ਖ਼ਬਰਾਂ |

ਤਾਜ਼ਾ |

ਗੁਦਾਮਾਂ ਵਿਚ ਹੀ ਸੜਿਆ ਹਜ਼ਾਰਾਂ ਕੁਇੰਟਲ ਕਣਕ ਦਾ ਬੀਜ
Published : Jun 17, 2026, 6:42 am IST
Updated : Jun 17, 2026, 7:50 am IST
SHARE ARTICLE
photo
photo

ਕਰਤਾਰਪੁਰ 'ਚ ਸੱਭ ਤੋਂ ਵੱਧ ਨੁਕਸਾਨ, ਮਾਰਕੀਟ ਕਮੇਟੀ ਜਲੰਧਰ ਨੇ ਨਹੀਂ ਲਈ ਫ਼ੀਸ;

ਚੰਡੀਗੜ੍ਹ: ਪੰਜਾਬ ਰਾਜ ਬੀਜ ਨਿਗਮ ਦੇ ਗੁਦਾਮਾਂ ਵਿਚ ਪਿਆ ਕਣਕ ਦਾ ਹਜ਼ਾਰਾਂ ਕੁਇੰਟਲ ਬੀਜ ਸਾਂਭ ਸੰਭਾਲ ਨਾ ਹੋਣ ਕਾਰਨ ਖ਼ਰਾਬ ਹੋ ਗਿਆ ਹੈ। ਬੀਜ ਨਿਗਮ ਨੇ ਇਸ ਬੀਜ ਨੂੰ ਕਣਕ ਦੇ ਸਮਰਥਨ ਮੁੱਲ ਤੋਂ 300 ਕੁਇੰਟਲ ਵੱਧ ਮੁੱਲ ਦੇ ਕੇ ਕਿਸਾਨਾਂ ਕੋਲੋਂ ਖ਼ਰੀਦਿਆ ਸੀ ਅਤੇ ਇਸ ਦੇ ਰੱਖ ਰਖਾਅ ਅਤੇ ਸਾਂਭ ਸੰਭਾਲ ਤੇ ਬੀਜ ਨਿਗਮ ਦਾ 3300 ਕੁਇੰਟਲ ਖ਼ਰਚਾ ਕਰਨ ਉਪਰੰਤ ਇਸ ਬੀਜ ਨੂੰ 3800 ਕੁਇੰਟਲ ਦੇ ਹਿਸਾਬ ਨਾਲ ਵੇਚਿਆ ਜਾਂਦਾ ਸੀ। ਇਸ ਦੇ ਉਲਟ ਕਣਕ ਦਾ ਬੀਜ ਖ਼ਰਾਬ ਹੋਣ ਕਾਰਨ ਲੁਧਿਆਣਾ ਦੇ ਇਕ ਵਪਾਰੀ ਨੂੰ 2600 ਕੁਇੰਟਲ ਦੇ ਹਿਸਾਬ ਨਾਲ ਕੁੱਲੀ ਬੋਲੀ ਰਾਹੀਂ ਵੇਚਿਆ ਗਿਆ ਹੈ।

ਜ਼ਿਕਰਯੋਗ ਹੈ ਕਿ ਪਿਛਲੇ ਸਮੇਂ ਵਿਚ ਸੂਬੇ ਵਿਚ ਹੜ੍ਹ ਆਉਣ ਕਾਰਨ ਸਰਕਾਰ ਨੇ ਕਣਕ ਦੀ ਬਿਜਾਈ ਲਈ ਕਿਸਾਨਾਂ ਨੂੰ ਮੁਫ਼ਤ ਦਿਤਾ ਸੀ। ਇਸ ਦੇ ਬਾਵਜੂਦ ਬੀਜ ਨਿਗਮ ਦੇ ਗੁਦਾਮਾਂ ਵਿਚ ਪਿਆ ਬੀਜ ਬੱਚਤ ਵਿਚ ਆ ਜਾਣ ਕਾਰਨ ਖ਼ਰਾਬ ਹੋਣਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਬੀਜ ਨਿਗਮ ਨੇ ਸੂਬੇ ਵਿਚ ਚਾਰ ਮੁੱਖ ਕੇਂਦਰ ਕਰਤਾਰਪੁਰ, ਲਾਡੋਵਾਲ, ਕੋਟਕਪੂਰਾ ਅਤੇ ਸੋਹਲ ਵਿਚ ਬੀਜ ਰਖਿਆ ਹੋਇਆ ਸੀ। ਬੀਜ ਨਿਗਮ ਸੈਂਟਰ ਕਰਤਾਰਪੁਰ ਦੇ ਗੋਦਾਮ ਵਿਚੋਂ ਕਣਕ ਵੇਚੇ ਜਾਣ ਉਪਰੰਤ ਮਾਰਕੀਟ ਕਮੇਟੀ ਜਲੰਧਰ ਸ਼ਹਿਰੀ ਦੇ ਕਰਮਚਾਰੀਆਂ ਦੀ ਕਥਿਤ ਅਣਦੇਖੀ ਕਾਰਨ ਵੇਚੀ ਕਣਕ ਉਪਰ ਮਾਰਕੀਟ ਕਮੇਟੀ ਦੀ ਫ਼ੀਸ ਲੈਣ ਵਿਚ ਕੋਈ ਦਿਲਚਸਪੀ ਨਾ ਦਿਖਾਉਣ ਕਾਰਨ ਕਮੇਟੀ ਨੂੰ ਵਿੱਤੀ ਘਾਟਾ ਸਹਿਣ ਲਈ ਮਜਬੂਰ ਹੋਣਾ ਪੈ ਰਿਹਾ ਹੈ।

