ਖ਼ਬਰਾਂ |

ਤਾਜ਼ਾ |

ਆਈ.ਟੀ. ਦੀ ਨੌਕਰੀ ਛੱਡ ਮਿੱਟੀ ਨਾਲ ਜੋੜਿਆ ਭਵਿੱਖ, ਢਾਈ ਏਕੜ 'ਚੋਂ ਕਰੀਬ 15 ਲੱਖ ਰੁਪਏ ਸਾਲਾਨਾ ਕਮਾ ਰਿਹਾ ਮਨਪ੍ਰੀਤ ਸਿੰਘ

By : GAGANDEEP

Published : Sep 21, 2026, 6:30 am IST
Updated : Sep 21, 2026, 6:51 am IST
SHARE ARTICLE
photo
photo

ਸ਼ਬਜ਼ੀਆਂ ਦੀ ਕਾਸ਼ਤ ਅਤੇ ਵਰਮੀ ਕੰਪੋਸਟ ਨੂੰ ਆਮਦਨ ਦਾ ਅਹਿਮ ਜ਼ਰੀਆ ਬਣਾਇਆ

ਮਲੇਰਕੋਟਲਾ (ਇਸਮਾਈਲ ਏਸੀਆ) : ਕਾਮਯਾਬੀ ਦੀ ਮੰਜ਼ਲ ਹਮੇਸ਼ਾ ਵੱਡੇ ਸ਼ਹਿਰ, ਵਿਦੇਸ਼ ਜਾਂ ਉੱਚ ਤਨਖਾਹ ਵਾਲੀ ਨੌਕਰੀ ਵਿਚ ਹੀ ਨਹੀਂ ਹੁੰਦੀ। ਕਈ ਵਾਰ ਅਪਣੀ ਮਿੱਟੀ ਨਾਲ ਜੁੜ ਕੇ ਕੀਤਾ ਗਿਆ ਨਵਾਂ ਉਪਰਾਲਾ ਆਰਥਕ ਖ਼ੁਸ਼ਹਾਲੀ ਦੇ ਨਾਲ ਉਹ ਪਰਵਾਰਕ ਸਕੂਨ ਵੀ ਦਿੰਦਾ ਹੈ, ਜਿਸ ਦੀ ਕੀਮਤ ਪੈਸਿਆਂ ਵਿਚ ਨਹੀਂ ਮਾਪੀ ਜਾ ਸਕਦੀ। ਇਸੇ ਸੋਚ ਨੂੰ ਹਕੀਕਤ ਵਿਚ ਬਦਲਿਆ ਹੈ ਪਿੰਡ ਸ਼ੇਖੂਪੁਰ ਕਲ੍ਹਾਂ (ਚੱਕ) ਦੇ 35 ਸਾਲਾ ਅਗਾਂਹਵਧੂ ਕਿਸਾਨ ਮਨਪ੍ਰੀਤ ਸਿੰਘ ਪੁੱਤਰ ਕਸ਼ਮੀਰ ਸਿੰਘ ਨੇ, ਜੋ ਢਾਈ ਏਕੜ ਜ਼ਮੀਨ ਤੋਂ ਸਬਜ਼ੀਆਂ, ਵਰਮੀ ਕੰਪੋਸਟ ਅਤੇ ਸਹਾਇਕ ਧੰਦਿਆਂ ਰਾਹੀਂ ਕਰੀਬ 15 ਲੱਖ ਰੁਪਏ ਸਾਲਾਨਾ ਆਮਦਨ ਹਾਸਲ ਕਰ ਰਿਹਾ ਹੈ।

