ਖ਼ਬਰਾਂ |

ਤਾਜ਼ਾ |

Food Recipes: ਘਰ ਵਿਚ ਬਣਾਓ ਆਲੂ ਟਿੱਕੀ ਬਰਗਰ

By : GAGANDEEP

Published : Jul 12, 2026, 3:02 pm IST
Updated : Jul 12, 2026, 3:02 pm IST
SHARE ARTICLE
Aloo Tikki Burger Food Recipes
Aloo Tikki Burger Food Recipes

ਬਣਾਉਣ ਵਿਚ ਹੁੰਦਾ ਬਹੁਤ ਆਸਾਨ

Make Aloo Tikki Burger at home Food Recipes: ਬੱਚਿਆਂ ਨੂੰ ਫਾਸਟਫੂਡ ਖਾਣਾ ਬਹੁਤ ਪਸੰਦ ਹੁੰਦਾ ਹੈ, ਪਰ ਬਾਹਰ ਮਿਲਣ ਵਾਲਾ ਫਾਸਟਫੂਡ ਸਿਹਤ ਲਈ ਠੀਕ ਨਹੀਂ ਹੁੰਦਾ। ਇਹ ਬਹੁਤ ਹੀ ਤੇਲ ਵਾਲਾ ਤੇ ਮਿਰਚਾਂ ਵਾਲਾ ਹੁੰਦਾ ਹੈ। ਜੋ ਬੱਚੇ ਨਹੀਂ ਖਾ ਸਕਦੇ। ਇਸ ਦੇ ਨਾਲ ਹੀ ਬਾਹਰ ਮਿਲਣ ਵਾਲੇ ਫਾਸਟਫੂਡ ਨੂੰ ਚੰਗੀ ਤਰ੍ਹਾਂ ਸਾਫ਼ ਸੁਥਰਾ ਵੀ ਨਹੀਂ ਬਣਾਇਆ ਜਾਂਦਾ। ਅਜਿਹੇ ਵਿਚ ਅਸੀਂ ਤੁਹਾਡੇ ਲਈ ਬਰਗਰ ਦੀ ਰਿਸਪੀ ਲੈ ਕੇ ਆਏ ਹਾਂ, ਤੁਸੀਂ ਘਰ ਵਿਚ ਬੜੀ ਆਸਾਨੀ ਨਾਲ ਬੱਚਿਆਂ ਨੂੰ ਬਰਗਰ ਬਣਾ ਕੇ ਖਵਾ ਸਕਦੇ ਹੋ। ਇਸ ਨਾਲ ਬੱਚੇ ਵੀ ਖੁਸ਼ ਹੋ ਜਾਣਗੇ ਤਾਂ, ਆਓ ਜਾਣਦੇ ਹਾਂ ਬਰਗਰ ਨੂੰ ਬਣਾਉਣ ਦੀ ਰਿਸਪੀ......

ਸਮੱਗਰੀ

ਤੇਲ- 3 ਚਮਚ
ਜੀਰਾ- 1 ਚਮਚ
 ਹਰੀ ਮਿਰਚ - 1 ਚਮਚ
 ਧਨੀਆ ਪਾਊਡਰ - 1 ਚਮਚ
 ਲਾਲ ਮਿਰਚ ਪਾਊਡਰ-1 ਚਮਚ
 ਹਲਦੀ ਪਾਊਡਰ-1 ਚਮਚ
ਚਾਟ ਮਸਾਲਾ-1 ਚਮਚ
 ਉਬਾਲੇ ਹੋਏ ਆਲੂ- 500 ਗ੍ਰਾਮ
 ਸੁਆਦ ਅਨੁਸਾਰ ਨਮਕ

ਬਣਾਉਣ ਦੀ ਵਿਧੀ: ਸੱਭ ਤੋਂ ਪਹਿਲਾਂ ਇਕ ਕੜਾਹੀ ਲਵੋ। ਇਸ ਵਿਚ ਤੇਲ, ਜੀਰਾ, ਹਰੀ ਮਿਰਚ, ਧਨੀਆ ਪਾਊਡਰ, ਲਾਲ ਮਿਰਚ ਪਾਊਡਰ, ਹਲਦੀ ਪਾਊਡਰ ਅਤੇ ਚਾਟ ਮਸਾਲਾ ਪਾਉ। ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਲਾਉ ਅਤੇ ਫਿਰ ਉਬਾਲੇ ਹੋਏ ਆਲੂ ਪਾਉ। ਪੱਕ ਜਾਣ ਤੋਂ ਬਾਅਦ ਫ਼ਰਾਈਪੈਨ ਨੂੰ ਗੈਸ ਤੋਂ ਉਤਾਰ ਦਿਉ। ਹੁਣ ਮਿਸ਼ਰਣ ਨੂੰ ਠੰਢਾ ਹੋਣ ਦਿਉ ਅਤੇ ਇਸ ਨੂੰ ਛੋਟੇ ਹਿੱਸਿਆਂ ਵਿਚ ਵੰਡੋ।

