ਘਰੇਲੂ ਨੁਕਤਿਆਂ ਨਾਲ ਤੁਹਾਡੀ ਚਮੜੀ ਉੱਤੇ ਨਹੀਂ ਪਵੇਗਾ ਮਾੜਾ ਪ੍ਰਭਾਵ
ਚੰਡੀਗੜ੍ਹ (ਵਿਦਿਆ) : ਬਸੰਤ ਰੁੱਤ ਮਗਰੋਂ ਗਰਮੀ ਦੀ ਰੁੱਤ ਸ਼ੁਰੂ ਜਾਂਦੀ ਹੈ। ਗਰਮੀ ਦੀ ਰੁੱਤ ਸ਼ੁਰੂ ਹੋਣ ਕਾਰਨ ਸਾਡੇ ਸਰੀਰ ਵਿੱਚ ਬਹੁਤ ਸਾਰੀਆਂ ਤਬਦੀਲੀਆਂ ਆਉਂਦੀਆ ਹਨ। ਪਾਣੀ ਦੀ ਘਾਟ ਤੇ ਗਰਮੀ ਪੈਣ ਕਾਰਨ ਸਾਡੇ ਸਰੀਰ ਦੀ ਚਮੜੀ ਖੁਸ਼ਕ ਹੋ ਜਾਂਦੀ ਹੈ। ਖੁਸ਼ਕ ਚਮੜੀ ਦੇ ਲਈ ਸਾਨੂੰ ਕਿਸੇ ਕਿਸਮ ਦੀ ਹਾਰਡ ਮੈਡੀਕਲ ਕਰੀਮ ਦੀ ਜਰੂਰਤ ਨਹੀਂ ਹੁੰਦੀ ਸਿਰਫ਼ ਘਰੇਲੂ ਨੁਕਤਿਆਂ ਨਾਲ ਠੀਕ ਹੋ ਸਕਦੀ ਹੈ।
ਕਈ ਵਾਰੀ ਅਸੀਂ ਜਿਹੇ ਸਾਬਣ ਵਰਤਦੇ ਹਾਂ ਜਿਸ ਕਰਕੇ ਵੀ ਸਾਡੀ ਚਮੜੀ ਖੁਸ਼ਕ ਹੋਣੀ ਸੁਰੂ ਹੋ ਜਾਂਦੀ ਹੈ। ਇਸ ਲਈ ਸਾਨੂੰ ਘਰੇਲੂ ਉਪਾਅ ਹੀ ਵਰਤਣੇ ਚਾਹੀਦੇ ਹਨ। ਚਮੜੀ ਨੂੰ ਖੁਸ਼ਕੀ ਤੋਂ ਬਚਣ ਲਈ ਅਪਣਾਓ ਇਹ ਨੁਕਤੇ -
- ਸੁੱਕੇ, ਠੰਡੇ ਮੌਸਮ ਵਿੱਚ ਆਪਣੇ ਆਪ ਨੂੰ ਗਰਮ ਰੱਖੋ।
-ਪੂਰੇ ਸਰੀਰ ਦੀ ਤੇਲ ਨਾਲ ਮਾਲਿਸ਼ ਕਰੋ।
-ਜ਼ਿਆਦਾ ਧੁੱਪ ਵਿੱਚ ਨਾ ਬੈਠੋ।
- ਜ਼ਿਆਦਾ ਤੇਲ ਵਾਲੇ ਭੋਜਨ ਤੋਂ ਦੂਰ ਰਹੋ।
-ਖੁਰਾਕ ਵਿੱਚ ਨਮਕੀਨ ਅਤੇ ਖੱਟਾ ਭੋਜਨ ਸ਼ਾਮਲ ਕਰੋ।
-ਰੋਜ਼ਾਨਾ 7-8 ਗਲਾਸ ਗਰਮ ਪਾਣੀ ਪੀਓ।
-ਗਿੱਲੇ ਜਾਂ ਸਲਾਬੇ ਕਪੱੜਿਆਂ ਨਾ ਪਹਿਣੋ।
- ਹਰ ਰੋਜ਼ ਕਸਰਤ ਕਰੋ।
ਨੋਟ- ਇਹ ਜਾਣਕਾਰੀ ਇੰਟਰਨੈਂੱਟ ਦੇ ਸਰੋਤਾਂ ਤੋ ਲਈ ਗਈ ਹੈ ਇਸ ਲਈ ਅਦਾਰਾ ਰੋਜ਼ਾਨਾ ਸਪੋਕਸਮੈਨ ਇਸ ਦੀ ਪੁਸ਼ਟੀ ਨਹੀਂ ਕਰਦਾ।ਜੇਕਰ ਤੁਹਾਨੂੰ ਚਮੜੀ ਨਾਲ ਸਬੰਧਿਤ ਸਮੱਸਿਆ ਆਉਂਦੀ ਹੈ ਤਾਂ ਡਾਕਟਰ ਨਾਲ ਸੰਪਰਕ ਕਰੋ।