ਡੀ. ਫਾਰਮਾ ਦੇ ਨਾਲ ਕੰਪਿਊਟਰ ਹਾਰਡਵੇਅਰ ਅਤੇ ਸਾਫ਼ਟਵੇਅਰ ਦਾ ਡਿਪਲੋਮਾ ਕਰ ਚੁੱਕੇ ਮਨਪ੍ਰੀਤ ਨੇ ਕਰੀਬ ਅੱਠ ਸਾਲ ਪ੍ਰਾਈਵੇਟ ਖੇਤਰ ਵਿਚ ਨੌਕਰੀ ਕੀਤੀ। ਸਕੀ ਭੈਣ ਅਤੇ ਕਈ ਨਜ਼ਦੀਕੀ ਰਿਸ਼ਤੇਦਾਰ ਕੈਨੇਡਾ ਵਿਚ ਹੋਣ ਦੇ ਬਾਵਜੂਦ ਉਸ ਨੇ ਵਿਦੇਸ਼ ਜਾਣ ਦੀ ਥਾਂ ਅਪਣੀ ਧਰਤੀ ’ਤੇ ਹੀ ਭਵਿੱਖ ਸਿਰਜਣ ਦਾ ਫ਼ੈਸਲਾ ਕੀਤਾ। ਰਵਾਇਤੀ ਕਣਕ-ਝੋਨੇ ਦੇ ਫ਼ਸਲੀ ਚੱਕਰ ਤੋਂ ਹਟ ਕੇ ਉਸ ਨੇ ਸਬਜ਼ੀਆਂ ਦੀ ਕਾਸ਼ਤ ਅਤੇ ‘ਬਲੈਕ ਗੋਲਡ’ ਵਜੋਂ ਜਾਣੀ ਜਾਂਦੀ ਵਰਮੀ ਕੰਪੋਸਟ ਨੂੰ ਆਮਦਨ ਦਾ ਅਹਿਮ ਜ਼ਰੀਆ ਬਣਾਇਆ। ਇਸ ਉਪਰਾਲੇ ਦੀ ਖ਼ਾਸੀਅਤ ਇਹ ਹੈ ਕਿ ਇਹ ਸਿਰਫ਼ ਮਨਪ੍ਰੀਤ ਦੀ ਨਹੀਂ, ਸਗੋਂ ਪੂਰੇ ਪਰਵਾਰ ਦੀ ਸਾਂਝੀ ਸਫ਼ਲਤਾ ਬਣ ਚੁੱਕੀ ਹੈ। ਐਮ.ਏ. ਇੰਗਲਿਸ਼ ਤਕ ਪੜ੍ਹੀ ਉਸ ਦੀ ਪਤਨੀ ਬੇਅੰਤ ਕੌਰ, ਜੋ ਪਹਿਲਾਂ ਅੰਗਰੇਜ਼ੀ ਅਧਿਆਪਕ ਵਜੋਂ ਸੇਵਾਵਾਂ ਨਿਭਾ ਚੁੱਕੀ ਹੈ, ਹੁਣ ਖੇਤੀ ਕਾਰੋਬਾਰ ਅਤੇ ਇਸ ਨਾਲ ਜੁੜੇ ਕੰਮਾਂ ਵਿਚ ਪਤੀ ਦਾ ਹੱਥ ਵਟਾ ਰਹੀ ਹੈ। ਇਸੇ ਤਰ੍ਹਾਂ ਮਾਤਾ ਪਰਮਜੀਤ ਕੌਰ ਘਰ ਦੀ ਜ਼ਿੰਮੇਵਾਰੀ ਸੰਭਾਲਣ ਦੇ ਨਾਲ ਪਸ਼ੂਆਂ ਦੀ ਦੇਖ-ਰੇਖ ਅਤੇ ਡੇਅਰੀ ਉਤਪਾਦ ਤਿਆਰ ਕਰਨ ਦੇ ਰੋਜ਼ਮਰ੍ਹਾ ਕੰਮਾਂ ਵਿੱਚ ਸਰਗਰਮ ਯੋਗਦਾਨ ਪਾ ਰਹੇ ਹਨ।

  ਮਨਪ੍ਰੀਤ ਸਿੰਘ ਨੇ ਦਸਿਆ ਕਿ ਉਸ ਦੇ ਪਰਵਾਰ ਕੋਲ ਛੇ ਮੱਝਾਂ ਤੇ ਦੋ ਗਾਵਾਂ ਹਨ। ਦੁੱਧ ਦੇ ਨਾਲ ਪਨੀਰ, ਦਹੀਂ ਅਤੇ ਚਾਟੀ ਦੀ ਲੱਸੀ ਤਿਆਰ ਕੀਤੀ ਜਾਂਦੀ ਹੈ। ਅਚਾਰ, ਸੌਂਫ਼, ਧਣੀਆ ਪਾਊਡਰ ਅਤੇ ਹਲਦੀ ਵਰਗੇ ਘਰੇਲੂ ਉਤਪਾਦਾਂ ਨੇ ਵੀ ਇਸ ਖੇਤੀ ਮਾਡਲ ਨੂੰ ਹੋਰ ਵਿਭਿੰਨਤਾ ਦਿਤੀ ਹੈ।   ਬਾਗ਼ਬਾਨੀ ਵਿਭਾਗ ਤੋਂ ਮਿਲੀ ਸਿਖਲਾਈ, ਬੀਜ ਅਤੇ ਤਕਨੀਕੀ ਸਲਾਹ ਨਾਲ ਮਨਪ੍ਰੀਤ ਨੇ ਵਿਗਿਆਨਕ ਖੇਤੀ ਨੂੰ ਅਪਣਾਇਆ। ਹੁਣ ਇਕ ਏਕੜ ਵਿਚ ਨੈੱਟ ਹਾਊਸ ਸਥਾਪਤ ਕਰਨ ਦੀ ਤਿਆਰੀ ਹੈ। ਮਨਪ੍ਰੀਤ ਸਿੰਘ ਨੇ ਦਸਿਆ ਕਿ ਵਿਚੋਲਿਆਂ ’ਤੇ ਨਿਰਭਰ ਹੋਣ ਦੀ ਥਾਂ ਉਹ ਅਪਣੀ ਪੈਦਾਵਾਰ ਦੀ ਲੁਧਿਆਣਾ ਤਕ ਖ਼ੁਦ ਮਾਰਕੀਟਿੰਗ ਕਰਦਾ ਹੈ ਅਤੇ ਇਸ ਮੰਤਵ ਲਈ ਫੂਡ ਵੈਨ ਵੀ ਤਿਆਰ ਕਰਵਾਈ ਹੈ।

