ਖ਼ਬਰਾਂ |

ਤਾਜ਼ਾ |

ਚੰਡੀਗੜ੍ਹ ਪੁਲਿਸ ਵਲੋਂ ਲੱਕੀ ਪਟਿਆਲ ਗੈਂਗ ਦੇ 2 ਸਰਗਰਮ ਮੈਂਬਰ ਗ੍ਰਿਫ਼ਤਾਰ
Published : Apr 8, 2026, 9:18 pm IST
Updated : Apr 8, 2026, 9:18 pm IST
SHARE ARTICLE
Chandigarh Police arrests 2 active members of Lucky Patial gang
Chandigarh Police arrests 2 active members of Lucky Patial gang

ਚਿੰਨੀ ਕਤਲ ਕਾਂਡ 'ਚ ਵੀ ਸੀ ਸ਼ਮੂਲੀਅਤ, ਮੁਲਜ਼ਮਾਂ ਤੋਂ ਦੋ ਦੇਸੀ ਪਿਸਤੌਲ ਅਤੇ ਤਿੰਨ ਜ਼ਿੰਦਾ ਕਾਰਤੂਸ ਬਰਾਮਦ

ਚੰਡੀਗੜ੍ਹ: ਚੰਡੀਗੜ੍ਹ ਪੁਲਿਸ ਦੇ ਆਪ੍ਰੇਸ਼ਨ ਸੈੱਲ ਨੇ ਇੱਕ ਵੱਡੀ ਸਫਲਤਾ ਹਾਸਲ ਕਰਦਿਆਂ ਖ਼ਤਰਨਾਕ ਲੱਕੀ ਪਟਿਆਲ ਗੈਂਗ ਨਾਲ ਸਬੰਧਤ ਦੋ ਸਰਗਰਮ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਫੜੇ ਗਏ ਮੁਲਜ਼ਮਾਂ ਦੀ ਪਛਾਣ ਦੀਪਕ ਕੁਮਾਰ ਉਰਫ਼ ਦੀਪੂ (ਪੰਚਕੂਲਾ) ਅਤੇ ਸਾਹਿਲ (ਮੋਹਾਲੀ) ਵਜੋਂ ਹੋਈ ਹੈ। ਪੁਲਿਸ ਨੇ ਮੁਲਜ਼ਮਾਂ ਕੋਲੋਂ ਦੋ ਦੇਸੀ ਪਿਸਤੌਲ (ਕੱਟੇ) ਅਤੇ ਤਿੰਨ ਜਿਊਂਦੇ ਕਾਰਤੂਸ ਬਰਾਮਦ ਕੀਤੇ ਹਨ।

ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਇਹ ਦੋਵੇਂ ਮੁਲਜ਼ਮ ਪ੍ਰਾਪਰਟੀ ਡੀਲਰ ਚਮਨਪ੍ਰੀਤ ਸਿੰਘ ਉਰਫ਼ ਚਿੰਨੀ ਕਤਲ ਕੇਸ ਵਿੱਚ ਵੀ ਸ਼ਾਮਲ ਸਨ। ਉਨ੍ਹਾਂ ਨੇ ਕਤਲ ਕਰਨ ਵਾਲੇ ਸ਼ੂਟਰਾਂ ਨੂੰ ਰਹਿਣ-ਸਹਿਣ ਅਤੇ ਵਿੱਤੀ ਮਦਦ ਮੁਹੱਈਆ ਕਰਵਾਈ ਸੀ। ਇਹ ਮੁਲਜ਼ਮ ਟ੍ਰਾਈ-ਸਿਟੀ (ਚੰਡੀਗੜ੍ਹ, ਮੋਹਾਲੀ, ਪੰਚਕੂਲਾ) ਦੇ ਕਲੱਬ ਮਾਲਕਾਂ ਅਤੇ ਕਾਰੋਬਾਰੀਆਂ ਤੋਂ ਫਿਰੌਤੀ ਵਸੂਲਣ ਦਾ ਕੰਮ ਕਰਦੇ ਸਨ। ਗ੍ਰਿਫ਼ਤਾਰੀ ਸਮੇਂ ਵੀ ਉਹ ਚੰਡੀਗੜ੍ਹ ਵਿੱਚ ਕਲੱਬ ਮਾਲਕਾਂ ਨੂੰ ਡਰਾਉਣ-ਧਮਕਾਉਣ ਦੀ ਨੀਅਤ ਨਾਲ ਆਏ ਹੋਏ ਸਨ।

