ਇੱਕ ਬੈਰਲ ਦੀ ਕੀਮਤ 99.39 ਤੋਂ ਘਟ ਕੇ 86 ਡਾਲਰ ਹੋਈ
ਨਵੀਂ ਦਿੱਲੀ: ਇਰਾਨ ਵੱਲੋਂ ਹੋਰਮੁਜ਼ ਰੂਟ ਨੂੰ ਵਪਾਰਕ ਜਹਾਜ਼ਾਂ ਲਈ ਪੂਰੀ ਤਰ੍ਹਾਂ ਖੋਲ੍ਹਣ ਦੇ ਐਲਾਨ ਤੋਂ ਬਾਅਦ ਕੱਚਾ ਤੇਲ (ਕਰੂਡ ਆਇਲ) 13% ਸਸਤਾ ਹੋ ਗਿਆ ਹੈ। ਸ਼ੁੱਕਰਵਾਰ, 17 ਅਪ੍ਰੈਲ ਨੂੰ ਕੀਮਤਾਂ ਲਗਭਗ 13 ਡਾਲਰ ਡਿੱਗ ਕੇ 86 ਡਾਲਰ ਪ੍ਰਤੀ ਬੈਰਲ 'ਤੇ ਆ ਗਈਆਂ ਹਨ।
ਇੱਕ ਦਿਨ ਪਹਿਲਾਂ ਕੱਚੇ ਤੇਲ ਦੀ ਕੀਮਤ 99.39 ਡਾਲਰ ਪ੍ਰਤੀ ਬੈਰਲ ਸੀ। 28 ਫਰਵਰੀ ਨੂੰ ਜੰਗ ਸ਼ੁਰੂ ਹੋਣ ਤੋਂ ਪਹਿਲਾਂ ਕੱਚਾ ਤੇਲ 73 ਡਾਲਰ ਪ੍ਰਤੀ ਬੈਰਲ ਸੀ। ਜੰਗ ਦੇ ਦੌਰਾਨ 9 ਮਾਰਚ ਨੂੰ ਕੀਮਤਾਂ ਵਧ ਕੇ 120 ਡਾਲਰ ਪ੍ਰਤੀ ਬੈਰਲ ਤੱਕ ਪਹੁੰਚ ਗਈਆਂ ਸਨ। ਉਦੋਂ ਤੋਂ ਹੀ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਧਣ ਦਾ ਖਦਸ਼ਾ ਜਤਾਇਆ ਜਾ ਰਿਹਾ ਸੀ। ਮਾਹਿਰਾਂ ਅਨੁਸਾਰ, ਤੇਲ ਸਸਤਾ ਹੋਣ ਨਾਲ ਹੁਣ ਇਹ ਖਦਸ਼ੇ ਵੀ ਖਤਮ ਹੋ ਗਏ ਹਨ।
