ਮੌਜੂਦਾ ਵਟਸਐਪ ਸੀ.ਈ.ਓ. ਵਿਲ ਕੈਥਕਾਰਟ ਦੀ ਜਗ੍ਹਾ ਕਰੈੱਡ ਦੇ ਸੰਸਥਾਪਕ ਕੁਨਾਲ ਸ਼ਾਹ ਲੈਣਗੇ
ਨਵੀਂ ਦਿੱਲੀ : ਦੁਨੀਆ ਦੇ ਸਭ ਤੋਂ ਵੱਡੇ ਮੈਸੇਜਿੰਗ ਪਲੇਟਫਾਰਮ ਵਟਸਐਪ ਦੇ ਸੀ.ਈ.ਓ. ਇਕ ਭਾਰਤੀ ਹੋਣਗੇ। ਮੌਜੂਦਾ ਵਟਸਐਪ ਸੀ.ਈ.ਓ. ਵਿਲ ਕੈਥਕਾਰਟ ਦੀ ਜਗ੍ਹਾ ਕਰੈੱਡ ਦੇ ਸੰਸਥਾਪਕ ਕੁਨਾਲ ਸ਼ਾਹ ਲੈਣਗੇ।
ਦਿਲਚਸਪ ਗੱਲ ਇਹ ਹੈ ਕਿ ਵਟਸਐਪ ਦੀ ਮੂਲ ਕੰਪਨੀ ਮੈਟਾ ਨੇ ਕੁਨਾਲ ਸ਼ਾਹ ਦੀ ਕੰਪਨੀ ਕਰੈੱਡ ਵਿਚ ਲਗਭਗ 1 ਅਰਬ ਡਾਲਰ ਦਾ ਨਿਵੇਸ਼ ਕੀਤਾ ਹੈ। ਇਹ 900 ਕਰੋੜ ਬਣਦਾ ਹੈ। ਕਰੈੱਡ ਇਕ ਫਿਨਟੈਕ ਐਪ ਹੈ ਜੋ ਸ਼ੁਰੂ ਵਿਚ ਕ੍ਰੈਡਿਟ ਕਾਰਡ ਬਿੱਲ ਭੁਗਤਾਨ ਹੱਲ ਵਜੋਂ ਪੇਸ਼ ਕੀਤਾ ਗਿਆ ਸੀ। ਹੌਲੀ-ਹੌਲੀ, ਐਪ ਦਾ ਵਿਸਤਾਰ ਕਰਕੇ ਵੱਖ-ਵੱਖ ਸੇਵਾਵਾਂ ਸ਼ਾਮਲ ਕੀਤੀਆਂ ਗਈਆਂ ਅਤੇ ਹੁਣ ਭੁਗਤਾਨਾਂ ਤੋਂ ਲੈ ਕੇ ਕਰਜ਼ਿਆਂ ਤੱਕ ਸਭ ਕੁਝ ਪੇਸ਼ ਕਰਦਾ ਹੈ।
