ਖ਼ਬਰਾਂ |

ਤਾਜ਼ਾ |

Farming News: ਕਿਵੇਂ ਕੀਤੀ ਜਾਵੇ ਲੱਸਣ ਦੀ ਖੇਤੀ
Published : Jul 17, 2026, 3:00 pm IST
Updated : Jul 17, 2026, 3:00 pm IST
SHARE ARTICLE
 Grow Garlic Farming News in punjabi
Grow Garlic Farming News in punjabi

ਨਰਮ ਅਤੇ ਰੇਤਲੀਆਂ ਜ਼ਮੀਨਾਂ ਇਸ ਲਈ ਵਧੀਆਂ ਨਹੀਂ ਹੁੰਦੀਆ ਕਿਉਂਕਿ ਇਸ ਵਿਚ ਬਣੀਆਂ ਗੰਢਾਂ ਛੇਤੀ ਖ਼ਰਾਬ ਹੋ ਜਾਦੀਆਂ

 Grow Garlic Farming News in punjabi: ਲੱਸਣ ਇਕ ਦੱਖਣੀ ਯੂਰਪ ਵਿਚ ਉਗਾਈ ਜਾਣ ਵਾਲੀ ਪ੍ਰਸਿੱਧ ਫ਼ਸਲ ਹੈ। ਇਸ ਨੂੰ ਕਈ ਪਕਵਾਨਾਂ ਵਿਚ ਮਸਾਲੇ ਦੇ ਤੌਰ ’ਤੇ ਵਰਤਿਆ ਜਾਂਦਾ ਹੈ। ਇਸ ਤੋਂ ਇਲਾਵਾ ਲੱਸਣ ਵਿਚ ਦਵਾਈਆਂ ਵਿਚ ਵਰਤੇ ਜਾਣ ਵਾਲੇ ਤੱਤ ਹਨ। ਇਸ ਵਿਚ ਪ੍ਰੋਟੀਨ, ਫ਼ਾਸਫ਼ੋਰਸ ਅਤੇ ਪੋਟਾਸ਼ੀਅਮ ਵਰਗੇ ਸਰੋਤ ਪਾਏ ਜਾਂਦੇ ਹਨ।

ਇਹ ਪਾਚਣ ਕਿਰਿਆ ਵਿਚ ਮਦਦ ਕਰਦਾ ਹੈ ਅਤੇ ਮਨੁੱਖੀ ਖ਼ੂਨ ਵਿਚ ਕੈਲੇਸਟਰੋਲ ਦੀ ਮਾਤਰਾ ਨੂੰ ਘਟਾਉਂਦਾ ਹੈ। ਵੱਡੇ ਪੱਧਰ 'ਤੇ ਲੱਸਣ ਦੀ ਖੇਤੀ ਮੱਧ ਪ੍ਰਦੇਸ਼, ਗੁਜਰਾਤ, ਰਾਜਸਥਾਨ, ਉੜੀਸਾ, ਉਤਰ ਪ੍ਰਦੇਸ਼, ਮਹਾਰਾਸ਼ਟਰ , ਪੰਜਾਬ ਅਤੇ ਹਰਿਆਣਾ ਵਿਚ ਕੀਤੀ ਜਾਂਦੀ ਹੈ। ਇਸ ਨੂੰ ਕਿਸੇ ਤਰ੍ਹਾਂ ਦੀ ਵੀ ਹਲਕੀ ਤੋਂ ਭਾਰੀ ਜ਼ਮੀਨ ਵਿਚ ਉਗਾਇਆ ਜਾ ਸਕਦਾ ਹੈ। ਇਸ ਦੀ ਖੇਤੀ ਲਈ ਵਧੀਆ ਜਲ ਨਿਕਾਸ ਵਾਲੀ, ਪਾਣੀ ਨੂੰ ਬੰਨ੍ਹ ਕੇ ਰੱਖਣ ਵਾਲੀ ਅਤੇ ਵਧੀਆ ਜੈਵਿਕ ਖਣਿਜਾਂ ਵਾਲੀ ਜ਼ਮੀਨ ਸੱਭ ਤੋਂ ਵਧੀਆ ਰਹਿੰਦੀ ਹੈ। ਨਰਮ ਅਤੇ ਰੇਤਲੀਆਂ ਜ਼ਮੀਨਾਂ ਇਸ ਲਈ ਵਧੀਆਂ ਨਹੀਂ ਹੁੰਦੀਆ ਕਿਉਂਕਿ ਇਸ ਵਿਚ ਬਣੀਆਂ ਗੰਢਾਂ ਛੇਤੀ ਖ਼ਰਾਬ ਹੋ ਜਾਦੀਆਂ ਹਨ।

