ਖ਼ਬਰਾਂ |

ਤਾਜ਼ਾ |

ਐਨਰਜੀ ਡਰਿੰਕਸ’ ਦੇ ਵਾਧੂ ਸੇਵਨ ਨਾਲ ਭਾਰਤੀ ਨੌਜੁਆਨਾਂ ਦੇ ਜਿਗਰ ਹੋ ਰਹੇ ਖ਼ਰਾਬ
Published : Apr 19, 2026, 5:56 pm IST
Updated : Apr 19, 2026, 5:56 pm IST
SHARE ARTICLE
Excessive consumption of energy drinks is damaging the livers of Indian youth
Excessive consumption of energy drinks is damaging the livers of Indian youth

ਡਾਕਟਰਾਂ ਨੇ ਜਾਰੀ ਕੀਤੀ ਚੇਤਾਵਨੀ

ਨਵੀਂ ਦਿੱਲੀ : ‘ਵਿਸ਼ਵ ਲਿਵਰ ਦਿਵਸ’ ਦੇ ਮੌਕੇ ’ਤੇ ਭਾਰਤ ਦੇ ਪ੍ਰਮੁੱਖ ਮਾਹਰਾਂ ਨੇ ਚੇਤਾਵਨੀ ਦਿੱਤੀ ਹੈ ਕਿ ‘ਐਨਰਜੀ ਡਰਿੰਕਸ’ ਦੀ ਬੇਹਿਸਾਬ ਵਰਤੋਂ ਭਾਰਤੀ ਨੌਜੁਆਨਾਂ ਵਿੱਚ ਜਿਗਰ ਦੀਆਂ ਬਿਮਾਰੀਆਂ ਦਾ ਵੱਡਾ ਕਾਰਨ ਬਣ ਰਹੀ ਹੈ। ਡਾਕਟਰਾਂ ਨੇ ਕਿਹਾ ਕਿ ਇਹ ਰੁਝਾਨ ਤੇਜ਼ੀ ਨਾਲ ਵੱਧ ਰਿਹਾ ਹੈ ਅਤੇ 20–30 ਸਾਲ ਦੀ ਉਮਰ ਦੇ ਮਰੀਜ਼ਾਂ ਵਿੱਚ ਜਿਗਰ ਦੀਆਂ ਸਮੱਸਿਆਵਾਂ ਵਧ ਰਹੀਆਂ ਹਨ, ਜੋ ਪਹਿਲਾਂ ਵੱਡੀ ਉਮਰ ਦੇ ਲੋਕਾਂ ਵਿੱਚ ਹੀ ਵੇਖੀਆਂ ਜਾਂਦੀਆਂ ਸਨ। ਇਨ੍ਹਾਂ ਡਰਿੰਕਸ ਵਿੱਚ ਕੈਫੀਨ ਦੀ ਮਾਤਰਾ ਸਿਫਾਰਸ਼ੀ ਹੱਦ ਤੋਂ ਕਈ ਗੁਣਾ ਵੱਧ ਹੁੰਦੀ ਹੈ, ਨਾਲ ਹੀ ਟੌਰੀਨ ਅਤੇ ਹੋਰ ਰਸਾਇਣਿਕ ਪਦਾਰਥ ਹੁੰਦੇ ਹਨ (ਜਿਨ੍ਹਾਂ ਨੂੰ ਤੋੜਨਾ ਜਿਗਰ ਦਾ ਕੰਮ ਹੁੰਦਾ ਹੈ), ਜਿਨ੍ਹਾਂ ਕਾਰਨ ਲੰਮੇ ਸਮੇਂ ਤਕ ਇਨ੍ਹਾਂ ਦੇ ਸੇਵਨ ਨਾਲ ਜਿਗਰ ’ਤੇ ਬੋਝ ਵਧਦਾ ਹੈ।

ਡਾਕਟਰ ਅਭਦੀਪ ਚੌਧਰੀ, ਪ੍ਰਧਾਨ, ਭਾਰਤੀ ਲਿਵਰ ਟਰਾਂਸਪਲਾਂਟ ਸੁਸਾਇਟੀ (LTSI), ਨੇ ਕਿਹਾ, “ਜਿਗਰ ਦੀ ਬਿਮਾਰੀ ਦੇ ਤਿੰਨ ਵੱਡੇ ਕਾਰਨ ਹਨ। ਐਨਰਜੀ ਡਰਿੰਕਸ, ਸ਼ਰਾਬ ਅਤੇ ਬਹੁਤ ਜ਼ਿਆਦਾ ਮਿੱਠੇ ਵਾਲੇ ਪੀਣਯੋਗ ਪਦਾਰਥ। ਜੇਕਰ ਨੁਕਸਾਨ ਇੱਕ ਹੱਦ ਤੋਂ ਵੱਧ ਜਾਵੇ ਤਾਂ ਜਿਗਰ ਟਰਾਂਸਪਲਾਂਟ ਹੀ ਇਕੱਲਾ ਬਦਲ ਰਹਿ ਜਾਂਦਾ ਹੈ।”

