Advertisement

ਭਾਰਤ ਨੂੰ ਦੁਨੀਆਂ ਸਾਹਮਣੇ ਸ਼ਰਮਸਾਰ ਕਰ ਰਹੀਆਂ ਨੇ ਬਲਾਤਕਾਰ ਦੀਆਂ ਘਟਨਾਵਾਂ 

ਸਪੋਕਸਮੈਨ ਸਮਾਚਾਰ ਸੇਵਾ
Published Jul 4, 2019, 2:43 pm IST
Updated Jul 4, 2019, 2:43 pm IST
ਭਾਰਤ ਨੂੰ ਅਜ਼ਾਦ ਹੋਏ ਲਗਭਗ 72 ਸਾਲ ਹੋ ਗਏ ਹਨ। 72 ਸਾਲਾਂ ਦੇ ਇਤਿਹਾਸ ਵਿਚ ਭਾਰਤ ਦੇ ਲੋਕਾਂ ਨੇ ਕਈ ਉਤਰਾ-ਚੜ੍ਹਾਅ ਵੇਖੇ ਹਨ। ਅੱਜ ਵੀ ਆਜ਼ਾਦ ਭਾਰਤ ਦੇ...
Rape is a matter of shame for the country
 Rape is a matter of shame for the country

ਭਾਰਤ ਨੂੰ ਅਜ਼ਾਦ ਹੋਏ ਲਗਭਗ 72 ਸਾਲ ਹੋ ਗਏ ਹਨ। 72 ਸਾਲਾਂ ਦੇ ਇਤਿਹਾਸ ਵਿਚ ਭਾਰਤ ਦੇ ਲੋਕਾਂ ਨੇ ਕਈ ਉਤਰਾ-ਚੜ੍ਹਾਅ ਵੇਖੇ ਹਨ। ਅੱਜ ਵੀ ਆਜ਼ਾਦ ਭਾਰਤ ਦੇ ਲੋਕ ਕਈ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ, ਜਿਵੇਂ ਕਿ ਲੱਕ ਤੋੜਵੀਂ ਮਹਿੰਗਾਈ, ਛੋਟੇ-ਵੱਡੇ ਅਖੌਤੀ ਆਗੂਆਂ ਦੀ ਪੈਸੇ ਤੇ ਪਦਾਰਥਾਂ ਦੀ ਲਾਲਸਾ ਕਾਰਨ ਭਿਆਨਕ ਰੂਪ ਧਾਰ ਰਿਹਾ ਭ੍ਰਿਸ਼ਾਟਾਚਾਰ, ਨੈਤਿਕ ਕਦਰਾਂ ਕੀਮਤਾਂ ਵਿਚ ਗਿਰਾਵਟ, ਜੁਰਮ ਵਿਚ ਹੱਦ ਦਰਜੇ ਦਾ ਵਾਧਾ ਆਦਿ। ਇਨ੍ਹਾਂ ਵਿਚੋਂ ਜੇਕਰ ਕਿਸੇ ਘਟਨਾ ਨੇ ਭਾਰਤ ਨੂੰ ਦੁਨੀਆਂ ਸਾਹਮਣੇ ਸ਼ਰਮਸਾਰ ਕੀਤਾ, ਉਹ ਹੈ ਭਾਰਤ ਵਿਚ ਲਗਾਤਾਰ ਵੱਧ ਰਹੀਆਂ ਬਲਾਤਕਾਰ ਦੀਆਂ ਘਟਨਾਵਾਂ। 

