ਖ਼ਬਰਾਂ |

ਤਾਜ਼ਾ |

ਫਲਾਂ ਨੂੰ ਨਵਾਂ ਆਕਾਰ ਦੇਣ ਵਾਲਾ ਜਸਪ੍ਰੀਤ ਸਿੰਘ, ਪੈਕੇਟ 'ਚ ਬੰਦ ਕਰ ਕੇ ਵੇਚੇ ਜਾਣਗੇ ਪੰਜਾਬ ਦੇ ਫਲ

By : GAGANDEEP

Published : Aug 26, 2026, 6:50 am IST
Updated : Aug 26, 2026, 6:50 am IST
SHARE ARTICLE
Farmer Jaspreet Singh News
Farmer Jaspreet Singh News

ਨੌਜਵਾਨ ਕਿਸਾਨ ਵਲੋਂ ਲੁਧਿਆਣਾ ਦੇ ਪਿੰਡ ਈਸੇਵਾਲ ਵਿਖੇ ਅਪਣੇ ਖੇਤ 'ਚ ਡਰੈਗਨ, ਸਟਰਾਬੇਰੀ, ਰਾਸਬੇਰੀ, ਆਵਾਕਾਡੋ ਸਮੇਤ ਹੋਰਨਾਂ ਫਲਾਂ ਦੀ ਕਾਸ਼ਤ ਕੀਤੀ ਜਾ ਰਹੀ

ਚੰਡੀਗੜ੍ਹ (ਚਰਨਜੀਤ ਸਿੰਘ ਸੁਰਖ਼ਾਬ): ਵਿਦੇਸ਼ੀ ਫਲਾਂ ਦੀ ਖੇਤੀ ਪੰਜਾਬ ਵਿਚ ਨੌਜਵਾਨ ਕਿਸਾਨਾਂ ਦੀ ਪਹਿਲੀ ਪਸੰਦ ਬਣ ਰਹੀ ਹੈ ਤੇ ਲੁਧਿਆਣਾ ਦਾ ਰਹਿਣ ਵਾਲਾ ਨੌਜਵਾਨ ਕਿਸਾਨ ਜਸਪ੍ਰੀਤ ਸਿੰਘ ਪਿਛਲੇ ਇਕ ਦਹਾਕੇ ਤੋਂ ਬਾਗ਼ਬਾਨੀ ਦੇ ਖੇਤਰ ’ਚ ਕੰਮ ਕਰ ਰਿਹਾ ਹੈ। ਨੌਜਵਾਨ ਕਿਸਾਨ ਵਲੋਂ ਲੁਧਿਆਣਾ ਦੇ ਪਿੰਡ ਈਸੇਵਾਲ ਵਿਖੇ ਅਪਣੇ ਖੇਤ ’ਚ ਡਰੈਗਨ, ਸਟਰਾਬੇਰੀ, ਰਾਸਬੇਰੀ, ਆਵਾਕਾਡੋ ਸਮੇਤ ਹੋਰਨਾਂ ਫਲਾਂ ਦੀ ਕਾਸ਼ਤ ਸਫ਼ਲਤਾ ਪੂਰਵਕ ਕੀਤੀ ਜਾ ਰਹੀ ਹੈ। ਜਸਪ੍ਰੀਤ ਸਿੰਘ ਪੇਸ਼ੇ ਵਜੋਂ ਵਕੀਲ ਹੈ ਤੇ ਲੁਧਿਆਣਾ ਅਦਾਲਤ ’ਚ ਵਕਾਲਤ ਕਰਨ ਦੇ ਨਾਲ-ਨਾਲ ਜ਼ਿੰਦਗੀ ਦਾ ਵੱਡਾ ਹਿੱਸਾ ਖੇਤੀਬਾੜੀ ’ਚ ਵੀ ਬਤੀਤ ਕਰਦਾ ਹੈ।

