ਖ਼ਬਰਾਂ |

ਤਾਜ਼ਾ |

Food Recipes: ਮੀਂਹ ਦੇ ਮੌਸਮ ਵਿਚ ਘਰ ਬਣਾ ਕੇ ਖਾਓ ਆਲੂ ਪਨੀਰ ਦੀ ਟਿੱਕੀ

By : GAGANDEEP

Published : Jul 10, 2026, 3:12 pm IST
Updated : Jul 10, 2026, 3:12 pm IST
SHARE ARTICLE
Potato and Paneer Tikki Food Recipes
Potato and Paneer Tikki Food Recipes

ਬਣਾਉਣ ਵਿਚ ਹੁੰਦੀ ਹੈ ਬਹੁਤ ਸਵਾਦ

ਚੰਡੀਗੜ੍ਹ: ਪੰਜਾਬ ਵਿਚ ਕੁਝ ਕੁ ਦਿਨਾਂ ਦਾ ਮੀਂਹ ਪੈ ਰਿਹਾ ਹੈ। ਜਿਸ ਨਾਲ ਮੌਸਮ ਠੰਢਾ ਹੋ ਗਿਆ ਹੈ। ਜਿਸ ਕਰਕੇ ਲੋਕਾਂ ਦਾ ਕੁਝ ਚਟਪਟਾ ਖਾਣ ਨੂੰ ਮਨ ਚਾਹੁੰਦਾ ਹੈ ਪਰ ਮੀਂਹ ਪੈਣ ਕਰਕੇ ਲੋਕ ਘਰਾਂ ਵਿਚ ਕੈਦ ਹਨ ਤੇ ਬਾਹਰ ਜਾਣ ਤੋਂ ਗੁਰੇਜ਼ ਕਰ ਰਹੇ ਹਨ। ਅਜਿਹੇ ਵਿਚ ਅਸੀਂ ਤੁਹਾਡੇ ਲਈ ਆਲੂ ਪਨੀਰ ਟਿੱਕੀ ਦੀ ਰਿਸਪੀ ਲੈ ਕੇ ਆਏ ਹਾਂ, ਜੋ ਬਣਾਉਣ ਵਿਚ ਵੀ ਆਸਾਨ ਹੁੰਦੀ ਹੈ ਤੇ ਖਾਣ ਵਿਚ ਉਸ ਤੋਂ ਵੀ ਲਾਜਵਾਬ ਹੁੰਦੀ ਹੈ। ਆਓ ਇਸ ਨੂੰ ਬਣਾਉਣ ਦਾ ਤਰੀਕਾ ਪੜ੍ਹੀਏ

ਸਮੱਗਰੀ
ਪਨੀਰ - 2 ਕੱਪ
ਆਲੂ - 4
ਤੇਲ - 2 ਚਮਚੇ
ਜੀਰਾ - 1 ਚਮਚਾ
ਹਰੀ ਮਿਰਚ - 2 ਚਮਚੇ (ਬਾਰੀਕ ਕੱਟਿਆ ਹੋਇਆ)
ਅਦਰਕ - 2 ਚੱਮਚ (ਬਾਰੀਕ ਕੱਟਿਆ ਹੋਇਆ)
ਹਲਦੀ - ਅੱਧਾ ਚਮਚਾ
ਲਾਲ ਮਿਰਚ ਪਾਊਡਰ - ਅੱਧਾ ਚਮਚਾ
ਧਨੀਆ 
ਮੱਕੀ ਦਾ ਆਟਾ - 1 ਚਮਚਾ
ਲੂਣ ਸੁਆਦ ਅਨੁਸਾਰ

ਵਿਧੀ: ਪਹਿਲਾਂ ਪਨੀਰ ਅਤੇ ਆਲੂ ਨੂੰ ਚੰਗੀ ਤਰ੍ਹਾਂ ਮੈਸ਼ ਕਰੋ।  ਹੁਣ ਇਕ ਕੜਾਹੀ ਵਿਚ ਤੇਲ ਗਰਮ ਕਰੋ, ਜੀਰਾ, ਅਦਰਕ, ਲਸਣ ਅਤੇ ਹਰੀ ਮਿਰਚ ਪਾਓ ਅਤੇ 2 ਤੋਂ 3 ਮਿੰਟ ਲਈ ਫਰਾਈ ਕਰੋ। ਉੱਪਰ  ਤੋਂ ਆਲੂ ਪਨੀਰ ਦਾ ਮਿਸ਼ਰਣ ਸ਼ਾਮਲ ਕਰੋ। 