ਦੀਪਕ ਕੁਮਾਰ (26 ਸਾਲ): ਪੇਸ਼ੇ ਤੋਂ ਟੈਕਸੀ ਡਰਾਈਵਰ ਹੈ ਅਤੇ ਇਸ 'ਤੇ ਪਹਿਲਾਂ ਵੀ ਨਸ਼ਾ ਤਸਕਰੀ (NDPS) ਦਾ ਮਾਮਲਾ ਦਰਜ ਹੈ। ਸਾਹਿਲ (30 ਸਾਲ): ਇਹ ਵੀ ਟੈਕਸੀ ਡਰਾਈਵਰ ਵਜੋਂ ਕੰਮ ਕਰਦਾ ਸੀ। 

ਪੁਲਿਸ ਅਨੁਸਾਰ ਇਹ ਕਾਰਵਾਈ ਐਸ.ਪੀ. (ਆਪ੍ਰੇਸ਼ਨ) ਗੀਤਾਂਜਲੀ ਖੰਡੇਲਵਾਲ ਅਤੇ ਡੀ.ਐਸ.ਪੀ. ਵਿਕਾਸ ਸ਼ਿਓਕੰਦ ਦੀ ਨਿਗਰਾਨੀ ਹੇਠ ਇੰਸਪੈਕਟਰ ਜਸਪਾਲ ਸਿੰਘ ਦੀ ਟੀਮ ਵੱਲੋਂ ਕੀਤੀ ਗਈ ਹੈ। ਪੁਲਿਸ ਵੱਲੋਂ ਮਾਮਲੇ ਦੀ ਅਗਲੀ ਕਾਰਵਾਈ ਜਾਰੀ ਹੈ।

Location: India, Chandigarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਅਹਿਮ ਮੁੱਦੇ 'ਤੇ ਦੇਖੋ The Spokesman Debate

18 Apr 2026 3:05 PM

ਰਿਸ਼ਤੇ ਹੋਏ ਤਾਰ-ਤਾਰ, ਛੋਟੇ ਭਰਾ ਨੇ ਵੱਡੇ ਭਰਾ ਨੂੰ ਬੇਰਹਿਮੀ ਨਾਲ ਉਤਾਰਿਆ ਮੌ.ਤ ਦੇ ਘਾਟ

17 Apr 2026 3:07 PM

Dibrugarh Jail 'ਚ ਹੀ ਰਹੇਗਾ MP Amritpal, Highcourt ਨੇ ਪੰਜਾਬ ਸ਼ਿਫਟ ਕਰਨ 'ਤੇ ਲਾਈ ਰੋਕ

17 Apr 2026 3:05 PM

ਸਤਿੰਦਰ ਸਰਤਾਜ ਦੇ ਸਾਥੀ ਦਲਬੀਰ ਵਿਰਦੀ ਨਾਲ ਖ਼ਾਸ ਗੱਲਬਾਤ !

17 Apr 2026 3:05 PM

ਮਾਂ ਬੋਲੀ ਪੰਜਾਬੀ ਅਤੇ ਪੰਜਾਬ ਦੇ ਸੱਭਿਆਚਾਰ ਨੂੰ ਲੈ ਕੇ ਆਪ ਨੇਤਾ ਦੀਪਕ ਬਾਲੀ ਨਾਲ਼ ਖ਼ਾਸ ਗੱਲਬਾਤ

16 Apr 2026 2:55 PM
Advertisement