ਖ਼ਬਰਾਂ |

ਤਾਜ਼ਾ |

ਲੇਖਿਕਾ ਨਿਕਾਸ਼ਾ ਲੂਥਰਾ ਵੱਲੋਂ ਲਿਖਿਆ ਨਾਵਲ ‘ਲੌਸਟ ਐਂਡ ਫਾਊਂਡ ਇਨ ਕਸ਼ਮੀਰ' ਲੋਕ ਅਰਪਣ

By : JAGDISH

Published : Jun 8, 2026, 6:25 pm IST
Updated : Jun 8, 2026, 6:25 pm IST
SHARE ARTICLE
Novel 'Lost and Found in Kashmir' written by writer Nikasha Luthra unveiled
Novel 'Lost and Found in Kashmir' written by writer Nikasha Luthra unveiled

ਪਹਿਲਗਾਮ ਅੱਤਵਾਦੀ ਹਮਲੇ ਦੇ ਭਾਵਨਾਤਮਕ ਪ੍ਰਭਾਵ ਤੋਂ ਪ੍ਰੇਰਿਤ ਹੈ ਨਾਵਲ

ਚੰਡੀਗੜ੍ਹ : 19 ਸਾਲਾ ਅਦਾਕਾਰਾ, ਫ਼ਿਲਮ ਨਿਰਦੇਸ਼ਕਾ ਅਤੇ ਲੇਖਿਕਾ ਨਿਕਾਸ਼ਾ ਲੂਥਰਾ ਨੇ ਚੰਡੀਗੜ੍ਹ ਪ੍ਰੈੱਸ ਕਲੱਬ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਆਪਣੇ ਨਵੇਂ ਨਾਵਲ ‘ਲੌਸਟ ਐਂਡ ਫਾਊਂਡ ਇਨ ਕਸ਼ਮੀਰ’ ਦੇ ਲੋਕ ਅਰਪਣ ਦੀ ਘੋਸ਼ਣਾ ਕੀਤੀ। ਇਸ ਤੋਂ ਪਹਿਲਾਂ ਨਿਕਾਸ਼ਾ ‘ਡਾਰਕ ਟਿਊਲਿਪਸ’ ਨਾਮਕ ਕਾਵਿ-ਸੰਗ੍ਰਹਿ ਅਤੇ ‘ਫਲਾਵਰਜ਼ ਇਨ ਹਰ ਰੂਮ’ ਨਾਮਕ ਪੰਜ ਲਘੂ ਨਾਟਕਾਂ ਦੇ ਸੰਗ੍ਰਹਿ ਦੀ ਰਚਨਾ ਕਰ ਚੁੱਕੀ ਹੈ। ਇਸ ਤੋਂ ਇਲਾਵਾ ਉਹ ‘ਅਣਕਹੇ ਖ਼ੁਆਬ’ ਅਤੇ ‘ਸਹਰ ਦੀ ਤਲਾਸ਼ ਮੇਂ’ ਫ਼ਿਲਮਾਂ ਦਾ ਲੇਖਨ ਅਤੇ ਨਿਰਦੇਸ਼ਨ ਵੀ ਕਰ ਚੁੱਕੀ ਹੈ।

ਨਿਕਾਸ਼ਾ ਨੇ ਦੱਸਿਆ ਕਿ 270 ਸਫ਼ਿਆਂ ਦੇ ਇਸ ਨਾਵਲ ਨੂੰ ਲਿਖਣ ਵਿੱਚ ਉਨ੍ਹਾਂ ਨੂੰ ਲਗਭਗ ਦੋ ਸਾਲ ਲੱਗੇ। ਇਹ ਪੁਸਤਕ ਅਨੰਤਾ ਪ੍ਰੈੱਸ ਪਬਲਿਕੇਸ਼ਨ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਨਾਵਲ ਦੀ ਪ੍ਰੇਰਣਾ ਉਨ੍ਹਾਂ ਨੂੰ ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਪੈਦਾ ਹੋਏ ਭਾਵਨਾਤਮਕ ਪ੍ਰਭਾਵ ਤੋਂ ਮਿਲੀ। 
ਨਿਕਾਸ਼ਾ ਨੇ ਕਿਹਾ ਕਿ ਭਾਵੇਂ ਇਹ ਇੱਕ ਕਾਲਪਨਿਕ ਕਹਾਣੀ ਹੈ, ਪਰ ਇਸ ਵਿੱਚ ਹਿੰਸਾ, ਦੁੱਖ ਅਤੇ ਸੰਘਰਸ਼ ਨਾਲ ਜੁੜੇ ਮਨੁੱਖੀ ਅਨੁਭਵਾਂ ਨੂੰ ਦਰਸਾਇਆ ਗਿਆ ਹੈ। ਇਹ ਨਾਵਲ ਦੱਸਦਾ ਹੈ ਕਿ ਅਸਾਧਾਰਣ ਹਾਲਾਤ ਕਿਸ ਤਰ੍ਹਾਂ ਆਮ ਲੋਕਾਂ ਦੀ ਜ਼ਿੰਦਗੀ ਨੂੰ ਬਦਲ ਦਿੰਦੇ ਹਨ।