Rape with 3 year old girlRape

16 ਦਸੰਬਰ 2012 ਨੂੰ ਦਿੱਲੀ ਵਿਚ ਵਾਪਰੀ ਇਕ 23 ਸਾਲਾ ਪੈਰਾ ਮੈਡੀਕਲ ਦੀ ਵਿਦਿਆਰਣ ਨਾਲ ਬਲਾਤਕਾਰ ਦੀ ਘਟਨਾ ਨੇ ਸਮੁੱਚੇ ਦੇਸ਼ ਨੂੰ ਵਲੂੰਧਰ ਕੇ ਰੱਖ ਦਿਤਾ ਸੀ। ਦੁਨੀਆਂ ਦੇ ਕਈ ਦੂਜੇ ਦੇਸ਼ਾਂ ਵਲੋਂ ਵੀ ਇਸ ਘਟਨਾ ਦੀ ਨਿੰਦਾ ਕੀਤੀ ਗਈ ਤੇ ਇਸ ਬੱਚੀ ਨੂੰ ਮਰਨ ਉਪਰੰਤ ਸ਼ਰਧਾਜਲੀਆਂ ਦਿਤੀਆਂ ਗਈਆਂ। ਇਸ ਘਟਨਾ ਦੇ ਵਿਰੋਧ ਵਿਚ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਮੁਜ਼ਾਹਰੇ ਕੀਤੇ ਗਏ। ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਦਿਤੇ ਜਾਣ ਦੀ ਮੰਗ ਕੀਤੀ ਗਈ। ਏਨਾ ਕੁੱਝ ਹੋਣ ਦੇ ਬਾਵਜੂਦ ਵੀ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚੋਂ ਹਰ ਰੋਜ਼ ਬਲਾਤਕਾਰ ਦੀਆਂ ਘਟਨਾਵਾਂ ਦੀਆਂ ਖ਼ਬਰਾਂ ਬੰਦ ਹੋਣ ਦਾ ਨਾਂ ਨਹੀਂ ਲੈ ਰਹੀਆਂ।

Rape Case Rape Case

ਮੀਡੀਆ ਵਿਚ ਆ ਰਹੀਆਂ ਹਰ ਰੋਜ਼ ਦੀਆਂ ਖ਼ਬਰਾਂ ਤੋਂ ਤਾਂ ਇਸ ਤਰ੍ਹਾਂ ਜਾਪਦਾ ਹੈ ਕਿ ਬਲਾਤਕਾਰ ਦੀਆਂ ਘਟਨਾਵਾਂ ਘਟਣ ਦੀ ਬਜਾਏ ਵੱਧ ਰਹੀਆਂ ਹਨ। 26 ਮਈ 2019 ਨੂੰ ਐਤਵਾਰ ਵਾਲੇ ਦਿਨ ਕੇਵਲ ਪੰਜਾਬ ਵਿਚ ਹੀ 7 ਬੱਚੀਆਂ ਨਾਲ ਬਲਾਤਕਾਰ ਦੀਆਂ ਦਰਦਨਾਕ ਘਟਨਾਵਾਂ ਸਾਹਮਣੇ ਆਈਆਂ। ਇਨ੍ਹਾਂ ਵਿਚ ਧੂਰੀ ਵਿਖੇ ਕੇਵਲ 4 ਸਾਲ ਦੀ ਬੱਚੀ ਨਾਲ ਸਕੂਲ ਬੱਸ ਕੰਡਕਟਰ ਦੁਆਰਾ ਇਹ ਸ਼ਰਮਨਾਕ ਕਾਰਾ ਕੀਤਾ ਗਿਆ। ਅੱਜ 6 ਮਹੀਨਿਆਂ ਦੀਆਂ ਬੱਚੀਆਂ ਤੋਂ ਲੈ ਕੇ 80 ਸਾਲ ਤਕ ਦੀਆਂ ਬਜ਼ੁਰਗ ਔਰਤਾਂ ਇਨ੍ਹਾਂ ਅਣਮਨੁੱਖੀ, ਦਿਲ ਕੰਬਾਊ ਘਟਨਾਵਾਂ ਦਾ ਸ਼ਿਕਾਰ ਹੋ ਰਹੀਆਂ ਹਨ। ਸਬੂਤ ਮਿਟਾ ਦੇਣ ਲਈ ਇਨ੍ਹਾਂ ਦਰਿੰਦਿਆਂ ਵਲੋਂ ਪੀੜਤ ਦਾ ਕਤਲ ਤਕ ਕਰ ਦਿਤਾ ਜਾਂਦਾ ਹੈ। 

