ਖ਼ਬਰਾਂ |

ਤਾਜ਼ਾ |

'ਲਾਰੈਂਸ ਆਫ ਪੰਜਾਬ' ਡਾਕੂਮੈਂਟਰੀ ਦੀ ਰਿਲੀਜ਼ਿੰਗ ਦਾ ਰਸਤਾ ਹੋਇਆ ਸਾਫ਼

By : JAGDISH

Published : May 11, 2026, 1:31 pm IST
Updated : May 11, 2026, 1:31 pm IST
SHARE ARTICLE
The path is cleared for the release of the documentary 'Lawrence of Punjab'
The path is cleared for the release of the documentary 'Lawrence of Punjab'

ਡਾਕੂਮੈਂਟਰੀ 'ਚ ਕੁੱਝ ਵੀ ਇਤਰਾਜ਼ਯੋਗ ਨਹੀਂ : ਹਾਈ ਕੋਰਟ

ਚੰਡੀਗੜ੍ਹ : ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਬਹੁ-ਚਰਚਿਤ ਡਾਕੂਮੈਂਟਰੀ 'ਲਾਰੈਂਸ ਆਫ ਪੰਜਾਬ' ਨੂੰ ਲੈ ਕੇ ਅੱਜ ਅਹਿਮ ਸੁਣਵਾਈ ਹੋਈ। ਅਦਾਲਤ ਨੇ ਇਸ ਡਾਕੂਮੈਂਟਰੀ ਦੀ ਰਿਲੀਜ਼ ਦਾ ਰਸਤਾ ਸਾਫ਼ ਕਰ ਦਿੱਤਾ ਹੈ, ਪਰ ਇਸ ਦੇ ਨਾਲ ਹੀ ਇੱਕ ਵੱਡੀ ਸ਼ਰਤ ਵੀ ਰੱਖੀ ਹੈ। ਜੱਜ ਨੇ ਕਿਹਾ ਕਿ ਉਨ੍ਹਾਂ ਨੇ ਪੂਰੀ ਮੂਵੀ ਦੇਖ ਲਈ ਹੈ ਅਤੇ ਇਸ ਵਿੱਚ ਕੁਝ ਵੀ ਇਤਰਾਜ਼ਯੋਗ ਨਹੀਂ ਪਾਇਆ ਗਿਆ। ਅਦਾਲਤ ਅਨੁਸਾਰ ਇਹ ਡਾਕੂਮੈਂਟਰੀ ਪੂਰੀ ਤਰ੍ਹਾਂ ਅਖ਼ਬਾਰਾਂ ਵਿੱਚ ਛਪੀਆਂ ਖ਼ਬਰਾਂ 'ਤੇ ਅਧਾਰਤ ਹੈ। ਅਦਾਲਤ ਨੇ ਫੈਸਲਾ ਸੁਣਾਇਆ ਕਿ Zee 5 ਇਸ ਮੂਵੀ ਨੂੰ ਰਿਲੀਜ਼ ਕਰ ਸਕਦਾ ਹੈ, ਪਰ ਰਿਲੀਜ਼ ਤੋਂ ਪਹਿਲਾਂ ਇਸ ਦਾ ਨਾਂ ਬਦਲਣਾ ਜ਼ਰੂਰੀ ਹੋਵੇਗਾ।

ਡਾਕੂਮੈਂਟਰੀ ਦੇ ਨਵੇਂ ਨਾਂ ਵਿੱਚ 'ਲਾਰੈਂਸ' (Lawrence) ਅਤੇ 'ਬਿਸ਼ਨੋਈ' (Bishnoi) ਸ਼ਬਦਾਂ ਦੀ ਵਰਤੋਂ ਕਰਨ 'ਤੇ ਪਾਬੰਦੀ ਲਗਾਈ ਗਈ ਹੈ।ਪੰਜਾਬ ਸਰਕਾਰ ਨੇ ਅਦਾਲਤ ਵਿੱਚ ਅਪੀਲ ਕੀਤੀ ਸੀ ਕਿ ਫਿਲਮ ਦੇ ਨਾਂ ਵਿੱਚੋਂ 'ਪੰਜਾਬ' ਸ਼ਬਦ ਵੀ ਹਟਾਇਆ ਜਾਵੇ। ਹਾਲਾਂਕਿ, ਹਾਈ ਕੋਰਟ ਨੇ ਫਿਲਹਾਲ ਇਸ ਅਪੀਲ ਨੂੰ ਸਵੀਕਾਰ ਨਹੀਂ ਕੀਤਾ ਹੈ।ਹੁਣ ਫਿਲਮ ਦੇ ਨਿਰਮਾਤਾਵਾਂ ਨੂੰ ਹਾਈ ਕੋਰਟ ਵਿੱਚ ਨਵੇਂ ਨਾਵਾਂ ਦੀ ਇੱਕ ਸੂਚੀ (List) ਪੇਸ਼ ਕਰਨੀ ਪਵੇਗੀ। ਅਦਾਲਤ ਵੱਲੋਂ ਨਾਂ ਨੂੰ ਮਨਜ਼ੂਰੀ ਮਿਲਣ ਤੋਂ ਬਾਅਦ ਹੀ ਇਸ ਫਿਲਮ ਨੂੰ ਅੰਤਿਮ ਕਲੀਅਰੈਂਸ ਮਿਲੇਗੀ ਅਤੇ ਇਹ ਓ.ਟੀ.ਟੀ. ਪਲੇਟਫਾਰਮ 'ਤੇ ਰਿਲੀਜ਼ ਹੋ ਸਕੇਗੀ। 

Location: India, Chandigarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

? LIVE | ਅੱਜ ਦੀਆਂ ਵੱਡੀਆਂ ਖ਼ਬਰਾਂ |

14 Sep 2026 2:57 PM

? LIVE | ਅੱਜ ਦੀਆਂ ਵੱਡੀਆਂ ਖ਼ਬਰਾਂ

12 Sep 2026 3:17 PM

SIT ਦੇ ਹੱਥ ਲੱਗੇ ਬਹਿਬਲ ਕਲਾਂ ਘਟਨਾ ਵਾਲੇ ਦਿਨ ਦੇ ਸਬੂਤ

11 Sep 2026 2:56 PM

Amritsar 'ਚ ਜ਼ਬਰਦਸਤ Protest | Baba Sahib ਦੇ ਬੁੱਤ ਦੇ ਨਿਰਾਦਰ 'ਤੇ Chakka Jam | Bhandari Bridge

11 Sep 2026 2:55 PM

ਅੱਜ ਦੀਆਂ ਵੱਡੀਆਂ ਖ਼ਬਰਾਂ

10 Sep 2026 2:56 PM
Advertisement