ਖ਼ਬਰਾਂ |

ਤਾਜ਼ਾ |

ਦੋਆਬਾ 'ਚ ਬਹਾਰ ਰੁੱਤ ਦੀ ਮੂੰਗਫ਼ਲੀ ਮੱਕੀ ਦੇ ਬਦਲ ਵਜੋਂ ਉਭਰੀ

By : GAGANDEEP

Published : Jun 7, 2026, 6:39 am IST
Updated : Jun 7, 2026, 7:29 am IST
SHARE ARTICLE
photo
photo

ਮੂੰਗਫ਼ਲੀ ਪੰਜਾਬ ਦੀ ਖੇਤੀ ਨੂੰ ਨਵੀਂ ਦਿਸ਼ਾ ਦੇਣ ਦੇ ਸਮਰਥ : ਸੰਤ ਸੀਚੇਵਾਲ

ਕਪੂਰਥਲਾ  (ਇੰਦਰਜੀਤ ਚਾਹਲ, ਗੁਰਦੇਵ) : ਦੋਆਬਾ ਖਿਤੇ ਵਿਚ ਬਹਾਰ ਰੁੱਤ ਦੀ ਮੂੰਗਫ਼ਲੀ ਦੀ ਕਾਸ਼ਤ ਨੇ ਕਿਸਾਨਾਂ ਦੇ ਚਿਹਰਿਆਂ ’ਤੇ ਰੌਣਕਾਂ ਲਿਆਂਦੀਆਂ ਹਨ। ਧਰਤੀ ਹੇਠਲੇ ਪਾਣੀ ਨੂੰ ਬਚਾਉਣ ਵਿਚ ਵੱਡੀ ਭੂਮਿਕਾ ਨਿਭਾਉਣ ਵਾਲੀ ਮੂੰਗਫ਼ਲੀ ਕਿਸਾਨਾਂ ਦੀਆਂ ਜੇਬਾਂ ਭਰ ਦੇਵੇਗੀ। ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਅਤੇ ਕ੍ਰਿਸ਼ੀ ਵਿਗਿਆਨ ਕੇਂਦਰ, ਕਪੂਰਥਲਾ ਵਲੋਂ ਪਿੰਡ ਮੋਠਾਵਾਲ ਵਿਖੇ “ਖੇਤ ਦਿਵਸ ਅਤੇ ਟਰੈਵਲ ਸੈਮੀਨਾਰ”ਦਾ ਆਯੋਜਨ ਕੀਤਾ ਗਿਆ।

ਇਸ ਸੈਮੀਨਾਰ ਨੇ ਪੰਜਾਬ ਦੀ ਧਰਤੀ ਹੇਠੋਂ ਮੁੱਕ ਰਹੇ ਪਾਣੀਆਂ ਨੂੰ ਬਚਾਉਣ ਲਈ ਬਹਾਰ ਰੁੱਤ ਦੀ ਮੂੰਗਫ਼ਲੀ ਦੀ ਕਾਸ਼ਤ ਕਰਨ ਦਾ ਹੋਕਾ ਦਿਤਾ। ਸੈਮੀਨਾਰ ਵਿਚ ਤਿੰਨ ਸਾਲ ਤੋਂ ਮੂੰਗਫ਼ਲੀ ਦੀ ਕਾਸ਼ਤ ਕਰਨ ਦੇ ਰਾਹ ਪਏ ਕਿਸਾਨਾਂ ਨੇ ਅਪਣੇ ਸਫ਼ਲ ਤਜ਼ਰਬੇ ਸਾਂਝੇ ਕੀਤੇ ਗਏ। ਸਾਲ ਵਿਚ ਦੋ ਵਾਰ ਹੋਣ ਵਾਲੀ ਮੂੰਗਫ਼ਲੀ ਦੀ ਫ਼ਸਲ ਨੂੰ ਖਾਦ ਨਹੀਂ ਪਾਉਣੀ ਪੈਂਦੀ ਅਤੇ ਮੱਕੀ ਦੇ ਮੁਕਾਬਲੇ ਪਾਣੀ ਬਹੁਤ ਘੱਟ ਲਗਾਉਣਾ ਪੈਂਦਾ ਹੈ।

ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਇਸ ਸਮਾਗਮ ਵਿਚ ਬਤੌਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਕਿਹਾ ਕਿ ਪੰਜਾਬ ਦੇ ਧਰਤੀ ਹੇਠਲੇ ਪਾਣੀ ਦੀ ਸੰਭਾਲ ਅਤੇ ਕਿਸਾਨਾਂ ਦੀ ਆਰਥਕ ਸਥਿਤੀ ਦੀ ਮਜ਼ਬੂਤੀ ਲਈ ਫ਼ਸਲੀ ਵਿਭਿੰਨਤਾ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ। ਉਨ੍ਹਾਂ ਨੇ ਸੱਤਰਵਿਆਂ ਦੇ ਸਮੇਂ ਨੂੰ ਯਾਦ ਕਰਦਿਆ ਕਿਹਾ ਕਿ ਦੋਨਾ ਕਦੇਂ ਮੂੰਗਫ਼ਲੀ ਦੇ ਖਿੱਤੇ ਵਜੋਂ ਜਾਣਿਆ ਜਾਂਦਾ ਸੀ।

ਸਮੇਂ ਦੇ ਨਾਲ ਮੌਸਮ ਵਿਚ ਆਈਆਂ ਤਬਦੀਲੀਆਂ ਅਤੇ ਮੀਂਹ ਘੱਟ ਪੈਣ ਕਾਰਨ ਅਤੇ ਝੋਨੇ ਦਾ ਬੱਝਵਾ ਮੁੱਖ ਮਿਲਣ ਕਾਰਨ ਮੂੰਗਫ਼ਲੀ ਬੀਜਣ ਦਾ ਰੁਝਾਨ ਘੱਟ ਗਿਆ। ਝੋਨੇ ਨਾਲ ਧਰਤੀ ਹੇਠਲੇ ਪਾਣੀ ’ਤੇ ਦਬਾਅ ਵੱਧ ਗਿਆ। ਦੋਆਬੇ ਵਿਚ ਜਿਹੜਾ ਪਾਣੀ ਕਦੇਂ 30 ਫੁੱਟ ਤਕ ਅਸਾਨੀ ਨਾਲ ਮਿਲ ਜਾਂਦਾ ਸੀ, ਉਹ 300 ਫੁੱਟ ਤਕ ਡੂੰਘਾ ਹੋ ਗਿਆ।

ਉਨ੍ਹਾਂ ਕਿਹਾ ਕਿ ਧਰਤੀ ਹੇਠਲਾ ਪਾਣੀ ਉਦੋਂ ਹੀ ਬਚ ਸਕੇਗਾ ਜਦੋਂ ਪੰਜਾਬ ਆਪਣੀਆਂ ਰਵਾਇਤੀ ਫ਼ਸਲਾਂ ਵਲ ਪਰਤ ਆਵੇਗਾ। ਮੋਠਾਵਾਲ ਦੇ ਅਗਾਂਹਵਧੂ ਕਿਸਾਨ ਜਰਨੈਲ ਸਿੰਘ ਵਲੋਂ ਤਿੰਨ ਸਾਲ ਪਹਿਲਾਂ ਮੱਕੀ ਦੇ ਬਦਲ ਵਜੋਂ ਮੂੰਗਫ਼ਲੀ ਬੀਜਣ ਦੀ ਕੀਤੀ ਸ਼ੁਰੂਆਤ ਦੀ ਸੰਤ ਸੀਚੇਵਾਲ ਨੇ ਪ੍ਰਸੰਸਾਂ ਕੀਤੀ। ਉਨ੍ਹਾਂ ਕਿਹਾ ਕਿ ਜਰਨੈਲ ਸਿੰਘ ਦੇ ਉਦਮ ਨਾਲ ਪੰਜਾਬ ਨੇ ਆਪਣੀਆਂ ਰਵਾਇਤੀ ਫ਼ਸਲਾਂ ਬੀਜਣ ਵਲ ਧਿਆਨ ਦੇਣਾ ਸ਼ੁਰੂ ਕਰ ਦਿਤਾ ਹੈ। ਕਿਸਾਨ ਨੇ ਇਸ ਸਾਲ 26 ਏਕੜ ਰਕਬੇ ਵਿਚ ਮੂੰਗਫ਼ਲੀ ਦੀ ਬਿਜਾਈ ਕਰ ਕੇ ਖੇਤਰ ਦੇ ਕਿਸਾਨਾਂ ਲਈ ਇਕ ਮਿਸਾਲ ਕਾਇਮ ਕੀਤੀ ਹੈ।

