ਖ਼ਬਰਾਂ |

ਤਾਜ਼ਾ |

Health News: ਕੜ੍ਹੀ ਪੱਤੇ ਦਾ ਪਾਣੀ ਸਿਹਤ ਲਈ ਹੈ ਫ਼ਾਇਦੇਮੰਦ
Published : Jun 4, 2026, 3:07 pm IST
Updated : Jun 4, 2026, 3:07 pm IST
SHARE ARTICLE
 Curry leaf water is beneficial for Health News
Curry leaf water is beneficial for Health News

ਕੜ੍ਹੀ ਪੱਤੇ ਵਿਚ ਕੁੱਝ ਐਨਜ਼ਾਈਮ ਹੁੰਦੇ ਹਨ ਜੋ ਪਾਚਨ ਸ਼ਕਤੀ ਨੂੰ ਵਧਾਉਂਦੇ ਹਨ।

ਕੜ੍ਹੀ ਪੱਤੇ ਦੀ ਵਰਤੋਂ ਆਮ ਤੌਰ ’ਤੇ ਭੋਜਨ ਦਾ ਸੁਆਦ ਵਧਾਉਣ ਲਈ ਕੀਤੀ ਜਾਂਦੀ ਹੈ। ਇਨ੍ਹਾਂ ਹਰੇ ਪੱਤਿਆਂ ਦੀ ਵਰਤੋਂ ਸਬਜ਼ੀ, ਪੋਹਾ, ਕੜ੍ਹੀ ਸਮੇਤ ਕਈ ਪਕਵਾਨਾਂ ’ਚ ਕੀਤੀ ਜਾਂਦੀ ਹੈ। ਇਹ ਪੱਤੇ ਸਵਾਦ ਹੋਣ ਦੇ ਨਾਲ-ਨਾਲ ਸਿਹਤ ਲਈ ਵੀ ਭਰਪੂਰ ਹੁੰਦੇ ਹਨ। ਆਉ ਜਾਣਦੇ ਹਾਂ ਕਿ ਰੋਜ਼ਾਨਾ ਸਵੇਰੇ ਕੜ੍ਹੀ ਪੱਤੇ ਦਾ ਪਾਣੀ ਪੀਣ ਦੇ ਫ਼ਾਇਦਿਆਂ ਬਾਰੇ: ਤੰਦਰੁਸਤ ਰਹਿਣ ਲਈ ਪਾਚਨ ਕਿਰਿਆ ਦਾ ਸਿਹਤਮੰਦ ਹੋਣਾ ਬਹੁਤ ਜ਼ਰੂਰੀ ਹੈ। ਕੜ੍ਹੀ ਪੱਤੇ ਵਿਚ ਕੁੱਝ ਐਨਜ਼ਾਈਮ ਹੁੰਦੇ ਹਨ ਜੋ ਪਾਚਨ ਸ਼ਕਤੀ ਨੂੰ ਵਧਾਉਂਦੇ ਹਨ।

ਜੇਕਰ ਰੋਜ਼ਾਨਾ ਸਵੇਰੇ ਕੜ੍ਹੀ ਪੱਤੇ ਦਾ ਪਾਣੀ ਪੀਂਦੇ ਹੋ ਤਾਂ ਇਸ ਨਾਲ ਅੰਤੜੀਆਂ ਦੀ ਹਰਕਤ ਆਸਾਨ ਹੋ ਜਾਂਦੀ ਹੈ ਤੇ ਪਾਚਨ ਸਬੰਧੀ ਸਮੱਸਿਆਵਾਂ ਤੋਂ ਬਚ ਸਕਦੇ ਹੋ। ਅੱਜ-ਕਲ੍ਹ ਤਣਾਅ ਦੀ ਸਮੱਸਿਆ ਆਮ ਹੁੰਦੀ ਜਾ ਰਹੀ ਹੈ। ਤਣਾਅ ਤੋਂ ਰਾਹਤ ਦਿਵਾਉਣ ’ਚ ਕੜ੍ਹੀ ਦੇ ਪੱਤੇ ਤੁਹਾਡੀ ਮਦਦ ਕਰ ਸਕਦੇ ਹਨ। ਕੜ੍ਹੀ ਪੱਤੇ ਦਾ ਪਾਣੀ ਪੀਣ ਨਾਲ ਦਿਮਾਗ਼ ਸ਼ਾਂਤ ਹੋ ਸਕਦਾ ਹੈ। ਅਜਿਹੇ ’ਚ ਤੁਸੀਂ ਚੰਗਾ ਮਹਿਸੂਸ ਕਰ ਸਕਦੇ ਹੋ। ਕੜ੍ਹੀ ਪੱਤੇ ’ਚ ਐਂਟੀਆਕਸੀਡੈਂਟਸ ਦੀ ਮਾਤਰਾ ਵਧੇਰੇ ਹੁੰਦੀ ਹੈ ਜੋ ਕੈਲੇਸਟਰੋਲ ਦੇ ਪੱਧਰ ਨੂੰ ਘਟਾਉਣ ’ਚ ਮਦਦ ਕਰ ਸਕਦੇ ਹਨ।

