ਖ਼ਬਰਾਂ |

ਤਾਜ਼ਾ |

ਬਚਪਨ ਦੀਆਂ ਮਿੱਠੀਆਂ ਯਾਦਾਂ ਦਾ ਸਵਾਦ ਅਮਰੀਕਾ ਵਿਚ

By : JAGDISH

Published : Jun 11, 2026, 1:32 pm IST
Updated : Jun 11, 2026, 1:32 pm IST
SHARE ARTICLE
A taste of sweet childhood memories in America
A taste of sweet childhood memories in America

ਕੇਸਰ ਤੋਂ ਲੰਗੜੇ ਤਕ : ਭਾਰਤੀ ਅੰਬਾਂ ਦੀ ਮਹਿਕ

ਵਾਸ਼ਿੰਗਟਨ : ਜਿਥੇ ਜਪਾਨ ਨੇ ਭਾਰਤੀ ਅੰਬਾਂ ਦੀ ਦਰਾਮਦ ’ਤੇ ਰੋਕ ਲਗਾ ਦਿਤੀ ਹੈ, ਉਥੇ ਅਮਰੀਕਾ ਵਿਚ ਭਾਰਤੀ ਅੰਬਾਂ ਦੀ ਮਿੱਠਾਸ ਨੇ ਲੋਕਾਂ ਨੂੰ ਅਪਣਾ ਮੁਰੀਦ ਬਣਾ ਲਿਆ ਹੈ। ਕੇਸਰ, ਅਲਫੋਂਸੋ, ਲੰਗੜਾ ਅਤੇ ਦੁਸ਼ਹਿਰੀ ਵਰਗੀਆਂ ਮਸ਼ਹੂਰ ਕਿਸਮਾਂ ਦੀ ਮੰਗ ਇਸ ਕਦਰ ਵਧ ਗਈ ਹੈ ਕਿ ਵੱਡੇ ਰਿਟੇਲ ਸਟੋਰਾਂ ਵਿਚ ਪਹੁੰਚਣ ਦੇ ਕੁਝ ਘੰਟਿਆਂ ਅੰਦਰ ਹੀ ਸਾਰਾ ਸਟਾਕ ਵਿਕ ਜਾਂਦਾ ਹੈ। ਸ਼ਿਆਟਲ ਤੋਂ ਲਾਸ ਏਂਜਲਸ ਅਤੇ ਨਿਊ ਜਰਸੀ ਤੋਂ ਵਾਸ਼ਿੰਗਟਨ ਡੀ.ਸੀ. ਤਕ ਭਾਰਤੀ ਅੰਬਾਂ ਦੀ ਖੁਸ਼ਬੂ ਅਤੇ ਸੁਆਦ ਦਾ ਜਾਦੂ ਛਾਇਆ ਹੋਇਆ ਹੈ।

ਅਮਰੀਕਾ ਵਿਚ ਭਾਰਤ ਦੇ ਰਾਜਦੂਤ ਵਿਨੈ ਕਵਾਤਰਾ ਅਨੁਸਾਰ ਭਾਰਤੀ ਅੰਬਾਂ ਦੀ ਲੋਕਪ੍ਰਿਯਤਾ ਹੁਣ ਸਿਰਫ਼ ਪ੍ਰਵਾਸੀ ਭਾਰਤੀਆਂ ਤਕ ਸੀਮਤ ਨਹੀਂ ਰਹੀ, ਸਗੋਂ ਅਮਰੀਕੀ ਖਪਤਕਾਰ ਵੀ ਇਨ੍ਹਾਂ ਦੇ ਬੇਮਿਸਾਲ ਸੁਆਦ ਦੇ ਕਾਇਲ ਹੋ ਰਹੇ ਹਨ। ਦਹਾਕਿਆਂ ਤਕ ਭਾਰਤੀ-ਅਮਰੀਕੀ ਪਰਵਾਰ ਗਰਮੀਆਂ ਵਿਚ ਅੰਬਾਂ ਦਾ ਅਸਲ ਸੁਆਦ ਲੈਣ ਲਈ ਭਾਰਤ ਆਉਂਦੇ ਰਹੇ, ਪਰ ਹੁਣ ਉਹੀ ਅਨੁਭਵ ਉਨ੍ਹਾਂ ਨੂੰ ਅਪਣੇ ਸ਼ਹਿਰ ਦੇ ਸਟੋਰਾਂ ਵਿਚ ਹੀ ਮਿਲ ਰਿਹਾ ਹੈ।

