ਖ਼ਬਰਾਂ |

ਤਾਜ਼ਾ |

ਗਰਮੀ ਦੇ ਮੌਸਮ ਵਿਚ ਮਿੱਟੀ ਦੇ ਭਾਂਡਿਆਂ ਦੀ ਵਧੀ ਮੰਗ
Published : Jun 21, 2026, 7:25 am IST
Updated : Jun 21, 2026, 8:00 am IST
SHARE ARTICLE
photo
photo

ਉਹ ਵੀ ਸਮਾਂ ਸੀ ਜਦੋਂ ਪੰਜਾਬ ਦੇ ਹਰ ਘਰ ਵਿਚ ਮਿੱਟੀ ਦੇ ਘੜੇ, ਚਾਟੀਆਂ, ਕੁੱਜੇ ਅਤੇ ਹੋਰ ਭਾਂਡੇ ਆਮ ਵਰਤੋਂ ਦਾ ਹਿੱਸਾ ਹੁੰਦੇ ਸਨ

ਸ੍ਰੀ ਮੁਕਤਸਰ ਸਾਹਿਬ  (ਰਣਜੀਤ ਸਿੰਘ/ਗੁਰਦੇਵ ਸਿੰਘ) : ਉਹ ਵੀ ਸਮਾਂ ਸੀ ਜਦੋਂ ਪੰਜਾਬ ਦੇ ਹਰ ਘਰ ਵਿਚ ਮਿੱਟੀ ਦੇ ਘੜੇ, ਚਾਟੀਆਂ, ਕੁੱਜੇ ਅਤੇ ਹੋਰ ਭਾਂਡੇ ਆਮ ਵਰਤੋਂ ਦਾ ਹਿੱਸਾ ਹੁੰਦੇ ਸਨ। ਗਰਮੀਆਂ ਦੇ ਦਿਨਾਂ ਵਿਚ ਠੰਢੇ ਪਾਣੀ ਲਈ ਘੜਾ ਅਤੇ ਰਸੋਈ ਵਿਚ ਵੱਖ-ਵੱਖ ਕੰਮਾਂ ਲਈ ਮਿੱਟੀ ਦੇ ਬਰਤਨ ਵਰਤੇ ਜਾਂਦੇ ਸਨ ਪਰ ਆਧੁਨਿਕਤਾ ਦੀ ਦੌੜ ਅਤੇ ਬਦਲਦੀ ਜੀਵਨ ਸ਼ੈਲੀ ਕਾਰਨ ਇਹ ਪੁਰਾਤਨ ਰਵਾਇਤ ਹੁਣ ਹੌਲੀ-ਹੌਲੀ ਅਲੋਪ ਹੁੰਦੀ ਜਾ ਰਹੀ ਹੈ। ਭਾਵੇਂ ਇਸ ਸਾਲ ਪੈ ਰਹੀ ਅਤਿ ਦੀ ਗਰਮੀ ਕਾਰਨ ਮਿੱਟੀ ਦੇ ਭਾਂਡਿਆਂ ਦੀ ਮੰਗ ਵਿਚ ਕੁਝ ਵਾਧਾ ਦੇਖਣ ਨੂੰ ਮਿਲ ਰਿਹਾ ਹੈ, ਪਰ ਇਸ ਕਿੱਤੇ ਨਾਲ ਜੁੜੇ ਕਾਰੀਗਰਾਂ ਦੀਆਂ ਮੁਸ਼ਕਲਾਂ ਲਗਾਤਾਰ ਵਧ ਰਹੀਆਂ ਹਨ। ਇਸ ਸਬੰਧੀ ਕਈ ਪੀੜ੍ਹੀਆਂ ਤੋਂ ਮਿੱਟੀ ਦੇ ਭਾਂਡੇ ਬਣਾਉਣ ਦਾ ਕੰਮ ਕਰਦੇ ਆ ਰਹੇ ਤਿਲਕ ਨਗਰ, ਸ੍ਰੀ ਮੁਕਤਸਰ ਸਾਹਿਬ ਦੇ ਵਸਨੀਕ ਅਮੀ ਚੰਦ ਨੇ ਗੱਲਬਾਤ ਕਰਦਿਆਂ ਦਸਿਆ ਕਿ ਪਹਿਲਾਂ ਲੋਕ ਮਿੱਟੀ ਦੇ ਭਾਂਡਿਆਂ ਨੂੰ ਬਹੁਤ ਮਹੱਤਵ ਦਿੰਦੇ ਸਨ।