ਪੱਤਰਕਾਰ ਵਾਰਤਾ ਦੌਰਾਨ ਨਿਕਾਸ਼ਾ ਨੇ ਪੁਸਤਕ ਦੇ ਕੁਝ ਅਧਿਆਇਆਂ 'ਤੇ ਆਧਾਰਿਤ ਇੱਕ ਲਘੂ ਫ਼ਿਲਮ ਦੀ ਝਲਕ ਵੀ ਵਿਖਾਈ। ਉਨ੍ਹਾਂ ਦੱਸਿਆ ਕਿ ਪਹਿਲਗਾਮ ਦੀ ਘਟਨਾ ਨੇ ਉਨ੍ਹਾਂ ਨੂੰ ਡੂੰਘੇ ਤੌਰ 'ਤੇ ਪ੍ਰਭਾਵਿਤ ਕੀਤਾ ਸੀ। ਇਸ ਘਟਨਾ ਨੇ ਉਨ੍ਹਾਂ ਨੂੰ ਸਿਰਫ਼ ਹਮਲੇ ਬਾਰੇ ਹੀ ਨਹੀਂ, ਸਗੋਂ ਉਨ੍ਹਾਂ ਲੋਕਾਂ ਬਾਰੇ ਵੀ ਸੋਚਣ ਲਈ ਮਜਬੂਰ ਕੀਤਾ, ਜਿਨ੍ਹਾਂ ਦੀ ਜ਼ਿੰਦਗੀ ਅਚਾਨਕ ਬਦਲ ਗਈ, ਜਿਨ੍ਹਾਂ ਦੀਆਂ ਕਈ ਗੱਲਾਂ ਅਧੂਰੀਆਂ ਰਹਿ ਗਈਆਂ ਅਤੇ ਜਿਨ੍ਹਾਂ ਦੇ ਮਨ ਦਾ ਦਰਦ ਅਕਸਰ ਅਣਕਿਹਾ ਹੀ ਰਹਿ ਜਾਂਦਾ ਹੈ।

ਨਾਵਲ ਦੀ ਕਹਾਣੀ ਕਸ਼ਮੀਰ ਦੀਆਂ ਮਨਮੋਹਕ ਵਾਦੀਆਂ ਦੀ ਪਿਛੋਕੜ ਵਿੱਚ ਰਚੀ ਗਈ ਹੈ। ਇਸ ਦੇ ਮੁੱਖ ਪਾਤਰ ਹੀਰ ਅਤੇ ਕਬੀਰ ਹਿੰਸਾ, ਦਿਲ ਟੁੱਟਣ ਅਤੇ ਆਪਣਿਆਂ ਨੂੰ ਗੁਆਉਣ ਤੋਂ ਬਾਅਦ ਪੈਦਾ ਹੋਣ ਵਾਲੀਆਂ ਭਾਵਨਾਤਮਕ ਸਥਿਤੀਆਂ ਦਾ ਸਾਹਮਣਾ ਕਰਦੇ ਹਨ। ਕਹਾਣੀ ਉਨ੍ਹਾਂ ਦੇ ਤਜਰਬਿਆਂ, ਯਾਦਾਂ ਅਤੇ ਸੰਵਾਦਾਂ ਰਾਹੀਂ ਇਹ ਦਰਸਾਉਂਦੀ ਹੈ ਕਿ ਕਿਸ ਤਰ੍ਹਾਂ ਇੱਕ ਤ੍ਰਾਸਦੀ ਲੋਕਾਂ ਦੀ ਪੂਰੀ ਦੁਨੀਆ ਬਦਲ ਸਕਦੀ ਹੈ।

