ਪਤੀ ਵੀਰ ਸਾਹੂ ਖ਼ਿਲਾਫ਼ ਕੁੱਟਮਾਰ ਕਰਨ ਦਾ ਮਾਮਲਾ ਕਰਵਾਇਆ ਦਰਜ
ਸੋਨੀਪਤ: ਹਰਿਆਣਵੀ ਡਾਂਸਰ-ਸਿੰਗਰ ਸਪਨਾ ਚੌਧਰੀ ਦੀ ਨਿੱਜੀ ਜ਼ਿੰਦਗੀ ਇੱਕ ਵਾਰ ਫਿਰ ਸੁਰਖੀਆਂ ਵਿੱਚ ਹੈ । ਸਪਨਾ ਨੇ ਆਪਣੇ ਪਤੀ ਵੀਰ ਸਾਹੂ ਖ਼ਿਲਾਫ਼ ਕੁੱਟਮਾਰ ਦਾ ਮਾਮਲਾ ਦਰਜ ਕਰਵਾਉਂਦੇ ਹੋਏ ਦਿੱਲੀ ਦੀ ਦਵਾਰਕਾ ਮਹਿਲਾ ਅਦਾਲਤ (ਕੋਰਟ) ਵਿੱਚ ਪਟੀਸ਼ਨ ਦਾਇਰ ਕੀਤੀ ਹੈ। ਮੰਗਲਵਾਰ ਨੂੰ ਕੋਰਟ ਨੇ ਸ਼ੁਰੂਆਤੀ ਸੁਣਵਾਈ ਵਿੱਚ ਸਪਨਾ ਨੂੰ ਅੰਤ੍ਰਿਤ ਰਾਹਤ ਦਿੰਦੇ ਹੋਏ ਵੀਰ ਸਾਹੂ ਨੂੰ ਅਗਲੀ ਸੁਣਵਾਈ ਤੱਕ ਉਨ੍ਹਾਂ ਦੇ ਸੰਪਰਕ ਵਿੱਚ ਆਉਣ, ਘਰ ਜਾਂ ਕੰਮ ਵਾਲੀ ਥਾਂ 'ਤੇ ਜਾਣ ਅਤੇ ਕਿਸੇ ਵੀ ਤਰ੍ਹਾਂ ਪਰੇਸ਼ਾਨ ਕਰਨ ਤੋਂ ਰੋਕ ਦਿੱਤਾ ਹੈ।
ਸਪਨਾ ਵੱਲੋਂ ਕੋਰਟ ਵਿੱਚ ਵੀਡੀਓ, ਆਡੀਓ ਅਤੇ ਹੋਰ ਇਲੈਕਟ੍ਰਾਨਿਕ ਸਬੂਤ ਵੀ ਪੇਸ਼ ਕੀਤੇ ਗਏ ਹਨ। ਮਾਮਲੇ ਦੀ ਅਗਲੀ ਸੁਣਵਾਈ 25 ਜੁਲਾਈ ਨੂੰ ਹੋਵੇਗੀ।
ਵਿਵਾਦ ਤੋਂ ਬਾਅਦ ਸਪਨਾ ਸਹੁਰਾ ਘਰ ਛੱਡ ਚੁੱਕੀ ਹੈ। ਫਿਲਹਾਲ ਉਹ ਦਿੱਲੀ ਦੇ ਨਜਫ਼ਗੜ੍ਹ ਸਥਿਤ ਆਪਣੇ ਪੇਕੇ ਘਰ ਰਹਿ ਰਹੀ ਹੈ। ਸਪਨਾ ਚੌਧਰੀ ਅਤੇ ਵੀਰ ਸਾਹੂ ਨੇ ਸਾਲ 2020 ਵਿੱਚ ਲਵ ਮੈਰਿਜ (ਪ੍ਰੇਮ ਵਿਆਹ) ਕੀਤਾ ਸੀ।
