Advertisement

ਇਹ 'ਮੌਤ ਦਾ ਸੇਬ' ਹੈ ਦੁਨੀਆਂ ਦਾ ਸਭ ਤੋਂ ਖ਼ਤਰਨਾਕ ਫ਼ਲ, ਖਾਂਦੇ ਹੀ ਚਲੇ ਜਾਵੇਗੀ ਜਾਨ !

ਏਜੰਸੀ
Published Sep 7, 2019, 12:32 pm IST
Updated Sep 7, 2019, 12:32 pm IST
ਤੁਸੀਂ ਕਈ ਤਰ੍ਹਾਂ ਦੇ ਫ਼ਲ ਖਾਂਦੇ ਹੋ, ਕਹਿੰਦੇ ਹਨ ਕਿ ਰੋਜ ਇੱਕ ਫ਼ਲ ਤੁਹਾਨੂੰ ਡਾਕਟਰ ਤੋਂ ਦੂਰ ਰੱਖਦਾ ਹੈ, ਪਰ ਕੀ ਹੋਵੇਗਾ ਜਦੋਂ ਤੁਹਾਨੂੰ ਪਤਾ ਲੱਗੇ ਕਿ ਇੱਕ ਸੇਬ..
Death Apple
 Death Apple

ਨਵੀਂ ਦਿੱਲੀ : ਤੁਸੀਂ ਕਈ ਤਰ੍ਹਾਂ ਦੇ ਫ਼ਲ ਖਾਂਦੇ ਹੋ, ਕਹਿੰਦੇ ਹਨ ਕਿ ਰੋਜ ਇੱਕ ਫ਼ਲ ਤੁਹਾਨੂੰ ਡਾਕਟਰ ਤੋਂ ਦੂਰ ਰੱਖਦਾ ਹੈ, ਪਰ ਕੀ ਹੋਵੇਗਾ ਜਦੋਂ ਤੁਹਾਨੂੰ ਪਤਾ ਲੱਗੇ ਕਿ ਇੱਕ ਸੇਬ ਤੁਹਾਡੀ ਜਾਨ ਵੀ ਲੈ ਸਕਦਾ ਹੈ। ਅਜਿਹਾ ਹੀ ਇੱਕ ਫ਼ਲ ਹੈ ਜਿਸਦਾ ਇੱਕ ਟੁਕੜਾ ਵੀ ਤੁਹਾਡੀ ਜਾਨ ਲੈ ਸਕਦਾ ਹੈ। ਉਂਜ ਦੁਨੀਆ 'ਚ ਕਈ ਅਜਿਹੇ ਫ਼ਲ ਹਨ ਜੋ ਕਾਫ਼ੀ ਖਤਰਨਾਕ ਹਨ ਪਰ ਮੌਤ ਦਾ ਸੇਬ ਕਿਹਾ ਜਾਣ ਵਾਲਾ ਫ਼ਲ ਦੁਨੀਆ ਦਾ ਸਭ ਤੋਂ ਖਤਰਨਾਕ ਫ਼ਲ ਮੰਨਿਆ ਜਾਂਦਾ ਹੈ। ਦੱਸ ਦਈਏ ਕਿ ਇਸ ਫ਼ਲ ਦੇ ਦਰਖੱਤ ਦਾ ਹਰ ਹਿੱਸਾ ਬਹੁਤ ਜ਼ਹਿਰੀਲਾ ਹੈ। ਇੰਨਾ ਹੀ ਨਹੀਂ ਇਸਦੇ ਹੇਠਾਂ ਖੜ੍ਹੇ ਰਹਿਣ ਨਾਲ ਵੀ ਤੁਹਾਡੀ ਮੌਤ ਹੋ ਸਕਦੀ ਹੈ। ਅੱਜ ਅਸੀਂ ਤੁਹਾਨੂੰ ਮੌਤ ਦੇ ਸੇਬ ਵਾਲੇ ਰੁੱਖ ਦੀ ਜਾਣਕਾਰੀ ਦੱਸਣ ਜਾ ਰਹੇ ਹਾਂ ਕਿ ਆਖਰ ਇਸਨੂੰ ਮੌਤ ਦਾ ਸੇਬ ਕਿਉਂ ਕਿਹਾ ਜਾਂਦਾ ਹੈ।

