ਖ਼ਬਰਾਂ |

ਤਾਜ਼ਾ |

‘ਆਰਟੇਮਿਸ-2' ਮਿਸ਼ਨ ਨੇ ਬਣਾਇਆ ਇਤਿਹਾਸ, ਚੰਦਰਮਾ ਦੀ ਪ੍ਰਕਰਮਾ ਕਰ ਕੇ ਧਰਤੀ ਵਾਪਸੀ ਲਈ ਰਵਾਨਾ

By : GAGANDEEP

Published : Apr 9, 2026, 6:53 am IST
Updated : Apr 9, 2026, 7:57 am IST
SHARE ARTICLE
'Artemis-2' mission creates history
'Artemis-2' mission creates history

ਮਿਸ਼ਨ ਦੌਰਾਨ ਪੁਲਾੜ ਯਾਤਰੀਆਂ ਨੇ ਚੰਦਰਮਾ ਦੇ ਨੇੜੇ ਤੋਂ ਲੰਘਦਿਆਂ ਉਸ ਦਾ ਪੂਰਾ ਚੱਕਰ ਲਗਾਇਆ

ਵੈਨਕੂਵਰ  (ਮਲਕੀਤ ਸਿੰਘ): ਨਾਸਾ ਦੇ ‘ਆਰਟੇਮਿਸ-2’ ਮਿਸ਼ਨ ਨਾਲ ਜੁੜੇ ਪੁਲਾੜ ਯਾਤਰੀਆਂ ਨੇ ਮਨੁੱਖੀ ਪੁਲਾੜ ਯਾਤਰਾ ’ਚ ਨਵਾਂ ਇਤਿਹਾਸ ਰਚਦਿਆਂ ਸੱਭ ਤੋਂ ਵੱਧ ਦੂਰੀ ਤੈਅ ਕਰਨ ਦਾ ਰਿਕਾਰਡ ਕਾਇਮ ਕਰ ਦਿਤਾ ਹੈ। ਚੰਦਰਮਾ ਦੀ ਪਰਿਕਰਮਾ ਕਰਨ ਤੋਂ ਬਾਅਦ ਹੁਣ ਟੀਮ ਸੁਰੱਖਿਅਤ ਤਰੀਕੇ ਨਾਲ ਧਰਤੀ ਵਾਪਸੀ ਵਲ ਵਧ ਰਹੀ ਹੈ। ਮਿਸ਼ਨ ਦੌਰਾਨ ਓਰਾਇਨ ਅੰਤਰਿਕਸ਼ ਯਾਨ ਨੇ ਉਹ ਦੂਰੀ ਪਾਰ ਕੀਤੀ ਜੋ ਇਸ ਤੋਂ ਪਹਿਲਾਂ ਕਿਸੇ ਵੀ ਮਨੁੱਖ ਵਲੋਂ ਤੈਅ ਨਹੀਂ ਕੀਤੀ ਗਈ ਸੀ।

ਇਸ ਇਤਿਹਾਸਕ ਪਲ ਦੌਰਾਨ ਮਿਸ਼ਨ ਨੇ ਮਨੁੱਖੀ ਖੋਜ ਦੇ ਨਵੇਂ ਮਿਆਰ ਸਥਾਪਤ ਕੀਤੇ ਹਨ। ਮਿਸ਼ਨ ਦੌਰਾਨ ਪੁਲਾੜ ਯਾਤਰੀਆਂ ਨੇ ਚੰਦਰਮਾ ਦੇ ਨੇੜੇ ਤੋਂ ਲੰਘਦਿਆਂ ਉਸ ਦਾ ਪੂਰਾ ਚੱਕਰ ਲਗਾਇਆ ਅਤੇ ਇਸ ਦੌਰਾਨ ਉਨ੍ਹਾਂ ਨੇ ਪੁਲਾੜ ਤੋਂ ਧਰਤੀ ਅਤੇ ਚੰਦਰਮਾ ਦੇ ਅਦਭੁਤ ਦ੍ਰਿਸ਼ ਵੇਖੇ।