ਕਵਾਤਰਾ ਨੇ ਕਿਹਾ ਕਿ ਅੰਬ ਭਾਰਤੀਆਂ ਲਈ ਕੇਵਲ ਫਲ ਨਹੀਂ, ਸਗੋਂ ਬਚਪਨ ਦੀਆਂ ਗਰਮੀਆਂ ਅਤੇ ਸੁਹਾਵਣੀਆਂ ਯਾਦਾਂ ਦਾ ਅਟੁੱਟ ਹਿੱਸਾ ਹੈ। ਇਸ ਵਧਦੀ ਲੋਕਪ੍ਰਿਯਤਾ ਦੀ ਤਾਜ਼ਾ ਮਿਸਾਲ ਸ਼ਿਆਟਲ ਵਿਚ ਦੇਖਣ ਨੂੰ ਮਿਲੀ, ਜਿਥੇ ਭਾਰਤੀ ਕੌਂਸਲੇਟ ਵਲੋਂ ਕਰਵਾਏ ‘ਮੈਂਗੋ ਮੈਜਿਕ’ ਪ੍ਰੋਗਰਾਮ ਵਿਚ 100 ਤੋਂ ਵੱਧ ਆਯਾਤਕਾਰਾਂ, ਵਿਤਰਕਾਂ ਅਤੇ ਵੱਡੀਆਂ ਰਿਟੇਲ ਚੇਨਾਂ ਦੇ ਅਧਿਕਾਰੀਆਂ ਨੇ ਹਿੱਸਾ ਲਿਆ। ਪ੍ਰੋਗਰਾਮ ਦੌਰਾਨ ਅਲਫੋਂਸੋ, ਕੇਸਰ, ਬੰਗਨਾਪੱਲੀ, ਹਿਮਾਇਤ, ਲੰਗੜਾ, ਦੁਸ਼ਹਿਰੀ ਅਤੇ ਰਾਜਾਪੁਰੀ ਸਮੇਤ ਸੱਤ ਪ੍ਰੀਮੀਅਮ ਕਿਸਮਾਂ ਦਾ ਸੁਆਦ ਚਖਾਇਆ ਗਿਆ। 
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੰਗਨਾ ਰਣੌਤ ਨੇ CJP ਪ੍ਰਦਰਸ਼ਨਕਾਰੀਆਂ 'ਤੇ ਕੀਤੀ ਵੱਡੀ ਟਿੱਪਣੀ

20 Jul 2026 3:07 PM

RSS ਇਕੱਠ ਦੌਰਾਨ ਪੰਜਾਬ ਯੂਨੀਵਰਸਿਟੀ 'ਚ ਹੰਗਾਮਾ!

20 Jul 2026 3:06 PM

ਮੋਹਾਲੀ ਦੀ ਧੀ ਨੇ ਰਚਿਆ ਇਤਿਹਾਸ, ਤਲਵਾਰਬਾਜ਼ੀ ‘ਚ ਜਿੱਤ ਰਹੀ ਗੋਲਡ ਮੈਡਲ

19 Jul 2026 2:53 PM

'ਗਾਵਾਂ ਤਾਂ ਰੱਖ ਲਈਆਂ, ਸਾਂਭਣੀਆਂ ਨਹੀਂ ਆਉਂਦੀਆਂ ਸੀ' | ਤਾਈ ਅਤੇ ਭਤੀਜਾ ਨੇ ਬਣਾਇਆ Smart Dairy Farm | Success

18 Jul 2026 2:58 PM

FBI ਇਲਜ਼ਾਮਾਂ ਮਗਰੋਂ Gurinderjit Singh Nagra ਗ੍ਰਿਫ਼ਤਾਰ | 4 ਲੱਖ Dollar Extortion Case | Punjab News

18 Jul 2026 2:57 PM
Advertisement