Death AppleDeath Apple

Florida Institute of Food ਤੇ Agricultural Sciences ਮੁਤਾਬਿਕ ਮੰਚੀਨੀਲ ਟ੍ਰੀ ਨਾਮ ਦੇ ਰੁੱਖ ਦਾ ਹਰ ਹਿੱਸਾ ਖਤਰਨਾਕ ਹੁੰਦਾ ਹੈ। ਇਸ ਰੁੱਖ ਦੇ ਫਲ ਦਾ ਸੇਵਨ ਤਾਂ ਖਤਰਨਾਕ ਹੈ ਹੀ ਇਸ ਦੇ ਨਾਲ ਹੀ ਇਹ ਰੁੱਖ ਇੱਕ ਦੁੱਧ ਵਰਗਾ ਤਰਲ ਰਸ ਛੱਡਦਾ ਹੈ ਜੋ ਕਿ ਬਹੁਤ ਜ਼ਿਆਦਾ ਜ਼ਹਿਰੀਲਾ ਹੁੰਦਾ ਹੈ। ਜੇਕਰ ਚਮੜੀ ਨੂੰ ਇਸ ਦੀ ਇੱਕ ਬੂੰਦ ਵੀ ਲਗ ਜਾਵੇ ਤਾਂ ਜਲਨ ਮਹਿਸੂਸ ਹੁੰਦੀ ਹੈ।ਇਸ ਰੁੱਖ 'ਚੋਂ ਨਿੱਕਲਣ ਵਾਲੇ ਰੱਸ ਅੰਦਰ ਕਈ ਜ਼ਹਿਰੀਲੇ ਤੱਤ ਪਾਏ ਜਾਂਦੇ ਹਨ ਪਰ ਇਸ ਵਿੱਚ ਸਭ ਤੋਂ ਖ਼ਤਰਨਾਕ ਫਾਰਬੋਲ ਤੱਤ ਪਾਇਆ ਜਾਂਦਾ ਹੈ। ਫੋਰਬੋਲ ਬਹੁਤ ਹੀ ਤੇਜ਼ੀ ਨਾਲ ਪਾਣੀ ਅਤੇ ਤਰਲ ਪਦਾਰਥਾਂ ‘ਚ ਘੁੱਲ ਜਾਂਦਾ ਹੈ। ਇਹ ਮੀਂਹ ਦੇ ਪਾਣੀ ‘ਚ ਘੁਲ ਕੇ ਨੁਕਸਾਨ ਪਹੰਚਾਉਂਦਾ ਹੈ। ਮਾਨਸੂਨ ਦੇ ਦਿਨਾਂ ’ਚ ਇਸਦੇ ਨੀਚੇ ਖੜ੍ਹੇ ਹੋਣਾ ਵੀ ਜਾਨਲੇਵਾ ਹੁੰਦਾ ਹੈ।

Death AppleDeath Apple

ਜਾਣਕਾਰੀ ਅਨੁਸਾਰ, ਗਲਤੀ ਨਾਲ ਇਸਦਾ ਫਲ ਖਾ ਲੈਣ ‘ਤੇ ਨਿਕੋਲਾ ਸਟਰਿਕਲੈਂਡ ਨਾਮ ਦੀ ਇੱਕ ਵਿਗਿਆਨੀ ਮੌਤ ਦੇ ਮੂੰਹ ‘ਚੋਂ ਨਿੱਕਲ ਕੇ ਆਈ ਸੀ। ਇਹ ਗੱਲ ਸਾਲ 1999 ਦੀ ਹੈ ਜਦੋਂ ਵਿਗਿਆਨੀ ਸਟਰਿਕਲੈਂਡ ਆਪਣੀ ਇੱਕ ਦੋਸਤ ਨਾਲ ਕੈਰਿਬਿਆਈ ਟਾਪੂ ਟਬੈਗੋ ਘੁੱਮਣ ਗਏ ਸੀ। ਜਦੋਂ ਉਹ ਉਥੇ ਟਹਿਲ ਰਹੇ ਸਨ ਤਾਂ ਉਨ੍ਹਾਂ ਨੂੰ ਇੱਕ ਹਰਾ ਫਲ ਦਿਖਿਆ ਜੋ ਸੇਬ ਵਰਗਾ ਹੀ ਲਗ ਰਿਹਾ ਸੀ। ਜਦੋਂ ਸਟਰਿਕਲੈਂਡ ਨੇ ਇਸ ਨੂੰ ਖਾਧਾ ਤਾਂ ਉਨ੍ਹਾਂ ਨੂੰ ਜਲਨ ਮਹਿਸੂਸ ਹੋਣ ਲੱਗੀ ਅਤੇ ਗਲਾ ਜਾਮ ਹੋਣ ਲੱਗ ਪਿਆ ਸਮਾਂ ਰਹਿੰਦੇ ਉਨ੍ਹਾਂ ਨੂੰ ਇਲਾਜ਼ ਮਿਲ ਗਿਆ ਨਹੀਂ ਤਾਂ ਕੁਝ ਵੀ ਹੋ ਸਕਦਾ ਸੀ।

Death AppleDeath Apple

ਸਟਰਿਕਲੈਂਡ ਦੀ ਹਾਲਤ ਨੂੰ ਠੀਕ ਹੋਣ ਵਿੱਚ ਕਰੀਬ 8 ਘੰਟੇ ਲੱਗੇ। ਇਸ ਰੁੱਖ ਦਾ ਨਾਮ ਮੰਚੀਨੀਲ ਟਰੀ ਹੈ ਪਰ ਇਸ ਨੂੰ ਬੀਚ ਐਪਲ, ਜ਼ਹਿਰੀਲਾ ਅਮਰੂਦ, ਮੌਤ ਦੇ ਸੇਬ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਸਪੈਨਿਸ਼ ਭਾਸ਼ਾ ਵਿੱਚ ਇਸਨ੍ਹੂੰ arbol de la muerte ਬੋਲਿਆ ਜਾਂਦਾ ਹੈ ਜਿਸਦਾ ਮਤਲੱਬ ਹੁੰਦਾ ਹੈ ਮੌਤ ਦਾ ਦਰਖਤ। ਗਿਨੀਸ ਵਰਲਡ ਰਿਕਾਰਡਸ ਦੇ ਮੁਤਾਬਕ ਬੀਚ ਮੰਚੀਨੀਲ ਦਾ ਰੁੱਖ ਦੁਨੀਆ ਵਿੱਚ ਸਭ ਤੋਂ ਖਤਰਨਾਕ ਰੁੱਖ ਮੰੰਨਿਆ ਗਿਆ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।