ਕਿਸਾਨ ਮਨਪ੍ਰੀਤ ਸਿੰਘ ਨੇ ਦਸਿਆ ਕਿ ਉਹ ਸੋਸ਼ਲ ਮੀਡੀਆ ਰਾਹੀਂ ਵੀ ਅਪਣੇ ਉਤਪਾਦਾਂ ਨੂੰ ਗਾਹਕਾਂ ਤਕ ਪਹੁੰਚਾਇਆ ਜਾ ਰਿਹਾ ਹੈ। ਮਨਪ੍ਰੀਤ ਲਈ ਇਸ ਬਦਲਾਅ ਦੀ ਸਭ ਤੋਂ ਵੱਡੀ ਪ੍ਰਾਪਤੀ ਕੇਵਲ ਵਧੀ ਆਮਦਨ ਨਹੀਂ, ਸਗੋਂ ਅਪਣੇ ਪਰਵਾਰ ਦੇ ਨੇੜੇ ਰਹਿ ਕੇ ਇਕੱਠੇ ਕੰਮ ਕਰਨ ਦਾ ਸਕੂਨ ਅਤੇ ਅਪਣੀ ਮਿਹਨਤ ’ਤੇ ਖੜੇ ਹੋਣ ਦੀ ਸੰਤੁਸ਼ਟੀ ਵੀ ਹੈ। ਉਸ ਦੀ ਕਹਾਣੀ ਨੌਜਵਾਨਾਂ ਨੂੰ ਇਹ ਸੁਨੇਹਾ ਦਿੰਦੀ ਹੈ ਕਿ ਜ਼ਮੀਨ ਛੋਟੀ ਹੋ ਸਕਦੀ ਹੈ, ਪਰ ਸੋਚ, ਮਿਹਨਤ ਅਤੇ ਸੰਭਾਵਨਾਵਾਂ ਦੀ ਕੋਈ ਹੱਦ ਨਹੀਂ ਹੁੰਦੀ।
ਫੋਟੋ-19 SN7-01 1

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮੈਡ ਸੰਧੂ ਕਤਲ ਮਾਮਲੇ 'ਚ ਵੱਡੀ ਕਾਰਵਾਈ! ਇਕ ਮੁਲਜ਼ਮ ਗ੍ਰਿਫ਼ਤਾਰ

08 Oct 2026 3:03 PM

‘ਪਰਗਟ ਸਿੰਘ ਕਦੇ ਕਿਸੇ ਅੱਗੇ ਉੱਚੀ ਆਵਾਜ਼ 'ਚ ਗੱਲ ਨਹੀਂ ਕਰਦੇ'-ਦਲਵੀਰ ਗੋਲਡੀ

08 Oct 2026 3:02 PM

ਤਰਨਤਾਰਨ ਵਿੱਚ ਵੱਡੀ ਵਾਰਦਾਤ, ਦੋ ਨੌਜਵਾਨਾਂ ਦਾ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਕਤਲ

07 Oct 2026 2:51 PM

ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ CM Bhagwant Mann ਦੀ ਅਹਿਮ ਮੀਟਿੰਗ, ਤਸਵੀਰਾਂ ਆਈਆਂ ਸਾਹਮਣੇ

06 Oct 2026 2:58 PM

ਪੱਥਰਾਂ 'ਚ ਜਾਨ ਪਾਉਣ ਵਾਲਾ ਕਲਾਕਾਰ ! ਮੂਰਤਾਂ ਦੇਖ ਕੇ ਤੁਸੀਂ ਵੀ ਕਹੋਗੇ—‘ਇਹ ਬੋਲ ਕਿਉਂ..

06 Oct 2026 2:56 PM
Advertisement