ਪਿਛਲੇ ਇਕ ਦਹਾਕੇ ਤੋਂ ਖੇਤੀਬਾੜੀ ਦੀਆਂ ਆਧੁਨਿਕ ਤਕਨੀਕਾਂ ਵਰਤ ਕੇ ਵਿਦੇਸ਼ੀ ਫਲਾਂ ਨੂੰ ਪੰਜਾਬ ਦੀ ਮਿੱਟੀ ’ਚੋਂ ਉਗਾਉਣ ਦੀ ਸਫ਼ਲਤਾ ਪ੍ਰਾਪਤ ਕਰ ਚੁੱਕਿਆ ਜਸਪ੍ਰੀਤ ਸਿੰਘ ਅਜੋਕੀ ਪੀੜ੍ਹੀ ਲਈ ਪ੍ਰੇਰਨਾ ਸਰੋਤ ਹੈ। ਜਸਪ੍ਰੀਤ ਨੇ ਅਪਣਾ ਤਜ਼ਰਬਾ ਸਾਂਝਾ ਕਰਦੇ ਹੋਏ ਦਸਿਆ ਕਿ ਤਕਰੀਬਨ 10 ਸਾਲ ਪਹਿਲਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕੁੱਝ ਮਾਹਰਾਂ ਨੇ ਡਰੈਗਨ ਫਲ ਦੇ ਪੰਜਾਬ ’ਚ ਕਾਮਯਾਬ ਨਾ ਹੋਣ ਦਾ ਦਾਅਵਾ ਕੀਤਾ ਸੀ, ਪਰ ਅਪਣੇ ਤਜ਼ਰਬੇ ਦੇ ਨਾਲ ਇਸ ਨੌਜਵਾਨ ਕਿਸਾਨ ਨੇ ਉਨ੍ਹਾਂ ਸਾਰੇ ਮਾਹਰਾਂ ਦੇ ਦਾਅਵਿਆਂ ਨੂੰ ਰੱਦ ਕਰ ਦਿਤਾ। ਜਸਪ੍ਰੀਤ ਦਾ ਕਹਿਣਾ ਹੈ ਕਿ ਉਹ ਸਾਰੇ ਫਲਾਂ ’ਤੇ ਲਗਭਗ ਅਪਣੇ ਤਜ਼ਰਬੇ ਮੁਕੰਮਲ ਕਰ ਚੁੱਕਿਆ ਹੈ ਅਤੇ ਹੁਣ ਵਪਾਰਕ ਖੇਤੀ ਲਈ ਬਾਗ਼ਬਾਨੀ ਕਰ ਰਿਹਾ ਹੈ।

 ਜਸਪ੍ਰੀਤ ਸਿੰਘ ਨੇ ਵੱਖੋ-ਵਖਰੇ ਤੱਤਾਂ ਦੀ ਵਰਤੋਂ ਕਰ ਅਪਣੇ ਖੇਤ ਦੀ ਮਿੱਟੀ ਨੂੰ ਵੱਖ-ਵੱਖ ਕਿਸਮ ਦੀਆਂ ਬੇਰੀਆਂ ਲਈ ਤਿਆਰ ਕਰ ਲਿਆ ਹੈ ਤੇ ਲੁਧਿਆਣਾ ਦੇ ਬਾਜ਼ਾਰ ’ਚ ਉਸ ਵਲੋਂ ਉਗਾਏ ਗਏ ਫਲ ਬਹੁਤ ਆਸਾਨੀ ਨਾਲ ਵਿਕ ਜਾਂਦੇ ਹਨ। ਜਸਪ੍ਰੀਤ ਸਿੰਘ ਵਲੋਂ ਉਗਾਈ ਜਾਂਦੀ ਰਾਸਬੇਰੀ ਅਤੇ ਬਲੂਬੇਰੀ ਲਗਭਗ 2000 ਰੁਪਏ ਪ੍ਰਤੀ ਕਿਲੋ ਤਕ ਬਾਜ਼ਾਰ ’ਚ ਵਿਕਦੀ ਹੈ । ਇਸ ਨਾਲ ਹੀ ਡਰੈਗਨ ਫਲ ਸਿੱਧਾ ਗਾਹਕ ਤਕ 200 ਰੁਪਏ ਪ੍ਰਤੀ ਕਿਲੋ ਵੇਚਿਆ ਜਾ ਰਿਹਾ ਤੇ ਮੰਡੀ ’ਚ 120 ਰੁਪਏ ਪ੍ਰਤੀ ਕਿਲੋ ਦੇ ਮੁਤਾਬਕ ਡਰੈਗਨ ਫਲ ਦੀ ਫ਼ਸਲ ਵੇਚੀ ਜਾ ਰਹੀ ਹੈ।

