ਖ਼ਬਰਾਂ |

ਤਾਜ਼ਾ |

ਹਰਿਆਣਵੀ ਗਾਇਕ ਦਿਲੇਰ ਖੜਕੀਆ ’ਤੇ ਹੋਈ ਫਾਈਰਿੰਗ ਮਾਮਲੇ ’ਚ ਇਕ ਗ੍ਰਿਫ਼ਤਾਰ
Published : Oct 4, 2026, 12:06 pm IST
Updated : Oct 4, 2026, 12:06 pm IST
SHARE ARTICLE
One arrested in connection with the firing incident involving Haryanvi singer Diler Kharkiya.
One arrested in connection with the firing incident involving Haryanvi singer Diler Kharkiya.

ਰੋਹਿਤ ਉਰਫ਼ ਬੂੜਾ ਵਜੋਂ ਹੋਈ ਮੁਲਜ਼ਮ ਦੀ ਪਛਾਣ

ਸੋਨੀਪਤ : ਹਰਿਆਣਵੀ ਗਾਇਕ ਦਿਲੇਰ ਖੜਕੀਆ ਦੀ ਗੱਡੀ 'ਤੇ ਫਾਇਰਿੰਗ ਦੇ ਮਾਮਲੇ 'ਚ ਸੋਨੀਪਤ ਐਸ.ਟੀ.ਐਫ. ਅਤੇ ਦਿੱਲੀ ਕ੍ਰਾਈਮ ਬ੍ਰਾਂਚ ਪੁਲਿਸ ਨੇ ਦੋਸ਼ੀ ਰੋਹਿਤ ਉਰਫ਼ ਬੂੜਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਸ਼ਨੀਵਾਰ ਰਾਤ ਸੋਨੀਪਤ ਐਸ.ਟੀ.ਐਫ., ਦਿੱਲੀ ਕ੍ਰਾਈਮ ਬ੍ਰਾਂਚ ਪੁਲਿਸ ਅਤੇ ਬਦਮਾਸ਼ ਵਿਚਾਲੇ ਮੁੱਠਭੇੜ ਹੋਈ। ਇਸ ਦੌਰਾਨ ਬਾਰੋਟਾ-ਛਤੇਹਰਾ ਰੋਡ 'ਤੇ ਬਦਮਾਸ਼ ਦੇ ਦੋਵਾਂ ਪੈਰਾਂ 'ਚ ਗੋਲੀ ਲੱਗੀ। ਜ਼ਖ਼ਮੀ ਬਦਮਾਸ਼ ਨੂੰ ਸੋਨੀਪਤ ਦੇ ਸਿਵਲ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।

ਜ਼ਖ਼ਮੀ ਬਦਮਾਸ਼ ਦੀ ਪਛਾਣ ਸੋਨੀਪਤ ਦੇ ਲਾੜਪੁਰ (ਰਾਏ) ਨਿਵਾਸੀ ਰੋਹਿਤ ਉਰਫ਼ ਬੂੜਾ ਵਜੋਂ ਹੋਈ ਹੈ। ਉਸ ਦੇ ਖ਼ਿਲਾਫ਼ ਅੱਧਾ ਦਰਜਨ ਤੋਂ ਵੱਧ ਅਪਰਾਧਿਕ ਮਾਮਲੇ ਦਰਜ ਹਨ। ਇਨ੍ਹਾਂ ਵਿੱਚ ਲੁੱਟ ਅਤੇ ਕਤਲ ਦੀ ਕੋਸ਼ਿਸ਼ ਸਮੇਤ ਕਈ ਮਾਮਲੇ ਸ਼ਾਮਲ ਹਨ।  ਏ.ਸੀ.ਪੀ. ਵਿਪਿਨ ਅਹਲਾਵਤ ਨੇ ਦੱਸਿਆ ਕਿ "ਸੋਨੀਪਤ ਐਸ.ਟੀ.ਐਫ. ਅਤੇ ਦਿੱਲੀ ਕ੍ਰਾਈਮ ਬ੍ਰਾਂਚ ਦੀ ਸਾਂਝੀ ਟੀਮ ਨੇ ਲਾਰੈਂਸ ਬਿਸ਼ਨੋਈ ਗੈਂਗ ਦੇ ਸ਼ਾਰਪ ਸ਼ੂਟਰ ਰੋਹਿਤ ਉਰਫ਼ ਬੂੜਾ ਨੂੰ ਗ੍ਰਿਫ਼ਤਾਰ ਕੀਤਾ ਹੈ। ਬਦਮਾਸ਼ ਨੇ ਭੱਜਣ ਦੀ ਕੋਸ਼ਿਸ਼ ਕੀਤੀ ਅਤੇ ਇਸ ਤੋਂ ਬਾਅਦ ਦੋਵਾਂ ਪਾਸਿਆਂ ਤੋਂ ਫਾਇਰਿੰਗ ਹੋਈ। ਮੁੱਠਭੇੜ ਦੌਰਾਨ ਰੋਹਿਤ ਦੇ ਦੋਵਾਂ ਪੈਰਾਂ 'ਚ ਗੋਲੀ ਲੱਗੀ, ਜਿਸ ਤੋਂ ਬਾਅਦ ਉਸ ਨੂੰ ਜ਼ਖ਼ਮੀ ਹਾਲਤ 'ਚ ਸਰਕਾਰੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ।" 