Rape CaseRape Case

ਬਲਾਤਕਾਰ ਆਮ ਵੇਖਣ ਤੇ ਪੜ੍ਹਨ ਵਿਚ ਇਕ ਆਮ ਸ਼ਬਦ ਵਰਗਾ ਅੱਖਰ ਜੋੜ ਹੀ ਹੈ ਪਰ ਇਸ ਸ਼ਬਦ ਦੀ ਭਿਆਨਕਤਾ ਦਾ ਅੰਦਾਜ਼ਾ ਉਸ ਨੂੰ ਹੀ ਹੋ ਸਕਦਾ ਹੈ ਜਿਸ ਨਾਲ ਇਹ ਦਿਲ ਦਹਿਲਾਉਣ ਵਾਲੀ ਘਟਨਾ ਵਾਪਰਦੀ ਹੈ। ਇਹ ਜੁਰਮ ਕਤਲ ਨਾਲੋਂ ਵੀ ਵੱਡਾ ਜੁਰਮ ਹੈ ਕਿਉਂਕਿ ਇਹ ਘਟਨਾ ਇਕ ਅਜਿਹਾ ਜ਼ਖ਼ਮ ਦੇ ਜਾਂਦੀ ਹੈ ਜਿਸ ਕਾਰਨ ਬਲਾਤਕਾਰ ਦੀ ਸ਼ਿਕਾਰ ਪੀੜਤ ਸਾਰੀ ਜ਼ਿੰਦਗੀ ਇਸ ਸੰਤਾਪ ਨੂੰ ਮਾਨਸਕ ਰੂਪ ਵਿਚ ਮਹਿਸੂਸ ਕਰ ਕੇ ਹਰ ਰੋਜ਼ ਮਰਦੀ ਹੈ। ਕਤਲ ਨਾਲ ਤਾਂ ਸਿਰਫ਼ ਇਕ ਵਾਰ ਹੀ ਮੌਤ ਆਉਂਦੀ ਹੈ ਪਰ ਬਲਾਤਕਾਰ ਨਾਲ ਉਹ ਹਰ ਰੋਜ਼ ਮਰਨ ਲਈ ਮਜਬੂਰ ਹੁੰਦੀ ਹੈ।

Rape CaseRape Case

ਨੈਸ਼ਨਲ ਕਰਾਈਮ ਰਿਕਾਰਡ ਬਿਊਰੋ ਦੇ ਅੰਕੜਿਆਂ ਮੁਤਾਬਕ ਬਲਾਤਕਾਰ ਦੇ 68 ਫ਼ੀ ਸਦੀ ਕੇਸ ਦਰਜ ਹੀ ਨਹੀਂ ਕਰਵਾਏ ਜਾਂਦੇ ਤੇ 98 ਫ਼ੀ ਸਦੀ ਦੋਸ਼ੀ ਇਸ ਤਰ੍ਹਾਂ ਦੇ ਹੁੰਦੇ ਹਨ ਜਿਹੜੇ ਇਕ ਦਿਨ ਵੀ ਜੇਲ ਵਿਚ ਨਹੀਂ ਬਿਤਾਉਂਦੇ। ਇਹ ਅੰਕੜੇ ਸਾਡੀ ਨਾਕਾਰਾ ਹੋ ਚੁੱਕੀ ਨਿਆਇਕ ਪ੍ਰਣਾਲੀ ਦੀ ਪੋਲ ਖੋਲ੍ਹਦੇ ਹਨ। ਸੱਭ ਤੋਂ ਵੱਧ ਹੈਰਾਨੀ ਵਾਲੀ ਗੱਲ ਇਹ ਹੈ ਕਿ 94 ਫ਼ੀ ਸਦੀ ਦੋਸ਼ੀ ਪੀੜਤਾਂ ਦੇ ਨਜ਼ਦੀਕੀ ਜਾਂ ਜਾਣ ਪਹਿਚਾਣ ਵਾਲੇ ਹੁੰਦੇ ਹਨ। 