ਇਸ ਸਬੰਧੀ ਪੰਜਾਬ ਰਾਜ ਬੀਜ ਨਿਗਮ ਦੇ ਚੇਅਰਮੈਨ ਮਹਿੰਦਰ ਸਿੰਘ ਸਿੱਧੂ ਨੇ ਦਸਿਆ ਕਿ ਬੀਜ ਨਿਗਮ ਦੇ ਗੁਦਾਮਾਂ ਵਿਚ ਪਿਆ 15 ਹਜ਼ਾਰ ਕੁਇੰਟਲ ਤੋਂ ਵੱਧ ਬੀਜ ਪਿਛਲੇ ਕੱੁਝ ਸਾਲਾਂ ਤੋਂ ਬੱਚਤ ਵਿਚ ਪਿਆ ਹੋਣ ਕਾਰਨ ਖ਼ਰਾਬ ਹੋ ਗਿਆ ਸੀ। ਇਸ ਦੀ ਜਾਂਚ ਕਰਵਾਉਣ ਉਪਰੰਤ ਲੈਬਾਰਟਰੀ ਦੀ ਰਿਪੋਰਟ ਅਨੁਸਾਰ ਇਥੇ ਪਿਆ ਬੀਜ ਹੁਣ ਕਣਕ ਦੀ ਬਿਜਾਈ ਕਰਨ ਦੇ ਯੋਗ ਨਹੀਂ ਹੈ। ਇਸ ਕਾਰਨ ਇਸ ਕਣਕ ਨੂੰ 2600 ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਖੁਲ੍ਹੀ ਬੋਲੀ ਰਾਹੀਂ ਵੇਚ ਦਿਤਾ ਗਿਆ ਹੈ। ਮਾਰਕੀਟ ਕਮੇਟੀ ਜਲੰਧਰ ਸ਼ਹਿਰੀ ਦੇ ਪ੍ਰਧਾਨ ਗੁਰਪਾਲ ਸਿੰਘ ਮਾਂਗੇਕੀ ਨੇ ਦਸਿਆ ਕਿ ਕਣਕ ਦੇ ਬੀਜ ਵੇਚਣ ਤੇ ਮਾਰਕੀਟ ਕਮੇਟੀ ਵਲੋਂ ਫ਼ੀਸ ਨਹੀਂ ਲਈ ਜਾਂਦੀ ਪਰ ਇਹ ਖ਼ਰਾਬ ਬੀਜ ਨੂੰ ਕਣਕ ਵਜੋਂ ਵੇਚਿਆ ਗਿਆ ਹੈ। ਉਨ੍ਹਾਂ ਮਾਰਕੀਟ ਕਮੇਟੀ ਦੀ ਫ਼ੀਸ ਦੀ ਪਰਚੀ ਨਾ ਕੱਟਣ ਵਾਲੇ ਕਰਮਚਾਰੀਆਂ ਦੀ ਜਾਂਚ ਕਰ ਕੇ ਉਨ੍ਹਾਂ ਵਿਰੁਧ ਵਿਭਾਗੀ ਕਾਰਵਾਈ ਕਰਨ ਦਾ ਭਰੋਸਾ ਦਿਤਾ ਹੈ।

Location: India, Chandigarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਬੇਅੰਤ ਸਿੰਘ ਦੇ ਕਤਲ ਮਾਮਲੇ 'ਚ MHA ਦੇ Ex. ਅਧਿਕਾਰੀ ਦਾ ਵੱਡਾ ਖੁਲਾਸਾ

15 Jul 2026 2:55 PM

'ਸਤਲੁਜ' ਫਿਲਮ 'ਤੇ Ravneet Bittu LIVE | "ਖਾਲੜਾ ਸਾਬ੍ਹ ਨਾਲ ਕੋਈ ਦਿੱਕਤ ਨਹੀਂ, ਪਰ..." | Press Conference

13 Jul 2026 2:55 PM

ਕੈਬ ਐਸੋਸੀਏਸ਼ਨ ਵਾਲਿਆਂ ਦਾ ਗੁੱਸਾ ਸੱਤਵੇਂ ਅਸਮਾਨ 'ਤੇ, ਭਾਰੀ ਪੁਲਿਸ ਫੋਰਸ ਤਾਇਨਾਤ

13 Jul 2026 2:56 PM

ਫਿਲਮ 'ਸਤਲੁਜ' ਵਿਵਾਦ ਮਾਮਲੇ 'ਤੇ ਰਵਨੀਤ ਬਿੱਟੂ ਦਾ ਵੱਡਾ ਬਿਆਨ

12 Jul 2026 2:49 PM

PM Modi ਦਾ New Zealand ਚ ਸਿੱਖ ਵਿਰੋਧੀ ਤੱਤਾ ਨੂੰ ਕਰਾਰਾ ਜਵਾਬ,ਸਿੱਖਾਂ ਦੀ ਸੇਵਾ ਅਤੇ ਸਾਹਸ ਪੂਰੀ ਦੁਨੀਆ ਲਈ ਮਿਸਾਲ

12 Jul 2026 2:48 PM
Advertisement