ਵਾਲਾਂ ਵਿਚ ਸਿਕਰੀ ਦੀ ਸਮੱਸਿਆ ਤੋਂ ਹਰ ਕੋਈ ਪ੍ਰੇਸ਼ਾਨ ਰਹਿੰਦਾ ਹੈ। ਇਸ ਨਾਲ ਸਿਰ ਦੀ ਚਮੜੀ ਖੁਸ਼ਕ ਹੋ ਜਾਂਦੀ ਹੈ ਅਤੇ ਖ਼ਾਰਸ਼ ਹੋਣ ਲਗਦੀ ਹੈ
ਵਾਲਾਂ ਵਿਚ ਸਿਕਰੀ ਦੀ ਸਮੱਸਿਆ ਤੋਂ ਹਰ ਕੋਈ ਪ੍ਰੇਸ਼ਾਨ ਰਹਿੰਦਾ ਹੈ। ਇਸ ਨਾਲ ਸਿਰ ਦੀ ਚਮੜੀ ਖੁਸ਼ਕ ਹੋ ਜਾਂਦੀ ਹੈ ਅਤੇ ਖ਼ਾਰਸ਼ ਹੋਣ ਲਗਦੀ ਹੈ। ਵਾਲਾਂ ਦੀ ਸਹੀ ਤਰੀਕੇ ਨਾਲ ਸਫ਼ਾਈ ਨਾ ਰਖਣਾ, ਹਾਮਮੋਨ ਅਸੰਤੁਲਨ ਅਤੇ ਗ਼ਲਤ ਖਾਣ-ਪੀਣ ਕਰ ਕੇ ਇਹ ਸਿਕਰੀ ਦੀ ਸਮੱਸਿਆ ਪੈਦਾ ਹੋ ਜਾਂਦੀ ਹੈ।ਇਸ ਨਾਲ ਲੋਕਾਂ ਨੂੰ ਕਈ ਵਾਰ ਸ਼ਰਮਿੰਦਗੀ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਅਜਿਹੇ ਵਿਚ ਐਸਪਰਿਨ ਦਵਾਈ ਜੋ ਕਿ ਖ਼ੂਨ ਨੂੰ ਪਤਲਾ ਕਰਨ ਲਈ ਖਾਧੀ ਜਾਂਦੀ ਹੈ, ਇਸ ਦੀ ਵਰਤੋਂ ਨਾਲ ਸਿਕਰੀ ਦੀ ਸਮੱਸਿਆ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਆਉ ਜਾਣਦੇ ਹਾਂ ਕਿਵੇਂ ਇਸ ਦੀ ਵਰਤੋਂ ਕੀਤੀ ਜਾਵੇ।
ਸਮੱਗਰੀ: 1 ਚਮਚ ਐਸਪਰਿਨ ਟੈਬਲੇਟਸ, 1 ਨੈਪਕਿਨ, 1 ਚਮਚ, ਸ਼ੈਂਪੂ, 1 ਕੋਲੀ, 1 ਕੱਪ ਸੇਬ ਦਾ ਸਿਰਕਾ।
ਵਰਤੋਂ ਕਰਨ ਦਾ ਤਰੀਕਾ: ਸੱਭ ਤੋਂ ਪਹਿਲਾਂ ਐਸਪਰਿਨ ਟੈਬਲੇਟਸ ਨੂੰ ਨੈਪਕਿਨ ਵਿਚ ਲਪੇਟ ਕੇ ਚਮਚ ਨਾਲ ਚੰਗੀ ਤਰ੍ਹਾਂ ਨਾਲ ਪੀਹ ਲਉ। ਕੌਲੀ ਵਿਚ 1 ਢੱਕਣ ਸ਼ੈਂਪੂ ਪਾਉ ਅਤੇ ਪੀਸੇ ਹੋਏ ਐਸਪਿਰਨ ਪਾਊਡਰ ਨੂੰ ਸ਼ੈਂਪੂ ਪਾ ਕੇ ਮਿਲਾਉ। ਲੰਮੇ ਵਾਲਾਂ ਲਈ ਸ਼ੈਂਪੂ ਦੀ ਮਾਤਰਾ ਵਧਾ ਵੀ ਸਕਦੇ ਹੋ। ਫਿਰ ਇਸ ਮਿਸ਼ਰਣ ਨੂੰ ਵਾਲਾਂ ਦੀਆਂ ਜੜ੍ਹਾਂ ’ਤੇ ਲਾਉ ਅਤੇ 5 ਮਿੰਟ ਲਈ ਛੱਡ ਦਿਉ ਤਾਕਿ ਐਸਪਰਿਨ ਵਿਚ ਮੌਜੂਦ ਸੈਲਿਸਿਲਿਕਲ ਐਸਿਡ ਸਿਰ ਵਿਚ ਚੰਗੀ ਤਰ੍ਹਾਂ ਨਾਲ ਮਿਲ ਜਾਵੇ।
ਫਿਰ ਵਾਲਾਂ ਨੂੰ ਧੋ ਲਉ ਅਤੇ ਇਕ ਵਾਰ ਦੁਬਾਰਾ ਇਸ ਨੂੰ ਵਾਲਾਂ ਵਿਚ ਲਾਉ। ਜਦੋਂ ਸ਼ੈਂਪੂ ਵਾਲਾਂ ਵਿਚੋਂ ਚੰਗੀ ਤਰ੍ਹਾਂ ਨਾਲ ਨਿਕਲ ਜਾਵੇ ਤਾਂ ਇਕ ਮੱਗ ਪਾਣੀ ਵਿਚ ਅੱਧਾ ਕਪ ਸੇਬ ਦਾ ਸਿਰਕਾ ਮਿਲਾ ਕੇ ਵਾਲਾਂ ਵਿਚ ਲਾਉ। ਇਸ ਨਾਲ ਸਿਰ ਵਿਚੋਂ ਦਵਾਈ ਦੀ ਬੋ ਨਹੀਂ ਆਵੇਗੀ। ਹਫ਼ਤੇ ਵਿਚ ਦੋ ਵਾਰ ਇਸ ਮਿਸ਼ਰਣ ਦੀ ਵਰਤੋਂ ਕਰਨ ਨਾਲ ਬਹੁਤ ਜਲਦੀ ਸਿਕਰੀ ਦੀ ਸਮੱਸਿਆ ਤੋਂ ਛੁਟਕਾਰਾ ਮਿਲ ਜਾਵੇਗਾ।