ਹੁਣ ਇਸ ਮਿਸ਼ਰਣ ਨੂੰ ਟਿੱਕੀਆਂ ਦਾ ਆਕਾਰ ਦਿਉ। ਇਕ ਫ਼ਰਾਈਪੈਨ ਲਵੋ ਅਤੇ ਇਸ ਵਿਚ ਤੇਲ ਪਾਉ। ਇਸ ਵਿਚ ਟਿੱਕੀ ਨੂੰ ਚੰਗੀ ਤਰ੍ਹਾਂ ਦੋਵੇਂ ਪਾਸਿਉ ਤਲ ਲਵੋ। ਹੁਣ ਇਕ ਬਰਗਰ ਲਵੋ ਅਤੇ ਇਸ ’ਤੇ ਮਿਉਨੀਜ਼ ਸਾਸ ਫੈਲਾਉ। ਇਸ ਤੋਂ ਬਾਅਦ ਇਸ ਵਿਚ ਆਲੂ ਟਿੱਕੀ, ਕੱਟਿਆ ਹੋਇਆ ਪਿਆਜ਼, ਟਮਾਟਰ ਅਤੇ ਖੀਰੇ ਪਾਉ।  ਇਸ ਤੋਂ ਬਾਅਦ ਇਕ ਵਾਰ ਫਿਰ ਮਿਉਨੀਜ਼ ਸਾਸ ਲਗਾਉ ਅਤੇ ਸਬਜ਼ੀਆਂ ਰੱਖੋ। ਇਸ ਨੂੰ ਇਕ ਹੋਰ ਬਰਗਰ ਨਾਲ ਢੱਕ ਦਿਉ। ਤੁਹਾਡਾ ਆਲੂ ਟਿੱਕੀ ਬਰਗਰ ਬਣ ਕੇ ਤਿਆਰ ਹੈ। ਹੁਣ ਇਸ ਨੂੰ ਅਪਣੇ ਬੱਚਿਆਂ ਨੂੰ ਸਾਸ ਨਾਲ ਦੇਵੋ।

Location: India, Punjab

SHARE ARTICLE

ਸਪੋਕਸਮੈਨ FACT CHECK

Advertisement

ਕਿਸਾਨ ਨੂੰ ਲੁੱਟਣਾ, ਕੁੱਟਣਾ ਅਤੇ ਉਨ੍ਹਾਂ ਦੀ ਆਵਾਜ਼ ਦਬਾਉਣਾ ਇਨ੍ਹਾਂ ਦਾ ਕੰਮ ਹੋ ਗਿਆ': Jagjit Singh Dallewal

17 Aug 2026 3:23 PM

ਅਮਰੀਕਾ ਨਾਲ ਖੇਤੀ ਵਪਾਰ ਸਮਝੌਤਾ ਸਵਾਲਾਂ 'ਚ ਕਿਉਂ? | Global Market ਨਾਲ ਚਮਕੇਗਾ ਜਾਂ ਡੁੱਬੇਗਾ ਪੰਜਾਬ ਦਾ ਕਿਸਾਨ?

17 Aug 2026 3:22 PM

ਗੁਰਜੀਤ ਤੂਤ ਦੇ ਪਰਿਵਾਰ ਦੀ ਮਦਦ ਲਈ ਅੱਗੇ ਆਏ Gulab Sidhu | ਧੀ ਦੀ 12ਵੀਂ ਦੀ ਪੜ੍ਹਾਈ ਦੀ ਚੁੱਕੀ ਜ਼ਿੰਮੇਵਾਰੀ

16 Aug 2026 2:05 PM

“ਇਹ ਕੱਲ੍ਹ ਤੋਂ ਹੀ ਸੜਕਾਂ ਰੋਕੀ ਬੈਠੇ ਨੇ, ਤੇ ਹੁਣ ਕੰਡਿਆਲੀ ਤਾਰ ਲਗਾ ਦਿੱਤੀ”: ਕਿਸਾਨ ਆਗੂ Baldev Singh Sirsa

16 Aug 2026 2:03 PM

ਕੀ ਬੁਰੇ ਫਸੇ ਰਾਹੁਲ ਗਾਂਧੀ?, PM ਮੋਦੀ ਦੀ ਵਿਦੇਸ਼ ਨੀਤੀ 'ਤੇ ਚੁੱਕੇ ਸੀ ਸਵਾਲ!

14 Aug 2026 2:55 PM
Advertisement