ਵਟਸਐਪ ਦੇ ਮਾਲਕ ਕੰਪਨੀ ਮੈਟਾ ਨੇ ਇਨ੍ਹਾਂ ਦੋਸ਼ਾਂ ਨੂੰ ‘‘ਪੂਰੀ ਤਰ੍ਹਾਂ ਝੂਠ ਅਤੇ ਬੇਤੁਕੇ'' ਕਹਿੰਦੇ ਹੋਏ ਰੱਦ ਕਰ ਦਿਤਾ ਹੈ।
ਨਵੀਂ ਦਿੱਲੀ : ਵਟਸਐਪ ਦੀ ਨਿੱਜਤਾ ਉਤੇ ਵੱਡਾ ਵਿਵਾਦ ਖੜਾ ਹੋ ਗਿਆ ਹੈ। ਟੈਸਲਾ ਅਤੇ ਸੋਸ਼ਲ ਮੀਡੀਆ ਮੰਚ ਐਕਸ ਦੇ ਮਾਲਕ ਐਲੋਨ ਮਸਕ ਨੇ ਦਾਅਵਾ ਕੀਤਾ ਹੈ ਕਿ ‘‘ਵਟਸਐਪ ਉਤੇ ਭਰੋਸਾ ਨਹੀਂ ਕੀਤਾ ਜਾ ਸਕਦਾ’’। ਇਸੇ ਤਰ੍ਹਾਂ, ਟੈਲੀਗ੍ਰਾਮ ਦੇ ਸੀ.ਈ.ਓ. ਪਾਵਲ ਦੁਰੋਵ ਨੇ ਇਸ ਨੂੰ ਸੱਭ ਤੋਂ ਵੱਡੀ ‘‘ਇਨਕ੍ਰਿਪਸ਼ਨ ਧੋਖਾਧੜੀ’’ ਕਰਾਰ ਦਿਤਾ।
ਇਹ ਵਿਵਾਦ ਅਮਰੀਕਾ ਵਿਚ ਵਟਸਐਪ ਵਿਰੁਧ ਦਰਜ ਕੀਤੇ ਗਏ ਇਕ ਮੁਕੱਦਮੇ ਤੋਂ ਬਾਅਦ ਉਭਰਿਆ ਹੈ। ਵਟਸਐਪ ਦੇ ਮਾਲਕ ਕੰਪਨੀ ਮੈਟਾ ਨੇ ਇਨ੍ਹਾਂ ਦੋਸ਼ਾਂ ਨੂੰ ‘‘ਪੂਰੀ ਤਰ੍ਹਾਂ ਝੂਠ ਅਤੇ ਬੇਤੁਕੇ’’ ਕਹਿੰਦੇ ਹੋਏ ਰੱਦ ਕਰ ਦਿਤਾ ਹੈ। ਕੰਪਨੀ ਦਾ ਕਹਿਣਾ ਹੈ ਕਿ ਵਟਸਐਪ ਪਿਛਲੇ ਦਹਾਕੇ ਤੋਂ ਸਿਗਨਲ ਪ੍ਰੋਟੋਕਾਲ ਵਰਤ ਰਿਹਾ ਹੈ ਅਤੇ ਸੁਨੇਹੇ ਸਿਰਫ ਭੇਜਣ ਵਾਲੇ ਅਤੇ ਪ੍ਰਾਪਤ ਕਰਨ ਵਾਲੇ ਹੀ ਪੜ੍ਹ ਸਕਦੇ ਹਨ। (ਏਜੰਸੀ)
