ਖਾਣ ਵਿਚ ਹੁੰਦਾ ਬਹੁਤ ਸਵਾਦ
ਸਮੱਗਰੀ: 1 ਕਿਲੋ ਕੱਦੂ, 3 ਕੱਪ ਦੁੱਧ, 3/4 ਕੱਪ ਦੁੱਧ ਪਾਊਡਰ, 1 ਕੱਪ ਕੱਟਿਆ ਹੋਇਆ ਨਾਰੀਅਲ, 2 ਚਮਚ ਘਿਉ, 3/4 ਕੱਪ ਖੰਡ।
ਬਣਾਉਣ ਦੀ ਵਿਧੀ: ਸੱਭ ਤੋਂ ਪਹਿਲਾਂ ਕੱਦੂ ਨੂੰ ਚੰਗੀ ਤਰ੍ਹਾਂ ਛਿਲ ਕੇ ਤੇ ਸਖ਼ਤ ਬੀਜਾਂ ਨੂੰ ਹਟਾ ਦਿਉ। ਹੁਣ ਇਸ ਨੂੰ ਕੱਦੂਕਸ ਕਰ ਕੇ ਕਿਸੇ ਭਾਂਡੇ ਵਿਚ ਇਕੱਠਾ ਕਰ ਲਵੋ। ਹੁਣ ਇਕ ਫ਼ਰਾਈਪੈਨ ਵਿਚ 1 ਚਮਚ ਘਿਉ ਗਰਮ ਕਰੋ। ਕੱਦੂਕਸ ਕੀਤਾ ਹੋੋਇਆ ਕੱਦੂ ਪਾਉ ਤੇ 5-6 ਮਿੰਟ ਜਾਂ ਨਰਮ ਹੋਣ ਤੱਕ ਭੁੰਨੋ।
ਹੁਣ 2 ਕੱਪ ਦੁੱਧ ਪਾ ਕੇ 20-22 ਮਿੰਟ ਤਕ ਪਕਾਉ। ਹੁਣ ਖੰਡ ਨੂੰ ਗ੍ਰੀਨ ਫੂਡ ਕਲਰ ਦੇ ਨਾਲ ਮਿਲਾਉ। ਕੁੱਝ ਮਿੰਟਾਂ ਲਈ ਪਕਾਉ। ਅੱਗ ਨੂੰ ਬੰਦ ਕਰ ਦਿਉ ਅਤੇ ਇਸ ਨੂੰ ਇਕ ਪਾਸੇ ਰੱਖੋ। ਇਕ ਹੋਰ ਫ਼ਰਾਈਪੈਨ ਵਿਚ 1 ਚਮਚ ਘਿਉ ਗਰਮ ਕਰੋ।
ਇਕ ਕੱਪ ਦੁੱਧ ਪਾਉ ਅਤੇ ਉਬਾਲੋ। ਕੱਦੂਕਸ ਕੀਤਾ ਹੋਇਆ ਨਾਰੀਅਲ ਪਾਉ ਅਤੇ ਮਿਕਸ ਕਰੋ। ਹੁਣ 8-10 ਮਿੰਟ ਜਾਂ ਮਿਸ਼ਰਣ ਦੇ ਗਾੜ੍ਹੇ ਹੋਣ ਤੱਕ ਪਕਾਉ। ਤਿਆਰ ਕੀਤੇ ਨਾਰੀਅਲ ਦੇ ਮਿਸ਼ਰਣ ਨੂੰ ਕੱਦੂ ਦੇ ਮਿਸ਼ਰਣ ਵਿਚ ਮਿਲਾਉ। ਘੱਟ ਗੈਸ ’ਤੇ ਰੱਖੋ ਅਤੇ 8-10 ਮਿੰਟ ਹੋਰ ਪਕਾਉ। ਹੁਣ ਬਰਫ਼ੀ ਦੇ ਮਿਸ਼ਰਣ ਨੂੰ ਇਕ ਮੋਲਡ ਵਿਚ ਜਾਂ ਫਿਰ ਕਿਸੇ ਥਾਲੀ ਵਿਚ ਚੰਗੀ ਤਰ੍ਹਾਂ ਫੈਲਾ ਦਿਉ। ਇਸ ਨੂੰ 3-4 ਘੰਟਿਆਂ ਲਈ ਛੱਡ ਦਿਉ। ਹੁਣ ਸਲੈਬ ਨੂੰ ਚੌਰਸ ਆਕਾਰ ਦੀ ਬਰਫ਼ੀ ਵਿਚ ਕੱਟੋ। ਤੁਹਾਡੀ ਕੱਦੂ ਦੀ ਬਰਫ਼ੀ ਬਣ ਕੇ ਤਿਆਰ ਹੈ।