Rape CaseRape Case

ਸਰਕਾਰ ਦੀਆਂ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਪਿਛਲੇ ਕੁੱਝ ਸਾਲਾਂ ਦੇ ਅੰਕੜਿਆਂ ਨੂੰ ਵੇਖਣ ਤੋਂ ਬਾਅਦ ਅਸੀ ਕਹਿ ਸਕਦੇ ਹਾਂ ਕਿ ਬਲਾਤਕਾਰ ਦੀਆਂ ਘਟਨਾਵਾਂ ਘਟਣ ਦੀ ਬਜਾਏ ਦਿਨ-ਬ-ਦਿਨ ਵਧਦੀਆਂ ਜਾ ਰਹੀਆਂ ਹਨ। ਇਸ ਦਾ ਭਾਵ ਹੈ ਕਿ ਸਾਡੀ ਵਿਦਿਅਕ, ਸਮਾਜਕ, ਨਿਆਇਕ, ਰਾਜਨੀਤਕ ਤੇ ਆਰਥਕ ਪ੍ਰਣਾਲੀ ਵਿਚ ਜੋ ਕਮੀਆਂ ਹਨ, ਉਨ੍ਹਾਂ ਨੂੰ ਦੂਰ ਕੀਤੇ ਬਿਨਾਂ ਇਸ ਨੂੰ ਘਟਾਇਆ ਨਹੀਂ ਜਾ ਸਕਦਾ। ਜਿਵੇਂ ਕਿ ਅਸੀ ਸਾਰੇ ਜਾਣਦੇ ਹਾਂ ਕਿ ਬਲਾਤਕਾਰ ਇਕ ਕਾਨੂੰਨੀ ਜੁਰਮ ਹੀ ਨਹੀਂ ਸਗੋਂ ਮਾਨਸਕ ਬਿਮਾਰੀ ਵੀ ਹੈ। ਭਾਵੇਂ ਕਿ ਇਸ ਅਪਰਾਧ ਨਾਲ ਨਿਪਟਣ ਲਈ ਪਹਿਲਾਂ ਵੀ ਕਾਨੂੰਨ ਮੌਜੂਦ ਸੀ ਤੇ ਹੋਰ ਸਖ਼ਤ ਕਾਨੂੰਨ ਦੀ ਮੰਗ ਨੂੰ ਮੁੱਖ ਰਖਦੇ ਹੋਏ ਭਾਰਤ ਸਰਕਾਰ ਨੇ ਨਵਾਂ ਕਾਨੂੰਨ ਬਣਾ ਦਿਤਾ ਹੈ। ਇਸ ਕਾਨੂੰਨ ਰਾਹੀਂ ਬਲਾਤਕਾਰ ਦੇ ਦੋਸ਼ੀਆਂ ਲਈ ਸਖ਼ਤ ਸਜ਼ਾਵਾਂ ਦੀ ਵਿਵਸਥਾ ਕੀਤੀ ਗਈ ਹੈ।

Rape CaseRape Case

ਪਰ ਸਵਾਲ ਇਹ ਉਠਦਾ ਹੈ ਕਿ ਕੀ ਸਖ਼ਤ ਕਾਨੂੰਨ ਬਣਾਉਣ ਨਾਲ ਬਲਾਤਕਾਰ ਦੀਆਂ ਘਟਨਾਵਾਂ ਰੁਕ ਗਈਆਂ ਹਨ? ਕੀ ਸਖ਼ਤ ਕਾਨੂੰਨ ਬਣਾ ਕੇ ਜੱਗ ਜਨਨੀ ਦੀ ਇੱਜ਼ਤ ਤੇ ਪਵਿੱਤਰਤਾ ਦੀ ਰਖਿਆ ਕੀਤੀ ਜਾ ਸਕੇਗੀ? ਹੋ ਸਕਦਾ ਹੈ ਕਿ ਮੈਂ ਗ਼ਲਤ ਹੋਵਾਂ, ਪਰ ਮੈਨੂੰ ਇਨ੍ਹਾਂ ਸਵਾਲਾਂ ਦਾ ਉੱਤਰ ਨਾਂਹ ਵਿਚ ਮਿਲਦਾ ਹੈ। ਸਗੋਂ ਇਸ ਤਰ੍ਹਾਂ ਲਗਦਾ ਹੈ ਕਿ ਕੇਵਲ ਸਖ਼ਤ ਕਾਨੂੰਨ ਬਣਾ ਕੇ ਅਸੀ ਇਸ ਨਾਮੁਰਾਦ ਮਾਨਸਕ ਬੀਮਾਰੀ ਨਾਲ ਨਹੀਂ ਨਿਪਟ ਸਕਦੇ। ਇਸ ਨਾਲ ਨਿਪਟਣ ਲਈ ਜ਼ਰੂਰੀ ਹੈ ਕਿ ਸਖ਼ਤ ਸਜ਼ਾਵਾਂ, ਦੋਸ਼ੀਆਂ ਦਾ ਸਮਾਜਕ ਬਾਈਕਾਟ ਕਰਨ ਦੇ ਨਾਲ-ਨਾਲ ਇਸ ਦੇ ਕਾਰਨਾਂ ਨੂੰ ਜਾਣ ਕੇ ਉਨ੍ਹਾਂ ਨੂੰ ਦੂਰ ਕਰਨ ਦਾ ਯਤਨ ਕਰੀਏ। ਇਸ ਦੀ ਵਿਆਖਿਆ ਕੁੱਝ ਇਸ ਤਰ੍ਹਾਂ ਕੀਤੀ ਜਾ ਸਕਦੀ ਹੈ। 