ਜਿਸ ਤਹਿਤ ਜ਼ਿਲ੍ਹੇ ਵਿਚ 3 ਸਾਲ ਪਹਿਲਾਂ ਆਈ 9 ਕਿਲੋਂ ਮੂੰਗਫ਼ਲੀ ਦੀ ਕਾਸ਼ਤ ਦਾ ਰਕਬਾ ਹੁਣ 72 ਏਕੜ ਤਕ ਪਹੁੰਚ ਗਿਆ ਹੈ।  ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਉਪ ਕੁਲਪਤੀ ਡਾ: ਸਤਬੀਰ ਸਿੰਘ ਗੋਸਲ ਨੇ ਕਿਹਾ ਕਿ ਇਕ ਨਿੱਗਰ ਤੇ ਨਿਰੋਈ ਸ਼ੁਰੂਆਤ ਹੈ। ਉਨ੍ਹਾਂ ਕਿਹਾ ਕਿ ਬਹਾਰ ਰੁੱਤ ਦੀ ਮੂੰਗਫ਼ਲੀ ਸਾਲ ਵਿਚ ਦੋ ਵਾਰ ਹੋਣ ਵਾਲੀ ਫ਼ਸਲ ਹੈ। ਮੂੰਗਫ਼ਲੀ ਜ਼ਮੀਨ ਦੀ ਸਿਹਤ ਵੀ ਚੰਗੀ ਰੱਖਣ ਵਿਚ ਸਹਾਈ ਹੁੰਦੀ ਹੈ। ਸਾਲ ਵਿਚ ਇਸ ਦਾ ਝਾੜ 25 ਤੋਂ 28 ਕੁਇੰਟਲ ਪ੍ਰਤੀ ਏਕੜ ਮਿਲ ਜਾਂਦਾ ਹੈ। ਇਸ ਮੌਕੇ ਡਾ. ਹਰਿੰਦਰ ਸਿੰਘ, ਡਾ. ਮਨਦੀਪ ਸਿੰਘ, ਕਿਸਾਨ ਮਲਕੀਤ ਸਿੰਘ ਚੂੜਪੁਰ, ਅੰਕੁਸ਼, ਸ਼ਰਮਾ ਰਜਾਪੁਰ, ਬਲਵੀਰ ਸਿੰਘ ਕਮਾਲਪੁਰ, ਜਗਤਾਰ ਸਿੰਘ ਮੋਠਾਂਵਾਲ, ਗੁਰਵਿੰਦਰ ਸਿੰਘ, ਸ਼ੇਰ ਸਿੰਘ ਨਸੀਰੇਵਾਲ ਸਮੇਤ ਵੱਡੀ ਗਿਣਤੀ ਵਿਚ ਕਿਸਾਨ, ਖੇਤੀ ਮਾਹਿਰ ਅਤੇ ਯੂਨੀਵਰਸਿਟੀ ਦੇ ਅਧਿਕਾਰੀ ਹਾਜ਼ਰ ਸਨ।
 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੰਗਨਾ ਰਣੌਤ ਨੇ CJP ਪ੍ਰਦਰਸ਼ਨਕਾਰੀਆਂ 'ਤੇ ਕੀਤੀ ਵੱਡੀ ਟਿੱਪਣੀ

20 Jul 2026 3:07 PM

RSS ਇਕੱਠ ਦੌਰਾਨ ਪੰਜਾਬ ਯੂਨੀਵਰਸਿਟੀ 'ਚ ਹੰਗਾਮਾ!

20 Jul 2026 3:06 PM

ਮੋਹਾਲੀ ਦੀ ਧੀ ਨੇ ਰਚਿਆ ਇਤਿਹਾਸ, ਤਲਵਾਰਬਾਜ਼ੀ ‘ਚ ਜਿੱਤ ਰਹੀ ਗੋਲਡ ਮੈਡਲ

19 Jul 2026 2:53 PM

'ਗਾਵਾਂ ਤਾਂ ਰੱਖ ਲਈਆਂ, ਸਾਂਭਣੀਆਂ ਨਹੀਂ ਆਉਂਦੀਆਂ ਸੀ' | ਤਾਈ ਅਤੇ ਭਤੀਜਾ ਨੇ ਬਣਾਇਆ Smart Dairy Farm | Success

18 Jul 2026 2:58 PM

FBI ਇਲਜ਼ਾਮਾਂ ਮਗਰੋਂ Gurinderjit Singh Nagra ਗ੍ਰਿਫ਼ਤਾਰ | 4 ਲੱਖ Dollar Extortion Case | Punjab News

18 Jul 2026 2:57 PM
Advertisement