ਕੜ੍ਹੀ ਪੱਤੇ ਦਾ ਪਾਣੀ ਰੋਜ਼ਾਨਾ ਪੀਣ ਨਾਲ ਸਰੀਰ ’ਚ ਮਾੜੇ ਕੈਲੇਸਟਰੋਲ ਨੂੰ ਘੱਟ ਕੀਤਾ ਜਾ ਸਕਦਾ ਹੈ ਜਿਸ ਨਾਲ ਦਿਲ ਦੀਆਂ ਬਿਮਾਰੀਆਂ ਦਾ ਖ਼ਤਰਾ ਘੱਟ ਹੁੰਦਾ ਹੈ।ਸ਼ੂਗਰ ਦੀ ਸਮੱਸਿਆ ’ਚ ਕੜ੍ਹੀ ਪੱਤੇ ਕਾਰਗਰ ਸਾਬਤ ਹੋ ਸਕਦੇ ਹਨ। ਬਲੱਡ ਸ਼ੂਗਰ ਨੂੰ ਕੰਟਰੋਲ ਕਰਨ ਲਈ ਰੋਜ਼ਾਨਾ ਸਵੇਰੇ ਕੜ੍ਹੀ ਪੱਤੇ ਦਾ ਪਾਣੀ ਪੀ ਸਕਦੇ ਹੋ। ਇਹ ਪੱਤੇ ਕਾਰਬਾਜ਼ੋਲ ਐਲਕਾਲਾਇਡਜ਼ ਦਾ ਇਕ ਭਰਪੂਰ ਸਰੋਤ ਹਨ ਜੋ ਟਾਈਪ 2 ਸ਼ੂਗਰ ਦੇ ਮਰੀਜ਼ਾਂ ’ਚ ਗਲੂਕੋਜ਼ ਦੇ ਪੱਧਰ ਦਾ ਪ੍ਰਬੰਧਨ ਕਰਨ ਵਿਚ ਮਦਦ ਕਰ ਸਕਦੇ ਹਨ।

 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਥਿਤ ਵੀਡੀਓ ਨੂੰ ਲੈ ਕੇ 'ਆਪ' ਨੇ ਪੇਸ਼ ਕੀਤੀਆਂ 2 ਰਿਪੋਰਟਾਂ, ਕਿਹਾ-ਵੀਡੀਓ 'ਚ ਦਿਖਣ ਵਾਲਾ ਸਖਸ਼ ਭਗਵੰਤ ਮਾਨ ਨਹੀਂ

18 Jun 2026 1:36 PM

ਮੈ ਇਸ ਦੇ ਪਾਪਾ ਨੂੰ ਭੇਜੀ ਸੀ ਵੀਡੀਓ, ਬੱ+ਚੀ ਨੂੰ ਹੈ.ਵਾ.ਨੀ.ਅਤ ਨਾਲ ਕੁੱਟਣ ਵਾਲੀ ਮਾਂ ਆਈ ਕੈਮਰੇ ਦੇ ਸਾਹਮਣੇ, ਸੁਣੋ

17 Jun 2026 2:52 PM

ਘਰ ਵਾਲੇ ਵਿਹੜੇ 'ਚ ਸੁੱਤੇ ਰਹੇ, ਕੰਧ ਪਾੜ ਕੇ 25 ਤੋਲੇ ਸੋਨਾ ਤੇ ਲੱਖਾਂ ਦੀ ਨਕਦੀ ਲੁੱਟ ਕੇ ਲੈ ਗਏ ਚੋਰ

17 Jun 2026 2:50 PM

15 Jun 2026 2:59 PM

ਅਮਰੀਕਾ-ਰਾਨ ਵਿਚਾਲੇ ਸ਼ਾਂਤੀ ਸਮਝੌਤੇ ਦਾ ਐਲਾਨ, ਹੋਰਮੁਜ਼ ਖੋਲ੍ਹਣ ਨੂੰ ਵੀ ਮਿਲੀ ਮਨਜ਼ੂਰੀ

15 Jun 2026 2:58 PM
Advertisement