲ ਵਿਛੀ
Published : Mar 30, 2026, 7:30 am IST
Updated : Mar 30, 2026, 7:30 am IST
SHARE ARTICLE
Wheat crop damaged due to Strong winds
Wheat crop damaged due to Strong winds

ਕਣਕ ਦੇ ਝਾੜ ਉਤੇ ਪਵੇਗਾ ਅਸਰ, ਆਲੂ ਦੀ ਪਟਾਈ ਦਾ ਕੰਮ ਰੁਕਿਆ

ਤਪਾ ਮੰਡੀ  (ਗੁਰਪ੍ਰੀਤ ਸਿੰਘ): ਮਾਰਚ ਮਹੀਨੇ ਦੇ ਅਖ਼ੀਰ ਦਿਨਾਂ ਵਿਚ ਬੇਮੌਸਮੀ ਬਾਰਿਸ਼ ਨੇ ਕਿਸਾਨਾਂ ਦੀਆਂ ਉਮੀਦਾਂ ’ਤੇ ਪਾਣੀ ਫੇਰਨਾ ਸ਼ੁਰੂ ਕਰ ਦਿਤਾ ਹੈ। ਸੋਨੇ ਵਰਗੀ ਪੱਕੀ ਕਣਕ ਦੀ ਫ਼ਸਲ ’ਤੇ ਇਹ ਬਾਰਿਸ਼ ਕਹਿਰ ਬਣ ਕੇ ਟੁੱਟਿਆ ਹੈ ਜਿਸ ਨਾਲ ਕਿਸਾਨ ਵਰਗ ਵਿਚ ਚਿੰਤਾ ਦਾ ਮਾਹੌਲ ਬਣ ਗਿਆ ਹੈ। ਪਿਛਲੇ ਦਿਨਾਂ ਦੌਰਾਨ ਹੋਈ ਅਚਾਨਕ ਬਾਰਿਸ਼ ਅਤੇ ਤੇਜ਼ ਹਵਾਵਾਂ ਕਾਰਨ ਕਈ ਥਾਵਾਂ ’ਤੇ ਕਣਕ ਦੀ ਫ਼ਸਲ ਥੱਲੇ ਲੇਟ ਗਈ ਸੀ।  

ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਬਾਰਿਸ਼ ਹੋਰ ਜ਼ਿਆਦਾ ਹੋ ਜਾਂਦੀ ਹੈ ਤਾਂ ਕਣਕ ਦਾ ਭਾਰੀ ਨੁਕਸਾਨ ਹੋਣ ਦਾ ਡਰ ਹੈ। ਦੂਜੇ ਪਾਸੇ ਆਲੂ ਦਾ ਪਟਾਈ ਦਾ ਕੰਮ ਰੁਕ ਗਿਆ। ਖੇਤਾਂ ਵਿਚ ਤੇਜ਼ ਹਵਾਵਾਂ ਨਾਲ ਡਿੱਗੀ ਹੋਈ ਕਣਕ ਨੂੰ ਵੇਖ ਕੇ ਕਿਸਾਨ ਚਿੰਤਾ ਵਿਚ ਡੁੱਬੇ ਹੋਏ ਹਨ ਅਤੇ ਉਨ੍ਹਾਂ ਨੂੰ ਫ਼ਸਲ ਦੇ ਝਾੜ ’ਤੇ ਵੀ ਨਕਾਰਾਤਮਕ ਪ੍ਰਭਾਵ ਪੈਣ ਦਾ ਡਰ ਸਤਾਉਣ ਲੱਗ ਪਿਆ ਹੈ।

ਦਰਸ਼ਨ ਸਿੰਘ ਨੇ ਦਸਿਆ ਕਿ ਪਿਛਲੇ ਕਰੀਬ ਛੇ ਮਹੀਨਿਆਂ ਤੋਂ ਕਿਸਾਨਾਂ ਵਲੋਂ ਕਣਕ ਦੀ ਫ਼ਸਲ ਦੀ ਸੰਭਾਲ ਲਈ ਦਿਨ-ਰਾਤ ਮਿਹਨਤ ਕੀਤੀ ਗਈ ਸੀ ਹੁਣ ਜਦੋਂ ਫ਼ਸਲ ਪੱਕਣ ਦੇ ਮੋੜ ’ਤੇ ਸੀ ਅਤੇ ਕਿਸਾਨਾਂ ਨੂੰ ਅਪਣੀ ਮਿਹਨਤ ਦਾ ਫਲ ਮਿਲਣ ਦੀ ਆਸ ਜਗੀ ਸੀ, ਉਸੇ ਸਮੇਂ ਬੇਮੌਸਮੀ ਹਲਕੀ ਬਾਰਿਸ਼ ਅਤੇ ਤੇਜ਼ ਹਵਾਵਾਂ ਨੇ ਉਨ੍ਹਾਂ ਦੀਆਂ ਉਮੀਦਾਂ ’ਤੇ ਪਾਣੀ ਫੇਰ ਦਿਤਾ ਹੈ। ਕਈ ਖੇਤਾਂ ਵਿਚ ਕਣਕ ਦੀ ਫ਼ਸਲ ਮੀਂਹ ਦੇ ਪਾਣੀ ਵਿਚ ਡਿੱਗੀ ਹੋਈ ਦਿਖਾਈ ਦੇ ਰਹੀ ਹੈ ਜਿਸ ਨਾਲ ਝਾੜ ਘੱਟਣ ਦੀ ਸੰਭਾਵਨਾ ਹੋਰ ਵੱਧ ਗਈ ਹੈ।