Rape CaseRape Case

ਬਲਾਤਕਾਰ ਦਾ ਸੱਭ ਤੋਂ ਵੱਡਾ ਕਾਰਨ ਹੁੰਦਾ ਹੈ, ਮਨੁੱਖ ਦੀ ਮਾਨਸਕ ਉਤੇਜਨਾ। ਅੱਜ ਸਾਡੇ ਦੇਸ਼ ਵਿਚ ਕੇਬਲ ਨੈਟਵਰਕ ਉਤੇ ਪਛਮੀ ਚੈਨਲਾਂ ਦੁਆਰਾ ਅਸ਼ਲੀਲਤਾ ਤੇ ਨੰਗੇਜ ਆਮ ਵਿਖਾਇਆ ਜਾ ਰਿਹਾ ਹੈ। ਇਨ੍ਹਾਂ ਨੂੰ ਵੇਖ ਕੇ ਵਿਅਕਤੀ ਨੂੰ ਚੰਗੇ-ਬੁਰੇ ਦਾ ਪਤਾ ਨਹੀਂ ਚਲਦਾ। ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰਨ ਤੋਂ ਬਾਅਦ ਜਦੋਂ ਦੋਸ਼ੀ ਨੂੰ ਗੁਨਾਹ ਦਾ ਅਹਿਸਾਸ ਹੁੰਦਾ ਹੈ, ਉਦੋਂ ਤਕ ਬਹੁਤ ਦੇਰ ਹੋ ਚੁਕੀ ਹੁੰਦੀ ਹੈ ਤੇ ਉਹ ਪਛਤਾਉਣ ਸਿਵਾਏ ਕੁੱਝ ਵੀ ਨਹੀਂ ਕਰ ਸਕਦਾ। ਇਸੇ ਕਾਰਨ ਸ਼ਾਇਦ ਦਿੱਲੀ ਬਲਾਤਕਾਰ ਦੇ ਮੁੱਖ ਦੋਸ਼ੀ ਰਾਮ ਸਿੰਘ ਨੇ ਘਟਨਾ ਤੋਂ ਬਾਅਦ ਖ਼ੁਦਕੁਸ਼ੀ ਕਰ ਲਈ ਸੀ।  ਪਛਮੀ ਚੈਨਲਾਂ ਦੀ ਗੱਲ ਛੱਡ ਕੇ ਜੇਕਰ ਅਸੀ ਅਪਣੇ ਦੇਸ਼ ਦੇ ਚੈਨਲਾਂ ਦੀ ਗੱਲ ਕਰੀਏ ਤਾਂ ਅਸੀ ਸਹਿਜੇ ਹੀ ਕਹਿ ਸਕਦੇ ਹਾਂ ਕਿ ਸਾਡੇ ਅਪਣੇ ਦੇਸ਼ ਦੀਆਂ ਕੁੱਝ ਫ਼ਿਲਮਾਂ ਤੇ ਗਾਣੇ ਪਛਮੀ ਚੈਨਲਾਂ ਦੀ ਅਸ਼ਲੀਲਤਾ ਤੇ ਨੰਗੇਜ ਤੋਂ ਕਿਸੇ ਵੀ ਤਰ੍ਹਾਂ ਪਿੱਛੇ ਨਹੀਂ ਹਨ। 