ਪੁਲਾੜ ਯਾਤਰੀਆਂ ਨੇ ਅਪਣੇ ਅਨੁਭਵ ਸਾਂਝੇ ਕਰਦਿਆਂ ਦਸਿਆ ਕਿ ਇਹ ਨਜ਼ਾਰੇ ਸ਼ਾਨਦਾਰ, ਹੈਰਾਨੀਜਨਕ ਅਤੇ ਅਲੌਕਿਕ ਹਨ, ਜਿਨ੍ਹਾਂ ਨੂੰ ਦੇਖ ਕੇ ਉਹ ਖ਼ੁਦ ਵੀ ਹੈਰਾਨ ਰਹਿ ਗਏ।

ਜਾਣਕਾਰੀ ਮੁਤਾਬਕ ਮਿਸ਼ਨ ਦੇ ਇਕ ਮਹੱਤਵਪੂਰਨ ਪੜਾਅ ਦੌਰਾਨ ਪੁਲਾੜ ਯਾਨ ਨੇ ਧਰਤੀ ਤੋਂ ਸੱਭ ਤੋਂ ਵੱਧ ਦੂਰੀ ਬਣਾਈ, ਜਿਸ ਨਾਲ ਪਿਛਲੇ ਸਾਰੇ ਰਿਕਾਰਡ ਟੁੱਟ ਗਏ। ਇਸ ਉਪਲਬਧੀ ਨੂੰ ਨਾਸਾ ਵਲੋਂ ਮਨੁੱਖੀ ਪੁਲਾੜ ਯਾਤਰਾ ਲਈ ਵੱਡੀ ਕਾਮਯਾਬੀ ਮੰਨਿਆ ਜਾ ਰਿਹਾ ਹੈ। ਵਿਗਿਆਨੀਆਂ ਅਨੁਸਾਰ ‘ਆਰਟੇਮਿਸ-2’ ਮਿਸ਼ਨ ਭਵਿੱਖ ਵਿਚ ਮਨੁੱਖਾਂ ਨੂੰ ਦੁਬਾਰਾ ਚੰਦਰਮਾ ’ਤੇ ਉਤਾਰਨ ਅਤੇ ਅੱਗੇ ਮੰਗਲ ਗ੍ਰਹਿ ਤਕ ਯਾਤਰਾ ਕਰਨ ਲਈ ਬੁਨਿਆਦ ਤਿਆਰ ਕਰ ਰਿਹਾ ਹੈ।
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਪੰਜਾਬ CM ਦਫ਼ਤਰ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ

13 May 2026 2:55 PM

12ਵੀਂ ਜਮਾਤ ਦੇ ਨਤੀਜਿਆਂ ਦਾ ਹੋ ਗਿਆ ਐਲਾਨ, ਕੁੜੀਆਂ ਨੇ ਮੁੜ ਮਾਰੀ ਬਾਜ਼ੀ, ਪਹਿਲੇ ਨੰਬਰ 'ਤੇ ਮਾਨਸਾ ਤੋਂ ਸੁਪਨੀਤ ਕੌਰ

13 May 2026 2:54 PM

Sanjeev Arora BJP ‘ਚ ਸ਼ਾਮਲ ਹੋ ਜਾਂਦੇ ਤਾਂ ਗ੍ਰਿਫ਼ਤਾਰ ਨਾ ਹੁੰਦੇ, Arvind Kejriwal ਦਾ ਭਾਜਪਾ 'ਤੇ ਵੱਡਾ ਹਮਲਾ

10 May 2026 1:50 PM

CM Mann ਨੂੰ Haryana ਦੇ ਮੁੱਖ ਮੰਤਰੀ ਨੇ ਮਾਰਿਆ ਮਿਹਣਾ, ਕਿਹਾ ਸੜਕਾਂ ‘ਤੇ ਘੁੰਮ ਕੇ ਨਹੀਂ ਮਿਲਣੀ ਵੋਟ

09 May 2026 2:57 PM

ਪੁੱਤ ਦੀਆਂ ਫ਼ੈਕਟਰੀਆਂ, ਪਰ ਮਾਂ- ਭਰਾ ਕਈ ਸਾਲ ਤੋਂ ਸੜਕਾਂ 'ਤੇ ਰੁਲਦੇ, ਆਪਣੇ ਹੋਏ ਬਗਾਨੇ

09 May 2026 2:56 PM
Advertisement