ਏ.ਸੀ.ਪੀ. ਨੇ ਦੱਸਿਆ ਕਿ "ਪੁਲਿਸ ਨੇ ਮੌਕੇ ਤੋਂ ਰੋਹਿਤ ਦੇ ਕਬਜ਼ੇ 'ਚੋਂ ਗੈਰਕਾਨੂੰਨੀ ਹਥਿਆਰ, ਇੱਕ ਬਾਈਕ ਅਤੇ ਇੱਕ ਬੈਗ ਵੀ ਬਰਾਮਦ ਕੀਤਾ ਹੈ। ਪੁਲਿਸ ਟੀਮ ਹੁਣ ਜ਼ਖ਼ਮੀ ਬਦਮਾਸ਼ ਦੀ ਪੂਰੀ ਕ੍ਰਾਈਮ ਕੁੰਡਲੀ ਖੰਘਾਲ ਰਹੀ ਹੈ। ਉਸ ਦੇ ਗੈਂਗ ਨਾਲ ਜੁੜੇ ਨੈੱਟਵਰਕ ਦੀ ਵੀ ਜਾਂਚ ਕੀਤੀ ਜਾ ਰਹੀ ਹੈ।"

Location: India, Haryana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਪੰਜਾਬ 'ਚ 5,700 FIRs ਦਰਜ ਕਰਵਾਉਣ ਦਾ ਦਾਅਵਾ! ਪਿੰਡਾਂ ਦੀਆਂ ਡਿਫੈਂਸ ਕਮੇਟੀਆਂ ਦੀ ਭੂਮਿਕਾ 'ਤੇ ਮੰਤਰੀ ਹਰਪਾਲ ਚੀਮਾ

16 Oct 2026 2:05 PM

CM ਮਾਨ ਦੇ ਫਰਾਂਸ ਦੌਰੇ 'ਤੇ ਹਾਈ ਕੋਰਟ ਸਖ਼ਤ! ਕੇਂਦਰ ਤੋਂ ਮੰਗਿਆ ਜਵਾਬ

15 Oct 2026 3:02 PM

Bride Arrested at Delhi Airport | 51 ਲੱਖ ਦੀ ਕਥਿਤ ਠੱਗੀ! 7 ਸਾਲ ਬਾਅਦ ਕੈਨੇਡਾ ਤੋਂ ਪਰਤੀ ਲਾੜੀ ਕੀਤੀ ਕਾਬੂ

11 Oct 2026 2:11 PM

ਰੋਟੀ ਖਾਣ ਘਰ ਜਾ ਰਿਹਾ ਨੌਜਵਾਨ ਰਸਤੇ 'ਚ ਡਿੱਗਿਆ ! ਸ਼ੱਕੀ ਹਾਲਾਤਾਂ 'ਚ ਮੌ*ਤ

09 Oct 2026 3:00 PM

ਮੈਡ ਸੰਧੂ ਕਤਲ ਮਾਮਲੇ 'ਚ ਵੱਡੀ ਕਾਰਵਾਈ! ਇਕ ਮੁਲਜ਼ਮ ਗ੍ਰਿਫ਼ਤਾਰ

08 Oct 2026 3:03 PM
Advertisement