ਕਿਸਾਨ ਆਗੂ ਨਿਰਮਲ ਨਿੰਮਾ ਨੇ ਦਸਿਆ ਕਿ ਖ਼ਾਸ ਕਰ ਕੇ ਉਹ ਕਿਸਾਨ ਜਿਨ੍ਹਾਂ ਨੇ ਠੇਕੇ ’ਤੇ ਜ਼ਮੀਨ ਲੈ ਕੇ ਖੇਤੀ ਕੀਤੀ ਹੈ, ਉਹ ਸੱਭ ਤੋਂ ਵੱਧ ਚਿੰਤਾ ਵਿਚ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜੇ ਫ਼ਸਲ ਦਾ ਝਾੜ ਘੱਟ ਗਿਆ ਤਾਂ ਉਨ੍ਹਾਂ ਲਈ ਖ਼ਰਚਾ ਪੂਰਾ ਕਰਨਾ ਵੀ ਮੁਸ਼ਕਲ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਪਿਛਲੇ 10-15 ਦਿਨਾਂ ਤੋਂ ਮੌਸਮ ਦਾ ਗਰਮ ਮਿਜਾਜ਼ ਅਤੇ ਹੁਣ ਇਕਦਮ ਬਾਰਸ਼ ਤੇ ਤੇਜ਼ ਹਵਾਵਾਂ ਨਾਲ ਕਣਕ ਦੀ ਫ਼ਸਲ ਤੇ ਮਾੜਾ ਅਸਰ ਪੈ ਰਿਹਾ ਹੈ।

ਉਨ੍ਹਾਂ ਇਹ ਵੀ ਯਾਦ ਕਰਵਾਇਆ ਕਿ ਦੋ ਸਾਲ ਪਹਿਲਾਂ ਵੀ ਹਾੜੀ ਦੇ ਸੀਜ਼ਨ ਤੋਂ ਪਹਿਲਾਂ ਪਈ ਅਗੇਤੀ ਗਰਮੀ ਕਾਰਨ ਕਣਕ ਦਾ ਦਾਣਾ ਬਹੁਤ ਬਾਰੀਕ ਰਹਿ ਗਿਆ ਸੀ, ਜਿਸ ਨਾਲ ਝਾੜ ਕਾਫ਼ੀ ਘੱਟ ਗਿਆ ਸੀ ਅਤੇ ਪੰਜਾਬ ਭਰ ਦੇ ਕਿਸਾਨਾਂ ਨੂੰ ਆਰਥਕ ਨੁਕਸਾਨ ਝੱਲਣਾ ਪਿਆ ਸੀ। ਕਿਸਾਨਾਂ ਵਲੋਂ ਸਬਜ਼ੀਆਂ ਦੀਆਂ ਬੀਜੀਆਂ ਫ਼ਸਲਾਂ ਵੀ ਨੁਕਸਾਨੀਆਂ ਗਈਆਂ ਹਨ। ਆਉਣ ਵਾਲੇ ਕੱੁਝ ਦਿਨ ਹੋਰ ਮੌਸਮ ਠੰਢਾ ਅਤੇ ਬੱਦਲਵਾਈ ਬਣੇ ਰਹਿਣ ਦੀ ਸੰਭਾਵਨਾ ਹੈ ਜਿਸ ਕਾਰਨ ਕਿਸਾਨ ਤਬਕਾ ਡੂੰਘੀ ਚਿੰਤਾ ਵਿਚ ਹੈ।
 

 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਪੰਜਾਬ 'ਚ ਹੁਣ ਨਹੀਂ ਹੋਵੇਗੀ ਬੇਅਦਬੀ! ਬਣ ਗਿਆ ਸਖ਼ਤ ਕਾਨੂੰਨ, ਉਮਰ ਕੈਦ ਦੀ ਹੋਵੇਗੀ ਸਜ਼ਾ

20 Apr 2026 1:44 PM

Punjab ਦੀ ਤਰਜ਼ 'ਤੇ Haryana 'ਚ ਵੀ ਬਣਾਇਆ ਜਾਵੇ ਬੇਅਦਬੀ ਕਾਨੂੰਨ : Jagdish Singh Jhinda | Beadbi Bill

20 Apr 2026 1:43 PM

Bhai Manpreet Singh Kanpuri ਨੂੰ ਜਥੇ 'ਚੋ ਬਰਖਾਸਤ ਕਰਨ 'ਤੇ ਜਥੇ ਦੇ ਮੁੱਖ ਬੁਲਾਰੇ Bhai RP Singh ਦਾ Interview

19 Apr 2026 12:29 PM

ਅਹਿਮ ਮੁੱਦੇ 'ਤੇ ਦੇਖੋ The Spokesman Debate

18 Apr 2026 3:05 PM

ਰਿਸ਼ਤੇ ਹੋਏ ਤਾਰ-ਤਾਰ, ਛੋਟੇ ਭਰਾ ਨੇ ਵੱਡੇ ਭਰਾ ਨੂੰ ਬੇਰਹਿਮੀ ਨਾਲ ਉਤਾਰਿਆ ਮੌ.ਤ ਦੇ ਘਾਟ

17 Apr 2026 3:07 PM
Advertisement