ਚਾਂਦੀ 2,000 ਰੁਪਏ ਟੁੱਟ ਕੇ 2,22,500 ਰੁਪਏ ਪ੍ਰਤੀ ਕਿੱਲੋ ਹੋਈ
ਨਵੀਂ ਦਿੱਲੀ: ਰਾਸ਼ਟਰੀ ਰਾਜਧਾਨੀ ਦੇ ਸਰਾਫ਼ਾ ਬਾਜ਼ਾਰ ਵਿੱਚ ਸ਼ੁੱਕਰਵਾਰ ਨੂੰ ਸੋਨੇ ਦੀ ਕੀਮਤ ਵਿੱਚ ਗਿਰਾਵਟ ਦਾ ਸਿਲਸਿਲਾ ਫਿਰ ਸ਼ੁਰੂ ਹੋਇਆ ਅਤੇ ਇਹ ਤਿੰਨ ਹਫ਼ਤਿਆਂ ਦੇ ਹੇਠਲੇ ਪੱਧਰ 'ਤੇ ਪਹੁੰਚ ਗਿਆ। ਸੋਨੇ ਦੀ ਕੀਮਤ 800 ਰੁਪਏ ਟੁੱਟ ਕੇ 1.45 ਲੱਖ ਰੁਪਏ ਪ੍ਰਤੀ 10 ਗ੍ਰਾਮ 'ਤੇ ਰਹੀ।
ਸਥਾਨਕ ਮੰਗ ਕਮਜ਼ੋਰ ਰਹਿਣ ਕਾਰਨ ਚਾਂਦੀ ਵੀ 2,000 ਰੁਪਏ ਲੁੜਕ ਗਈ। ਅਖਿਲ ਭਾਰਤੀ ਸਰਾਫ਼ਾ ਸੰਘ ਦੇ ਅਨੁਸਾਰ, 99.9 ਪ੍ਰਤੀਸ਼ਤ ਸ਼ੁੱਧਤਾ ਵਾਲੇ ਸੋਨੇ ਦੀ ਕੀਮਤ 800 ਰੁਪਏ ਘਟ ਕੇ 1,45,500 ਰੁਪਏ ਪ੍ਰਤੀ 10 ਗ੍ਰਾਮ (ਸਾਰੇ ਟੈਕਸਾਂ ਸਮੇਤ) ਰਹਿ ਗਈ। ਵੀਰਵਾਰ ਨੂੰ ਇਹ 1,46,300 ਰੁਪਏ ਪ੍ਰਤੀ 10 ਗ੍ਰਾਮ ਰਹੀ ਸੀ।
ਚਾਂਦੀ ਵੀ 2,000 ਰੁਪਏ ਟੁੱਟ ਕੇ 2,22,500 ਰੁਪਏ ਪ੍ਰਤੀ ਕਿਲੋਗ੍ਰਾਮ (ਸਾਰੇ ਟੈਕਸਾਂ ਸਮੇਤ) 'ਤੇ ਰਹੀ। ਪਿਛਲੇ ਸੈਸ਼ਨ ਵਿੱਚ ਚਾਂਦੀ 2,24,500 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਬੰਦ ਹੋਈ ਸੀ।
ਸੋਨਾ 25 ਜੂਨ ਨੂੰ 1,45,300 ਰੁਪਏ ਪ੍ਰਤੀ 10 ਗ੍ਰਾਮ 'ਤੇ ਸੀ। ਕਾਰੋਬਾਰੀਆਂ ਨੇ ਕਿਹਾ ਕਿ ਦੋ ਸੈਸ਼ਨਾਂ ਦੇ ਠਹਿਰਾਅ ਤੋਂ ਬਾਅਦ ਸੋਨੇ ਦੀਆਂ ਕੀਮਤਾਂ ਵਿੱਚ ਗਿਰਾਵਟ ਫਿਰ ਤੋਂ ਸ਼ੁਰੂ ਹੋ ਗਈ ਅਤੇ ਇਹ ਤਿੰਨ ਹਫ਼ਤਿਆਂ ਦੇ ਸਭ ਤੋਂ ਹੇਠਲੇ ਪੱਧਰ 'ਤੇ ਆ ਗਈ, ਜਦੋਂ ਕਿ ਚਾਂਦੀ ਵਿੱਚ ਲਗਾਤਾਰ ਗਿਰਾਵਟ ਜਾਰੀ ਰਹੀ।
ਅੰਤਰਰਾਸ਼ਟਰੀ ਬਾਜ਼ਾਰਾਂ ਵਿੱਚ, ਹਾਜ਼ਰ ਸੋਨਾ 15.42 ਡਾਲਰ ਯਾਨੀ 0.39 ਪ੍ਰਤੀਸ਼ਤ ਵਧ ਕੇ 3,992 ਡਾਲਰ ਪ੍ਰਤੀ ਔਂਸ ਹੋ ਗਿਆ। ਹਾਲਾਂਕਿ, ਚਾਂਦੀ ਗਿਰਾਵਟ ਦੇ ਨਾਲ 55.37 ਡਾਲਰ ਪ੍ਰਤੀ ਔਂਸ 'ਤੇ ਰਹੀ।
