ਆਪਣੇ ਆਪ ਨੂੰ ਵਿਹਲਾ ਨਾ ਬੈਠਣ ਦਿਓ
ਚੰਡੀਗੜ੍ਹ: ਅਜੋਕੇ ਦੌਰ ਵਿੱਚ ਮਨੁੱਖ ਰੁਝੇਵਿਆਂ ਭਰੇ ਜੀਵਨ ਵਿਚ ਬੁਰੀ ਤਰ੍ਹਾਂ ਫਸ ਚੁੱਕਿਐ ਹੈ। ਜਦੋਂ ਤੁਸੀਂ ਇਕ ਕੰਮ ਨੂੰ ਵਾਰ-ਵਾਰ ਕਰ ਕੇ ਦੁਖੀ ਹੋ ਜਾਓਗੇ ਤਾਂ ਤਣਾਅ ਦਾ ਸ਼ਿਕਾਰ ਹੋਵੋਗੇ। ਤਣਾਅ ਦਾ ਅਰਥ ਹੈ ਕਿ ਤੁਹਾਡੀ ਮਾਨਸਿਕ ਪੱਧਰ ਦਾ ਸੰਤੁਲਨ ਨਾ ਹੋਣਾ। ਜਿਹੜੇ ਔਰਤ-ਮਰਦ ਇਸ ਤਣਾਅ ਦਾ ਸ਼ਿਕਾਰ ਹੁੰਦੇ ਹਨ। ਉਨ੍ਹਾਂ ਲਈ ਇਹ ਖਬਰ ਬੜੀ ਖਾਸ ਹੈ।
ਹਰ ਰੋਜ ਸਵੇਰੇ ਸੈਰ -
ਜਿਹੜੇ ਵਿਅਕਤੀ ਤਣਾਅ ਤੋਂ ਦੂਰ ਰਹਿਣਾ ਚਾਹੁੰਦੇ ਹਨ ਉਹ ਹਰ ਰੋਜ ਸਵੇਰੇ ਸੈਰ ਕਰਨ। ਸੈਰ ਕਾਰਨ ਨਾਲ ਤੁਹਾਡਾ ਮਾਨਸਿਕ ਪੱਧਰ ਵਿੱਚ ਸੁਧਾਰ ਆਉਂਦਾ ਹੈ। ਸੈਰ ਕਰਨ ਵਾਲਾ ਵਿਅਕਤੀ ਤਣਾਅ ਤੋਂ ਦੂਰ ਰਹਿੰਦਾ ਹੈ।
ਪੌਸ਼ਟਿਕ ਭੋਜਨ -
ਜੇਕਰ ਤੁਸੀਂ ਤਣਾਅ ਤੋਂ ਦੂਰ ਰਹਿਣਾ ਚਾਹੁੰਦੇ ਹੋ ਤਾਂ ਆਪਣੇ ਭੋਜਨ ਵਿੱਚ ਪੌਸ਼ਟਿਕ ਤੱਤਾਂ ਵਾਲਾ ਭੋਜਨ ਸ਼ਾਮਲ ਕਰੋ। ਪੌਸ਼ਟਿਕ ਭੋਜਨ ਤੁਹਾਡੇ ਦਿਮਾਗ ਨੂੰ ਨਵਾਂ ਖੂਨ ਪ੍ਰਦਾਨ ਕਰਦਾ ਹੈ ਜੋ ਕਿ ਕਈ ਬਿਮਾਰੀਆਂ ਨੂੰ ਦੂਰ ਕਰਦਾ ਹੈ।
ਨਸ਼ਿਆ ਤੋਂ ਦੂਰ ਰਹੋ-
ਨਸ਼ੇ ਕਰਨ ਵਾਲੇ ਵਿਅਕਤੀ ਅਕਸਰ ਬਾਅਦ ਵਿਚ ਤਣਾਅ ਦੇ ਸ਼ਿਕਾਰ ਹੁੰਦੇ ਹਨ। ਜੇਕਰ ਤੁਸੀਂ ਵੀ ਨਸ਼ੇ ਤੋਂ ਦੂਰ ਰਹਿੰਦੇ ਹੋ ਤਾਂ ਇਹ ਮਾਨਸਿਕ ਬਿਮਾਰੀਆਂ ਤੋਂ ਦੂਰ ਰਹਿੰਦੇ ਹੋ।
ਭੋਜਨ ਵਿੱਚ ਮਸਾਲੇ ਜ਼ਿਆਦਾ ਨਾ ਵਰਤੋਂ -
ਜੇਕਰ ਤੁਸੀਂ ਤਣਾਅ ਦਾ ਸ਼ਿਕਾਰ ਹੋ ਤਾਂ ਆਪਣੇ ਭੋਜਨ ਵਿੱਚ ਜਿਆਦਾ ਮਸਾਲੇ ਹਨ। ਗਰਮ ਮਸਾਲਾ ਖਾਣ ਨਾਲ ਤੁਹਾਡੇ ਸਰੀਰ ਵਿੱਚ ਗਰਮੀ ਪੈਦਾ ਹੁੰਦੀ ਹੈ।