ਨਿਕਾਸ਼ਾ ਨੇ ਕਿਹਾ ਕਿ ਕਸ਼ਮੀਰ ਦੀ ਸੁੰਦਰਤਾ ਅਤੇ ਪੀੜ ਇਕੱਠੇ ਵਸਦੇ ਹਨ। ਉੱਥੋਂ ਦੀਆਂ ਵਾਦੀਆਂ ਵਿੱਚ ਜਿੱਥੇ ਅਦਭੁੱਤ ਕੁਦਰਤੀ ਖ਼ੂਬਸੂਰਤੀ ਹੈ, ਉੱਥੇ ਇਤਿਹਾਸ, ਸੰਘਰਸ਼ ਅਤੇ ਅਣਕਹੇ ਦੁੱਖਾਂ ਦੀ ਛਾਪ ਵੀ ਮੌਜੂਦ ਹੈ। ਇਹੀ ਕਾਰਨ ਹੈ ਕਿ ਕਸ਼ਮੀਰ ਇਸ ਨਾਵਲ ਵਿੱਚ ਇੱਕ ਮਹੱਤਵਪੂਰਨ ਪਾਤਰ ਵਜੋਂ ਉਭਰ ਕੇ ਸਾਹਮਣੇ ਆਉਂਦਾ ਹੈ। ਉਨ੍ਹਾਂ ਕਿਹਾ ਕਿ ਹਿੰਸਾ ਅਤੇ ਦੁੱਖ ਵਰਗੇ ਵਿਸ਼ਿਆਂ 'ਤੇ ਲਿਖਦੇ ਸਮੇਂ ਸੰਵੇਦਨਸ਼ੀਲਤਾ ਅਤੇ ਜ਼ਿੰਮੇਵਾਰੀ ਨੂੰ ਕਾਇਮ ਰੱਖਣਾ ਬਹੁਤ ਜ਼ਰੂਰੀ ਸੀ। ਉਨ੍ਹਾਂ ਦੀ ਕੋਸ਼ਿਸ਼ ਰਹੀ ਕਿ ਕਹਾਣੀ ਵਿੱਚ ਹਿੰਸਾ ਨੂੰ ਸਨਸਨੀਖੇਜ਼ ਬਣਾਉਣ ਦੀ ਬਜਾਏ ਪਾਤਰਾਂ ਦੀਆਂ ਭਾਵਨਾਵਾਂ ਅਤੇ ਮਨੁੱਖੀ ਪੱਖ ਨੂੰ ਪ੍ਰਮੁੱਖਤਾ ਦਿੱਤੀ ਜਾਵੇ।

ਨਿਕਾਸ਼ਾ ਨੇ ਕਿਹਾ ਕਿ ਮੇਰੇ ਲਈ ਸਭ ਤੋਂ ਵੱਡੀ ਸਫ਼ਲਤਾ ਇਹ ਹੋਵੇਗੀ ਕਿ ਪਾਠਕ ਇਸ ਪੁਸਤਕ ਨੂੰ ਪੜ੍ਹਨ ਤੋਂ ਬਾਅਦ ਵੀ ਇਸ ਦੀ ਕਹਾਣੀ ਅਤੇ ਭਾਵਨਾਵਾਂ ਨੂੰ ਆਪਣੇ ਨਾਲ ਲੈ ਕੇ ਚੱਲਣ। ਜੇਕਰ ਇਹ ਨਾਵਲ ਕਿਸੇ ਇੱਕ ਵਿਅਕਤੀ ਵਿੱਚ ਵੀ ਦੂਜਿਆਂ ਪ੍ਰਤੀ ਵਧੇਰੇ ਸੰਵੇਦਨਸ਼ੀਲਤਾ ਪੈਦਾ ਕਰ ਸਕੇ, ਤਾਂ ਮੈਂ ਇਸ ਨੂੰ ਸਾਰਥਕ ਮੰਨਾਂਗੀ। ਮੈਂ ਇਹ ਵੀ ਆਸ ਕਰਦੀ ਹਾਂ ਕਿ ਭਵਿੱਖ ਵਿੱਚ ਕਸ਼ਮੀਰ ਨੂੰ ਸਿਰਫ਼ ਹਿੰਸਾ ਕਰਕੇ ਨਹੀਂ, ਸਗੋਂ ਉੱਥੋਂ ਦੇ ਲੋਕਾਂ, ਸੱਭਿਆਚਾਰ, ਸੁੰਦਰਤਾ ਅਤੇ ਮਨੁੱਖੀ ਕਦਰਾਂ-ਕੀਮਤਾਂ ਲਈ ਯਾਦ ਕੀਤਾ ਜਾਵੇ।