ਇਸੇ ਤਰ੍ਹਾਂ LTSI ਦੇ ਅਗਲੇ ਬਣਨ ਵਾਲੇ ਪ੍ਰਧਾਨ ਡਾ. ਨੀਰਵ ਗੋਇਲ ਨੇ ਕਿਹਾ, “ਅਸੀਂ ਇੱਕ ਵੱਡਾ ਬਦਲਾਅ ਦੇਖ ਰਹੇ ਹਾਂ। ਹੁਣ ਜਵਾਨ ਮਰੀਜ਼ਾਂ ਵਿੱਚ ਉਹ ਬਿਮਾਰੀਆਂ ਆ ਰਹੀਆਂ ਹਨ ਜੋ ਪਹਿਲਾਂ ਵੱਡੀ ਉਮਰ ਦੇ ਲੋਕਾਂ ਵਿੱਚ ਹੀ ਹੁੰਦੀਆਂ ਸਨ। ਬਹੁਤ ਸਾਰੇ ਜਵਾਨ ਖ਼ਤਰੇ ਤੋਂ ਅਣਜਾਣ ਹਨ ਅਤੇ ਐਨਰਜੀ ਡਰਿੰਕਸ ਨੂੰ ਆਮ ਜੀਵਨਸ਼ੈਲੀ ਦਾ ਹਿੱਸਾ ਮੰਨਦੇ ਹਨ।”

ਅਧਿਐਨ ਦਰਸਾਉਂਦੇ ਹਨ ਕਿ ਸ਼ਹਿਰੀ ਆਬਾਦੀ ਦਾ ਲਗਭਗ 25–30% ਗ਼ੈਰ-ਅਲਕੋਹਲਿਕ ਫ਼ੈਟੀ ਲਿਵਰ ਬਿਮਾਰੀ (NAFLD) ਨਾਲ ਪੀੜਤ ਹੋ ਸਕਦਾ ਹੈ। ਐਨਰਜੀ ਡਰਿੰਕਸ ਨੂੰ ਸ਼ਰਾਬ ਨਾਲ ਮਿਲਾ ਕੇ ਪੀਣ ਨਾਲ ਖ਼ਤਰਾ ਹੋਰ ਵੱਧ ਜਾਂਦਾ ਹੈ ਕਿਉਂਕਿ ਕੈਫੀਨ ਸ਼ਰਾਬ ਦੇ ਸੁਸਤ ਕਰਨ ਵਾਲੇ ਪ੍ਰਭਾਵ ਨੂੰ ਛੁਪਾ ਦਿੰਦਾ ਹੈ। ਡਾਕਟਰਾਂ ਨੇ ਜਵਾਨਾਂ ਨੂੰ ਸਲਾਹ ਦਿੱਤੀ ਹੈ ਕਿ ਐਨਰਜੀ ਡਰਿੰਕਸ ਦੀ ਵਰਤੋਂ ਸੰਜਮ ਨਾਲ ਕਰਨ ਅਤੇ ਸਿਹਤਮੰਦ ਜੀਵਨਸ਼ੈਲੀ ਅਪਣਾਉਣ ਨਾਲ ਹੀ ਜਿਗਰ ਦੀਆਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ। 

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਪੰਜਾਬ CM ਦਫ਼ਤਰ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ

13 May 2026 2:55 PM

12ਵੀਂ ਜਮਾਤ ਦੇ ਨਤੀਜਿਆਂ ਦਾ ਹੋ ਗਿਆ ਐਲਾਨ, ਕੁੜੀਆਂ ਨੇ ਮੁੜ ਮਾਰੀ ਬਾਜ਼ੀ, ਪਹਿਲੇ ਨੰਬਰ 'ਤੇ ਮਾਨਸਾ ਤੋਂ ਸੁਪਨੀਤ ਕੌਰ

13 May 2026 2:54 PM

Sanjeev Arora BJP ‘ਚ ਸ਼ਾਮਲ ਹੋ ਜਾਂਦੇ ਤਾਂ ਗ੍ਰਿਫ਼ਤਾਰ ਨਾ ਹੁੰਦੇ, Arvind Kejriwal ਦਾ ਭਾਜਪਾ 'ਤੇ ਵੱਡਾ ਹਮਲਾ

10 May 2026 1:50 PM

CM Mann ਨੂੰ Haryana ਦੇ ਮੁੱਖ ਮੰਤਰੀ ਨੇ ਮਾਰਿਆ ਮਿਹਣਾ, ਕਿਹਾ ਸੜਕਾਂ ‘ਤੇ ਘੁੰਮ ਕੇ ਨਹੀਂ ਮਿਲਣੀ ਵੋਟ

09 May 2026 2:57 PM

ਪੁੱਤ ਦੀਆਂ ਫ਼ੈਕਟਰੀਆਂ, ਪਰ ਮਾਂ- ਭਰਾ ਕਈ ਸਾਲ ਤੋਂ ਸੜਕਾਂ 'ਤੇ ਰੁਲਦੇ, ਆਪਣੇ ਹੋਏ ਬਗਾਨੇ

09 May 2026 2:56 PM
Advertisement