2026 'ਚ ਹੁਣ ਤੱਕ ਸੋਨਾ 19,000 ਤੇ ਚਾਂਦੀ 20,000 ਰੁਪਏ ਦੀ ਆਈ ਤੇਜੀ
ਨਵੀਂ ਦਿੱਲੀ : 22 ਅਪ੍ਰੈਲ ਨੂੰ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਗਿਰਾਵਟ ਦੇਖਣ ਨੂੰ ਮਿਲੀ। ਇੰਡੀਆ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ ਅਨੁਸਾਰ, 10 ਗ੍ਰਾਮ 24 ਕੈਰੇਟ ਸੋਨੇ ਦੀ ਕੀਮਤ 105 ਰੁਪਏ ਡਿੱਗ ਕੇ 152,250 ਰੁਪਏ 'ਤੇ ਪਹੁੰਚ ਗਈ ਹੈ । ਇਸ ਤੋਂ ਪਹਿਲਾਂ 21 ਅਪ੍ਰੈਲ ਨੂੰ ਇਸ ਦੀ ਕੀਮਤ 152,355 ਰੁਪਏ ਪ੍ਰਤੀ 10 ਗ੍ਰਾਮ ਸੀ। ਇਸ ਦੌਰਾਨ ਇੱਕ ਕਿਲੋਗ੍ਰਾਮ ਚਾਂਦੀ ਦੀ ਕੀਮਤ 836 ਰੁਪਏ ਡਿੱਗ ਕੇ 249,677 ਰੁਪਏ 'ਤੇ ਪਹੁੰਚ ਗਈ ਹੈ। ਇਸ ਤੋਂ ਪਹਿਲਾਂ ਮੰਗਲਵਾਰ ਨੂੰ, ਇਸਦੀ ਕੀਮਤ 250,513 ਰੁਪਏ ਪ੍ਰਤੀ ਕਿਲੋਗ੍ਰਾਮ ਸੀ।
ਜ਼ਿਕਰਯੋਗ ਹੈ ਕਿ ਇਸ ਸਾਲ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਲਗਾਤਾਰ ਉਤਰਾਅ-ਚੜ੍ਹਾਅ ਦੇਖਣ ਨੂੰ ਮਿਲੇ ਹਨ। 2026 ਵਿੱਚ ਹੁਣ ਤੱਕ ਸੋਨਾ 19,000 ਅਤੇ ਚਾਂਦੀ 20,000 ਮਹਿੰਗਾ ਹੋ ਗਿਆ ਹੈ । 31 ਦਸੰਬਰ 2025 ਨੂੰ 10 ਗ੍ਰਾਮ ਸੋਨੇ ਦੀ ਕੀਮਤ 1.33 ਲੱਖ ਸੀ ਜੋ ਹੁਣ 1.52 ਲੱਖ ਹੋ ਗਈ ਹੈ। ਇਸ ਦੌਰਾਨ ਚਾਂਦੀ ਦੀ ਕੀਮਤ 2.30 ਲੱਖ ਪ੍ਰਤੀ ਕਿਲੋਗ੍ਰਾਮ ਸੀ ਜੋ ਕਿ ਹੁਣ 2.50 ਲੱਖ ਤੱਕ ਪਹੁੰਚ ਗਈ ਹੈ।