ਹਰ ਘਰ ਵਿਚ ਘੜਾ ਅਤੇ ਚਾਟੀ ਜ਼ਰੂਰ ਹੁੰਦੀ ਸੀ, ਪਰ ਹੁਣ ਫਰਿੱਜ, ਆਰ.ਓ. ਅਤੇ ਹੋਰ ਆਧੁਨਿਕ ਸਾਧਨਾਂ ਨੇ ਉਨ੍ਹਾਂ ਦੀ ਥਾਂ ਲੈ ਲਈ ਹੈ। ਅਸੀਂ ਅੱਜ ਵੀ ਮਿੱਟੀ ਦੇ ਘੜੇ, ਚਾਟੀਆਂ, ਵਾਟਰ ਕੂਲਰ, ਫੁੱਲਦਾਨ, ਪੰਛੀਆਂ ਲਈ ਪਾਣੀ ਦੇ ਪਿਆਲੇ ਅਤੇ ਸਜਾਵਟੀ ਸਮਾਨ ਤਿਆਰ ਕਰਦੇ ਹਾਂ। ਗਰਮੀ ਦੇ ਦਿਨਾਂ ਵਿਚ ਲੋਕ ਖਾਸ ਤੌਰ ’ਤੇ ਘੜੇ ਅਤੇ ਮਿੱਟੀ ਦੇ ਵਾਟਰ ਕੂਲਰ ਖ਼ਰੀਦਣ ਲਈ ਆਉਂਦੇ ਹਨ, ਕਿਉਂਕਿ ਇਨ੍ਹਾਂ ਵਿਚ ਰਖਿਆ ਪਾਣੀ ਕੁਦਰਤੀ ਤੌਰ ’ਤੇ ਠੰਢਾ ਰਹਿੰਦਾ ਹੈ ਅਤੇ ਇਸ ਦਾ ਸੁਆਦ ਵੀ ਵੱਖਰਾ ਹੁੰਦਾ ਹੈ। ਅਮੀ ਚੰਦ ਅਨੁਸਾਰ ਮਿੱਟੀ, ਬਾਲਣ ਅਤੇ ਹੋਰ ਸਮੱਗਰੀ ਦੇ ਭਾਅ ਵਧਣ ਕਾਰਨ ਲਾਗਤ ਕਾਫੀ ਵਧ ਗਈ ਹੈ, ਜਦ ਕਿ ਮਿੱਟੀ ਦੇ ਭਾਂਡਿਆਂ ਦੀ ਵਿਕਰੀ ਪਹਿਲਾਂ ਦੇ ਮੁਕਾਬਲੇ ਘੱਟ ਹੋ ਗਈ ਹੈ।

ਇਸ ਕਾਰਨ ਨਵੀਂ ਪੀੜ੍ਹੀ ਇਸ ਧੰਦੇ ਵੱਲ ਆਉਣ ਤੋਂ ਕਤਰਾ ਰਹੀ ਹੈ। ਉਨ੍ਹਾਂ ਚਿੰਤਾ ਜ਼ਾਹਰ ਕੀਤੀ ਕਿ ਜੇਕਰ ਇਹੀ ਹਾਲਾਤ ਰਹੇ ਤਾਂ ਆਉਣ ਵਾਲੇ ਸਮੇਂ ਵਿਚ ਇਹ ਪੁਰਾਤਨ ਕਲਾ ਪੂਰੀ ਤਰ੍ਹਾਂ ਖ਼ਤਮ ਹੋ ਸਕਦੀ ਹੈ। ਉਨ੍ਹਾਂ ਦਸਿਆ ਕਿ ਡਾਕਟਰ ਵੀ ਮਿੱਟੀ ਦੇ ਭਾਂਡਿਆਂ ਵਿਚ ਰਖਿਆ ਪਾਣੀ ਪੀਣ ਦੀ ਸਲਾਹ ਦਿੰਦੇ ਹਨ, ਕਿਉਂਕਿ ਇਹ ਕੁਦਰਤੀ ਢੰਗ ਨਾਲ ਠੰਢਾ ਹੁੰਦਾ ਹੈ ਅਤੇ ਸਿਹਤ ਲਈ ਲਾਭਦਾਇਕ ਮੰਨਿਆ ਜਾਂਦਾ ਹੈ। ਇਸ ਤੋਂ ਇਲਾਵਾ ਮਿੱਟੀ ਦੇ ਭਾਂਡੇ ਵਾਤਾਵਰਣ ਪੱਖੋਂ ਵੀ ਸੁਰੱਖਿਅਤ ਹਨ ਅਤੇ ਇਹ ਪੂਰੀ ਤਰ੍ਹਾਂ ਕੁਦਰਤੀ ਅਤੇ ਦੁਬਾਰਾ ਮਿੱਟੀ ਵਿਚ ਰਲ ਜਾਣ ਵਾਲੇ ਹੁੰਦੇ ਹਨ।

