ਖ਼ਬਰਾਂ |

ਤਾਜ਼ਾ |

'ਨਿਊ ਚੰਡੀਗੜ੍ਹ ਸਵੀਟਸ ਮੈਨੂਫੈਕਚਰਿੰਗ ਯੂਨਿਟ' ਦੇ ਮਾਲਕ ਆਨੰਦ ਕੁਮਾਰ ਨੂੰ ਹੋਈ ਜੇਲ੍ਹ
Published : May 14, 2026, 12:22 pm IST
Updated : May 14, 2026, 12:22 pm IST
SHARE ARTICLE
ਬਿਨਾਂ ਫੂਡ ਲਾਇਸੈਂਸ ਮਠਿਆਈਆਂ ਬਣਾਉਣ ਦੇ ਦੋਸ਼ ’ਚ ਸੁਣਵਾਈ ਗਈ ਸਜ਼ਾ
ਬਿਨਾਂ ਫੂਡ ਲਾਇਸੈਂਸ ਮਠਿਆਈਆਂ ਬਣਾਉਣ ਦੇ ਦੋਸ਼ ’ਚ ਸੁਣਵਾਈ ਗਈ ਸਜ਼ਾ

ਬਿਨਾਂ ਫੂਡ ਲਾਇਸੈਂਸ ਮਠਿਆਈਆਂ ਬਣਾਉਣ ਦੇ ਦੋਸ਼ ’ਚ ਸੁਣਵਾਈ ਗਈ ਸਜ਼ਾ

ਚੰਡੀਗੜ੍ਹ : ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ ਨੇ ਦੜਵਾ ਸਥਿਤ 'ਨਿਊ ਚੰਡੀਗੜ੍ਹ ਸਵੀਟਸ ਮੈਨੂਫੈਕਚਰਿੰਗ ਯੂਨਿਟ' ਦੇ ਮਾਲਕ ਆਨੰਦ ਕੁਮਾਰ ਨੂੰ ਬਿਨਾਂ ਫੂਡ ਲਾਇਸੈਂਸ ਦੇ ਮਠਿਆਈਆਂ ਬਣਾਉਣ ਅਤੇ ਵੇਚਣ ਦੇ ਜੁਰਮ ਵਿੱਚ ਜੇਲ੍ਹ ਭੇਜ ਦਿੱਤਾ ਹੈ। ਇਹ ਮਾਮਲਾ ਕਰੀਬ ਪੰਜ ਸਾਲ ਪੁਰਾਣਾ ਹੈ, ਜਿਸ ਵਿੱਚ ਹੁਣ ਸੈਸ਼ਨ ਕੋਰਟ ਨੇ ਅੰਤਿਮ ਫੈਸਲਾ ਸੁਣਾਇਆ ਹੈ। ਫੂਡ ਸੇਫਟੀ ਵਿਭਾਗ ਦੀ ਟੀਮ ਨੇ 12 ਅਕਤੂਬਰ 2021 ਨੂੰ ਦੜਵਾ ਸਥਿਤ ਇਸ ਯੂਨਿਟ 'ਤੇ ਛਾਪਾ ਮਾਰਿਆ ਸੀ।

ਜਾਂਚ ਦੌਰਾਨ ਉੱਥੇ ਵੱਡੇ ਪੱਧਰ 'ਤੇ ਲੱਡੂ, ਬਰਫੀ ਅਤੇ ਹੋਰ ਮਠਿਆਈਆਂ ਬਣਾਈਆਂ ਜਾ ਰਹੀਆਂ ਸਨ, ਪਰ ਸੰਚਾਲਕ ਕੋਲ ਕੋਈ ਵੀ ਵੈਧ ਫੂਡ ਲਾਇਸੈਂਸ ਨਹੀਂ ਸੀ। 12 ਸਤੰਬਰ 2022 ਨੂੰ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ ਦੀ ਅਦਾਲਤ ਨੇ ਆਨੰਦ ਕੁਮਾਰ ਨੂੰ ਦੋਸ਼ੀ ਕਰਾਰ ਦਿੰਦੇ ਹੋਏ 6 ਮਹੀਨੇ ਦੀ ਸਜ਼ਾ ਅਤੇ 50 ਹਜ਼ਾਰ ਰੁਪਏ ਜੁਰਮਾਨਾ ਲਗਾਇਆ ਸੀ।

