ਖ਼ਬਰਾਂ |

ਤਾਜ਼ਾ |

ਚੈਟ ਜੀ. ਪੀ. ਟੀ., ਕਲਾਊਡ ਭਾਰਤ ਸਣੇ ਵਿਸ਼ਵ ਭਰ 'ਚ ਡਾਊਨ
Published : Sep 4, 2026, 3:42 pm IST
Updated : Sep 4, 2026, 3:42 pm IST
SHARE ARTICLE
Chat GPT, Cloud down worldwide including India
Chat GPT, Cloud down worldwide including India

ਆਨਲਾਈਨ ਆਊਟੇਜ ਮੌਨੀਟਰਿੰਗ ਪਲੇਟਫਾਰਮ ‘ਡਾਊਨਡਿਟੈਕਟਰ' 'ਤੇ 36 ਹਜ਼ਾਰ ਤੋਂ ਵੱਧ ਅਮਰੀਕੀ ਯੂਜ਼ਰਸ ਨੇ ਸ਼ਿਕਾਇਤ ਕੀਤੀ।

ਨਵੀਂ ਦਿੱਲੀ: ਦੁਨੀਆ ਦੇ ਵੱਡੇ 3 ਏ. ਆਈ. ਪਲੇਟਫਾਰਮ ਚੈਟ ਜੀ. ਪੀ. ਟੀ. ,ਕਲਾਊਡ ਅਤੇ ਐਲਮ ਮਸਕ ਦੇ ਗ੍ਰੋਕ ਏ. ਆਈ. ਵੀਰਵਾਰ ਸ਼ਾਮ ਨੂੰ ਭਾਰਤ ਸਮੇਤ ਦੁਨੀਆ ਭਰ ’ਚ ਜ਼ਿਆਦਾਤਰ ਥਾਵਾਂ ’ਤੇ ਅਚਾਨਕ ਠੱਪ ਹੋ ਗਏ। ਇਸ ਪਲੇਟਫਾਰਮ ਦੇ ਅਚਾਨਕ ਡਾਊਨ ਹੋਣ ਨਾਲ ਹਜ਼ਾਰਾਂ ਉਪਭੋਗਤਾ ਪ੍ਰਭਾਵਿਤ ਹੋਏ। ਯੂਜ਼ਰਸ ਨੂੰ ਲੌਗਇਨ ਕਰਨ, ਜਵਾਬ ਮਿਲਣ ਅਤੇ ਪੁਰਾਣੀ ਚੈਟ ਨੂੰ ਲੋਡ ਕਰਨ ’ਚ ਪ੍ਰੇਸ਼ਾਨੀ ਆਈ, ਜਿਸ ਨਾਲ ਕਈ ਲੋਕਾਂ ਦਾ ਕੰਮ ਵਿਚਕਾਰ ਹੀ ਰੁਕ ਗਿਆ।

ਦੂਜੇ ਪਾਸੇ ਕਈ ਯੂਜ਼ਰਜ਼ ਨੇ ਸੋਸ਼ਲ ਮੀਡੀਆ ’ਤੇ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਇਸ ਸੰਬੰਧੀ ਕੋਈ ਸਮੱਸਿਆ ਨਹੀਂ ਆਈ। ਆਨਲਾਈਨ ਆਊਟੇਜ ਮੌਨੀਟਰਿੰਗ ਪਲੇਟਫਾਰਮ ‘ਡਾਊਨਡਿਟੈਕਟਰ’  ’ਤੇ 36 ਹਜ਼ਾਰ ਤੋਂ ਵੱਧ ਅਮਰੀਕੀ ਯੂਜ਼ਰਸ ਨੇ ਸਭ ਤੋਂ ਵੱਧ ਰਾਤ 8:41 ਵਜੇ ਏ ਆਈ ਪਲੇਟਫਾਰਮ ਨਾਲ ਸਮੱਸਿਆਵਾਂ ਦੀ ਸ਼ਿਕਾਇਤ ਕੀਤੀ। ਭਾਰਤ ਵਿੱਚ 8:23 ਵਜੇ ਸਭ ਤੋਂ ਵੱਧ 3410 ਸ਼ਿਕਾਇਤਾਂ ਦਰਜ ਕੀਤੀਆਂ ਗਈਆਂ। ਇਸ ਦੌਰਾਨ ਲਗਭਗ 81 ਫ਼ੀਸਦੀ ਲੋਕਾਂ ਨੂੰ ਚੈਟਜੀ.ਪੀ.ਟੀ. ਦੀ ਵਰਤੋਂ ਕਰਨ ’ਚ ਪ੍ਰੇਸ਼ਾਨੀ ਹੋਈ, ਜਦੋਂ ਕਿ 8 ਫ਼ੀਸਦੀ ਨੇ ਲੌਗਇਨ ’ਚ ਸਮੱਸਿਆ ਦੱਸੀ। ਹੋਰ 6 ਫ਼ੀਸਦੀ ਨੇ ਵੈੱਬਸਾਈਟ ਨਾਲ ਸਮੱਸਿਆਵਾਂ ਦੀ ਜਾਣਕਾਰੀ ਦਿੱਤੀ। ਕਲਾਊਡ ਲਈ ਭਾਰਤ ਅਤੇ ਅਮਰੀਕਾ ’ਚ ਵੱਡੀ ਗਿਣਤੀ ’ਚ ਸ਼ਿਕਾਇਤਾਂ ਸਾਹਮਣੇ ਆਈਆਂ।

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਵੱਡਾ ਉਛਾਲ, ਜਾਣੋ ਅੱਜ ਦੇ ਨਵੇਂ ਰੇਟ

06 Nov 2026 2:11 PM

MLA ਅਮਨਦੀਪ ਅਰੋੜਾ ਦੇ ਘਰ 27 ਘੰਟਿਆਂ ਤੋਂ ED ਦੀ ਰੇਡ ਜਾਰੀ, ਕਈ ਥਾਵਾਂ 'ਤੇ ਛਾਪੇਮਾਰੀ!

05 Nov 2026 1:13 PM

ਗਿੱਲ ਰੋਡ 'ਤੇ ਦਰਦਨਾਕ ਹਾਦਸਾ, PRTC Bus ਦੇ ਟਾਇਰ ਹੇਠਾਂ ਆਉਣ ਨਾਲ ਨੌਜਵਾਨ ਦੀ ਮੌਤ

04 Nov 2026 2:53 PM

ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਗਿਰਾਵਟ, ਕੀ ਹੁਣ ਖਰੀਦਦਾਰੀ ਕਰਨ ਦਾ ਸਹੀ ਸਮਾਂ ?

03 Nov 2026 2:58 PM

BJP Joining | ਜੌੜਾਮਾਜਰਾ, ਪਠਾਨਮਾਜਰਾ ਤੇ ਕੁੰਵਰ ਵਿਜੇ ਪ੍ਰਤਾਪ ਨੇ ਫੜਿਆ BJP ਦਾ ਪੱਲਾ, ਦਿੱਲੀ 'ਚ ਹੋਏ ਸ਼ਾਮਿਲ

02 Nov 2026 1:23 PM
Advertisement