ਆਲੂ ਪਾਉਣ ਤੋਂ ਬਾਅਦ ਹੀ ਲਾਲ ਮਿਰਚ ਅਤੇ ਨਮਕ ਪਾਓ।  ਉਨ੍ਹਾਂ ਨੂੰ 3-4 ਮਿੰਟ ਲਈ ਚੰਗੀ ਤਰ੍ਹਾਂ ਪਕਾਉ, ਅਤੇ ਫਿਰ ਗੈਸ ਬੰਦ ਕਰੋ। ਫਿਰ ਉਪਰੋਂ ਦੀ
ਬਾਰੀਕ ਕੱਟਿਆ ਧਨੀਆ ਪਾਓ ਤੇ ਮਿਸ਼ਰਣ ਸਾਈਡ 'ਤੇ ਰੱਖ ਦੇਵੋ। ਇਕ ਕਟੋਰੇ ਵਿਚ ਮੱਕੀ ਦੇ ਆਟੇ ਦਾ ਘੋਲ ਤਿਆਰ ਕਰੋ, ਆਲੂ ਅਤੇ ਪਨੀਰ ਦੇ ਤਿਆਰ ਮਿਸ਼ਰਣ ਤੋਂ ਟਿੱਕੀ ਤਿਆਰ ਕਰੋ ਤੇ ਇਕ ਪਾਸੇ ਕੜਾਹੀ ਵਿਚ ਤੇਲ ਪਾ ਕੇ ਗਰਮ ਕਰੋ।

 ਤਿਆਰ ਟਿੱਕੀ ਨੂੰ ਮੱਕੀ ਦੇ ਆਟੇ ਦੇ ਘੋਲ ਵਿਚ ਡੁਬੋ ਕੇ ਅਤੇ ਗਰਮ ਤੇਲ ਵਿਚ ਤਲੋ। ਤੁਹਾਡੀ ਆਲੂ ਦੀ ਮਜ਼ੇਦਾਰ ਤੇ ਚਟਾਕੇਦਾਰ ਟਿੱਕੀ ਤਿਆਰ ਹੈ, ਉਨ੍ਹਾਂ ਨੂੰ ਮਿੱਠੇ ਅਤੇ ਪੁਦੀਨੇ ਦੀ ਚਟਨੀ ਦੇ ਨਾਲ ਪਰੋਸੋ।
 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੀ ਬੁਰੇ ਫਸੇ ਰਾਹੁਲ ਗਾਂਧੀ?, PM ਮੋਦੀ ਦੀ ਵਿਦੇਸ਼ ਨੀਤੀ 'ਤੇ ਚੁੱਕੇ ਸੀ ਸਵਾਲ!

14 Aug 2026 2:55 PM

ਮਹਾਨ ਰੇਡਰ ਕਬੱਡੀ ਖਿਡਾਰੀ ਗੁਰਜੀਤ ਤੂਤ ਦਾ ਦੇਹਾਂਤ

12 Aug 2026 2:53 PM

ਰਾਜਪਾਲ ਨੂੰ ਮਿਲੇ CM Bhagwant Mann, ਬਾਹਰ ਆ ਕੇ CM ਮਾਨ ਨੇ ਦੱਸੀ ਸਾਰੀ ਗੱਲ

12 Aug 2026 2:52 PM

ਪੰਜਾਬ ਦੀ ਸਿਆਸਤ 'ਚ ਡਰ ਨਹੀਂ, ਭਰੋਸਾ ਪੈਦਾ ਕਰੇ ਭਾਜਪਾ, ਕੈਪਟਨ ਅਮਰਿੰਦਰ ਦੀ ਪਾਰਟੀ ਨੂੰ ਨਸੀਹਤ

09 Aug 2026 2:20 PM

ਜਲੰਧਰ ਅੰਮ੍ਰਿਤਸਰ ਹਾਈਵੇਅ 'ਤੇ ਵਾਪਰਿਆ ਦਰਦਨਾਕ ਹਾਦਸਾ

08 Aug 2026 3:06 PM
Advertisement