ਹੇਠਲੀ ਅਦਾਲਤ ਦੇ ਫੈਸਲੇ ਵਿਰੁੱਧ ਆਨੰਦ ਕੁਮਾਰ ਨੇ ਸੈਸ਼ਨ ਕੋਰਟ ਵਿੱਚ ਅਪੀਲ ਕੀਤੀ ਸੀ। 5 ਮਈ 2026 ਨੂੰ ਜ਼ਿਲ੍ਹਾ ਅਤੇ ਸੈਸ਼ਨ ਜੱਜ ਐਚ. ਐਸ. ਗਰੇਵਾਲ ਦੀ ਅਦਾਲਤ ਨੇ ਸੁਣਵਾਈ ਕਰਦਿਆਂ ਹੇਠਾਂ ਲਿਖੇ ਨਿਰਦੇਸ਼ ਦਿੱਤੇ ਕਿ ਦੋਸ਼ੀ ਨੇ ਅਦਾਲਤ ਵਿੱਚ ਆਪਣੀ ਗੰਭੀਰ ਬਿਮਾਰੀ (ਨਿਊਰੋ ਦੀ ਸਮੱਸਿਆ) ਦਾ ਹਵਾਲਾ ਦਿੰਦੇ ਹੋਏ ਮਾਫੀ ਮੰਗੀ। ਅਦਾਲਤ ਨੇ ਮਾਨਵਤਾ ਦੇ ਆਧਾਰ 'ਤੇ ਸਜ਼ਾ ਨੂੰ 6 ਮਹੀਨੇ ਤੋਂ ਘਟਾ ਕੇ 1 ਮਹੀਨਾ ਕਰ ਦਿੱਤਾ।  ਦੋਸ਼ੀ ਪਹਿਲਾਂ ਹੀ 50 ਹਜ਼ਾਰ ਰੁਪਏ ਦਾ ਜੁਰਮਾਨਾ ਜਮ੍ਹਾਂ ਕਰਵਾ ਚੁੱਕਾ ਹੈ। ਫੈਸਲਾ ਆਉਣ ਤੋਂ ਤੁਰੰਤ ਬਾਅਦ ਪੁਲਿਸ ਨੇ ਦੋਸ਼ੀ ਨੂੰ ਹਿਰਾਸਤ ਵਿੱਚ ਲੈ ਕੇ ਬੁੜੈਲ ਜੇਲ੍ਹ ਭੇਜ ਦਿੱਤਾ ਹੈ।

ਫੂਡ ਸੇਫਟੀ ਵਿਭਾਗ ਅਨੁਸਾਰ, ਖਾਣ-ਪੀਣ ਵਾਲੀਆਂ ਚੀਜ਼ਾਂ ਦਾ ਕਾਰੋਬਾਰ ਕਰਨ ਵਾਲੇ ਹਰ ਛੋਟੇ-ਵੱਡੇ ਵਪਾਰੀ ਲਈ FSSAI (ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ) ਤੋਂ ਲਾਇਸੈਂਸ ਲੈਣਾ ਲਾਜ਼ਮੀ ਹੈ। ਇਹ ਨਿਯਮ ਮਠਿਆਈ ਦੀਆਂ ਦੁਕਾਨਾਂ, ਰੈਸਟੋਰੈਂਟ, ਢਾਬੇ, ਬੇਕਰੀ ਅਤੇ ਰੇਹੜੀ-ਫੜੀ ਵਾਲਿਆਂ 'ਤੇ ਵੀ ਲਾਗੂ ਹੁੰਦਾ ਹੈ। ਲਾਇਸੈਂਸ ਯਕੀਨੀ ਬਣਾਉਂਦਾ ਹੈ ਕਿ ਖਾਣਾ ਸਾਫ-ਸੁਥਰਾ ਅਤੇ ਮਿਆਰੀ ਹੈ। ਬਿਨਾਂ ਲਾਇਸੈਂਸ ਕੰਮ ਕਰਨਾ ਕਾਨੂੰਨੀ ਅਪਰਾਧ ਹੈ, ਜਿਸ ਵਿੱਚ ਭਾਰੀ ਜੁਰਮਾਨਾ ਅਤੇ ਜੇਲ੍ਹ ਹੋ ਸਕਦੀ ਹੈ। ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲਿਆਂ ਵਿਰੁੱਧ ਅਜਿਹੀ ਸਖ਼ਤ ਕਾਰਵਾਈ ਜਾਰੀ ਰਹੇਗੀ।
 

Location: India, Chandigarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Big Breaking : ਬਹਿਬਲ ਕਲਾਂ ਗੋਲੀ ਕਾਂਡ 'ਚ ਸੁਖਬੀਰ ਬਾਦਲ ਦੀਆਂ ਵੱਧ ਸਕਦੀਆਂ ਮੁਸ਼ਕਲਾਂ

11 Jun 2026 3:03 PM

ਜਿਮ ਦੇ ਬਾਹਰ ਗੋ.ਲੀ.ਬਾ.ਰੀ ਦਾ ਵੀਡੀਓ ਆ ਗਿਆ ਸਾਹਮਣੇ, ਸੀਸੀਟੀਵੀ ਕੈਮਰੇ 'ਚ ਕੈਦ ਹੋਈ ਪੂਰੀ ਵਾਰਦਾਤ

11 Jun 2026 3:01 PM

ਕਾਗਜ਼ ਚੈੱਕ ਕਰਨ ਲਈ ਰੋਕੇ ਨੌਜਵਾਨਾਂ ਨੇ ਟ੍ਰੈਫਿਕ ਪੁਲਿਸ ਮੁਲਾਜ਼ਮ 'ਤੇ ਕੀਤਾ ਹਮਲਾ

09 Jun 2026 2:53 PM

ਕਿਸਾਨਾਂ ਦੀਆਂ ਇਹ ਮੌ/ਤਾਂ ਪੈਣਗੀਆਂ ਕਿਹੜੇ ਖਾਤੇ? ਹਰ ਸਾਲ 6000 ਤੋਂ ਵੱਧ ਹੁੰਦੀਆਂ ਮੌ/ਤਾਂ ਦਾ ਜ਼ਿੰਮੇਵਾਰ ਕੌਣ ?

08 Jun 2026 3:02 PM

'ਮੈਨੂੰ ਬਿੱਟੂ ਸਾਬ੍ਹ ਨਾਲ਼ ਹਮਦਰਦੀ ਹੈ, ਭਾਜਪਾ ਨੇ ਉਨ੍ਹਾਂ ਨੂੰ ਵਰਤ ਕੇ ਬਾਹਰ ਦਾ ਰਸਤਾ ਦਿਖਾਇਆ' : Malwinder Kang

07 Jun 2026 1:05 PM
Advertisement