RapeRape

ਦੇਸ਼ ਵਿਚ ਦਿਨ-ਬ-ਦਿਨ ਵੱਧ ਰਹੀ ਨਸ਼ਿਆਂ ਦੀ ਵਰਤੋਂ ਵੀ ਬਲਾਤਕਾਰ ਦੀਆਂ ਘਟਨਾਵਾਂ ਲਈ ਵੱਡੀ ਜ਼ਿੰਮੇਵਾਰ ਹੈ। ਸਾਡੇ ਦੇਸ਼ ਵਿਚ ਅੱਜ ਹਰ ਤਰ੍ਹਾਂ ਦੇ ਨਸ਼ਿਆਂ ਦਾ ਹੜ੍ਹ ਆ ਗਿਆ ਜਾਪਦਾ ਹੈ। ਦੇਸ਼ ਦੀਆਂ ਕੇਂਦਰੀ ਤੇ ਰਾਜ ਸਰਕਾਰਾਂ ਟੈਕਸ ਦੇ ਰੂਪ ਵਿਚ ਪੈਸਾ ਇਕੱਠਾ ਕਰਨ ਤੇ ਵੋਟ ਰਾਜਨੀਤੀ ਦੀ ਮਜਬੂਰੀ ਕਾਰਨ ਇਨ੍ਹਾਂ ਨਸ਼ਿਆਂ ਨੂੰ ਰੋਕਣ ਵਿਚ ਨਾਕਾਮ ਹਨ। ਵੱਖ-ਵੱਖ ਛੋਟੇ-ਵੱਡੇ ਅਪਰਾਧ ਤੇ ਦੋਸ਼ੀਆਂ ਉਤੇ ਕੀਤੇ ਗਏ ਅਧਿਐਨਾਂ ਤੋਂ ਪਤਾ ਚਲਦਾ ਹੈ ਕਿ ਜ਼ਿਆਦਾਤਰ ਅਪਰਾਧ ਕਰਨ ਸਮੇਂ ਦੋਸ਼ੀ ਨਸ਼ੇ ਦੀ ਹਾਲਤ ਵਿਚ ਹੁੰਦੇ ਹਨ। ਨਸ਼ੇ ਦੀ ਹਾਲਤ ਵਿਚ ਮਨੁੱਖ ਪਾਗਲ ਜਿਹਾ ਹੋ ਜਾਂਦਾ ਹੈ ਤੇ ਉਸ ਨੂੰ ਅਪਣੇ ਪਰਾਏ ਦਾ ਕੁੱਝ ਪਤਾ ਹੀ ਨਹੀਂ ਚਲਦਾ, ਨਾ ਹੀ ਉਸ ਨੂੰ ਇਹ ਪਤਾ ਹੁੰਦਾ ਹੈ ਕਿ ਉਹ ਕੀ ਕਰ ਰਿਹਾ ਹੈ।

Rape CaseRape Case

ਕਪੜੇ ਤਨ ਦਾ ਸ਼ਿੰਗਾਰ ਹੁੰਦੇ ਹਨ ਪਰ ਅੱਜ ਭਾਰਤ ਦੀ ਨੌਜੁਆਨ ਪੀੜ੍ਹੀ ਪਛਮੀ ਸਭਿਅਤਾ ਦੇ ਪ੍ਰਭਾਵ ਹੇਠ ਆ ਕੇ ਇਸ ਤਰ੍ਹਾਂ ਦਾ ਪਹਿਰਾਵਾ ਪਹਿਨਣ ਲੱਗ ਪਈ ਹੈ ਜਿਸ ਵਿਚ ਸ੍ਰੀਰ ਦੇ ਅੰਗਾਂ ਦੀ ਬਨਾਵਟ ਸਪੱਸ਼ਟ ਰੂਪ ਵਿਚ ਨਜ਼ਰ ਆਉਂਦੀ ਹੈ। ਇਸ ਤਰ੍ਹਾਂ ਦਾ ਪਹਿਰਾਵਾ ਉਤੇਜਨਾ ਦਾ ਜ਼ਰੀਆ ਬਣਦਾ ਹੈ। ਇਹ ਕਿਸ ਤਰ੍ਹਾਂ ਦੀ ਮਾਡਰਨਾਈਜ਼ੇਸ਼ਨ ਹੈ ਕਿ ਅਪਣੀ ਸਭਿਅਤਾ ਨੂੰ ਭੁੱਲ ਕੇ ਅਪਣੇ ਹੀ ਸ੍ਰੀਰ ਦੇ ਅੰਗਾਂ ਦਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।