ਜ਼ਮੀਨ ਦਾ ਪੱਧਰ 6-7 ਹੋਣਾ ਚਾਹੀਦਾ ਹੈ। ਖੇਤ ਨੂੰ 3- 4 ਵਾਰ ਵਾਹ ਕੇ ਨਰਮ ਕਰੋ ਅਤੇ ਜੈਵਿਕ ਖਣਿਜਾਂ ਨੂੰ ਵਧਾਉਣ ਲਈ ਰੂੜੀ ਦੀ ਖਾਦ ਪਾਉ। ਖੇਤ ਨੂੰ ਪੱਧਰਾ ਕਰ ਕੇ ਕਿਆਰਿਆਂ ਅਤੇ ਖਾਲਾਂ ਵਿਚ ਵੰਡ ਦਿਉ। ਬਿਜਾਈ ਲਈ ਸਹੀ ਸਮਾਂ ਸਤੰਬਰ ਦੇ ਅਖ਼ੀਰਲੇ ਹਫ਼ਤੇ ਤੋਂ ਅਕਤੂਬਰ ਦਾ ਪਹਿਲਾ ਹਫ਼ਤਾ ਮੰਨਿਆ ਜਾਂਦਾ ਹੈ। ਪੌਦੇ ਤੋਂ ਪੌਦੇ ਦਾ ਫ਼ਾਸਲਾ 7.5 ਸੈ:ਮੀ: ਅਤੇ ਕਤਾਰਾਂ ਵਿਚ ਫ਼ਾਸਲਾ 15 ਸੈ:ਮੀ: ਰੱਖੋ। ਲੱਸਣ ਦੀਆਂ ਗੰਢੀਆਂ ਨੂੰ 3-5 ਸੈ:ਮੀ: ਡੂੰਘਾ ਅਤੇ ਉਸ ਦਾ ਉਗਰਣ ਵਾਲਾ ਸਿਰਾ ਉਪਰ ਨੂੰ ਰੱਖੋ। ਇਸ ਦੀ ਬਿਜਾਈ ਲਈ ਕੇਰਾ ਢੰਗ ਦੀ ਵਰਤੋਂ ਕਰੋ।

ਬਿਜਾਈ ਹੱਥਾਂ ਨਾਲ ਜਾਂ ਮਸ਼ੀਨ ਨਾਲ ਕੀਤੀ ਜਾ ਸਕਦੀ ਹੈ। ਲੱਸਣ ਦੀਆਂ ਗੰਢੀਆਂ ਨੂੰ ਮਿੱਟੀ ਨਾਲ ਢੱਕ ਕੇ ਹਲਕੀ ਸਿੰਜਾਈ ਕਰੋ। ਬਿਜਾਈ ਲਈ 225-250 ਕਿਲੋਗ੍ਰਾਮ ਬੀਜ ਪ੍ਰਤੀ ਏਕੜ  ਬੀਜੋ। ਬੀਜ ਨੂੰ ਥੀਰਮ 2 ਗ੍ਰਾਮ ਪ੍ਰਤੀ ਕਿਲੋ ਅਤੇ ਬੈਨੋਮਾਈਲ 50 ਗ੍ਰਾਮ ਪ੍ਰਤੀ ਲੀਟਰ ਪਾਣੀ ਨਾਲ ਸੋਧ ਕੇ ਉਖੇੜਾ ਰੋਗ ਅਤੇ ਕਾਂਗਿਆਰੀ ਤੋਂ ਬਚਾਇਆ ਜਾ ਸਕਦਾ ਹੈ। ਰਸਾਇਣ ਵਰਤਣ ਤੋਂ ਬਾਅਦ ਬੀਜ ਨੂੰ ਟਰਾਈਕੋਡਰਮਾ ਵਿਰਾਇਡ 2 ਗ੍ਰਾਮ ਪ੍ਰਤੀ ਕਿਲੋ ਬੀਜ ਨਾਲ ਸੋਧ ਕੇ ਇਸ ਨੂੰ ਮਿੱਟੀ ਦੀਆਂ ਬੀਮਾਰੀਆਂ ਤੋਂ ਬਚਾਇਆ ਜਾ ਸਕਦਾ ਹੈ। ਬਿਜਾਈ ਤੋਂ 10 ਦਿਨ ਪਹਿਲਾਂ ਖੇਤ ਵਿਚ 2 ਟਨ ਰੂੜੀ ਦੀ ਖਾਦ ਪਾਉ।