ਹਾਲਾਂਕਿ ਨੌਜਵਾਨ ਕਿਸਾਨ ਦਾ ਕਹਿਣਾ ਸੀ ਕਿ ਪੰਜਾਬ ਅਜੇ ਭਾਰਤ ਦੇ ਬਾਕੀ ਸੂਬਿਆਂ ਦੇ ਮੁਕਾਬਲਾ ਡਰੈਗਨ ਫਲ ’ਚ ਬਹੁਤ ਪਿੱਛੇ ਹੈ, ਪਰ ਵਰਤਮਾਨ ਸਮੇਂ ਦੀ ਜ਼ਰੂਰਤ ਅਤੇ ਜ਼ਮੀਨੀ ਪਾਣੀ ਦੇ ਚਿੰਤਾਜਨਕ ਪੱਧਰ ਕਰ ਕੇ ਇਹ ਵਿਦੇਸ਼ੀ ਫਲ ਸੂਬੇ ਦੇ ਖੇਤੀਬਾੜੀ ਢਾਂਚੇ ਦੇ  ਲਈ ਵਰਦਾਨ ਸਾਬਤ ਹੋ ਸਕਦੇ ਹਨ। ਬੇਸ਼ੱਕ ਪੰਜਾਬ ਦੇ ਅੰਦਰ ਡਰੈਗਨ ਜਾਂ ਹੋਰਨਾਂ ਵਿਦੇਸ਼ੀ ਫਲਾਂ ਦੀ ਮੰਗ ਘੱਟ ਹੈ ਪਰ ਸਪਲਾਈ ਉਸ ਤੋਂ ਵੀ ਘੱਟ ਹੈ। ਜਸਪ੍ਰੀਤ ਦਾ ਮੰਨਣਾ ਹੈ ਕਿ ਭਵਿੱਖ ਵਿਚ ਸਪਲਾਈ ਤੇ ਮੰਗ ਦੋਨੋਂ ਵਧਣਗੀਆਂ।

ਦਸਣਯੋਗ ਹੈ ਕਿ ਜਸਪ੍ਰੀਤ ਅਪਣੇ ਫਲਾਂ ਨੂੰ ਵਖਰਾ ਰੂਪ ਦੇ ਬਾਜ਼ਾਰ ’ਚ ਵੇਚਣਾ ਚਾਹੁੰਦਾ ਹੈ ਤਾਂ ਬਾਕੀ ਮੌਸਮਾਂ ’ਚ ਫਲ ਦੀ ਸਪਲਾਈ ਨੂੰ ਯਕੀਨੀ ਬਣਾਇਆ ਜਾ ਸਕੇ। ਅਪਣੇ ਟੀਚੇ ਦੀ ਪੂਰਤੀ ਲਈ ਵਿਦੇਸ਼ ਤੋਂ ਮੰਗਵਾਈਆਂ ਮਸ਼ੀਨਾਂ ਦੇ ਜ਼ਰੀਏ ਨੌਜਵਾਨ ਕਿਸਾਨ ਵਲੋਂ ਫਲਾਂ ਨੂੰ ਸੁਕਾ ਕੇ ਪੈਕਟ ’ਚ ਬੰਦ ਕੀਤਾ ਜਾ ਰਿਹਾ ਹੈ। ਜਸਪ੍ਰੀਤ ਦਾ ਕਹਿਣਾ ਹੈ ਕਿ ਇਸ ਆਧੁਨਿਕ ਤਕਨੀਕ ਦੇ ਨਾਲ ਫਲ ਦਾ ਭਾਰ ਜ਼ਰੂਰ ਘੱਟ ਜਾਂਦਾ ਪਰ ਗੁਣਕਾਰੀ ਤੱਤਾਂ ’ਚ ਕੋਈ ਕਮੀ ਨਹੀਂ ਆਉਂਦੀ।s
 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮੈਡ ਸੰਧੂ ਕਤਲ ਮਾਮਲੇ 'ਚ ਵੱਡੀ ਕਾਰਵਾਈ! ਇਕ ਮੁਲਜ਼ਮ ਗ੍ਰਿਫ਼ਤਾਰ

08 Oct 2026 3:03 PM

‘ਪਰਗਟ ਸਿੰਘ ਕਦੇ ਕਿਸੇ ਅੱਗੇ ਉੱਚੀ ਆਵਾਜ਼ 'ਚ ਗੱਲ ਨਹੀਂ ਕਰਦੇ'-ਦਲਵੀਰ ਗੋਲਡੀ

08 Oct 2026 3:02 PM

ਤਰਨਤਾਰਨ ਵਿੱਚ ਵੱਡੀ ਵਾਰਦਾਤ, ਦੋ ਨੌਜਵਾਨਾਂ ਦਾ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਕਤਲ

07 Oct 2026 2:51 PM

ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ CM Bhagwant Mann ਦੀ ਅਹਿਮ ਮੀਟਿੰਗ, ਤਸਵੀਰਾਂ ਆਈਆਂ ਸਾਹਮਣੇ

06 Oct 2026 2:58 PM

ਪੱਥਰਾਂ 'ਚ ਜਾਨ ਪਾਉਣ ਵਾਲਾ ਕਲਾਕਾਰ ! ਮੂਰਤਾਂ ਦੇਖ ਕੇ ਤੁਸੀਂ ਵੀ ਕਹੋਗੇ—‘ਇਹ ਬੋਲ ਕਿਉਂ..

06 Oct 2026 2:56 PM
Advertisement