Rape CaseRape Case

ਕਦਰਾਂ ਕੀਮਤਾਂ ਦਾ ਦਿਨ-ਬ-ਦਿਨ ਪਤਨ ਸਾਡੇ ਭਾਰਤੀ ਸਮਾਜ ਦੀ ਬਹੁਤ ਵੱਡੀ ਤਰਾਸਦੀ ਹੈ। ਸਾਡੀ ਅੱਜ ਦੀ ਪੀੜ੍ਹੀ ਭਾਰਤੀ ਸਮਾਜ ਦੀਆਂ ਕਦਰਾਂ ਕੀਮਤਾਂ ਤੇ ਸੰਸਕ੍ਰਿਤੀ ਪੱਖੋਂ ਬਿਲਕੁਲ ਕੋਰੀ ਜਾਪਦੀ ਹੈ। ਸਾਡੀ ਅਮੀਰ ਸੰਸਕ੍ਰਿਤੀ ਵਿਚ ਔਰਤ ਨੂੰ ਮਾਂ, ਭੈਣ, ਪੁਤਰੀ, ਪਤਨੀ ਆਦਿ ਦੇ ਰੂਪ ਵਿਚ ਸਨਮਾਨ ਦਿਤਾ ਜਾਂਦਾ ਰਿਹਾ ਹੈ। ਪਰ ਅੱਜ ਪਦਾਰਥਵਾਦ, ਨਿੱਜਵਾਦ, ਪਛਮੀ ਸਭਿਅਤਾ ਦੇ ਪ੍ਰਭਾਵ ਆਦਿ ਕਾਰਨ ਔਰਤ ਨੇ ਖ਼ੁਦ ਨੂੰ ਵੀ ਤੇ ਕੁੱਝ ਪੈਸਾ ਕਮਾਉਣ ਦੀ ਲਾਲਸਾ ਰੱਖਣ ਵਾਲੇ ਮਨੁੱਖਾਂ ਨੇ ਔਰਤ ਨੂੰ ਇਕ ਨੁਮਾਇਸ਼ ਦੀ ਚੀਜ਼ ਬਣਾ ਦਿਤਾ ਹੈ। ਫ਼ੈਸ਼ਨ ਸ਼ੋਅ ਦੇ ਰੂਪ ਵਿਚ ਤੇ ਵੱਖ-ਵੱਖ ਉਤਪਾਦਾਂ ਦੇ ਇਸ਼ਤਿਹਾਰ ਦਿੰਦੇ ਸਮੇਂ ਔਰਤ ਅਪਣੇ ਜਿਸਮ ਦੀ ਨੁਮਾਇਸ਼ ਕਰਦੀ ਹੋਈ ਸ਼ਰੇਆਮ ਟੀ.ਵੀ. ਚੈਨਲਾਂ ਉਤੇ ਵਿਖਾਈ ਦਿੰਦੀ ਹੈ ਜਿਸ ਨੂੰ ਕਿਸੇ ਵੀ ਤਰ੍ਹਾਂ ਉਚਿਤ ਨਹੀਂ ਠਹਿਰਾਇਆ ਜਾ ਸਕਦਾ।

RapeRape

ਸ਼ਰਮ ਨੂੰ ਭਾਰਤੀ ਸੰਸਕ੍ਰਿਤੀ ਵਿਚ ਔਰਤ ਦਾ ਗਹਿਣਾ ਮੰਨਿਆ ਜਾਂਦਾ ਸੀ। ਇਹ ਗੁਣ ਅੱਜ ਦੀ ਔਰਤ ਤੋਂ ਕੋਹਾਂ ਦੂਰ ਹੈ। ਇਸ ਤਰ੍ਹਾਂ ਭਾਰਤ ਵਿਚੋਂ ਕਦਰਾਂ ਕੀਮਤਾਂ, ਰਸਮੋਂ ਰਿਵਾਜ, ਭਾਰਤੀ ਸੰਸਕ੍ਰਿਤੀ ਦਾ ਪਤਨ ਵੀ ਬਲਾਤਕਾਰ ਦੀਆਂ ਘਟਨਾਵਾਂ ਆਦਿ ਦਾ ਇਕ ਮਹੱਤਵਪੂਰਨ ਕਾਰਨ ਬਣਦਾ ਨਜ਼ਰ ਆ ਰਿਹਾ ਹੈ। ਇਸ ਲਈ ਅੰਤ ਵਿਚ ਇਹੀ ਕਿਹਾ ਜਾ ਸਕਦਾ ਹੈ ਕਿ ਬਲਾਤਕਾਰ ਜਹੇ ਘਿਨਾਉਣੇ ਅਪਰਾਧ ਲਈ ਜਿੰਨੀ ਜ਼ਰੂਰਤ ਸਖ਼ਤ ਕਾਨੂੰਨ ਬਣਾਉਣ ਦੀ ਹੈ, ਉਸ ਨਾਲੋਂ ਜ਼ਿਆਦਾ ਲੋੜ ਇਸ ਦੇ ਕਾਰਨਾਂ ਨੂੰ ਦੂਰ ਕਰਨ ਦੀ ਤੇ ਲੋਕਾਂ ਦੀ ਮਾਨਸਿਕਤਾ ਬਦਲਣ ਦੀ ਹੈ।