ਗਰਮੀ ਦੇ ਇਸ ਮੌਸਮ ਵਿਚ ਜਿੱਥੇ ਲੋਕ ਕੁਦਰਤੀ ਢੰਗ ਨਾਲ ਠੰਢਕ ਦੀ ਭਾਲ ਕਰ ਰਹੇ ਹਨ, ਉੱਥੇ ਮਿੱਟੀ ਦੇ ਭਾਂਡੇ ਇਕ ਵਾਰ ਫਿਰ ਅਪਣੀ ਮਹੱਤਤਾ ਸਾਬਤ ਕਰ ਰਹੇ ਹਨ। ਜ਼ਰੂਰਤ ਹੈ ਕਿ ਲੋਕ ਇਸ ਪੁਰਾਤਨ ਵਿਰਾਸਤ ਨੂੰ ਸੰਭਾਲਣ ਲਈ ਅੱਗੇ ਆਉਣ ਅਤੇ ਮਿੱਟੀ ਦੇ ਭਾਂਡਿਆਂ ਦੀ ਵਰਤੋਂ ਨੂੰ ਉਤਸ਼ਾਹਤ ਕਰਨ, ਤਾਂ ਜੋ ਇਹ ਸਦੀਆਂ ਪੁਰਾਣੀ ਕਲਾ ਆਉਣ ਵਾਲੀਆਂ ਪੀੜ੍ਹੀਆਂ ਤਕ ਜਿਉਂਦੀ ਰਹਿ ਸਕੇ।    
 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੰਗਨਾ ਰਣੌਤ ਨੇ CJP ਪ੍ਰਦਰਸ਼ਨਕਾਰੀਆਂ 'ਤੇ ਕੀਤੀ ਵੱਡੀ ਟਿੱਪਣੀ

20 Jul 2026 3:07 PM

RSS ਇਕੱਠ ਦੌਰਾਨ ਪੰਜਾਬ ਯੂਨੀਵਰਸਿਟੀ 'ਚ ਹੰਗਾਮਾ!

20 Jul 2026 3:06 PM

ਮੋਹਾਲੀ ਦੀ ਧੀ ਨੇ ਰਚਿਆ ਇਤਿਹਾਸ, ਤਲਵਾਰਬਾਜ਼ੀ ‘ਚ ਜਿੱਤ ਰਹੀ ਗੋਲਡ ਮੈਡਲ

19 Jul 2026 2:53 PM

'ਗਾਵਾਂ ਤਾਂ ਰੱਖ ਲਈਆਂ, ਸਾਂਭਣੀਆਂ ਨਹੀਂ ਆਉਂਦੀਆਂ ਸੀ' | ਤਾਈ ਅਤੇ ਭਤੀਜਾ ਨੇ ਬਣਾਇਆ Smart Dairy Farm | Success

18 Jul 2026 2:58 PM

FBI ਇਲਜ਼ਾਮਾਂ ਮਗਰੋਂ Gurinderjit Singh Nagra ਗ੍ਰਿਫ਼ਤਾਰ | 4 ਲੱਖ Dollar Extortion Case | Punjab News

18 Jul 2026 2:57 PM
Advertisement