50 ਕਿਲੋ ਨਾਈਟ੍ਰੋਜਨ (110 ਕਿਲੋ ਯੂਰੀਆ) ਅਤੇ 25 ਕਿਲੋ ਫ਼ਾਸਫ਼ੋਰਸ (115 ਕਿਲੋ ਸਿੰਗਲ ਸੁਪਰ ਫ਼ਾਸਫ਼ੇਟ) ਪ੍ਰਤੀ ਏਕੜ ਪਾਉ। ਸਾਰੀ ਸਿੰਗਲ ਸੁਪਰ ਫ਼ਾਸਫ਼ੇਟ ਬਿਜਾਈ ਤੋਂ ਪਹਿਲਾਂ ਅਤੇ ਨਾਈਟ੍ਰੋਜਨ ਤਿੰਨ ਹਿੱਸਿਆਂ ਵਿਚ ਬਿਜਾਈ ਤੋਂ 30,45 ਅਤੇ 60 ਦਿਨਾਂ ਬਾਅਦ ਪਾਉ। ਇਹ ਫ਼ਸਲ ਬਿਜਾਈ ਤੋਂ 135-150 ਦਿਨ ਬਾਅਦ ਜਾਂ ਜਦੋਂ 50 ਫ਼ੀ ਸਦੀ ਪੱਤੇ ਪੀਲੇ ਹੋ ਜਾਣ ਅਤੇ ਸੁੱਕ ਜਾਣ ਉਦੋਂ ਵੱਢੀ ਜਾ ਸਕਦੀ ਹੈ। ਵਾਢੀ ਤੋਂ 15 ਦਿਨ ਪਹਿਲਾਂ ਸਿੰਚਾਈ ਬੰਦ ਕਰ ਦਿਉ। ਪੌਦਿਆਂ ਨੂੰ ਪੁੱਟ ਕੇ ਛੋਟੇ ਗੁਛਿਆਂ ਵਿਚ ਬੰਨ੍ਹੋ ਅਤੇ 2-3 ਦਿਨ ਲਈ ਖੇਤ ਵਿਚ ਸੁੱਕਣ ਲਈ ਰੱਖ ਦਿਉ। ਪੂਰੀ ਤਰ੍ਹਾਂ ਸੁੱਕਣ ਤੋਂ ਬਾਅਦ ਸੁੱਕੇ ਹੋਏ ਤਣੇ ਵੱਢ ਦਿਉ ਅਤੇ ਗੰਢਾਂ ਨੂੰ ਸਾਫ਼ ਕਰੋ। ਵਾਢੀ ਕਰਨ ਅਤੇ ਸਕਾਉਣ ਤੋਂ ਬਾਅਦ ਗੰਢਾਂ ਨੂੰ ਆਕਾਰ ਅਨੁਸਾਰ ਵੰਡੋ।    

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਪੰਜਾਬ ਦੀ ਸਿਆਸਤ 'ਚ ਡਰ ਨਹੀਂ, ਭਰੋਸਾ ਪੈਦਾ ਕਰੇ ਭਾਜਪਾ, ਕੈਪਟਨ ਅਮਰਿੰਦਰ ਦੀ ਪਾਰਟੀ ਨੂੰ ਨਸੀਹਤ

09 Aug 2026 2:20 PM

ਜਲੰਧਰ ਅੰਮ੍ਰਿਤਸਰ ਹਾਈਵੇਅ 'ਤੇ ਵਾਪਰਿਆ ਦਰਦਨਾਕ ਹਾਦਸਾ

08 Aug 2026 3:06 PM

11 ਸਾਲਾ ਪੰਜਾਬ ਦੇ ਰੋਪੜ ਦੀ ਕੁੜੀ ਸਾਨਵੀ ਸੂਦ ਨੇ ਬਣਾਇਆ ਵਿਸ਼ਵ ਰਿਕਾਰਡ

09 Aug 2026 2:19 PM

'ਪ੍ਰਦਰਸ਼ਨਕਾਰੀ ਨੌਜਵਾਨ ਦੇਸ਼-ਵਿਰੋਧੀ ਨਹੀਂ', Mohan Bhagwat ਦਾ Gen Z 'ਤੇ ਵੱਡਾ ਬਿਆਨ

07 Aug 2026 2:56 PM

"RSS ਦੇ ਚਮਚੋ ਬਾਹਰ ਜਾਓ", Raja Warring ਦੀ Meeting 'ਚ 'GoBackBaghel' ਦੀਆਂ T-Shirts ਲੈ ਕੇ ਪਹੁੰਚੇ ਪ੍ਰਦਰਸ਼ਨਕਾਰੀ

06 Aug 2026 3:14 PM
Advertisement