Rape with CBSE StudentProtest against rape

ਇਸ ਨਾਮੁਰਾਦ ਬਿਮਾਰੀ ਨੂੰ ਖ਼ਤਮ ਕਰਨ ਲਈ ਸਾਨੂੰ ਸਮਾਜਕ, ਵਿਦਿਅਕ, ਆਰਥਕ, ਰਾਜਨੀਤਕ, ਨਿਆਇਕ, ਸਭਿਆਚਾਰਕ ਆਦਿ ਪੱਖਾਂ ਤੋਂ ਸਾਂਝੇ ਰੂਪ ਵਿਚ ਸੁਧਾਰ ਕਰਨ ਦੀ ਲੋੜ ਹੈ ਜਿਸ ਤਰ੍ਹਾਂ ਚੀਨ ਵਰਗੇ ਸਮਾਜਵਾਦੀ ਦੇਸ਼ ਨੇ ਪਛਮੀ ਅਸ਼ਲੀਲ ਚੈਨਲਾਂ, ਇੰਟਰਨੈੱਟ ਦੀਆਂ ਅਸ਼ਲੀਲ ਸਾਈਟਾਂ ਉਤੇ ਪਾਬੰਦੀ ਲਗਾਈ ਹੋਈ ਹੈ, ਸਾਡੇ ਦੇਸ਼ ਦੀ ਸਰਕਾਰ ਨੂੰ ਵੀ ਦੇਸ਼ ਦੇ ਹਿਤਾਂ ਨੂੰ ਧਿਆਨ ਵਿਚ ਰਖਦੇ ਹੋਏ ਇਸ ਤਰ੍ਹਾਂ ਦੇ ਕਦਮ ਚੁਕਣੇ ਚਾਹੀਦੇ ਹਨ ਤੇ ਦੇਸ਼ ਵਿਚ ਬਣਨ ਵਾਲੀਆਂ ਫ਼ਿਲਮਾਂ ਤੇ ਗਾਣਿਆਂ ਨੂੰ ਵੀ ਇਸ ਦੇ ਘੇਰੇ ਵਿਚ ਲਿਆਉਣਾ ਚਾਹੀਦਾ ਹੈ। ਬੇਰੁਜ਼ਗਾਰੀ ਤੇ ਨਸ਼ਿਆਂ ਦੀ ਸਮੱਸਿਆ ਦਾ ਉਚਿਤ ਹੱਲ ਲੱਭ ਕੇ ਹੀ ਅਸੀ ਇਸ ਸਮੱਸਿਆ ਨਾਲ ਨਜਿੱਠ ਸਕਦੇ ਹਾਂ।  ਇਸ ਨਾਲ ਦੇਸ਼ ਦੀਆਂ ਔਰਤਾਂ ਨੂੰ ਵੀ ਪਛਮੀ ਸਭਿਅਤਾ ਦੇ ਮਾੜੇ ਪ੍ਰਭਾਵਾਂ ਨੂੰ ਤਿਆਗ ਕੇ ਅਪਣੇ ਪਹਿਰਾਵੇ ਨੂੰ ਭਾਰਤੀ ਸਭਿਅਤਾ ਅਨੁਸਾਰ ਕਰਨਾ ਪਵੇਗਾ। ਇਸ ਲਈ ਸਰਕਾਰ ਨੂੰ ਉਚਿਤ ਵਿਵਸਥਾ ਕਰਨੀ ਪਵੇਗੀ ਤਾਕਿ ਔਰਤਾਂ ਵੀ ਬਣਾਏ ਗਏ ਕਾਨੂੰਨ ਦੀ ਦੁਰਵਰਤੋਂ ਨਾ ਕਰ ਸਕਣ।
- ਮੁਹੰਮਦ ਬਸ਼ੀਰ,  ਸੰਪਰਕ : 94171-58300 

Location: India, Punjab
Advertisement