ਇਸ ਨਾਵਲ ਦਾ ਰਸਮੀ ਲੋਕ ਅਰਪਣ ਮੁੱਖ ਮਹਿਮਾਨ ਡਾ. ਸੁਮਿਤਾ ਮਿਸ਼ਰਾ, ਆਈਏਐਸ, ਫਾਇਨਾਂਸ ਕਮਿਸ਼ਨਰ (ਰੇਵਨਿਊ), ਹਰਿਆਣਾ ਵੱਲੋਂ ਕੀਤਾ ਜਾਵੇਗਾ। ਸਮਾਗਮ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਲੈਫਟੀਨੈਂਟ ਜਨਰਲ ਕੇ.ਜੇ.ਐਸ. ਢਿੱਲੋਂ (ਸੇਵਾਮੁਕਤ), ਜਿਨ੍ਹਾਂ ਨੂੰ ਟਾਈਨੀ ਢਿੱਲੋਂ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ, ਅਤੇ ਡਾ. ਮਨਮੋਹਨ ਸਿੰਘ, ਆਈਪੀਐਸ (ਸੇਵਾਮੁਕਤ), ਚੇਅਰਮੈਨ, ਚੰਡੀਗੜ੍ਹ ਸਾਹਿਤ ਅਕਾਦਮੀ ਹਾਜ਼ਰ ਰਹਿਣਗੇ। ਇਹ ਸਮਾਗਮ 9  ਜੂਨ ਨੂੰ ਸ਼ਾਮ 6:30 ਵਜੇ ਮਿਨੀ ਟੈਗੋਰ ਥੀਏਟਰ, ਸੈਕਟਰ-18, ਚੰਡੀਗੜ੍ਹ ਵਿਖੇ ‘ਦਿ ਨੈਰੇਟਰਜ਼ ਪਰਫਾਰਮਿੰਗ ਆਰਟਸ ਸੋਸਾਇਟੀ (ਇੰਡੀਆ)’ ਦੇ ਬੈਨਰ ਹੇਠ ਆਯੋਜਿਤ ਕੀਤਾ ਜਾਵੇਗਾ। ਸੰਸਥਾ ਦੀ ਵਿਸ਼ੇਸ਼ ਪਛਾਣ ਸਾਹਿਤ ਨੂੰ ਮੰਚ ਅਤੇ ਪਰਦੇ 'ਤੇ ਜੀਵੰਤ ਰੂਪ ਵਿੱਚ ਪੇਸ਼ ਕਰਨਾ ਹੈ। ਇਸ ਵਿਲੱਖਣ ਪੁਸਤਕ ਲੋਕ ਅਰਪਣ ਸਮਾਗਮ ਵਿੱਚ ਨਾਵਲ ਦੇ ਚੁਣੇ ਹੋਏ ਅਧਿਆਇਆਂ 'ਤੇ ਆਧਾਰਿਤ ਇੱਕ ਲਘੂ ਫ਼ਿਲਮ ਦਾ ਪ੍ਰਦਰਸ਼ਨ ਅਤੇ ਇੱਕ ਸੰਖੇਪ ਨਾਟਕੀ ਪੇਸ਼ਕਾਰੀ ਵੀ ਕੀਤੀ ਜਾਵੇਗੀ।

Location: India, Chandigarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੰਗਨਾ ਰਣੌਤ ਨੇ CJP ਪ੍ਰਦਰਸ਼ਨਕਾਰੀਆਂ 'ਤੇ ਕੀਤੀ ਵੱਡੀ ਟਿੱਪਣੀ

20 Jul 2026 3:07 PM

RSS ਇਕੱਠ ਦੌਰਾਨ ਪੰਜਾਬ ਯੂਨੀਵਰਸਿਟੀ 'ਚ ਹੰਗਾਮਾ!

20 Jul 2026 3:06 PM

ਮੋਹਾਲੀ ਦੀ ਧੀ ਨੇ ਰਚਿਆ ਇਤਿਹਾਸ, ਤਲਵਾਰਬਾਜ਼ੀ ‘ਚ ਜਿੱਤ ਰਹੀ ਗੋਲਡ ਮੈਡਲ

19 Jul 2026 2:53 PM

'ਗਾਵਾਂ ਤਾਂ ਰੱਖ ਲਈਆਂ, ਸਾਂਭਣੀਆਂ ਨਹੀਂ ਆਉਂਦੀਆਂ ਸੀ' | ਤਾਈ ਅਤੇ ਭਤੀਜਾ ਨੇ ਬਣਾਇਆ Smart Dairy Farm | Success

18 Jul 2026 2:58 PM

FBI ਇਲਜ਼ਾਮਾਂ ਮਗਰੋਂ Gurinderjit Singh Nagra ਗ੍ਰਿਫ਼ਤਾਰ | 4 ਲੱਖ Dollar Extortion Case | Punjab News

18 Jul 2026 2:57 PM
Advertisement